amalanaअमलन
ਵਿ- ਅ (ਨਾ) ਮਲਿਨ (ਮੈਲਾ). ਜੋ ਮਲਿਨ ਨਹੀਂ. "ਅਮਲਨ ਮਲਨ ਛਾਹ ਨਹੀਂ ਧੂਪ." (ਗਉ ਥਿਤੀ ਕਬੀਰ) ੨. ਫ਼ਾ. [عملن] ਕ੍ਰਿ. ਵਿ- ਅ਼ਮਲੀ ਤੌਰ ਪੁਰ, ਕਿਸੇ ਕਰਮ ਅਥਵਾ ਨਿਯਮ ਨੂੰ ਵਰਤੋਂ ਵਿੱਚ ਲਿਆਕੇ.
वि- अ (ना) मलिन (मैला). जो मलिन नहीं. "अमलन मलन छाह नहीं धूप." (गउ थिती कबीर) २. फ़ा. [عملن] क्रि. वि- अ़मली तौर पुर, किसे करम अथवा नियम नूं वरतों विॱच लिआके.
ਵਿ- ਮੈਲਾ. ਮਲੀਨ. ਮੈਲੀ. "ਮਲਿਨ ਭਈ ਮਤਿ, ਮਾਧਵਾ!" (ਗਉ ਰਵਿਦਾਸ) ੨. ਉਦਾਸ। ੩. ਕਲੰਕਸਹਿਤ. ਪਾਪੀ....
ਵਿ- ਮਲਿਨ. ਮਲੀਨ. "ਮੈਲਾ ਹਰਿ ਕੇ ਨਾਮ ਬਿਨ ਜੀਉ." (ਸਾਰ ਮਃ ੫) ੨. ਅਪਵਿਤ੍ਰ। ੩. ਸੰਗ੍ਯਾ ਗੰਦਗੀ. ਵਿਸ੍ਟਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਅ (ਨਾ) ਮਲਿਨ (ਮੈਲਾ). ਜੋ ਮਲਿਨ ਨਹੀਂ. "ਅਮਲਨ ਮਲਨ ਛਾਹ ਨਹੀਂ ਧੂਪ." (ਗਉ ਥਿਤੀ ਕਬੀਰ) ੨. ਫ਼ਾ. [عملن] ਕ੍ਰਿ. ਵਿ- ਅ਼ਮਲੀ ਤੌਰ ਪੁਰ, ਕਿਸੇ ਕਰਮ ਅਥਵਾ ਨਿਯਮ ਨੂੰ ਵਰਤੋਂ ਵਿੱਚ ਲਿਆਕੇ....
ਦੇਖੋ, ਮਲਣ। ੨. ਸੰ. ਸੰਗ੍ਯਾ- ਮਸਲਣ (ਮਰ੍ਦਨ) ਦੀ ਕ੍ਰਿਯਾ. "ਹਰਿ ਜਪਿ ਮਲਨ ਭਏ ਦੁਸਟਾਰੀ." (ਰਾਮ ਅਃ ਮਃ ੫) ੩. ਲੰਮੀ ਕੱਕੜੀ. ਦੇਖੋ, ਅੰ. melon। ੪. ਸੰ. ਮਲਿਨ. ਵਿ- ਮੈਲਾ. ਅਪਵਿਤ੍ਰ। ੫. ਮੁਰਝਾਏ ਮੁਖ. ਸ਼ੋਭਾਹੀਨ। ੬. ਸੰਗ੍ਯਾ- ਪਾਪ. ਦੋਸ. "ਪ੍ਰਭ ਕਹਨ ਮਲਨ ਦਹਨ." (ਕਾਨ ਮਃ ੫) "ਮੋਹ ਮਲਨ ਨੀਦ ਤੇ ਛੁਟਕੀ." (ਆਸਾ ਮਃ ੫) ੭. ਮਲੀਨਤਾ. ਦੇਖੋ, ਮਾਲਿਨ੍ਯ. "ਮਲਨ ਮੋਹ ਬਿਕਾਰ ਨਾਠੇ." (ਬਿਲਾ ਛੰਤ ਮਃ ੫)...
ਸੰਗ੍ਯਾ- ਛਾਛ. ਤਕ੍ਰ. ਲੱਸੀ. "ਧਉਲੇ ਦਿੱਸਨਿ ਛਾਹ ਦੁੱਧ." (ਭਾਗੁ) ੨. ਛਾਇਆ. ਸਾਯਹ। ੩. ਪ੍ਰਤਿਬਿੰਬ. ਅਕਸ....
ਸੰ. धूप्. ਧਾ- ਗਰਮ ਕਰਨਾ, ਚਮਕਣਾ, ਬੋਲਣਾ। ੨. ਸੰ. ਸੰਗ੍ਯਾ- ਗੁੱਗਲ ਚੰਦਨ ਕੁਠ ਕੇਸਰ ਮੋਥਾ ਕਪੂਰ ਅਗੁਰ ਜਾਤੀਫਲ ਆਦਿ ਸੁਗੰਧ ਵਾਲੇ ਪਦਾਰਥਾਂ ਦਾ ਧੂਆਂ. "ਧੂਪ ਮਲਆਨਲੋ ਪਵਣ ਚਵਰੋ ਕਰੈ." (ਸੋਹਿਲਾ) ਦੇਵਮੰਦਿਰ ਅਤੇ ਸਮਾਜਾਂ ਵਿੱਚ ਧੂਪ ਧੁਖਾਉਣ ਦੀ ਰੀਤਿ ਬਹੁਤ ਪੁਰਾਣੀ ਹੈ. ਇਸ ਨੂੰ ਲਾਭਦਾਇਕ ਜਾਣਕੇ ਕਿਸੇ ਨੇ ਕਿਸੇ ਰੂਪ ਵਿਚ ਸਾਰੇ ਹੀ ਮਤਾਂ ਨੇ ਅੰਗੀਕਾਰ ਕੀਤਾ ਹੈ. ਦੇਖੋ, ਬਾਈਬਲ EX ਕਾਂਡ ੩੦ ਆਯਤ ੭. ਅਤੇ ੮। ੩. ਉਹ ਵਸਤੁ, ਜਿਸ ਦੇ ਜਲਾਉਣ ਤੋਂ ਸੁਗੰਧ ਵਾਲਾ ਧੂਆਂ ਪੈਦਾ ਹੋਵੇ। ੪. ਸੂਰਜ ਦਾ ਤਾਪ. ਆਤਪ. ਧੁੱਪ। ੫. ਚਮਕ. ਪ੍ਰਭਾ. ਸ਼ੋਭਾ. "ਕੁਲ ਰੂਪ ਧੂਪ ਗਿਆਨ ਹੀਨੀ." (ਆਸਾ ਛੰਤ ਮਃ ੫)...
ਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਅ਼. [طوَر] ਸੰਗ੍ਯਾ- ਢੰਗ. ਚਾਲਢਾਲ. "ਗੁਰੁ ਕੋ ਤੌਰ ਹੇਰ ਬਿਧਿ ਔਰ." (ਗੁਪ੍ਰਸੂ) ੨. ਹ਼ਾਲਤ. ਦਸ਼ਾ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. ਸੰਗ੍ਯਾ- ਦਸ੍ਤੂਰ. ਕ਼ਾਇ਼ਦਾ। ੨. ਪ੍ਰਤਿਗ੍ਯਾ. ਪ੍ਰਣ। ੩. ਯੋਗ ਦਾ ਇੱਕ ਅੰਗ, ਅਰਥਾਤ- ਤਪ, ਸੰਤੋਖ, ਪਵਿਤ੍ਰਤਾ, ਵਿਦ੍ਯਾਅਭ੍ਯਾਸ, ਦਾਨ ਆਦਿ ਦਾ ਨਿਰੰਤਰ ਪਾਲਨ। ੪. ਫ਼ਾ. [نِیم] ਮੈ ਨਹੀਂ ਹਾਂ....
ਵਰਤਾਉ ਵਿੱਚ ਲਿਆਉਣ ਦਾ ਭਾਵ (use). ੨. ਲੈਣ ਦੇਣ ਆਦਿ ਦਾ ਪਰਸਪਰ ਵਿਹਾਰ....