kasīकसी
ਸੰਗ੍ਯਾ- ਕਹੀ. ਮਿੱਟੀ ਪੁੱਟਣ ਦਾ ਇੱਕ ਸੰਦ। ੨. ਨਹਿਰ ਦਾ ਛੋਟਾ ਨਾਲਾ. ਰਜਵਾਹਾ। ੩. ਕ੍ਰਿ- ਕਸਣ ਦਾ ਭੂਤਕਾਲ.
संग्या- कही. मिॱटी पुॱटण दा इॱक संद। २. नहिर दा छोटा नाला. रजवाहा। ३. क्रि- कसण दा भूतकाल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕਥਨ ਕੀਤੀ. ਆਖੀ. "ਉਪਮਾ ਜਾਤ ਨ ਕਹੀ." (ਬਿਲਾ ਅਃ ਮਃ ੫) ੨. ਦੇਖੋ, ਕਸੀ. "ਕਹੀ ਚੁਰਾਈ." (ਗੁਪ੍ਰਸੂ) ੩. ਕਿਸੀ. "ਹਿਆਉ ਨ ਠਾਹੇ ਕਹੀ ਦਾ." (ਸ. ਫਰੀਦ) ੪. ਪੁਰਾਣੇ ਜ਼ਮਾਨੇ ਮਾਲ ਅਫਸਰਾਂ ਦੀ ਇੱਕ ਰੀਤਿ. ਕਾਛੂ ਲੋਕ ਖੇਤਾਂ ਵਿੱਚ ਜਾਕੇ ਅੰਨ ਦੀ ਉਪਜ ਦੇਖਕੇ ਕਹੀ ਨਾਲ ਵੱਟਾਂ ਪਵਾ ਦਿੰਦੇ ਸੇ, ਅਤੇ ਉਨ੍ਹਾਂ ਦੇ ਨੰਬਰ ਨੋਟ ਕਰ ਲੈਂਦੇ. ਇਸ ਦਾ ਨਾਉਂ 'ਕਹੀ ਕਰਨਾ' ਸੀ।#੫. ਇਹ ਪਦ ਲੁੱਟ ਖਸੋਟ ਵਾਸਤੇ ਭੀ ਵਰਤਿਆ ਜਾਂਦਾ ਹੈ. ਜਿਸ ਦਾ ਭਾਵ ਇਹ ਹੈ ਕਿ ਆਪੇ ਹੀ ਖੇਤਾਂ ਨੂੰ ਕੱਛ ਲੈਣਾ. "ਨਿਰਭੈ ਜਾਇ ਕਹੀ ਕਰ ਆਵੈਂ।" (ਗੁਵਿ ੧੦) ੬. ਫੌਜ ਦੇ ਅੱਗੇ ਜੋ ਕਹੀ ਆਦਿਕ ਸੰਦ ਲੈ ਕੇ ਟੋਲਾ ਰਾਹ ਦੀ ਸਫਾਈ ਲਈ ਤੁਰਦਾ ਸੀ, ਉਸ ਨੂੰ ਭੀ ਕਹੀ ਆਖਦੇ ਸਨ. ਸਫਰਮੈਨਾ. ਅੰ. Sappers and Miners.#"ਕਹੀ ਛਿੜੀ ਤੁਰਕਨ ਲਖੀ." (ਪ੍ਰਾਪੰਪ੍ਰ), ਦੇਖੋ, ਕਹੀਂ. "ਕਹੀ ਨ ਉਪਜੈ." (ਆਸਾ ਕਬੀਰ)...
ਦੇਖੋ, ਮਿਟੀ ਅਤੇ ਮਿਟੀਆ....
ਦੇਖੋ, ਸਦ ਅਤੇ ਸਦੁ। ੨. ਸ਼ਬਦ. ਧੁਨਿ. "ਭਯੋ ਸੱਦ ਏਵੰ, ਹੜ੍ਯੋ ਨੀਰਧੇਵੰ." (ਵਿਚਿਤ੍ਰ)...
ਅ਼. [نہر] ਨਹਰ. ਸੰਗ੍ਯਾ- ਸਮੁੰਦਰ ਅਥਵਾ ਦਰਿਆ ਤੋਂ ਕੱਢੀ ਹੋਈ ਬਣਾਉਟੀ ਨਦੀ, ਜਿਸ ਨਾਲ ਜਹਾਜਰਾਨੀ ਹੁੰਦੀ ਹੈ ਅਤੇ ਖੇਤਾਂ ਨੂੰ ਸਿੰਜਿਆ ਜਾਂਦਾ ਹੈ.¹ ਸਭ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਫ਼ਿਰੋਜ਼ਸ਼ਾਹ ਤੁਗ਼ਲਕ ਨੇ ਸਨ ੧੩੫੦ ਵਿੱਚ ਜਮਨਾਂ ਤੋਂ ਨਹਿਰ ਕੱਢੀ.#ਪੁਰਾਣਾਂ ਵਿੱਚ ਕਥਾ ਹੈ ਕਿ ਕ੍ਰਿਸਨ ਜੀ ਦੇ ਭਾਈ ਬਲਰਾਮ ਨੇ ਹਲ ਨਾਲ ਜਮਨਾ ਨੂੰ ਖਿੱਚਕੇ ਲੈ ਆਂਦਾ ਸੀ. ਇਸ ਤੋਂ ਵਿਦ੍ਵਾਨ ਸਮਝਦੇ ਹਨ ਕਿ ਬਲਰਾਮ ਨੇ ਖੇਤੀਆਂ ਦੀ ਆਬਪਾਸ਼ੀ ਲਈ ਜਮੁਨਾ ਵਿੱਚੋਂ ਨਹਿਰ ਕੱਢੀ ਸੀ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰਗ੍ਯਾ- ਪਾਣੀ ਦਾ ਛੋਟਾ ਪ੍ਰਵਾਹ. "ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ." (ਵਾਰ ਬਿਲਾ ਮਃ ੪) ੨. ਇਜ਼ਾਰਬੰਦ।#੩. ਨਾਲੂਆ, "ਜਿ ਦਿਹ ਨਾਲਾ ਕਪਿਆ." (ਸ. ਫ਼ਰੀਦ)#੪. ਸਿੰਧੀ, ਨਾਮਾ। ੫. ਫ਼ਾ. [نالہ] ਰੋਣਾ. ਰੁਦਨ। ੬. ਫਰਿਆਦ ਕਰਨਾ....
ਰਿਜੁ (ਸਿੱਧਾ) ਵਹਿਣਵਾਲਾ ਜਲ ਦਾ ਪ੍ਰਵਾਹ. ਨਹਿਰ ਵਿੱਚੋਂ ਕੱਢਿਆ ਸੂਆ ਕੱਸੀ ਆਦਿ....
ਵੀਤਿਆ ਹੋਇਆ ਸਮਾਂ....