yamanaयमन
ਸੰ. ਸੰਗ੍ਯਾ- ਬੰਨ੍ਹਣ ਦੀ ਕ੍ਰਿਯਾ. ਬੰਧਨ। ੨. ਯਮਰਾਜ। ੩. ਅ਼. [یمن] Yemen. ਅ਼ਰਬ ਦੇ ਦੱਖਣ ਪੱਛਮ ਵੱਲ ਦਾ ਦੇਸ਼, ਜੋ ਬਹੁਤ ਸਰਸਬਜ਼ ਹੈ. ਇਸ ਦੀ ਲੰਬਾਈ ੪੦੦ ਮੀਲ ਹੈ. ਜਨਸੰਖ੍ਯਾ ੭੫੦, ੦੦੦ ਹੈ. ਯਮਨ ਦਾ ਪ੍ਰਧਾਨ ਨਗਰ ਸਨਾ ਅਤੇ ਸਮੁੰਦ੍ਰੀ ਬੰਦਰ ਮੋਚਾ (ਮੋਖਾ) ਹੈ. ਪੁਰਾਣੇ ਅ਼ਰਬੀ ਫ਼ਾਰਸੀ ਕਵੀਆਂ ਨੇ ਯਮਨ ਨੂੰ ਅਰਸ਼ ਦਾ ਬਾਗ ਲਿਖਿਆ ਹੈ. ਇਸ ਦੇਸ਼ ਦੀ ਚਾਦਰ ਅਤੇ ਤਲਵਾਰ ਕਿਸੇ ਸਮੇਂ ਬਹੁਤ ਪ੍ਰਸਿੱਧ ਸੀ. ਦੇਖੋ, ਆਫਤਾਬੇ ਯਮਨ ਅਤੇ ਯਾਮਾਨੀ.
सं. संग्या- बंन्हण दी क्रिया. बंधन। २. यमराज। ३. अ़. [یمن] Yemen. अ़रब दे दॱखण पॱछम वॱल दा देश, जो बहुत सरसबज़ है. इस दी लंबाई ४०० मील है. जनसंख्या ७५०, ००० है. यमन दा प्रधान नगर सना अते समुंद्री बंदर मोचा (मोखा) है. पुराणे अ़रबी फ़ारसी कवीआं ने यमन नूं अरश दा बाग लिखिआ है. इस देश दी चादर अते तलवार किसे समें बहुत प्रसिॱध सी. देखो, आफताबे यमन अते यामानी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਸੰਗ੍ਯਾ- ਬੰਨ੍ਹਣ ਦੀ ਕ੍ਰਿਯਾ. ਬਾਂਧਨਾ। ੨. ਉਹ ਵਸਤੁ, ਜਿਸ ਨਾਲ ਬੰਨ੍ਹੀਏ, ਬੇੜੀ ਰੱਸੀ ਆਦਿ. "ਬੰਧਨ ਤੋੜਿ ਬੁਲਾਵੈ ਰਾਮ." (ਗਉ ਮਃ ੫) ੩. ਉਲਝਾਉ. ਜੰਜਾਲ. "ਬੰਧਨ ਸਉਦਾ ਅਣਵੀਚਾਰੀ." (ਆਸਾ ਮਃ ੧)...
ਦੇਖੋ, ਧਰਮਰਾਜ....
ਦੇਖੋ, ਦਕ੍ਸ਼ਿਣ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਦੇਖੋ, ਮਰਦੁਮਸ਼ੁਮਾਰੀ....
ਸੰ. ਸੰਗ੍ਯਾ- ਬੰਨ੍ਹਣ ਦੀ ਕ੍ਰਿਯਾ. ਬੰਧਨ। ੨. ਯਮਰਾਜ। ੩. ਅ਼. [یمن] Yemen. ਅ਼ਰਬ ਦੇ ਦੱਖਣ ਪੱਛਮ ਵੱਲ ਦਾ ਦੇਸ਼, ਜੋ ਬਹੁਤ ਸਰਸਬਜ਼ ਹੈ. ਇਸ ਦੀ ਲੰਬਾਈ ੪੦੦ ਮੀਲ ਹੈ. ਜਨਸੰਖ੍ਯਾ ੭੫੦, ੦੦੦ ਹੈ. ਯਮਨ ਦਾ ਪ੍ਰਧਾਨ ਨਗਰ ਸਨਾ ਅਤੇ ਸਮੁੰਦ੍ਰੀ ਬੰਦਰ ਮੋਚਾ (ਮੋਖਾ) ਹੈ. ਪੁਰਾਣੇ ਅ਼ਰਬੀ ਫ਼ਾਰਸੀ ਕਵੀਆਂ ਨੇ ਯਮਨ ਨੂੰ ਅਰਸ਼ ਦਾ ਬਾਗ ਲਿਖਿਆ ਹੈ. ਇਸ ਦੇਸ਼ ਦੀ ਚਾਦਰ ਅਤੇ ਤਲਵਾਰ ਕਿਸੇ ਸਮੇਂ ਬਹੁਤ ਪ੍ਰਸਿੱਧ ਸੀ. ਦੇਖੋ, ਆਫਤਾਬੇ ਯਮਨ ਅਤੇ ਯਾਮਾਨੀ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਦੇਖੋ, ਸਨਾਹ। ੨. ਦੇਖੋ, ਸਨਾਇ। ੩. ਅ਼. [سناء] ਇੱਕ ਬੇਲ, ਜਿਸ ਦੇ ਪੱਤੇ ਜੁਲਾਬ ਲਈ ਵਰਤੀਦੇ ਹਨ L. Cassia Senna. ਸੰਸਕ੍ਰਿਤ ਵਿੱਚ ਇਸ ਦਾ ਨਾਉਂ "ਮਾਰਕੰਡਿਕਾ" ਹੈ. ਵੈਦ੍ਯਕ ਵਿੱਚ ਇਹ ਅੰਤੜੀ ਦੀ ਮੈਲ, ਕੋੜ੍ਹ, ਵਾਉਗੋਲਾ, ਖਾਂਸੀ ਆਦਿ ਰੋਗਾਂ ਦੇ ਨਾਸ ਕਰਨ ਵਾਲੀ ਮੰਨੀ ਹੈ. ਹਕੀਮ ਮੱਕੇ ਦੀ ਸਨਾ ਬਹੁਤ ਅੱਛੀ ਸਮਝਦੇ ਹਨ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਪਿੱਤ ਨੂੰ ਦਸਤਾਂ ਰਸਤੇ ਖਾਰਿਜ ਕਰਦੀ, ਗਠੀਏ ਅਤੇ ਪਸਲੀ ਦੇ ਦਰਦ ਨੂੰ ਮਿਟਾਉਂਦੀ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਾਨਰ. ਸੰਗ੍ਯਾ- ਕਪਿ. ਬਾਂਦਰ। ੨. ਜੱਟਾਂ ਦਾ ਇੱਕ ਗੋਤ. "ਬੰਦਰ ਗੋਤ ਨਰਨ ਕੋ ਕਹੈਂ." (ਗੁਪ੍ਰਸੂ) ਇਸ ਨੂੰ ਬਾਂਦਰ ਭੀ ਆਖਦੇ ਹਨ. ਦੇਖੋ, ਬਾਂਦਰ। ੩. ਫ਼ਾ. [بندر] ਸਮੁੰਦਰ ਦਾ ਕਿਨਾਰਾ. ਜਿੱਥੇ ਜਹਾਜ ਠਹਿਰਦੇ ਹਨ. Port. Harbour ੪. ਸਮੁੰਦਰ ਦੇ ਕਿਨਾਰੇ ਦੀ ਬਸਤੀ, ਜਿੱਥੇ ਵਪਾਰ ਦੀ ਮੰਡੀ ਹੋਵੇ. Emporium....
ਡਿੰਗ. ਕੇਲਾ. ਕਦਲੀ. ਦੇਖੋ, ਮੋਚ ੩....
ਇੱਕ ਖਤ੍ਰੀ ਜਾਤਿ. ਭਾਈ ਪੈੜਾ ਸਿੱਖ, ਜਿਸ ਨੇ ਸ਼੍ਰੀ ਗੁਰੂ ਨਾਨਕਦੇਵ ਜੀ ਦੀ ਜਨਮਸਾਖੀ ਲਿਖੀ ਸੀ, ਇਸੇ ਗੋਤ ਦਾ ਸੀ....
ਫ਼ਾ. [فارسی] ਫ਼ਾਰਿਸੀ. ਸੰਗ੍ਯਾ- ਪਾਰਸ ਦੇਸ਼ ਦੀ ਭਾਸਾ. ਫ਼ਾਰਿਸੀ ਦੀਆਂ ਸੱਤ ਕਿਸਮਾਂ ਹਨ- ਫ਼ਾਰਿਸੀ. ਪਹਲਵੀ, ਦਰੀ, ਹਰਵੀ, ਜ਼ਾਬੁਲੀ, ਸਕਜ਼ੀ ਅਤੇ ਸਗਦੀ। ੨. ਫ਼ਾਰਿਸ ਦਾ ਵਸਨੀਕ। ੩. ਦੇਖੋ, ਪਾਰਸੀ....
ਅ਼. [عرش] ਅ਼ਰਸ਼. ਸੰਗ੍ਯਾ- ਰਾਜਸਿੰਘਾਸਨ। ੨. ਖ਼ੁਦਾ ਦਾ ਤਖ਼ਤ। ੩. ਸੁਰਗ. ਦੇਵਲੋਕ. "ਖ਼ੁਦਾਵੰਦ ਬਖ਼ਸ਼ੰਦ ਓ ਐ਼ਸ਼ ਅ਼ਰਸ਼." (ਜਫਰ) ੪. ਆਕਾਸ਼। ੫. ਛੱਤ। ੬. ਸੰ. अरस. ਵਿ- ਨਿਰਸ. ਰਸ ਰਹਿਤ। ੭. अर्शस्. ਅਰ੍ਸ਼. ਸੰਗ੍ਯਾ- ਬਵਾਸੀਰ ਰੋਗ....
ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਫ਼ਾ. [چادر] ਸੰਗ੍ਯਾ- ਚੱਦਰ. ਸ਼ਰੀਰ ਪੁਰ ਓਢਣ ਦਾ ਵਸਤ੍ਰ. ਸੰਵ੍ਯਾਨ। ੨. ਜਲਜੰਤ੍ਰ (ਫੁਹਾਰੇ) ਅੱਗੇ ਲਹਿਰੀਏਦਾਰ ਪੱਥਰ ਆਦਿ ਦਾ ਤਖ਼ਤਾ, ਜਿਸ ਉੱਪਰਦੀਂ ਪਾਣੀ ਡਿਗਦਾ ਸੁੰਦਰ ਪ੍ਰਤੀਤ ਹੁੰਦਾ ਹੈ. ਆਬਸ਼ਾਰ. "ਨੀਰ ਝਰੈ ਕਹੁਁ ਚਾਦਰ." (ਕ੍ਰਿਸਨਾਵ) ੩. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ, ਜਿਸ ਦੇ ਫੁੱਲ ਖਿੜਕੇ ਚਾਦਰ ਵਾਂਙ ਫੈਲ ਜਾਂਦੇ ਹਨ. "ਚਾਦਰ ਝਾਰ ਛੁਟਤ ਫੁਲਵਾਰੀ." (ਗੁਪ੍ਰਸੂ)...
ਦੇਖੋ, ਤਰਵਾਰ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਵਿ- ਯਮਨ (ਯੂਨਾਨ) ਦੀ. "ਕਤਿਯਾ ਯਾਮਾਨੀ ਹਿੰਦਵੀ." (ਸਨਾਮਾ) ਯੂਨਾਨੀ ਅਤੇ ਹਿੰਦੁਸਤਾਨ ਦੀ ਕੱਤੀ (ਤਲਵਾਰ)...