ਵਿਦੁਰ

vidhuraविदुर


ਵਿ- ਦਾਨਾ. ਗਿਆਨੀ। ੨. ਸੰਗ੍ਯਾ- ਰਾਜਾ ਵਿਚਿਤ੍ਰਵੀਰਯ ਦੀ ਦਾਸੀ ਸੁਦੇਸਨਾ (सुदेष्णा) ਦੇ ਉਦਰ ਤੋਂ ਵ੍ਯਾਸ ਦਾ ਪੁਤ੍ਰ. ਇਹ ਵਡਾ ਗੁਣੀ, ਨੀਤਿਵੇੱਤਾ, ਈਸ਼੍ਵਰਭਗਤ ਅਤੇ ਸਤ੍ਯਵਕਤਾ ਸੀ. ਇਹ ਕੌਰਵ ਅਤੇ ਪਾਂਡਵਾਂ ਨੂੰ ਸਦਾ ਸੁਭ ਸਿਖ੍ਯਾ ਦਿੰਦਾ ਰਿਹਾ. ਮਹਾਭਾਰਤ ਦੇ ਜੰਗ ਸਮੇਂ ਇਹ ਕੌਰਵਾਂ ਵੱਲ ਸੀ, ਇਸ ਦੇ ਸਦਾਚਾਰ ਪੁਰ ਮੋਹਿਤ ਹੋਕੇ ਕ੍ਰਿਸਨ ਜੀ ਰਾਜਾ ਦੁਰਯੋਧਨ ਦਾ ਘਰ ਛੱਡਕੇ ਇਸ ਦੇ ਘਰ ਰਹੇ ਸਨ.#ਮਹਾਭਾਰਤ ਵਿੱਚ ਕਥਾ ਹੈ ਕਿ ਅਣੀਮਾਂਡਵ੍ਯ ਧਰਮਾਤਮਾ ਰਿਖੀ ਸੀ. ਇੱਕ ਬਾਰ ਚੋਰਾਂ ਦਾ ਟੋਲਾ ਚੋਰੀ ਕਰਕੇ ਰਿਖੀ ਦੇ ਆਸ਼੍ਰਮ ਆ ਲੁਕਿਆ. ਜਦ ਪੈੜੂ ਆਏ, ਤਦ ਚੋਰ ਸਾਮਾਨ ਛੱਡਕੇ ਨੱਠ ਗਏ. ਸਿਪਾਹੀਆਂ ਨੇ ਰਿਖੀ ਨੂੰ ਚੋਰ ਜਾਣਕੇ ਰਾਜੇ ਦੇ ਪੇਸ਼ ਕੀਤਾ, ਜਿਸ ਪੁਰ ਸੂਲੀ ਚਾੜ੍ਹਨ ਦੀ ਆਗ੍ਯਾ ਹੋਈ. ਸੂਲੀ ਨਾਲ ਵਿੰਨ੍ਹਿਆ ਹੋਇਆ ਰਿਖੀ ਧਰਮਰਾਜ ਪਾਸ ਗਿਆ ਅਤੇ ਕਾਰਣ ਪੁੱਛਿਆ ਕਿ ਮੈਨੂੰ ਇਹ ਦੁੱਖ ਕਿਉਂ ਮਿਲਿਆ. ਧਰਮਰਾਜ ਨੇ ਆਖਿਆ ਕਿ ਤੈਂ ਬਾਲ ਅਵਸਥਾ ਵਿੱਚ ਇੱਕ ਟਿੱਡੇ ਨੂੰ ਸੂਲ ਨਾਲ ਵਿੰਨ੍ਹਿਆ ਸੀ. ਮਾਂਡਵਯ ਨੇ ਤਦ ਤੋਂ ਇਹ ਰੀਤਿ ਥਾਪੀ ਕਿ ਚੌਦਾਂ ਵਰ੍ਹੇ ਤੋਂ ਹੇਠਲੀ ਉਮਰ ਦਾ ਕੀਤਾ ਕਰਮ ਫਲਦਾਇਕ ਨਾ ਹੋਵੇ, ਅਰ ਧਰਮਰਾਜ ਨੂੰ ਸ੍ਰਾਪ ਦਿੱਤਾ ਕਿ ਤੂੰ ਸ਼ੂਦ੍ਰ ਹੋਕੇ ਜਨਮ ਲੈ. ਇਸ ਪੁਰ ਧਰਮਰਾਜ ਵਿਦੁਰ ਹੋਕੇ ਜਨਮਿਆ. ਦੇਖੋ, ਬਿਦਰ ੨.


वि- दाना. गिआनी। २. संग्या- राजा विचित्रवीरय दी दासी सुदेसना (सुदेष्णा) दे उदर तों व्यास दा पुत्र. इह वडा गुणी, नीतिवेॱता, ईश्वरभगत अते सत्यवकता सी. इह कौरव अते पांडवां नूं सदा सुभ सिख्या दिंदा रिहा. महाभारत दे जंग समें इह कौरवां वॱल सी, इस दे सदाचार पुर मोहित होके क्रिसन जी राजा दुरयोधन दा घर छॱडके इस दे घर रहे सन.#महाभारत विॱच कथा है कि अणीमांडव्य धरमातमा रिखी सी. इॱक बार चोरां दा टोला चोरी करके रिखी दे आश्रम आ लुकिआ. जद पैड़ू आए, तद चोर सामान छॱडके नॱठ गए. सिपाहीआं ने रिखी नूं चोर जाणके राजे दे पेश कीता, जिस पुर सूली चाड़्हन दी आग्या होई. सूली नाल विंन्हिआ होइआ रिखी धरमराज पास गिआ अते कारण पुॱछिआ कि मैनूं इह दुॱख किउं मिलिआ. धरमराज ने आखिआ कि तैं बाल अवसथा विॱच इॱक टिॱडे नूं सूल नाल विंन्हिआ सी. मांडवय ने तद तों इह रीति थापी कि चौदां वर्हे तों हेठली उमर दा कीता करम फलदाइक ना होवे, अर धरमराज नूं स्राप दिॱता कि तूं शूद्र होके जनम लै. इस पुर धरमराज विदुर होके जनमिआ. देखो, बिदर २.