agiāni, agiānīअगिआनि, अगिआनी
ਸੰ. अज्ञानिन- ਅਗ੍ਯਾਨੀ. ਵਿ- ਗ੍ਯਾਨ- ਹੀਨ. ਮੂਰਖ. ਬੇਸਮਝ. "ਅਗਿਆਨੀ ਅੰਧਾ ਮਗੁ ਨ ਜਾਣੈ." (ਮਾਝ ਅਃ ਮਃ ੧) ੨. ਕ੍ਰਿ. ਵਿ- ਅਚਾਨਕ. ਪਤਾ ਲੱਗਣ ਤੋਂ ਬਿਨਾ. "ਬਿਨਸੈ ਕਾਚੀ ਦੇਹ ਅਗਿਆਨੀ." (ਸੋਰ ਮਃ ੫)
सं. अज्ञानिन- अग्यानी. वि- ग्यान- हीन. मूरख. बेसमझ. "अगिआनी अंधा मगु न जाणै." (माझ अः मः १) २. क्रि. वि- अचानक. पता लॱगण तों बिना. "बिनसै काची देह अगिआनी." (सोर मः ५)
ਦੇਖੋ, ਅਗਿਆਨੀ. ਪੰਜਾਬੀ ਵਿੱਚ ਛੰਦ- ਰਚਨਾ ਲਈ "ਅਗ੍ਯਾਨੀ" ਲਿਖਣਾ ਹੀ ਉੱਤਮ ਹੈ. ਦੇਖੋ, ਅਗ੍ਯਾਨ....
ਦੇਖੋ, ਗਿਆਨ....
ਦੇਖੋ, ਹੀਣ ਅਤੇ ਹੀਨਾ....
ਦੇਖੋ, ਮੁਰ੍ਛ ਧਾ. ਸੰ. ਮੂਰ੍ਖ. ਵਿ- ਬੁੱਧਿ ਰਹਿਤ. ਦੇਖੋ, ਮੂਰ ੨. "ਪੜਿਆ ਮੂਰਖ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ." (ਮਃ ੧. ਵਾਰ ਮਾਝ) ੨. ਨਾ- ਤਜਰਬੇਕਾਰ. "ਹਮ ਮੂਰਖ ਮੂਰਖ ਮਨ ਮਾਹਿ." (ਧਨਾ ਮਃ ੩) ੩. ਸੰਗ੍ਯਾ- ਮਾਂਹ. ਉੜਦ. ਮਾਸ। ੪. ਬਨਮੂੰਗੀ....
ਸੰ. अज्ञानिन- ਅਗ੍ਯਾਨੀ. ਵਿ- ਗ੍ਯਾਨ- ਹੀਨ. ਮੂਰਖ. ਬੇਸਮਝ. "ਅਗਿਆਨੀ ਅੰਧਾ ਮਗੁ ਨ ਜਾਣੈ." (ਮਾਝ ਅਃ ਮਃ ੧) ੨. ਕ੍ਰਿ. ਵਿ- ਅਚਾਨਕ. ਪਤਾ ਲੱਗਣ ਤੋਂ ਬਿਨਾ. "ਬਿਨਸੈ ਕਾਚੀ ਦੇਹ ਅਗਿਆਨੀ." (ਸੋਰ ਮਃ ੫)...
ਅੰਨ੍ਹਾ ਅਤੇ ਅਗ੍ਯਾਨੀ. ਦੇਖੋ, ਅੰਧ. "ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ." (ਸੂਹੀ ਛੰਤ ਮਃ ੧) "ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ." (ਵਾਰ ਰਾਮ ੧, ਮਃ ੨) "ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ." (ਵਾਰ ਰਾਮ ੧, ਮਃ ੨) ਦੇਖੋ, ਕਾਣਾ....
ਸੰਗ੍ਯਾ- ਮਾਰਗ. ਰਸਤਾ. ਰਾਹ. "ਪ੍ਰਗਟੁ ਮਗੁ ਦਿਖਾਇਆ." (ਆਸਾ ਛੰਤ ਮਃ ੫) ੨. ਦੇਖੋ, ਮਗ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਦੇਖੋ, ਅਚਾਣਕ. "ਬਾਨ ਅਚਾਨ ਹਨ੍ਯੋਂ." (ਕ੍ਰਿਸਨਾਵ)...
ਸੰ. ਪ੍ਰਤ੍ਯਯ ਸੰਗ੍ਯਾ- ਪ੍ਰਮਾਣ. ਸਬੂਤ। ੨. ਖੋਜ. ਭਾਲ। ੩. ਖ਼ਬਰ. ਸੁਧ। ੪. ਚਿੰਨ੍ਹ. ਨਿਸ਼ਾਨ। ੫. ਲਕ੍ਸ਼੍ਣ। ੬. ਦੇਖੋ, ਪੱਤਾ।...
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਕੱਚੀ. ਦੇਖੋ, ਕਾਚਾ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....