siāmāसिआमा
ਸੰ. ਸ਼੍ਯਾਮਾ. ਜਵਾਨ ਇਸਤ੍ਰੀ। ੨. ਕਾਲੀ. ਦੁਰਗਾ. "ਇਕ ਰਟਤ ਨਾਮ ਸਿਆਮਾ ਅਪਾਰ." (ਦੱਤਾਵ) ੩. ਕਾਲੇ ਰੰਗ ਦੀ ਗਊ। ੪. ਗੁੱਗਲ। ੫. ਕਸਤੂਰੀ। ੬. ਮਘ ਪਿੱਪਲੀ। ੭. ਸ਼ੀਸ਼ਮ. ਟਾਲ੍ਹੀ। ੮. ਕਾਲੀ ਮਿਰਚ। ੯. ਯਮੁਨਾ ਨਦੀ। ੧੦. ਰਾਤ੍ਰਿ.
सं. श्यामा. जवान इसत्री। २. काली. दुरगा. "इक रटत नाम सिआमा अपार." (दॱताव) ३. काले रंग दी गऊ। ४. गुॱगल। ५. कसतूरी। ६. मघ पिॱपली। ७. शीशम. टाल्ही। ८. काली मिरच। ९. यमुना नदी। १०. रात्रि.
ਦੇਖੋ, ਸਿਆਮਾ ੨। ੨. ਸੁਲਤਾਨਪੁਰ ਦਾ ਇੱਕ ਪੰਡਿਤ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੋਦੀਖਾਨਾ ਤਿਆਗਣ ਸਮੇਂ ਮੂਲਚੰਦ (ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰੇ) ਦੇ ਆਖੇ ਜਗਤਗੁਰੂ ਨੂੰ ਘਰ ਤਿਆਗ ਦੇਣ ਦੇ ਦੋਸ ਦੱਸਣ ਆਇਆ ਸੀ....
ਸੰ. ਯੁਵਨ੍. ਫ਼ਾ. [جوان] ਸੰਗ੍ਯਾ ਅਤੇ ਵਿ- ਯੁਵਾ ਅਵਸ੍ਥਾ ਵਾਲਾ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)...
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਪੁਕਾਰਦਾ ਹੈ. ਦੇਖੋ, ਰਟ ਧਾ. "ਆਰਤ ਦੁਆਰਿ ਰਟਤ ਪਿੰਗੁਰੀਆ." (ਗਉ ਮਃ ੫)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਸ਼੍ਯਾਮਾ. ਜਵਾਨ ਇਸਤ੍ਰੀ। ੨. ਕਾਲੀ. ਦੁਰਗਾ. "ਇਕ ਰਟਤ ਨਾਮ ਸਿਆਮਾ ਅਪਾਰ." (ਦੱਤਾਵ) ੩. ਕਾਲੇ ਰੰਗ ਦੀ ਗਊ। ੪. ਗੁੱਗਲ। ੫. ਕਸਤੂਰੀ। ੬. ਮਘ ਪਿੱਪਲੀ। ੭. ਸ਼ੀਸ਼ਮ. ਟਾਲ੍ਹੀ। ੮. ਕਾਲੀ ਮਿਰਚ। ੯. ਯਮੁਨਾ ਨਦੀ। ੧੦. ਰਾਤ੍ਰਿ....
ਵਿ- ਜਿਸ ਦਾ ਪਾਰ ਨਹੀਂ. ਬੇਅੰਤ. "ਅਪਾਰ ਅਗਮ ਗੋਬਿੰਦ ਠਾਕੁਰ." (ਆਸਾ ਛੰਤ ਮਃ ੫) ੨. ਅਗਾਧ. ਅਥਾਹ। ੩. ਅਧਿਕ. ਬਹੁਤ। ੪. ਅਗਣਿਤ। ੫. ਸੰਗ੍ਯਾ- ਕਰਤਾਰ. ਵਾਹਗੁਰੂ. "ਪਾਯਉ ਅਪਾਰ." (ਸਵੈਯੇ ਮਃ ੪. ਕੇ) ੬. ਉਰਲਾ ਪਾਸਾ. ਉਰਾਰ. ਆਪਣੀ ਵੱਲ ਦਾ ਕਿਨਾਰਾ. "ਆਪੇ ਸਾਗਰ ਬੋਹਿਥਾ, ਆਪੇ ਪਾਰ ਅਪਾਰ." (ਸ੍ਰੀ ਅਃ ਮਃ ੧) ੭. ਸੰ. ਆਪਾਰ. ਪੂਰਣ ਪਾਰ. "ਜਾਨੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ." (ਸਵੈਯੇ ਮਃ ੪. ਕੇ)...
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰ. कस्तूरी मृग, कस्तुरिका, कस्तुरी ਇੱਕ ਜਾਤਿ ਦਾ ਮ੍ਰਿਗ, ਜਿਸ ਦੀ ਨਾਭਿ ਵਿੱਚੋਂ ਸੁਗੰਧ ਵਾਲਾ ਦ੍ਰਵ੍ਯ (ਪਦਾਰਥ) ਕਸ੍ਤੂਰੀ ਨਿਕਲਦਾ ਹੈ. Musk- deer.#ਇਹ ਚਿੰਕਾਰੇ ਨਾਲੋਂ ਛੋਟਾ ਹੁੰਦਾ ਹੈ, ਅਰ ਠੰਢੇ ਅਸਥਾਨਾਂ ਵਿੱਚ ਰਹਿੰਦਾ ਹੈ, ਖਾਸ ਕਰਕੇ ਉੱਚੇ ਪਹਾੜਾਂ ਤੇ ਮਿਲਦਾ ਹੈ. ਕਸਤੂਰੀ ਦੀ ਤਾਸੀਰ ਗਰਮ ਤਰ ਹੈ. ਇਹ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ. L. Moschus Moschiferus.#ਕਵਿ ਲਿਖਦੇ ਹਨ ਕਿ ਮ੍ਰਿਗ ਆਪਣੀ ਨਾਭਿ ਵਿੱਚ ਇਸਥਿਤ ਕਸਤੂਰੀ (ਕਸ੍ਤੂਰਿਕਾ) ਦੀ ਸੁਗੰਧ ਤੇ ਮੋਹਿਤ ਹੋਕੇ ਭੁਲੇਖੇ ਨਾਲ ਜਾਣਦਾ ਹੈ ਕਿ ਇਹ ਸੁਗੰਧ ਜੰਗਲ ਵਿੱਚੋਂ ਆ ਰਹੀ ਹੈ, ਅਤੇ ਢੂੰਡਦਾ ਢੂੰਡਦਾ ਥਕ ਜਾਂਦਾ ਹੈ. ਇਹ ਦ੍ਰਿਸ੍ਟਾਂਤ ਉਨ੍ਹਾਂ ਉੱਪਰ ਘਟਦਾ ਹੈ, ਜੋ ਆਤਮਾ ਨੂੰ ਆਨੰਦਰੂਪ ਨਾ ਜਾਣਕੇ, ਵਿਸਿਆਂ ਵਿੱਚ ਆਨੰਦ ਢੂੰਡਦੇ ਹਨ. "ਜਿਉ ਕਸਤੂਰੀ ਮਿਰਗੁ ਨ ਜਾਣੈ." (ਵਾਰ ਸੋਰ ਮਃ ੩) "ਕਸਤੂਰਿ ਕੁੰਗੂ ਅਗਰੁ ਚੰਦਨ." (ਸ੍ਰੀ ਮਃ ੧)...
ਦੇਖੋ, ਸਿੰਸਪਾ....
ਸੰਗ੍ਯਾ- ਸ਼ੀਸ਼ਮ. ਸ਼ਿੰਸ਼ਪਾ. ਇਸ ਬਿਰਛ ਦੀ ਲੱਕੜ ਬਹੁਤ ਮਜਬੂਤ਼ ਅਤੇ ਚਿਕਨੀ ਹੁੰਦੀ ਹੈ. ਇ਼ਮਾਰਤਾਂ ਵਿੱਚ ਵਰਤੀਦੀ ਹੈ ਅਤੇ ਕੁਰਸੀ ਮੇਜ ਆਦਿ ਉੱਤਮ ਸਾਮਾਨ ਬਣਦਾ ਹੈ. ਦੇਖੋ, ਸਿੰਸਪਾ....
ਮਰਿਚ. ਦੇਖੋ, ਮਰਚ। ੨. ਲਾਲ ਮਿਰਚ ਨੂੰ ਭੀ ਇਹ ਨਾਮ ਦਿੱਤਾ ਜਾਂਦਾ ਹੈ....
ਇੱਕ ਨਦੀ, ਜੋ ਪੁਰਾਣਾਂ ਅਨੁਸਾਰ ਸੰਜਨਾ ਦੇ ਪੇਟ ਤੋਂ ਸੂਰਜ ਦੀ ਪੁਤ੍ਰੀ ਹੈ. ਇਸ ਨੂੰ ਕ੍ਰਿਸਨ ਜੀ ਦੀ ਇਸਤ੍ਰੀ ਭੀ ਮੰਨਿਆ ਹੈ. ਯਮੁਨਾ ਹਿਮਾਲਯ ਦੇ ਕਲਿੰਦ ਅਸਥਾਨ ਤੋਂ ਨਿਕਲਕੇ ੮੬੦ ਮੀਲ ਵਹਿੰਦੀ ਹੋਈ ਪ੍ਰਯਾਗ ਪਾਸ ਗੰਗਾ ਵਿੱਚ ਮਿਲਦੀ ਹੈ. ਦੇਖੋ, ਜਮਨਾ। ੨. ਦੁਰਗਾ। ੩. ਦੇਖੋ, ਮਾਲਤੀ (ਹ)...
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰ. ਸੰਗ੍ਯਾ- ਰਾਤ. ਰਜਨੀ. ਉਤਨਾ ਸਮਾਂ ਜਿਤਨਾ ਚਿਰ ਸੂਰਜ ਦਿਖਾਈ ਨਾ ਦੇਵੇ। ੨. ਹਲਦੀ....