ਬੂੰਦੀ

būndhīबूंदी


ਸੰਗ੍ਯਾ- ਵੇਸਣ ਦਾ ਆਟਾ ਪਤਲਾ ਕਰਕੇ ਰਿੱਝਦੇ ਤੇਲ ਜਾਂ ਘੀ ਵਿੱਚ ਬੂੰਦ (ਵਿੰਦੁ) ਡੇਗਕੇ ਪਕਾਈ ਪਕੌੜੀ, ਜਿਸ ਨੂੰ ਦਹੀਂ ਵਿੱਚ ਨਮਕ ਮਿਰਚ ਮਿਲਾਕੇ ਖਾਂਦੇ ਹਨ। ੨. ਜੋ ਪਕੌੜੀਆਂ ਨੂੰ ਖੰਡ ਵਿੱਚ ਪਾਗ ਲਈਏ ਤਦ ਮਿੱਠੀ ਬੂੰਦੀ ਹੁੰਦੀ ਹੈ। ੩. ਖ਼ਾ. ਉਬਾਲੇ ਹੋਏ ਛੋਲੇ. ਘੁੰਗਣੀਆਂ। ੪. ਰਾਜਪੂਤਾਨੇ ਵਿੱਚ ਚੌਹਾਨ ਰਾਜਪੂਤਾਂ ਦੀ ਇੱਕ ਰਾਜਧਾਨੀ ਅਤੇ ਉਸ ਦੀ ਪ੍ਰਧਾਨ ਨਗਰੀ, ਜੋ ਹਰਵੰਸ਼ੀ ਰਾਯਦੇਵ ਨੇ ਸੰਮਤ ੧੩੯੮ (ਸਨ ੧੩੪੨) ਵਿੱਚ ਆਬਾਦ ਕੀਤੀ. ਇਹ ਅਜਮੇਰ ਤੋਂ ੧੦੦ ਮੀਲ ਦੱਖਣ ਪੂਰਵ ਹੈ. ਬੂੰਦੀ ਅੰਗ੍ਰੇਜ਼ੀ ਸਰਕਾਰ ਦੀ ਰਖ੍ਯਾ protection ਵਿੱਚ ਸਨ ੧੮੧੮ ਵਿੱਚ ਆਈ ਹੈ.


संग्या- वेसण दा आटा पतला करके रिॱझदे तेल जां घी विॱच बूंद (विंदु) डेगके पकाई पकौड़ी, जिस नूं दहीं विॱच नमक मिरच मिलाके खांदे हन। २. जो पकौड़ीआं नूं खंड विॱच पाग लईए तद मिॱठी बूंदी हुंदी है। ३. ख़ा. उबाले होए छोले. घुंगणीआं। ४. राजपूताने विॱच चौहान राजपूतां दी इॱक राजधानी अते उस दी प्रधान नगरी, जो हरवंशी रायदेव ने संमत १३९८ (सन १३४२) विॱच आबाद कीती. इह अजमेर तों १०० मील दॱखण पूरव है. बूंदी अंग्रेज़ी सरकार दी रख्या protection विॱच सन १८१८ विॱच आईहै.