bhalyu, bhalyuभल्यु, भल्यु
ਭਲਾ. ਨੇਕ. ਉੱਤਮ. "ਭਲ੍ਯੁ ਅਮਲੁ ਸਤਿਗੁਰੁ." (ਸਵੈਯੇ ਮਃ ੪. ਕੇ) ੨. ਭੱਲਾ ਗੋਤ੍ਰ ਦਾ. ਭੱਲਾਵੰਸ਼ ਵਿੱਚ ਹੋਣ ਵਾਲਾ.
भला. नेक. उॱतम. "भल्यु अमलु सतिगुरु." (सवैये मः ४. के) २. भॱला गोत्र दा. भॱलावंश विॱच होण वाला.
ਵਿ- ਭਦ੍ਰਲ. ਸ਼੍ਰੇਸ੍ਟ. "ਸਤਿਗੁਰੂ ਭਲਾ ਭਾਇਆ." (ਅਨੰਦੁ) ੨. ਦੇਖੋ, ਭਾਲਾ. "ਭਲਾ ਜੈਸੇ ਭੂਖਨ." (ਚਰਿਤ੍ਰ ੨੦੯) ਤੀਰ ਦੀ ਨੋਕ ਵਾਂਙ ਗਹਿਣੇ ਚੁਭਦੇ ਹਨ। ੩. ਦੇਖੋ, ਭੱਲਾ। ੪. ਦਾਨ. ਭੇਟਾ. ਦੇਖੋ, ਭਲ ਧਾ. "ਮਨਮੁਖਾਂ ਦੇ ਸਿਰਿ ਜੋਰਾ ਅਮਰੁ ਹੈ, ਨਿਤ ਦੇਵਹਿ ਭਲਾ." (ਮਃ ੪. ਵਾਰ ਗਉ ੧)...
ਫ਼ਾ. [نیک] ਵਿ- ਹੱਛਾ. ਭਲਾ. ਉੱਤਮ. "ਖੀਵੀ ਨੇਕ ਜਨ." (ਵਾਰ ਰਾਮ ੩) ੨. ਬਹੁਤ. ਅਧਿਕ। ੩. ਹਿੰਦੀ. ਕ੍ਰਿ. ਵਿ- ਤਨਿਕ. ਥੋੜਾ। ੪. ਵਿ- ਨ- ਏਕ. ਅਨੇਕ. "ਨਰ ਨਾਨਰਨ ਨੇਕ ਮਤੰ." (ਕਲਕੀ) ਮਨੁੱਖ ਅਤੇ ਇਸਤ੍ਰੀਆਂ ਦੇ ਅਨੇਕ ਮਤ। ੫. ਅਞਾਣ ਲਿਖਾਰੀ ਨੇ ੪੦੫ ਵੇਂ ਚਰਿਤ੍ਰ ਵਿੱਚ ਨਕ੍ਰ ਦੀ ਥਾਂ ਨੇਕ ਸ਼ਬਦ ਲਿਖਦਿੱਤਾ ਹੈ- "ਤਹਾਂ ਬ੍ਰਿੰਦ ਬਾਜੀ ਬਹੇ ਨੇਕ ਜੈਸੇ." ਅੰਗ ੧੭੧. ਘੋੜੇ ਮਗਰਮੱਛ ਜੇਹੇ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਭਲਾ. ਨੇਕ. ਉੱਤਮ. "ਭਲ੍ਯੁ ਅਮਲੁ ਸਤਿਗੁਰੁ." (ਸਵੈਯੇ ਮਃ ੪. ਕੇ) ੨. ਭੱਲਾ ਗੋਤ੍ਰ ਦਾ. ਭੱਲਾਵੰਸ਼ ਵਿੱਚ ਹੋਣ ਵਾਲਾ....
ਦੇਖੋ, ਅਮਲ....
ਦੇਖੋ, ਸਤਗੁਰ. "ਜਿਸੁ ਮਿਲਿਐ ਮਨਿ ਹੋਇ ਅਨੰਦ ਸੋ ਸਤਿਗੁਰੁ ਕਹੀਐ." (ਗਉ ਮਃ ੪) "ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ." (ਸ੍ਰੀ ਮਃ ੧, ਜੋਗੀਅੰਦਰਿ)...
ਸਰੀਣ ਕ੍ਸ਼੍ਤ੍ਰੀਆਂ ਦੀ ਇੱਕ ਜਾਤਿ. ਗੁਰੂ ਅਮਰਦੇਵ ਦਾ ਇਸੇ ਜਾਤਿ ਵਿੱਚ ਜਨਮ ਹੋਇਆ ਸੀ। ੨. ਮਾਹਾਂ ਦੀ ਪੀਠੀ ਦਾ ਤਲਿਆ ਅਤੇ ਦਹੀਂ ਵਿੱਚ ਡੋਬਿਆ ਬੜਾ....
ਸੰ. ਸੰਗ੍ਯਾ- ਜੋ ਗੋ (ਪ੍ਰਿਥਿਵੀ) ਦੀ ਤ੍ਰ (ਰਖ੍ਯਾ) ਕਰੇ. ਪਰ੍ਵਤ. ਪਹਾੜ। ੨. ਸੰਤਾਨ. ਔਲਾਦ। ੩. ਕੁਲ. ਖ਼ਾਨਦਾਨ। ੪. ਸਮੂਹ. ਸਮੁਦਾਯ. ਝੁੰਡ। ੫. ਨਾਮ। ੬. ਸੰਪੱਤਿ. ਵਿਭੂਤਿ। ੭. ਵਨ. ਜੰਗਲ। ੮. ਰਸਤਾ. ਮਾਰਗ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....