ਅਰਪੰਚ

arapanchaअरपंच


ਸੰਗ੍ਯਾ- ਆਰੋਪਣ ਕਰੀਏ ਪ੍ਰਤ੍ਯੰਚ (ਚਿੱਲਾ) ਜਿਸ ਵਿੱਚ, ਕਮਾਣ. ਧਨੁਸ. "ਭੌਂਹਨ ਕੀ ਅਰਪੰਚ ਕਸੀ ਹੈ." (ਕ੍ਰਿਸਨਾਵ)#ਅਰਬ. अर्ब. ਧਾ- ਮਾਰਨਾ ਵਧ (ਕ਼ਤਲ) ਕਰਨਾ. ਜਾਣਾ। ੨. ਅ਼. [عرب] ਅ਼ਰਬ ਸੰਗ੍ਯਾ- ਭਾਰਤ ਦੇ ਪੱਛਮ, ਸਮੁੰਦਰ ਤੋਂ ਪਾਰ ਇੱਕ ਰੇਤਲਾ ਦੇਸ਼. ਇਸੇ ਵਿੱਚ ਮੁਹ਼ੰਮਦ ਸਾਹਿਬ ਜਨਮੇ ਹਨ, ਜਿਨ੍ਹਾਂ ਦਾ ਨਿਵਾਸ ਮੱਕੇ ਵਿੱਚ ਸੀ. ਮੁਸਲਮਾਨਾਂ ਦਾ ਧਰਮ ਮੰਦਿਰ ਕਾਬਾ ਭੀ ਮੱਕੇ ਵਿੱਚ ਹੈ. ਅਰਬ ਪੰਜ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ:-#ਤਿਹਾਮਹ, ਹਿਜਾਜ਼, ਨਜਦ, ਅਰੂਜ਼ ਅਤੇ ਯਮਨ. "ਮਹਾਦੀਨ ਤਬ ਪ੍ਰਭੂ ਉਪਰਾਜਾ। ਅਰਬ ਦੇਸ ਕੋ ਕੀਨੋ ਰਾਜਾ." (ਵਿਚਿਤ੍ਰ) ੩. ਵਿ- ਅਰਬ ਦੇਸ਼ ਨਾਲ ਸੰਬੰਧ ਰੱਖਣ ਵਾਲਾ ਅ਼ਰਬ ਦਾ. ਜੈਸੇ ਅ਼ਰਬ ਦਾ ਘੋੜਾ ਆਦਿ। ੪. ਅਰਬ ਉਸ ਸਮੁੰਦਰ ਦਾ ਭੀ ਨਾਉਂ ਹੈ. ਜੋ ਹਿੰਦ ਦੇ ਪੱਛਮ ਨੂੰ ਹੈ। ੫. ਸੰ. अर्बुद- ਅਬੁਦ. ਸੰਗ੍ਯਾ- ਦਸ਼ ਕਰੋੜ, ਦਸ਼ ਕੋਟਿ. "ਭੰਡਾਰ ਦਰਬ ਅਰਬ ਖਰਬ." (ਰਾਮ ਪੜਤਾਲ ਮਃ ੫)


संग्या- आरोपण करीए प्रत्यंच (चिॱला) जिस विॱच, कमाण. धनुस. "भौंहन की अरपंच कसी है." (क्रिसनाव)#अरब. अर्ब. धा- मारना वध (क़तल) करना. जाणा। २. अ़. [عرب] अ़रब संग्या- भारत दे पॱछम, समुंदर तों पार इॱक रेतला देश. इसे विॱच मुह़ंमद साहिब जनमे हन, जिन्हां दा निवास मॱके विॱच सी. मुसलमानां दा धरम मंदिर काबा भी मॱके विॱच है. अरब पंज हिॱसिआं विॱच वंडिआ होइआ है:-#तिहामह, हिजाज़, नजद, अरूज़ अते यमन. "महादीन तब प्रभू उपराजा। अरब देस को कीनो राजा." (विचित्र) ३. वि- अरब देश नाल संबंध रॱखण वाला अ़रबदा. जैसे अ़रब दा घोड़ा आदि। ४. अरब उस समुंदर दा भी नाउं है. जो हिंद दे पॱछम नूं है। ५. सं. अर्बुद- अबुद. संग्या- दश करोड़, दश कोटि. "भंडार दरब अरब खरब." (राम पड़ताल मः ५)