hādāहाडा
ਇੱਕ ਰਾਜਪੂਤ ਜਾਤਿ. ਚੌਹਾਨ ਵੰਸ਼ ਵਿੱਚ ਚੌਹਾਨ ਤੋਂ ੧੫੬ ਵੀਂ ਪੀੜ੍ਹੀ "ਭਾਨੁਰਾਜ" ਪ੍ਰਤਾਪੀ ਰਾਜਾ ਹੋਇਆ, ਜੋ ਦੁਰਗਾ ਦਾ ਵਡਾ ਭਗਤ ਸੀ. ਇੱਕ ਦਿਨ ਸ਼ਿਕਾਰ ਗਏ ਭਾਨੁਰਾਜ ਨੂੰ ਜੰਗਲ ਵਿੱਚ "ਗਭੀਰ" ਰਾਖਸ਼ ਨੇ ਖਾ ਲਿਆ. ਦੁਰਗਾ ਨੇ ਭਾਨੁਰਾਜ ਦੀਆਂ ਹੱਡੀਆਂ ਨੂੰ ਇੱਕਠਾ ਕਰਕੇ ਆਪਣੀ ਸ਼ਕਤੀ ਨਾਲ ਪ੍ਰਾਣ ਦਿੱਤੇ ਅਤੇ ਉਸ ਦੀ ਸੰਗ੍ਯਾ ਹੱਡ (ਹਾਡਾ) ਥਾਪੀ. ਭਾਨੁਰਾਜ ਤੋਂ ਚਲੀ ਰਾਜਪੂਤ ਕੁਲ "ਹਾਡਾ" ਪ੍ਰਸਿੱਧ ਹੈ, ਜਿਸ ਵਿੱਚ ਮਹਾਰਾਉ ਬੂੰਦੀ ਹਨ. (ਦੇਖੋ, ਮੁਰਾਰੀਦਾਨ ਕ੍ਰਿਤ ਡਿੰਗਲ ਕੋਸ਼) "ਗਾਡਾ ਚਲੈ ਨ ਹਾਡਾ ਚਲ ਹੈ." (ਵਿਚਿਤ੍ਰ) ਗੱਡਿਆ ਹੋਇਆ ਥੰਮ੍ਹ ਭਾਵੇਂ ਚਲੇ ਪਰ ਰਾਜਪੂਤ ਜੰਗ ਤੋਂ ਨਹੀਂ ਚਲਦਾ. "ਹਾਡਾ ਆਲਮ ਚੰਦ ਹੈ." (ਭਾਗੁ) ੨. ਕਾਂਗੜੇ ਦੇ ਜਿਲੇ ਇੱਕ ਮਜੂਰ ਪੇਸ਼ਾ ਜਾਤਿ.
इॱक राजपूत जाति. चौहान वंश विॱच चौहान तों १५६ वीं पीड़्ही "भानुराज" प्रतापी राजा होइआ, जो दुरगा दा वडा भगत सी. इॱक दिन शिकार गए भानुराज नूं जंगल विॱच "गभीर" राखश ने खा लिआ. दुरगा ने भानुराज दीआं हॱडीआं नूं इॱकठा करके आपणी शकती नाल प्राण दिॱते अते उस दी संग्या हॱड (हाडा) थापी. भानुराज तों चली राजपूत कुल "हाडा" प्रसिॱध है, जिस विॱच महाराउ बूंदी हन. (देखो, मुरारीदान क्रित डिंगल कोश) "गाडा चलै न हाडा चलहै." (विचित्र) गॱडिआ होइआ थंम्ह भावें चले पर राजपूत जंग तों नहीं चलदा. "हाडा आलम चंद है." (भागु) २. कांगड़े दे जिले इॱक मजूर पेशा जाति.
ਸੰਗ੍ਯਾ- ਰਾਜਪੁਤ੍ਰ. ਰਾਜਕੁਮਾਰ। ੨. ਇੱਕ ਪ੍ਰਸਿੱਧ ਕ੍ਸ਼੍ਤ੍ਰਿਯ (ਛਤ੍ਰੀ) ਜਾਤਿ, ਜੋ ਤਿੰਨ ਕਲਾਂ ਵਿੱਚ ਵੰਡੀ ਹੋਈ ਹੈ.#(ੳ) ਸੂਰਜ ਕੁਲ, ਜਿਸ ਵਿੱਚ ਰਾਮਚੰਦ੍ਰ ਜੀ ਹੋਏ.#(ਅ) ਚੰਦ੍ਰਵੰਸ਼, ਜਿਸ ਵਿੱਚ ਕ੍ਰਿਸਨ ਜੀ ਜਨਮੇ.#(ੲ) ਅਗਨਿਕੁਲ. ਇਸ ਵੰਸ਼ ਦੀ ਕਥਾ ਇਉਂ ਹੈ ਕਿ ਆਬੂ (ਅਬੁਦ) ਪਹਾੜ ਤੇ ਰਿਖੀਆਂ ਨੇ ਯਗ੍ਯ ਕੀਤਾ, ਜਿਸ ਦੇ ਹਵਨਕੁੰਡ ਤੋਂ ਚਾਰ ਤੇਜਸ੍ਵੀ ਵੀਰ, (ਪਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ) ਉਤਪੰਨ ਹੋਏ. ਇਨ੍ਹਾਂ ਚਾਰ ਪੁਰੁਸਾਂ ਤੋਂ ਜੋ ਵੰਸ਼ ਚੱਲਿਆ, ਉਪ ਅਗਨਿਕੁਲ ਪ੍ਰਸਿੱਧ ਹੋਇਆ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਰਾਜਪੂਤਾਂ ਦੀ ਇੱਕ ਜਾਤਿ, ਜੋ ਅਗਨਿਕੁਲ ਮੰਨੀ ਜਾਂਦੀ ਹੈ. ਕਥਾ ਇਉਂ ਪ੍ਰਚਲਿਤ ਹੈ ਕਿ ਰਾਖਸਾਂ ਦਾ ਨਾਸ਼ ਕਰਨ ਲਈ ਅਰਬੁਦ (ਆਬੂ) ਪਹਾੜ ਪੁਰ ਰਿਖੀਆਂ ਨੇ ਜੱਗ ਕੀਤਾ. ਜੱਗ ਦੇ ਕੁੰਡ ਤੋਂ ਚਾਰ ਪ੍ਰਤਾਪੀ ਪੁਰਖ ਪ੍ਰਗਟ ਹੋਏ, ਜਿਨ੍ਹਾਂ ਦੇ ਨਾਮ ਹਨ- ਪ੍ਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ. ਇਨ੍ਹਾਂ ਚਾਰ ਰਾਜਪੂਤਾਂ ਤੋਂ ਚਾਰ ਵੰਸ਼ ਚੱਲੇ, ਜੋ ਹੁਣ ਰਾਜਪੂਤਾਨੇ ਵਿੱਚ ਮੁਖੀ ਹਨ. ਇਹ ਕਹਾਵਤ ਭੀ ਹੈ ਕਿ ਚੌਹਾਨ ਦੇ ਚਾਰ ਭੁਜਾ ਸਨ. ਮਹਾ ਪ੍ਰਤਾਪੀ ਪ੍ਰਿਥੀਰਾਜ ਇਸੇ ਵੰਸ਼ ਦਾ ਭੂਸਣ ਸੀ. ਦੇਖੋ, ਰਾਜਪੂਤ. "ਮੱਲਣ ਹਾਸ ਚੌਹਾਣ ਚਿਤਾਰੀ." (ਭਾਗੁ)...
ਦੇਖੋ, ਬੰਸ....
ਸੰਗ੍ਯਾ- ਪੀਠਿਕਾ. ਛੋਟਾ ਪੀੜ੍ਹਾ। ੨. ਵੰਸ਼ ਦਾ ਸਿਲਸਿਲਾ. ਵੰਸ਼ਾਵਲੀ. "ਚੱਲੀ ਪੀੜ੍ਹੀ ਸੋਢੀਆਂ." (ਭਾਗੁ) ਦੇਖੋ, ਪੀੜੀ ੩....
ਵਿ- ਪ੍ਰਤਾਪਿਨ੍. ਪ੍ਰਤਾਪਵਾਨ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. ਭਕ੍ਤ. ਵਿ- ਵੰਡਿਆ ਹੋਇਆ. ਵਿਭਕ੍ਤ। ੨. ਸੰਗ੍ਯਾ- ਅੰਨ. ਭੋਜਨ। ੩. ਭਕ੍ਤਿ ਵਾਲਾ ਸੇਵਕ. ਉਪਾਸਕ. "ਭਗਤ ਅਰਾਧਹਿ ਏਕਰੰਗਿ." (ਬਿਲਾ ਮਃ ੫) "ਹਰਿ ਕਾ ਭਾਣਾ ਮੰਨੈ, ਸੋ ਭਗਤ ਹੋਇ." (ਮਃ ੩. ਵਾਰ ਰਾਮ)#ਦਯਾ ਦਿਲ ਰਾਖੈ ਸਬਹੀ ਸੋਂ ਮ੍ਰਿਦੁ ਭਾਖੈ ਨਿਤ#ਕਾਮ ਕ੍ਰੋਧ ਲੋਭ ਮੋਹ ਹੌਮੈ ਕੋ ਦਬਾਵੈ ਜੂ,#ਕਾਹੂੰ ਮੇ ਨ ਤੇਖੈ ਸਭ ਹੀ ਮੇ ਏਕ ਬ੍ਰਹ੍ਮ ਦੇਖੈ#ਲਘੁ ਲੇਖੈ ਆਪ, ਕਰ ਨੇਮ ਤਨ ਤਾਵੈ ਜੂ,#"ਦੇਵੀਦੱਤ" ਜਾਨੈ ਏਕ ਹਰਿ ਹੀ ਕੋ ਮੀਤ, ਔਰ#ਜਗਤ ਕੀ ਰੀਤਿ ਮੇ ਨ ਪ੍ਰੀਤਿ ਸਰਸਾਵੈ ਜੂ,#ਦੁਖਿਤ ਹਨਐ ਆਪ, ਦੁੱਖ ਔਰ ਕੇ ਮਿਟਾਵੈ, ਏਸੋ#ਸ਼ਾਂਤਪਦ ਪਾਵੈ, ਤਬ ਭਗਤ ਕਹਾਵੈ ਜੂ.#ਗੁਰੂ ਹਰਿਗੋਬਿੰਦਸਾਹਿਬ ਨੇ ਚਾਰ ਪ੍ਰਕਾਰ ਦੇ ਭਗਤ ਵਰਣਨ ਕੀਤੇ ਹਨ-#(ੳ) ਕਾਮਨਾਵਾਨ, ਜੋ ਧਨ ਸੰਤਾਨ ਆਦਿ ਦੀ ਇੱਛਾ ਨਾਲ ਉਪਾਸਨਾ ਕਰਦੇ ਹਨ.#(ਅ) ਆਰਤ, ਜੋ ਰੋਜ ਦੁੱਖ ਆਦਿ ਦੇ ਮਿਟਾਉਣ ਲਈ ਭਕ੍ਤਿ ਕਰਦੇ ਹਨ.#(ੲ) ਉਪਾਸਕ, ਜੋ ਇਸ੍ਤੀ ਵਾਂਙ ਕਰਤਾਰ ਨੂੰ ਭਰਤਾ ਮੰਨਕੇ ਸੇਵਨ ਕਰਦੇ ਹਨ.#(ਸ) ਗਿਆਨੀ, ਜੋ ਸਰਵਰੂਪ ਆਤਮਾ ਨੂੰ ਦੇਖਕੇ ਉਪਾਸਦੇ ਹਨ। ੪. ਇੱਕ ਕਾਸ਼੍ਤਕਾਰ ਜਾਤਿ, ਜੋ ਜਿਲਾ ਸ਼ਾਹਪੁਰ ਵਿੱਚ ਹੈ। ੫. ਦੇਖੋ, ਭਗਤਬਾਣੀ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਫ਼ਾ. [شکار] ਸ਼ਿਕਾਰ. ਸੰਗ੍ਯਾ- ਜੰਗਲੀ ਜਾਨਵਰਾਂ ਦੇ ਮਾਰਨ ਦਾ ਸੰਕਲਪ ਅਤੇ ਯਤਨ ਕਰਨਾ. ਮ੍ਰਿਗਯਾ. "ਸੰਤ ਸੰਗਿ ਲੇ ਚੜਿਓ ਸਿਕਾਰ." (ਭੈਰ ਮਃ ੫) ਸੰ. श्रकीडा ਸ਼੍ਵਕ੍ਰੀੜਾ. ਕੁੱਤਿਆਂ ਨੂੰ ਸਾਥ ਲੈ ਕੇ ਖੇਲ ਕਰਨ ਦੀ ਕ੍ਰਿਯਾ....
ਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ....
ਸੰ. गंभीर ਵਿ- ਗੰਭੀਰ. ਡੂੰਘਾ. ਅਥਾਹ. "ਗੁਰਮਤਿ ਗਭੀਰ." (ਸਵੈਯੇ ਮਃ ੫. ਕੇ) "ਗੁਣਗਭੀਰ ਗੁਣਨਾਇਕਾ." (ਬਿਲਾ ਮਃ ੫) "ਸਤਿਗੁਰੁ ਗਹਿਰਗਭੀਰੁ ਹੈ." (ਸ੍ਰੀ ਮਃ ੫)#੨. ਨਾੜ ਅਥਵਾ ਹੱਡ ਵਿੱਚ ਹੋਇਆ ਵਗਣ ਵਾਲਾ ਫੋੜਾ. ਨਾੜੀਵ੍ਰਣ, ਜਿਸ ਦੀ ਜੜ ਡੂੰਘੀ (ਗਭੀਰ) ਹੁੰਦੀ ਹੈ. ਇਹ ਲਹੂ ਦੇ ਵਿਗਾੜ ਤੋਂ ਉਪਜਦਾ ਹੈ, ਇਸ ਲਈ ਲਹੂ ਸਾਫ ਕਰਨ ਵਾਲੀਆਂ ਦਵਾਈਆਂ ਵਰਤਣੀਆਂ ਚਾਹੀਏ, ਅਤੇ ਸਿਆਣੇ ਡਾਕਟਰ ਤੋਂ ਨਾਸੂਰ ਦਾ ਇਲਾਜ ਕਰਾਉਣਾ ਲੋੜੀਏ. ਹੇਠ ਲਿਖੀ ਦਵਾਈ ਗਭੀਰ ਲਈ ਉੱਤਮ ਸਿੱਧ ਹੋਈ ਹੈ-#ਸਮੁੰਦਰਝੱਗ, ਚਰਾਇਤਾ, ਨਿੰਮ ਦਾ ਪੰਚਾਂਗ, ਆਉਲੇ, ਭੰਗਰਾ, ਬਾਬਚੀ, ਵਡੀ ਹਰੜ, ਬਹੇੜੇ, ਅਸਗੰਧ, ਪੁਨਰਨਵਾ, ਸੰਭਾਲੂ, ਦੇਵਦਾਰੁ, ਗਲੋਇ, ਇੰਦ੍ਰਾਯਣ, ਮੁੰਡੀ, ਸੁਹਾਂਜਣਾ ਅਤੇ ਪਲਾਸਬੀਜ, ਇਹ ਸਮਾਨ ਵਜ਼ਨ ਦੀਆਂ ਲੈ ਕੇ ਪੀਸਕੇ ਚੂਰਣ ਬਣਾਵੇ, ਚਾਰ ਮਾਸ਼ੇ ਨਿੱਤ ਸੱਜਰੇ ਜਲ ਨਾਲ ਵਰਤੇ.#ਉੱਪਰ ਲਾਉਣ ਲਈ ਇਹ ਤੇਲ ਗੁਣਕਾਰੀ ਹੈ- ਮਸਰੀ ਦੀ ਦਾਲ ਅਤੇ ਕਪੂਰ ਇਕੋ ਤੋਲ ਦੇ ਲੈ ਕੇ ਗਊ ਦੇ ਘੀ ਵਿੱਚ ਮਿਲਾਕੇ ਪਤਾਲਯੰਤ੍ਰ ਨਾਲ ਟਪਕਾ ਲਵੇ. ਦੋ ਵੇਲੇ ਇਹ ਤੇਲ ਫੰਬੇ ਨਾਲ ਨਾਸੂਰ ਤੇ ਲਾਵੇ....
ਦੇਖੋ, ਰਾਕ੍ਸ਼੍ਸ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਸਕਤਿ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ हड्ड ਹੱਡ. ਸੰਗ੍ਯਾ- ਹਾਡ. ਅਸ੍ਥਿ. "ਜੀਉ ਪਿੰਡ ਚੰਮੁ ਤੇਰਾ ਹਡੇ." (ਵਾਰ ਗਉ ੧. ਮਃ ੪) ੨. ਦੇਖੋ, ਹਾਡਾ....
ਇੱਕ ਰਾਜਪੂਤ ਜਾਤਿ. ਚੌਹਾਨ ਵੰਸ਼ ਵਿੱਚ ਚੌਹਾਨ ਤੋਂ ੧੫੬ ਵੀਂ ਪੀੜ੍ਹੀ "ਭਾਨੁਰਾਜ" ਪ੍ਰਤਾਪੀ ਰਾਜਾ ਹੋਇਆ, ਜੋ ਦੁਰਗਾ ਦਾ ਵਡਾ ਭਗਤ ਸੀ. ਇੱਕ ਦਿਨ ਸ਼ਿਕਾਰ ਗਏ ਭਾਨੁਰਾਜ ਨੂੰ ਜੰਗਲ ਵਿੱਚ "ਗਭੀਰ" ਰਾਖਸ਼ ਨੇ ਖਾ ਲਿਆ. ਦੁਰਗਾ ਨੇ ਭਾਨੁਰਾਜ ਦੀਆਂ ਹੱਡੀਆਂ ਨੂੰ ਇੱਕਠਾ ਕਰਕੇ ਆਪਣੀ ਸ਼ਕਤੀ ਨਾਲ ਪ੍ਰਾਣ ਦਿੱਤੇ ਅਤੇ ਉਸ ਦੀ ਸੰਗ੍ਯਾ ਹੱਡ (ਹਾਡਾ) ਥਾਪੀ. ਭਾਨੁਰਾਜ ਤੋਂ ਚਲੀ ਰਾਜਪੂਤ ਕੁਲ "ਹਾਡਾ" ਪ੍ਰਸਿੱਧ ਹੈ, ਜਿਸ ਵਿੱਚ ਮਹਾਰਾਉ ਬੂੰਦੀ ਹਨ. (ਦੇਖੋ, ਮੁਰਾਰੀਦਾਨ ਕ੍ਰਿਤ ਡਿੰਗਲ ਕੋਸ਼) "ਗਾਡਾ ਚਲੈ ਨ ਹਾਡਾ ਚਲ ਹੈ." (ਵਿਚਿਤ੍ਰ) ਗੱਡਿਆ ਹੋਇਆ ਥੰਮ੍ਹ ਭਾਵੇਂ ਚਲੇ ਪਰ ਰਾਜਪੂਤ ਜੰਗ ਤੋਂ ਨਹੀਂ ਚਲਦਾ. "ਹਾਡਾ ਆਲਮ ਚੰਦ ਹੈ." (ਭਾਗੁ) ੨. ਕਾਂਗੜੇ ਦੇ ਜਿਲੇ ਇੱਕ ਮਜੂਰ ਪੇਸ਼ਾ ਜਾਤਿ....
ਦੇਖੋ, ਥਾਪਨ। ੨. ਸੰਗ੍ਯਾ- ਥਪਕੀ. ਪਿਆਰ ਨਾਲ ਪਿੱਠ ਤੇ ਹੱਥ ਮਾਰਨ ਦੀ ਕ੍ਰਿਯਾ. "ਗਰ ਥਾਪੀ ਦਿਤੀ ਕੰਡਿ ਜੀਉ." (ਸ੍ਰੀ ਮਃ ੫. ਪੈਪਾਇ) ੩. ਮਿੱਟੀ ਅਤੇ ਚੂਨਾ ਕੁੱਟਣ ਦੀ ਚਪਟੀ ਮੋਗਰੀ....
ਸੰ. ਸੰਗ੍ਯਾ- ਨਸਲ. ਵੰਸ਼. "ਕੁਲਹ ਸਮੂਹ ਸਗਲ ਉਧਰਣੰ." (ਗਾਥਾ) ੨. ਆਬਾਦ ਦੇਸ਼। ੩. ਘਰ. ਗ੍ਰਿਹ। ੪. ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ." (ਵਾਰ ਗੂਜ ੧. ਮਃ ੩. )...
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਡਾ ਰਾਉ (ਅਮੀਰ). ਦੇਖੋ, ਰਾਉ....
ਸੰਗ੍ਯਾ- ਵੇਸਣ ਦਾ ਆਟਾ ਪਤਲਾ ਕਰਕੇ ਰਿੱਝਦੇ ਤੇਲ ਜਾਂ ਘੀ ਵਿੱਚ ਬੂੰਦ (ਵਿੰਦੁ) ਡੇਗਕੇ ਪਕਾਈ ਪਕੌੜੀ, ਜਿਸ ਨੂੰ ਦਹੀਂ ਵਿੱਚ ਨਮਕ ਮਿਰਚ ਮਿਲਾਕੇ ਖਾਂਦੇ ਹਨ। ੨. ਜੋ ਪਕੌੜੀਆਂ ਨੂੰ ਖੰਡ ਵਿੱਚ ਪਾਗ ਲਈਏ ਤਦ ਮਿੱਠੀ ਬੂੰਦੀ ਹੁੰਦੀ ਹੈ। ੩. ਖ਼ਾ. ਉਬਾਲੇ ਹੋਏ ਛੋਲੇ. ਘੁੰਗਣੀਆਂ। ੪. ਰਾਜਪੂਤਾਨੇ ਵਿੱਚ ਚੌਹਾਨ ਰਾਜਪੂਤਾਂ ਦੀ ਇੱਕ ਰਾਜਧਾਨੀ ਅਤੇ ਉਸ ਦੀ ਪ੍ਰਧਾਨ ਨਗਰੀ, ਜੋ ਹਰਵੰਸ਼ੀ ਰਾਯਦੇਵ ਨੇ ਸੰਮਤ ੧੩੯੮ (ਸਨ ੧੩੪੨) ਵਿੱਚ ਆਬਾਦ ਕੀਤੀ. ਇਹ ਅਜਮੇਰ ਤੋਂ ੧੦੦ ਮੀਲ ਦੱਖਣ ਪੂਰਵ ਹੈ. ਬੂੰਦੀ ਅੰਗ੍ਰੇਜ਼ੀ ਸਰਕਾਰ ਦੀ ਰਖ੍ਯਾ protection ਵਿੱਚ ਸਨ ੧੮੧੮ ਵਿੱਚ ਆਈ ਹੈ....
ਸੰ. कृत ਵਿ- ਕੀਤਾ ਹੋਇਆ. ਕਰਿਆ. "ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰਗੇਹਣਿ." (ਧਨਾ ਤ੍ਰਿਲੋਚਨ) ੨. ਸੰਗ੍ਯਾ- ਸਤਯੁਗ। ੩. ਫਲ. ਨਤੀਜਾ। ੪. ਕਾਂਤਿ ਦੀ ਥਾਂ ਭੀ ਕਿਸੇ ਅਞਾਣ ਲਿਖਾਰੀ ਨੇ ਕ੍ਰਿਤ ਲਿਖ ਦਿੱਤਾ ਹੈ. "ਦਿਨੇਸ ਕ੍ਰਿਤ ਹਾਰੀਅੰ." (ਗ੍ਯਾਨ) ਸੂਰਜ ਦੀ ਕਾਂਤਿ (ਪ੍ਰਭਾ) ਫਿੱਕੀ ਪੈਂਦੀ ਹੈ। ੫. ਕੀਰਤਿ ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ- "ਬਦੰਤ ਕ੍ਰਿਤ ਈਸ਼ਰੀ." (ਗ੍ਯਾਨ) ੬. ਦੇਖੋ, ਕ੍ਰਿਤੇਣ....
ਸੰਗ੍ਯਾ- ਰਾਜਪੂਤਾਨੇ ਦੀ ਉਹ ਭਾਸਾ, ਜਿਸ ਵਿੱਚ ਭੱਟ ਚਾਰਣ ਆਦਿ ਕਵਿਤਾ ਲਿਖਦੇ ਹਨ. ਇਹ ਹੁਣ ਪ੍ਰਚਲਿਤ ਬੋਲੀ ਤੋਂ ਬਹੁਤ ਭਿੰਨ ਜਾਪਦੀ ਹੈ। ੨. ਵਿ- ਨੀਚ। ੩. ਨਿੰਦਿਤ....
ਸੰ. ਕ੍ਰੋਸ਼. ਸੰਗ੍ਯਾ- ਕੋਹ. ਸਭ ਤੋਂ ਪਹਿਲਾਂ ਕੋਸ ਦੀ ਦੂਰੀ (ਲੰਬਾਈ) ਗਊ ਦੇ ਕ੍ਰੋਸ਼ (ਰੰਭਣ) ਤੋਂ ਥਾਪੀ ਗਈ ਸੀ. ਅਰਥਾਤ ਜਿੱਥੋਂ ਤੀਕ ਗਾਂ ਦੇ ਰੰਭਣ ਦੀ ਆਵਾਜ਼ ਜਾ ਸਕੇ ਉਹ ਕੋਸ ਸਮਝਿਆ ਗਿਆ ਸੀ. ਫੇਰ ਲੋਕਾਂ ਨੇ ਆਪਣੇ ਆਪਣੇ ਦੇਸ਼ਾਂ ਵਿੱਚ ਕੋਸ ਦੀ ਲੰਬਾਈ ਅਨੇਕ ਤਰਾਂ ਦੀ ਕਲਪ ਲਈ. ਦੁਖਣੀਆਂ ਦੇ ਕੋਸ ਪੰਜਾਬੀਆਂ ਦੇ ਕੋਹਾਂ ਨਾਲੋਂ ਬਹੁਤ ਲੰਮੇ ਹਨ. ਪੁਰਾਣੀ ਮਿਣਤੀ ਅਨੁਸਾਰ ੪੦੦੦ ਗਜ਼ ਅਥਵਾ ੮੦੦੦ ਹੱਥ ਦੀ ਲੰਬਾਈ ਦਾ ਕੋਸ ਹੁੰਦਾ ਹੈ. ਵਰਤਮਾਨ ਕਾਲ ਵਿੱਚ ਕੋਸ ਦੇਸ਼ ਭੇਦ ਕਰਕੇ ਅਨੇਕ ਪ੍ਰਕਾਰ ਦਾ ਹੈ.¹ "ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ." (ਸੁਖਮਨੀ) ਦੇਖੋ, ਮਿਣਤੀ।#੨. ਸੰ. ਕੋਸ਼. ਗਿਲਾਫ਼. ਪੜਦਾ। ੩. ਡੱਬਾ। ੪. ਤਲਵਾਰ ਦਾ ਮਿਆਨ। ੫. ਖ਼ਜ਼ਾਨਾ। ੬. ਅਭਿਧਾਨ. ਸ਼ਬਦਾਂ ਦਾ ਸੰਗ੍ਰਹ ਜਿਸ ਗ੍ਰੰਥ ਵਿੱਚ ਹੋਵੇ. ਲੁਗ਼ਾਤ. Dictionary । ੭. ਆਂਡਾ। ੮. ਭਗ. ਯੋਨਿ। ੯. ਫੁੱਲ ਦੀ ਉਹ ਡੋਡੀ, ਜਿਸ ਪੁਰ ਮਿਠਾਸ ਭਰੀਆਂ ਸੂਖਮ ਤਰੀਆਂ ਹੁੰਦੀਆਂ ਹਨ. "ਕਮਲ ਵਿਖੈ ਜਿਮ ਕੋਸ ਵਿਰਾਜੈ." (ਨਾਪ੍ਰ) ੧੦. ਵੇਦਾਂਤਗ੍ਰੰਥਾਂ ਵਿੱਚ ਪੰਜ ਕੋਸ਼ ਮੰਨੇ ਹਨ, ਜੋ ਆਤਮ ਪੁਰ ਗਿਲਾਫ਼ ਦੀ ਤਰਾਂ ਪੜਦਾਰੂਪ ਹਨ-#(ੳ) ਅੰਨ ਤੋਂ ਉਤਪੰਨ ਅਤੇ ਅੰਨ ਦੇ ਹੀ ਆਸਰੇ ਰਹਿਣ ਵਾਲਾ ਸ਼ਰੀਰ 'ਅੰਨਮਯ' ਕੋਸ਼ ਹੈ.#(ਅ) ਪੰਜ ਕਰਮਇੰਦ੍ਰੀਆਂ ਅਤੇ ਪੰਜ ਪ੍ਰਾਣ, 'ਪ੍ਰਾਣਮਯ' ਕੋਸ਼ ਹੈ.#(ੲ) ਪੰਜ ਗ੍ਯਾਨਇੰਦ੍ਰੀਆਂ ਅਤੇ ਮਨ, 'ਮਨੋਮਯ' ਕੋਸ਼ ਹੈ.#(ਸ) ਪੰਜ ਗ੍ਯਾਨਇੰਦ੍ਰੀਆਂ ਸਹਿਤ ਬੁੱਧਿ, 'ਵਿਗ੍ਯਾਨਮਯ' ਕੋਸ਼ ਹੈ.#(ਹ) ਸਤੋਗੁਣ ਵਿਸ਼ਿਸ੍ਟ ਜੀਵਾਤਮਾ ਦਾ ਆਵਰਣ "ਆਨੰਦਮਯ" ਕੋਸ਼ ਹੈ. ਕੋਸ਼ ਸ਼ਬਦ ਦਾ ਉੱਚਾਰਣ ਕੋਸ ਭੀ ਸਹੀ ਹੈ। ੧੧. ਫ਼ਾ. [کوس] ਪਿੱਤਲ ਦਾ ਨਗਾਰਾ. ਧੌਂਸਾ। ੧੨. ਫ਼ਾ. ਜਦ੍ਕ ਕੋਸ਼. ਵਿ- ਕੋਸ਼ਿਸ਼ ਕਰਨ ਵਾਲਾ. ਦੇਖੋ, ਕੋਸ਼ੀਦਨ....
ਸੰਗ੍ਯਾ- ਖੰਭਾ. ਸ੍ਤੰਭ. ਜੋ ਦ੍ਰਿੜ੍ਹ ਕਰਕੇ ਗੱਡਿਆ ਹੋਇਆ ਹੈ. "ਗਾਡਾ ਚਲੈ ਨ ਹਾਡਾ ਹਲ ਹੈ." (ਵਿਚਿਤ੍ਰ) ਖੰਭਾ ਭਾਵੇਂ ਚਲ ਜਾਵੇ, ਪਰ ਰਾਜਪੂਤ ਮੈਦਾਨੋਂ ਨਹੀਂ ਹੱਲਦਾ। ੨. ਗੱਡਾ. ਸ਼ਕਟ. "ਗਾਡੇ ਲਾਦੇ ਛਾਰ." (ਮਾਰੂ ਅਃ ਮਃ ੧) ੩. ਗੜ੍ਹਾ. ਟੋਆ. ਗਰਤ। ੪. ਸ਼ਕਟਾਸੁਰ ਵਾਸਤੇ ਭੀ ਗਾਡਾ ਸ਼ਬਦ ਆਇਆ ਹੈ. ਦੇਖੋ, ਸਕਟਾਸੁਰ। ੫. ਵਿ- ਗਾਢਾ. ਦ੍ਰਿੜ੍ਹ. ਮਜਬੂਤ "ਕਹਾਂ ਸੁ ਤੇਗਬੰਦ ਗਾਡੇ ਰੜਿ?" (ਆਸਾ ਅਃ ਮਃ ੧) ਉਹ ਤਲਵਾਰ ਬੰਨ੍ਹਣ ਵਾਲੇ, ਜੋ ਰੜ (ਮੈਦਾਨੇ ਜੰਗ) ਵਿੱਚ ਦ੍ਰਿੜ੍ਹ ਸਨ, ਕਿੱਥੇ ਹਨ?...
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਅ਼. [عالم] ਆ਼ਲਿਮ. ਵਿ- ਇ਼ਲਮ ਰੱਖਣ ਵਾਲਾ. ਵਿਦ੍ਵਾਨ. ਪੰਡਿਤ. "ਜਾਨਤ ਬੇਦ ਭੇਦ ਅਰ ਆਲਮ." (ਚੌਪਈ) ੨. ਸੰਗ੍ਯਾ- ਆ਼ਲਮ. ਸੰਸਾਰ. ਜਗਤ. "ਆਲਮ ਕੁਸਾਇ ਖ਼ੂਬੀ." (ਰਾਮਾਵ) ੩. ਸਮਾਂ. ਵੇਲਾ. ਕਾਲ। ੪. ਪ੍ਰਾਣੀ. ਜੀਵ. "ਚੰਦੀਂ ਹਜਾਰ ਆਲਮ ਏਕਲ ਖਾਨਾ." (ਤਿਲੰ ਨਾਮਦੇਵ) ੫. ਦਸ਼ਮੇਸ਼ ਦਾ ਦਰਬਾਰੀ ਇੱਕ ਕਵੀ, ਜਿਸ ਦੀ ਕਵਿਤਾ ਇਹ ਹੈ-#ਸੋਭਾ ਹੂੰ ਕੇ ਸਾਗਰ ਨਵਲ ਨੇਹ ਨਾਗਰ ਹੈਂ,#ਬਲ ਭੀਮ ਸਮ ਸੀਲ ਕਹਾਂ ਲੌ ਗਨਾਈਏ,#ਭੂਮਿ ਕੇ ਵਿਭੂਖਨ ਜੁ ਦੂਖਨ ਕੇ ਦੂਖਨ,#ਸਮੂਹ ਸੁਖ ਹੂੰ ਕੇ ਸੁਖ ਦੇਖੇ ਤੇ ਅਘਾਈਏ,#ਹਿੰਮਤ ਨਿਧਾਨ ਆਨ ਦਾਨ ਕੋ ਬਖਾਨੈ ਜਾਨ?#ਆਲਮ ਤਮਾਮ ਜਾਮ ਆਠੋਂ ਗੁਨ ਗਾਈਏ,#ਪ੍ਰਬਲ ਪ੍ਰਤਾਪੀ ਪਾਤਸ਼ਾਹ ਗੁਰੂ ਗੋਬਿੰਦ ਜੀ!#ਭੋਜ ਕੀ ਸੀ ਮੌਜ ਤੇਰੇ ਰੋਜ ਰੋਜ ਪਾਈਏ.#੬. ਫ਼ਾਰਸੀ ਅਤੇ ਹਿੰਦੀ ਦਾ ਇੱਕ ਪ੍ਰਸਿੱਧ ਕਵੀ, ਜਿਸ ਨੇ ਸਨ ੯੯੧ ਹਿਜਰੀ ਵਿੱਚ ਮਾਧਵਾਨਲ ਸੰਗੀਤ ਦਾ ਵ੍ਰਿਜਭਾਸਾ ਵਿੱਚ ਉਲਥਾ (ਅਨੁਵਾਦ) ਕੀਤਾ ਹੈ. ਰਾਗਮਾਲਾ ਇਸੇ ਗ੍ਰੰਥ ਦਾ ਇੱਕ ਹਿੱਸਾ ਹੈ। ੭. ਦਸ਼ਮੇਸ਼ ਦਾ ਇੱਕ ਸੇਵਕ. "ਜਬ ਦਲ ਪਾਰ ਨਦੀ ਕੇ ਆਯੋ। ਆਨ ਆਲਮੇ ਹਮੈ ਜਗਾਯੋ." (ਵਿਚਿਤ੍ਰ)#੮. ਬ੍ਰਾਹਮਣ ਤੋਂ ਮੁਸਲਮਾਨ ਹੋਇਆ ਇੱਕ ਕਵੀ, ਜੋ ਬਹਾਦੁਰ ਸ਼ਾਹ ਦਿੱਲੀਪਤਿ ਦੇ ਦਰਬਾਰ ਵਿੱਚ ਹਾਜਿਰ ਰਹਿੰਦਾ ਸੀ....
ਸੰ. चन्द ਧਾ- ਚਮਕਣਾ, ਖ਼ੁਸ਼ ਹੋਣਾ। ੨. ਸੰ. ਚੰਦ੍ਰ. ਸੰਗ੍ਯਾ- ਚੰਦ੍ਰਮਾ. ਚਾਂਦ. "ਚੰਦ ਦੇਖਿ ਬਿਗਸਹਿ ਕਉਲਾਰ." (ਬਸੰ ਮਃ ੫) ੩. ਇੱਕ ਸੰਖ੍ਯਾ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. "ਚੰਦ ਅਗਨਿ ਰਸ ਮਹੀ ਗਿਨ ਭਾਦੋਂ ਪੂਰਨਮਾਸ."¹ (ਗੁਪ੍ਰਸੂ) ਅਰਥਾਤ ੧੬੩੧। ੪. ਚੰਦ੍ਰਸ੍ਵਰ. ਇੜਾ ਨਾੜੀ. "ਚੰਦ ਸਤ ਭੇਦਿਆ." (ਮਾਰੂ ਜੈਦੇਵ) ਦੇਖੋ, ਚੰਦਸਤ ੨.। ੫. ਭਾਵ- ਆਤਮਾ. "ਚੰਦੁ ਗੁਪਤੁ ਗੈਣਾਰਿ." (ਬਿਲਾ ਥਿਤੀ ਮਃ ੧) ਆਤਮਾ ਗੁਪਤ ਹੈ ਦਸਮਦ੍ਵਾਰ ਵਿੱਚ। ੬. ਚੌਹਾਨਵੰਸ਼ੀ ਪ੍ਰਿਥੀਰਾਜ ਦਿੱਲੀਪਤਿ ਦੇ ਦਰਬਾਰ ਦਾ ਭੂਸਣ ਚੰਦਕਵਿ, ਜਿਸ ਨੇ ੬੯ ਅਧ੍ਯਾਵਾਂ ਦਾ ਪ੍ਰਿਥੀਰਾਜਰਾਯਸੋ" ਨਾਮਕ ਗ੍ਰੰਥ ਰਾਜਪੂਤਵੰਸ਼ ਦਾ ਇਤਿਹਾਸਰੂਪ ਲਿਖਿਆ ਹੈ। ੭. ਮਹਾਭਾਰਤ ਦੇ ਉਦਯੋਗ ਪਰਵ ਦਾ ਉਲਥਾਕਾਰ ਇੱਕ ਸੁਨਿਆਰਾ ਕਵਿ। ੮. ਫ਼ਾ. [چند] ਵਿ- ਕੁਛ. ਤਨਿਕ. ਥੋੜਾ. "ਚੰਦ ਰੋਜ ਚਲਨਾ ਕਿਛੁ ਪਕੜੋ ਕਰਾਰ." (ਨਸੀਹਤ) ੯. ਕਿਤਨਾ. ਕਿਸਕ਼ਦਰ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਫ਼ਾ. [مزوُر] ਮਜ਼ਦੂਰ. ਮੁਜ਼ਦ (ਉਜਰਤ) ਕਰਨ ਵਾਲਾ. ਮੁਜ਼ਦਵਰ, ਮਜ਼ਦੂਰ. ਮਿਹਨਤਾਨਾ ਲੈਕੇ ਕੰਮ ਕਰਨ ਵਾਲਾ. "ਰੋਵਹਿ ਪਾਂਡਵ ਭਏ ਮਜੂਰ." (ਮਃ ੧. ਵਾਰ ਰਾਮ ੧)...
ਫ਼ਾ. [پیشہ] ਪੇਸ਼ਹ. ਸੰਗ੍ਯਾ- ਕਸਬ. ਕਿੱਤਾ. ਕਾਰਜ। ੨. ਜੀਵਿਕਾ ਦੀ ਕਿਰਤ। ੩. ਵਿਭਚਾਰ ਦੀ ਕਿਰਤ ਲਈ ਭੀ ਪੇਸ਼ਾ ਸ਼ਬਦ ਬਹੁਤ ਲੋਕ ਵਰਤ ਲੈਂਦੇ ਹਨ....