ਲੇਸ

lēsaलेस


ਸੰ. ਚੇਪ. ਚਿਪਕਾਉ। ੨. ਪਿਆਰ. ਸਨੇਹ. "ਲੇਸ ਕਰੌਂ ਨ ਕਛੂ ਧਨ ਕੋ." (ਚਰਿਤ੍ਰ ੮੧) ੩. ਸੰ. ਲੇਸ਼. ਵਿ- ਅਲਪ. ਥੋੜਾ। ੪. ਸੰਗ੍ਯਾ- ਇੱਕ ਅਰਥਾਲੰਕਾਰ. ਦੋਸ ਵਿੱਚ ਗੁਣ, ਅਰ ਗੁਣ ਵਿੱਚ ਦੋਸ ਦੀ ਕਲਪਨਾ ਕਰਨੀ "ਲੇਸ਼" ਅਲੰਕਾਰ ਹੈ.#ਜਹਿ" ਵਰਣਤ ਗੁਣ ਦੋਸ ਕੈ, ਦੋਸ ਗੁਣਰੂਪ,#ਭੂਸਣ ਤਾਂਕੋ ਲੇਸ਼ ਕਹਿ ਗਾਵਤ ਸੁਕਵਿ ਅਨੂਪ.#(ਸ਼ਿਵਰਾਜਭੂਸਣ)#ਇਸ ਅਲੰਕਾਰ ਦਾ ਉੱਲਾਸ ਤੋਂ ਇਤਨਾ ਭੇਦ ਹੈ ਕਿ ਉੱਲਾਸ ਵਿੱਚ ਕਿਸੀ ਇੱਕ ਦੇ ਗੁਣ ਦੋਸ ਤੋਂ ਦੂਸਰੇ ਨੂੰ ਗੁਣ ਦੋਸ ਹੋਇਆ ਕਰਦਾ ਹੈ, ਅਰ ਲੇਸ਼ ਵਿੱਚ ਗੁਣ ਨੂੰ ਦੋਸ ਅਥਵਾ ਦੋਸ ਨੂੰ ਗੁਣ ਮੰਨਿਆਂ ਜਾਂਦਾ ਹੈ.#ਉਦਾਹਰਣ-#ਜਿਨਹੁ ਕਿਛੂ ਜਾਨਿਆ ਨਹੀ,#ਤਿਨ ਸੁਖਨੀਦ ਬਿਹਾਇ,#ਹਮਹੁ ਜੁ ਬੂਝਾ ਬੂਝਨਾ,#ਪੂਰੀ ਪਰੀ ਬਲਾਇ. (ਸ. ਕਬੀਰ)#ਅਗਿਆਨੀ ਹੋਣਾ ਦੋਸ ਹੈ, ਪਰ ਉਹ ਬੇਫਿਕਰੀ ਨਾਲ ਸੌਂਦੇ ਹਨ ਇਹ ਗੁਣ ਹੈ. ਵਿਦ੍ਵਾਨ ਹੋਣਾ ਗੁਣ ਹੈ, ਪਰ ਸੁਧਾਰ ਦੀ ਚਿੰਤਾ ਅਤੇ ਕਈ ਕਲੇਸ਼ ਗਲ ਪੈ ਜਾਣੇ, ਇਹ ਦੋਸ ਹੈ। ੫. ਲੇਵਸਿ ਦਾ ਸੰਖੇਪ. ਲਵੇਗਾ. ਲੈਸੀ. "ਤਿਤ੍ਯੋ ਕਾਲ ਲੇਸੰ." (ਵਿਚਿਤ੍ਰ)


सं. चेप. चिपकाउ। २. पिआर. सनेह. "लेस करौं न कछू धन को." (चरित्र ८१) ३. सं. लेश. वि- अलप. थोड़ा। ४. संग्या- इॱक अरथालंकार. दोस विॱच गुण, अर गुण विॱच दोस दी कलपना करनी "लेश" अलंकार है.#जहि" वरणत गुण दोस कै, दोस गुणरूप,#भूसण तांको लेश कहि गावत सुकवि अनूप.#(शिवराजभूसण)#इस अलंकार दा उॱलास तों इतना भेद है कि उॱलास विॱच किसी इॱक दे गुण दोस तों दूसरे नूं गुण दोस होइआ करदा है, अर लेश विॱच गुण नूंदोस अथवा दोस नूं गुण मंनिआं जांदा है.#उदाहरण-#जिनहु किछू जानिआ नही,#तिन सुखनीद बिहाइ,#हमहु जु बूझा बूझना,#पूरी परी बलाइ. (स. कबीर)#अगिआनी होणा दोस है, पर उह बेफिकरी नाल सौंदे हन इह गुण है. विद्वान होणा गुण है, पर सुधार दी चिंता अते कई कलेश गल पै जाणे, इह दोस है। ५. लेवसि दा संखेप. लवेगा. लैसी. "तित्यो काल लेसं." (विचित्र)