balāiबलाइ
ਦੇਖੋ, ਬਲਾ ੬, ੭. "ਮਨ ਤਨ ਕੀ ਸਭ ਮਿਟੈ ਬਲਾਇ." (ਗੌਂਡ ਮਃ ੫)#"ਓਨਾ ਅੰਤਰਿ ਕ੍ਰੋਧ ਬਲਾਇ." (ਸ੍ਰੀ ਮਃ ੪) ੨. ਸੰ. ਵਿਲਯ. ਵਿ- ਲੀਨ. ਨਸ੍ਟ. "ਹਉ ਗਈ ਬਲਾਏ." (ਮਾਝ ਮਃ ੫) ਹੌਮੈਂ ਨਾਸ਼ ਹੋ ਗਈ. ਅਥਵਾ- ਹੌਮੈ ਰੂਪ ਬਲਾ ਚਲੀ ਗਈ.
देखो, बला ६, ७. "मन तन की सभ मिटै बलाइ." (गौंड मः ५)#"ओना अंतरि क्रोध बलाइ." (स्री मः ४) २. सं. विलय. वि- लीन. नस्ट. "हउ गई बलाए." (माझ मः ५) हौमैं नाश हो गई. अथवा- हौमै रूप बला चली गई.
ਸੰ. ਸੰਗ੍ਯਾ- ਪ੍ਰਬਲ ਅਸਰ ਕਰਨ ਵਾਲੀ ਦਵਾਈ. ਇਸ ਨਾਮ ਦੀ ਇੱਕ ਬੂਟੀ. ਜਿਸ ਦਾ ਪ੍ਰਸਿੱਧ ਨਾਮ "ਖਰੈਟੀ" ਹੈ. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਇਹ ਪੱਠਿਆਂ ਨੂੰ ਮਜਬੂਤ ਕਰਦੀ ਅਤੇ ਪੇਸ਼ਾਬ ਦੀ ਬੀਮਾਰੀਆਂ ਹਟਾਉਂਦੀ ਹੈ. ਖ਼ੂਨੀ ਬਵਾਸੀਰ ਵਿੱਚ ਵਰਤਣੀ ਬਹੁਤ ਗੁਣਕਾਰੀ ਹੈ. L. Siza Cordifolia ੨. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਵਿਦ੍ਯਾ, ਜਿਸ ਦਾ ਸਾਧਨ ਕਰਕੇ ਜੰਗ ਵਿੱਚ ਭੁੱਖ ਤੇਹ ਨਹੀਂ ਲਗਦੀ. ਵਿਸ਼੍ਵਾਮਿਤ੍ਰ ਨੇ ਬਲਾ ਅਤੇ ਅਤਿਬਲਾ ਵਿਦ੍ਯਾ ਰਾਮਚੰਦ੍ਰ ਜੀ ਨੂੰ ਸਿਖਾਈ ਸੀ। ੩. ਪ੍ਰਿਥਿਵੀ। ੪. ਲਕ੍ਸ਼੍ਮੀ. ਲੱਛਮੀ। ੫. ਦਕ੍ਸ਼੍ ਦੀ ਇੱਕ ਕੰਨ੍ਯਾ। ੬. ਅ਼. [بلا] ਆਫ਼ਤ. ਵਿਪਦਾ। ੭. ਦੁੱਖ। ੮. ਭੂਤ ਪ੍ਰੇਤ ਦੀ ਪੀੜਾ। ੯. ਬੀਮਾਰੀ। ੧੦. ਦੇਖੋ, ਬੱਲਾ....
ਦੇਖੋ, ਬਲਾ ੬, ੭. "ਮਨ ਤਨ ਕੀ ਸਭ ਮਿਟੈ ਬਲਾਇ." (ਗੌਂਡ ਮਃ ੫)#"ਓਨਾ ਅੰਤਰਿ ਕ੍ਰੋਧ ਬਲਾਇ." (ਸ੍ਰੀ ਮਃ ੪) ੨. ਸੰ. ਵਿਲਯ. ਵਿ- ਲੀਨ. ਨਸ੍ਟ. "ਹਉ ਗਈ ਬਲਾਏ." (ਮਾਝ ਮਃ ੫) ਹੌਮੈਂ ਨਾਸ਼ ਹੋ ਗਈ. ਅਥਵਾ- ਹੌਮੈ ਰੂਪ ਬਲਾ ਚਲੀ ਗਈ....
ਦੇਖੋ, ਗੌਡ ੧....
ਕ੍ਰਿ ਵਿ- ਓਤਨਾ. ਉਸ ਕਦਰ। ੨. ਸਰਵ- ਉਨ੍ਹਾਂ ਨੂੰ ਉਨ੍ਹਾਂ ਤਾਂਈ। ੩. ਉਨ੍ਹਾਂ ਨੇ। ੪. ਉਨ੍ਹਾਂ ਦੇ. "ਓਨਾ ਅੰਦਰਿ ਨਾਮੁ ਨਿਧਾਨੁ ਹੈ." (ਸ੍ਰੀ ਮਃ ੧) "ਪਿਆਰਾ ਰਬੁ ਓਨਾਹਾ ਜੋਗਈ." (ਵਾਰ ਰਾਮ ੨. ਮਃ ੫)...
ਵਿ- ਭੀਤਰੀ. ਅੰਦਰ ਦਾ. "ਅੰਤਰਿ ਰੋਗ ਮਹਾ ਦੁਖ." (ਮਾਰੂ ਸੋਲਹੇ ਮਃ ੩) ੨. ਕ੍ਰਿ. ਵਿ- ਭੀਤਰ. ਵਿੱਚ. "ਨਾਨਕ ਰਵਿ ਰਹਿਓ ਸਭ ਅੰਤਰਿ." (ਮਲਾ ਮਃ ੫) ੩. ਅੰਤਹਕਰਣ ਮੇਂ. ਮਨ ਵਿੱਚ. "ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ." (ਗਉ ਮਃ ੫) "ਅੰਤਰਿ ਚਿੰਤਾ ਨੀਦ ਨ ਸੋਵੈ" (ਵਾਰ ਸੋਰ ਮਃ ੩)...
ਗੁੱਸਾ. ਦੇਖੋ, ਕਰੋਧ. "ਕ੍ਰੋਧ ਬਿਨਾਸੈ ਸਗਲ ਬਿਕਾਰੀ." (ਗਉ ਅਃ ਮਃ ੧)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਵਿ- ਵਿਸ਼ੇਸ ਕਰਕੇ ਲਯ (ਲੀਨ) ੨. ਸੰਗ੍ਯਾ- ਲੋਪ ਹੋਣ ਦਾ ਭਾਵ। ੩. ਮੌਤ. ਮ੍ਰਿਤ੍ਯੁ। ੪. ਪ੍ਰਲਯ. ਪਰਲੋਂ....
ਲੀਤਾ. ਲਇਆ. "ਤਊ ਨ ਹਰਿਰਸ ਲੀਨ." (ਸਃ ਮਃ ੯) ੨. ਸੰ. ਵਿ- ਲਯ. ਮਿਲਿਆ ਹੋਇਆ. "ਨਿਮਖ ਨ ਲੀਨ ਭਇਓ ਚਰਨਨ ਸਿਉ." (ਗਉ ਮਃ ੯) ੩. ਲਗਿਆ ਹੋਇਆ। ੪. ਡੁੱਬਿਆ ਹੋਇਆ. ਮਗਨ। ੫. ਗਲਿਆ ਹੋਇਆ। ੬. ਲੁਕਿਆ ਹੋਇਆ। ੭. ਸੰਗੀਤ ਅਨੁਸਾਰ ਹੱਥਾਂ ਨਾਲ ਨ੍ਰਿਤ੍ਯ ਸਮੇਂ ਭਾਵ ਦੱਸਕੇ, ਹੱਥ ਦਾ ਛਾਤੀ ਪੁਰ ਆਕੇ ਟਿਕਣਾ "ਲੀਨ" ਹੈ....
ਸੰ. ਵਿ- ਨਾਸ਼ ਹੋਇਆ। ੨. ਲੋਪ. ਜੋ ਦਿਖਾਈ ਨਹੀਂ ਦਿੰਦਾ। ੩. ਧਨਹੀਨ. ਨਿਰਧਨ। ੪. ਨੀਚ।...
ਵਿਲਯਨ ਕਰੇ. ਵਿਤਾਏ. ਗੁਜਾਰੇ. "ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ?" (ਧਨਾ ਨਾਮਦੇਵ) ਮ੍ਰਿਕੰਡੁ ਰਿਖਿ ਦੇ ਪੁਤ੍ਰ ਮਾਰਕੰਡੇਯ ਤੋਂ ਵਡੀ ਉਮਰ ਵਾਲਾ ਕੌਣ ਹੈ. ਜਿਸ ਨੇ ਸਿਰ ਪੁਰ ਕੱਖ ਰੱਖਕੇ ਹੀ ਦਿਨ ਗੁਜ਼ਾਰ ਦਿੱਤੇ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਵ੍ਯ- ਯਾ. ਵਾ. ਕਿੰਵਾ. ਜਾਂ....
ਦੇਖੋ, ਹਉਮੈ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....