anīmāndavya, anīmāndavyaअणीमांडव्य, अणीमांडव्य
ਦੇਖੋ, ਵਿਦੁਰ.
देखो, विदुर.
ਵਿ- ਦਾਨਾ. ਗਿਆਨੀ। ੨. ਸੰਗ੍ਯਾ- ਰਾਜਾ ਵਿਚਿਤ੍ਰਵੀਰਯ ਦੀ ਦਾਸੀ ਸੁਦੇਸਨਾ (सुदेष्णा) ਦੇ ਉਦਰ ਤੋਂ ਵ੍ਯਾਸ ਦਾ ਪੁਤ੍ਰ. ਇਹ ਵਡਾ ਗੁਣੀ, ਨੀਤਿਵੇੱਤਾ, ਈਸ਼੍ਵਰਭਗਤ ਅਤੇ ਸਤ੍ਯਵਕਤਾ ਸੀ. ਇਹ ਕੌਰਵ ਅਤੇ ਪਾਂਡਵਾਂ ਨੂੰ ਸਦਾ ਸੁਭ ਸਿਖ੍ਯਾ ਦਿੰਦਾ ਰਿਹਾ. ਮਹਾਭਾਰਤ ਦੇ ਜੰਗ ਸਮੇਂ ਇਹ ਕੌਰਵਾਂ ਵੱਲ ਸੀ, ਇਸ ਦੇ ਸਦਾਚਾਰ ਪੁਰ ਮੋਹਿਤ ਹੋਕੇ ਕ੍ਰਿਸਨ ਜੀ ਰਾਜਾ ਦੁਰਯੋਧਨ ਦਾ ਘਰ ਛੱਡਕੇ ਇਸ ਦੇ ਘਰ ਰਹੇ ਸਨ.#ਮਹਾਭਾਰਤ ਵਿੱਚ ਕਥਾ ਹੈ ਕਿ ਅਣੀਮਾਂਡਵ੍ਯ ਧਰਮਾਤਮਾ ਰਿਖੀ ਸੀ. ਇੱਕ ਬਾਰ ਚੋਰਾਂ ਦਾ ਟੋਲਾ ਚੋਰੀ ਕਰਕੇ ਰਿਖੀ ਦੇ ਆਸ਼੍ਰਮ ਆ ਲੁਕਿਆ. ਜਦ ਪੈੜੂ ਆਏ, ਤਦ ਚੋਰ ਸਾਮਾਨ ਛੱਡਕੇ ਨੱਠ ਗਏ. ਸਿਪਾਹੀਆਂ ਨੇ ਰਿਖੀ ਨੂੰ ਚੋਰ ਜਾਣਕੇ ਰਾਜੇ ਦੇ ਪੇਸ਼ ਕੀਤਾ, ਜਿਸ ਪੁਰ ਸੂਲੀ ਚਾੜ੍ਹਨ ਦੀ ਆਗ੍ਯਾ ਹੋਈ. ਸੂਲੀ ਨਾਲ ਵਿੰਨ੍ਹਿਆ ਹੋਇਆ ਰਿਖੀ ਧਰਮਰਾਜ ਪਾਸ ਗਿਆ ਅਤੇ ਕਾਰਣ ਪੁੱਛਿਆ ਕਿ ਮੈਨੂੰ ਇਹ ਦੁੱਖ ਕਿਉਂ ਮਿਲਿਆ. ਧਰਮਰਾਜ ਨੇ ਆਖਿਆ ਕਿ ਤੈਂ ਬਾਲ ਅਵਸਥਾ ਵਿੱਚ ਇੱਕ ਟਿੱਡੇ ਨੂੰ ਸੂਲ ਨਾਲ ਵਿੰਨ੍ਹਿਆ ਸੀ. ਮਾਂਡਵਯ ਨੇ ਤਦ ਤੋਂ ਇਹ ਰੀਤਿ ਥਾਪੀ ਕਿ ਚੌਦਾਂ ਵਰ੍ਹੇ ਤੋਂ ਹੇਠਲੀ ਉਮਰ ਦਾ ਕੀਤਾ ਕਰਮ ਫਲਦਾਇਕ ਨਾ ਹੋਵੇ, ਅਰ ਧਰਮਰਾਜ ਨੂੰ ਸ੍ਰਾਪ ਦਿੱਤਾ ਕਿ ਤੂੰ ਸ਼ੂਦ੍ਰ ਹੋਕੇ ਜਨਮ ਲੈ. ਇਸ ਪੁਰ ਧਰਮਰਾਜ ਵਿਦੁਰ ਹੋਕੇ ਜਨਮਿਆ. ਦੇਖੋ, ਬਿਦਰ ੨....