syāmā, siāmāस्यामा, सिआमा
ਦੇਖੋ, ਸਿਆਮਾ ੨। ੨. ਸੁਲਤਾਨਪੁਰ ਦਾ ਇੱਕ ਪੰਡਿਤ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੋਦੀਖਾਨਾ ਤਿਆਗਣ ਸਮੇਂ ਮੂਲਚੰਦ (ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰੇ) ਦੇ ਆਖੇ ਜਗਤਗੁਰੂ ਨੂੰ ਘਰ ਤਿਆਗ ਦੇਣ ਦੇ ਦੋਸ ਦੱਸਣ ਆਇਆ ਸੀ.
देखो, सिआमा २। २. सुलतानपुर दा इॱक पंडित, जो श्री गुरू नानक देव जी दे मोदीखाना तिआगण समें मूलचंद (श्री गुरू नानक देव जी दे सहुरे) दे आखे जगतगुरू नूं घर तिआग देण दे दोस दॱसण आइआ सी.
ਸੰ. ਸ਼੍ਯਾਮਾ. ਜਵਾਨ ਇਸਤ੍ਰੀ। ੨. ਕਾਲੀ. ਦੁਰਗਾ. "ਇਕ ਰਟਤ ਨਾਮ ਸਿਆਮਾ ਅਪਾਰ." (ਦੱਤਾਵ) ੩. ਕਾਲੇ ਰੰਗ ਦੀ ਗਊ। ੪. ਗੁੱਗਲ। ੫. ਕਸਤੂਰੀ। ੬. ਮਘ ਪਿੱਪਲੀ। ੭. ਸ਼ੀਸ਼ਮ. ਟਾਲ੍ਹੀ। ੮. ਕਾਲੀ ਮਿਰਚ। ੯. ਯਮੁਨਾ ਨਦੀ। ੧੦. ਰਾਤ੍ਰਿ....
ਕਪੂਰਥਲਾ ਰਾਜ ਵਿੱਚ ਸਫੇਦ ਵੇਂਈ ਨਦੀ ਦੇ ਕਿਨਾਰੇ ਇੱਕ ਨਗਰ, ਜੋ ਰਾਜਧਾਨੀ ਤੋਂ ੧੬. ਮੀਲ ਦੱਖਣ ਹੈ. ਇਹ ਈਸਵੀ ਗ੍ਯਾਰਵੀਂ ਸਦੀ ਵਿੱਚ ਸੁਲਤਾਨ ਖ਼ਾਨ ਲੋਦੀ ਨੇ (ਜੋ ਮਹਮੂਦ ਗਜ਼ਨਵੀ ਦਾ ਫੌਜਦਾਰ ਸੀ) ਵਸਾਇਆ ਹੈ.¹ ਇਸ ਥਾਂ ਬੀਬੀ ਨਾਨਕੀ ਜੀ ਜੈਰਾਮ ਦਾਸ ਨੂੰ ਵਿਆਹੀ ਗਈ ਸੀ. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ- "ਤੇਰਾ ਹਾਂ! ਤੇਰਾ ਹਾਂ!"- ਕਹਿਕੇ ਤਰਾਜੂ ਨਾਲ ਤੋਲਦੇ ਹੋਏ ਦੌਲਤ ਖਾਂ ਲੋਦੀ ਦੇ ਮੋਦੀਖਾਨੇ ਦਾ ਕੰਮ ਕੀਤਾ ਹੈ.² ਹੁਣ ਸੁਲਤਾਨਪੁਰ ਨਾਰਥ ਵੈਸਟਰਨ ਰੇਲਵੇ ਦਾ ਸਟੇਸ਼ਨ ਹੈ. ਇਸ ਪਵਿਤ੍ਰ ਨਗਰ ਵਿੱਚ ਹੇਠ ਲਿਖੇ ਗੁਰੁਦ੍ਵਾਰੇ ਹਨ-#(੧) ਸੰਤਘਾਟ. ਬੇਈਂ ਦਾ ਉਹ ਘਾਟ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਟੁੱਬੀ ਮਾਰਕੇ ਲੋਪ ਹੋ ਗਏ ਸਨ, ਅਰ ਤੀਜੇ ਦਿਨ ਨਿਕਲਕੇ ਉਦਾਸੀ ਭੇਸ ਧਾਰਨ ਕੀਤਾ ਸੀ. ਰਿਆਸਤ ਵੱਲੋਂ ਪੰਜ ਘੁਮਾਉਂ ਜ਼ਮੀਨ ਇਸ ਗੁਰੁਦ੍ਵਾਰੇ ਦੇ ਨਾਉਂ ਹੈ.#(੨) ਹੱਟ ਸਾਹਿਬ. ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਰਕਾਰੀ ਮੋਦੀਖਾਨੇ ਦੀ ਦੁਕਾਨ ਖੋਲ੍ਹੀ ਹੋਈ ਸੀ, ਜਿਸ ਤੋਂ ਅਨੇਕ ਲੋਕ ਲਾਭ ਪ੍ਰਾਪਤ ਕਰਦੇ ਸਨ. ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਸ੍ਵਾਮੀ ਦੇ ੧੧. ਵੱਟੇ ਪੱਥਰ ਦੇ ਵਡੇ ਛੋਟੇ ਹਨ. ੨੦. ਘੁਮਾਉਂ ਜ਼ਮੀਨ ਅਤੇ ੮੧ ਰੁਪਯੇ ਨਕਦ ਰਿਆਸਤ ਕਪੂਰਥਲੇ ਵੱਲੋਂ ਇਸ ਗੁਰੁਦ੍ਵਾਰੇ ਦੇ ਨਾਉਂ ਹਨ.#(੩) ਕੋਠੜੀ ਸਾਹਿਬ. ਇਹ ਉਹ ਥਾਂ ਹੈ ਜਿੱਥੇ ਨਵਾਬ ਦੇ ਮੁਨਸ਼ੀਆਂ ਨੇ ਗੁਰੂ ਸਾਹਿਬ ਤੋਂ ਲੇਖਾ ਲਿਆ ਸੀ. ਰਿਆਸਤ ਵੱਲੋਂ ਤਿੰਨ ਘੁਮਾਉਂ ਜ਼ਮੀਨ ਇਸ ਗੁਰੁਦ੍ਵਾਰੇ ਦੇ ਨਾਉਂ ਹੈ.#(੪) ਗੁਰੂ ਕਾ ਬਾਗ. ਇਹ ਅਸਥਾਨ ਬੀਬੀ ਨਾਨਕੀ ਜੀ ਦਾ ਘਰ ਅਤੇ ਗੁਰੂ ਨਾਨਕ ਦੇਵ ਜੀ ਦਾ ਰਹਾਇਸ਼ੀ ਮਕਾਨ ਸੀ. ਇਸੇ ਥਾਂ ਬਾਬਾ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਜਨਮੇ ਹਨ. ਇਸ ਗੁਰੁਦ੍ਵਾਰੇ ਦੇ ਨਾਉਂ ਤੇਰਾਂ ਘੁਮਾਉਂ ਜ਼ਮੀਨ ਕਪੂਰਥਲੇ ਵੱਲੋਂ ਹੈ. ਇਸ ਥਾਂ ਬਾਬਾ ਸ਼੍ਰੀ ਚੰਦ ਜੀ ਦੀ ਇੱਕ ਬੈਰਾਗਣ ਹੈ.#(੫) ਜਨਮ ਅਸਥਾਨ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਦਾ. ਦੇਖੋ, ਨੰਃ ੪.#(੬) ਧਰਮਸਾਲ ਗੁਰੂ ਅਰਜਨ ਸਾਹਿਬ ਜੀ. ਗੁਰੁਦ੍ਵਾਰਾ ਕੋਠੜੀ ਸਾਹਿਬ ਦੇ ਪਾਸ ਇਹ ਅਸਥਾਨ ਹੈ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਡੱਲੇ ਪਿੰਡ ਕਰਨ ਜਾਂਦੇ ਹੋਏ ਸ਼੍ਰੀ ਗੁਰੂ ਅਰਜਨ ਦੇਵ ਜੀ ਇੱਥੇ ਵਿਰਾਜੇ ਹਨ. ਰਿਆਸਤ ਕਪੂਰਥਲੇ ਵੱਲੋਂ ਗੁਰੁਦ੍ਵਾਰੇ ਦੇ ਨਾਉਂ ਬਾਰਾਂ ਘੁਮਾਉਂ ਜ਼ਮੀਨ ਹੈ.#(੭) ਬੇਰ ਸਾਹਿਬ. ਸ਼ਹਿਰ ਤੋਂ ਪੱਛਮ ਕਰੀਬ ਅੱਧ ਮੀਲ ਉਹ ਅਸਥਾਨ, ਜਿੱਥੇ ਬੇਈਂ ਵਿੱਚ ਨਿੱਤ ਇਸ਼ਨਾਨ ਕਰਨ ਗੁਰੂ ਸਾਹਿਬ ਜਾਇਆ ਕਰਦੇ ਸਨ. ਗੁਰੂ ਸਾਹਿਬ ਦੇ ਵੇਲੇ ਦੀ ਬੇਰੀ ਹੁਣ ਮੌਜੂਦ ਹੈ. ਇਸ ਗੁਰੁਧਾਮ ਨੂੰ ਤੇਰਾਂ ਸੌ ਸੱਠ ਰੁਪਯੇ ਸਾਲਾਨਾ ਜਾਗੀਰ ਰਿਆਸਤ ਕਪੂਰਥਲੇ ਵੱਲੋਂ, ਸਵਾ ਸੌ ਰੁਪੈਯਾ ਰਿਆਸਤ ਪਟਿਆਲੇ ਤੋਂ, ਇਕਵੰਜਾ ਰੁਪੈਯੇ ਨਾਭੇ ਵੱਲੋਂ ਹੈ, ਤੀਸ ਘੁਮਾਉਂ ਜਮੀਨ ਗੁਰੁਦ੍ਵਾਰੇ ਦੇ ਨਾਉਂ ਪਿੰਡ ਮਾਣਕ ਅਤੇ ਪਿੰਡ ਮਾਛੀਜੋਇਆ ਵਿੱਚ ਹੈ....
ਸੰ. ਵਿ- ਵਿਦ੍ਵਾਨ. ਗ੍ਯਾਨੀ. "ਬਿਨੁ ਬਿਦਿਆ ਕਹਾ ਕੋਈ ਪੰਡਿਤ" (ਭੈਰ ਮਃ ੫) ੨. ਸੰਗ੍ਯਾ- ਵਿਦ੍ਯਾ ਵਿੱਚ ਨਿਪੁਣ ਪੁਰਖ. "ਪੰਡਿਤ, ਦੇਖਹੁ ਰਿਦੈ ਬੀਚਾਰਿ." (ਗਉ ਕਬੀਰ) ੩. ਵ੍ਯਾਸਸਿਮ੍ਰਿਤਿ ਦਾ ਲੇਖ ਹੈ- ''इन्द्रयिाणां जयं शूरा धर्म चरति पण्डितः '' (ਅਧ੍ਯਾਯ ੪, ਸ਼ ੬੦) ਜੋ ਇੰਦ੍ਰੀਆਂ ਜਿੱਤਦਾ ਹੈ, ਧਰਮ ਆਚਰਣ ਕਰਦਾ ਹੈ. ਉਹ ਪੰਡਿਤ ਹੈ. ਦੇਖੋ, ਪੰਡਿਤੁ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਸੰਗ੍ਯਾ- ਮੋਦੀ ਦਾ ਘਰ. ਦੇਖੋ, ਮੋਦੀ ੩। ੨. ਰਸਦ ਆਦਿ ਸਾਮਾਨ ਦਾ ਗੋਦਾਮ....
ਜਿਲਾ ਗੁਰਦਾਸਪੁਰ ਦੇ ਪੱਖੋਕੇ ਅਤੇ ਬਟਾਲੇ ਪਿੰਡਾਂ ਦਾ ਵਸਨੀਕ ਚੋਣਾਖਤ੍ਰੀ ਬਾਬਾ ਮੂਲਚੰਦ, ਜਿਸ ਦੀ ਸੁਪੁਤ੍ਰੀ ਸ਼੍ਰੀ ਮਤੀ ਸੁਲਖਣੀ ਜੀ ਦਾ ਵਿਆਹ ਸ਼੍ਰੀਗੁਰੂ ਨਾਨਕਦੇਵ ਜੀ ਨਾਲ ਹੋਇਆ. ਦੇਖੋ, ਸੁਲਖਣੀ ਮਾਤਾ। ੨. ਭਾਈ ਮੂਲਚੰਦ, ਜਿਸ ਦਾ ਜਨਮ ਸੰਮਤ ੧੭੦੫ ਵਿੱਚ ਹੋਇਆ. ਇਹ ਕਰਨੀ ਵਾਲਾ ਗੁਰਸਿੱਖ ਹੋਇਆ ਹੈ. ਦੇਖੋ, ਗੰਗਾਰਾਮ....
ਸੰ. जगद्गुरू ਸੰਗ੍ਯਾ- ਕਰਤਾਰ. "ਤੁਮ ਕਹੀਅਤ ਹੌ ਜਗਤਗੁਰੁ ਸੁਆਮੀ." (ਜੈਤ ਰਵਿਦਾਸ) ੨. ਵਿ- ਸੰਸਾਰ ਨੂੰ ਹਿਤ ਦਾ ਉਪਦੇਸ਼ ਕਰਨ ਵਾਲਾ. "ਮਿਲੁ ਨਾਨਕ ਦੇਵ ਜਗਤਗੁਰੁ ਕੇਰੈ." (ਕਾਨ ਮਃ ੫) "ਜਗਤਗੁਰੂ ਨਾਨਕ ਦੇਉ." (ਭਾਗੁ) ੩. ਸੰਗ੍ਯਾ- ਗੁਰੂ ਨਾਨਕਦੇਵ। ੪. ਸ਼ੰਕਰਾਚਾਰਯ ਦੀ ਗੱਦੀ ਦਾ ਮਹੰਤ ਭੀ ਜਗਤਗੁਰੂ ਅਖਾਂਵਦਾ ਹੈ।...
ਸੰ. ਤ੍ਯਾਗ. ਸੰਗ੍ਯਾ- ਛੱਡਣ ਦੀ ਕ੍ਰਿਯਾ. ਕਿਸੀ ਵਸ੍ਤੁ ਤੋਂ ਆਪਣਾ ਸ੍ਵਤ੍ਵ ਚੁੱਕ ਲੈਣ ਦਾ ਭਾਵ. ਤਰਕ ਕਰਨ ਦੀ ਕ੍ਰਿਯਾ. "ਤਿਆਗਹੁ ਸਗਲ ਉਪਾਵ." (ਵਾਰ ਗੂਜ ੨. ਮਃ ੫)...
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...