ਰਾਯਜੋਧ

rāyajodhhaरायजोध


ਧਾਲੀਵਾਲ ਗੋਤ ਦਾ ਪ੍ਰਤਾਪੀ ਮਹਰ ਮਿੱਠਾ ਮਹਾਨ ਯੋੱਧਾ ਸੀ. ਉਸ ਦੀ ਵੰਸ਼ ਦਾ ਭੂਸਣ ਕਾਂਗੜ ਅਤੇ ਦੀਨੇ ਦਾ ਸਰਦਾਰ ਜੋਧਰਾਯ ਹੋਇਆ. ਇਸ ਨੇ ਆਪਣੀ ਇਸਤ੍ਰੀ ਦੇ ਉਪਦੇਸ਼ ਤੋਂ (ਜੋ ਸਿੱਖਪੁਤ੍ਰੀ ਸੀ) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਸਿੱਖੀ ਧਾਰਨ ਕੀਤੀ. ਇਸ ਪਾਸ ੫੦੦ ਸਵਾਰ ਹਰ ਵੇਲੇ ਮੁਸੱਲਾ ਰਹਿੰਦਾ ਸੀ. ਜੋਧਰਾਯ ਨੇ ਗੁਰੂਸਰ ਦੇ ਜੰਗ ਵਿੱਚ ਆਪਣੀ ਫੌਜ ਸਮੇਤ ਭਾਰੀ ਸਹਾਇਤਾ ਕੀਤੀ. ਇਸ ਦੇ ਪੋਤੇ ਸਮੀਰ ਅਤੇ ਲਖਮੀਰ (ਲਖਬੀਰ) ਨੇ ਸੰਮਤ ੧੭੬੨ ਵਿੱਚ ਕਲਗੀਧਰ ਨੂੰ ਆਪਣੇ ਪਿੰਡ ਵਡੇ ਪ੍ਰੇਮ ਨਾਲ ਚਿਰ ਤੀਕ ਠਹਿਰਾਇਆ. ਜਿਸ ਥਾਂ ਸਤਿਗੁਰੂ ਨੇ ਨਿਵਾਸ ਕੀਤਾ ਹੈ, ਉਸ ਗੁਰਦ੍ਵਾਰੇ ਦਾ ਨਾਮ "ਲੋਹਗੜ੍ਹ" ਹੈ. ਜੋਧਰਾਯ ਦੀ ਵੰਸ਼ਾਵਲੀ ਇਉਂ ਹੈ:-:#ਮਿੱਠਾ ਮਹਰ¹#।#ਚੈਨਬੇਗ#।#ਉਮਰਸ਼ਾਹ#।#ਜੋਧਰਾਯ#।#ਫੱਤਾ#।#।


धालीवाल गोत दा प्रतापी महर मिॱठा महान योॱधा सी. उस दी वंश दा भूसण कांगड़ अते दीने दा सरदार जोधराय होइआ. इस ने आपणी इसत्री दे उपदेश तों (जो सिॱखपुत्री सी) श्री गुरू हरिगोबिंद साहिब तों सिॱखी धारन कीती. इस पास ५०० सवार हर वेले मुसॱला रहिंदा सी. जोधराय ने गुरूसर दे जंग विॱच आपणी फौज समेत भारी सहाइता कीती. इस दे पोते समीर अते लखमीर (लखबीर) ने संमत १७६२ विॱच कलगीधर नूं आपणे पिंड वडे प्रेम नाल चिर तीक ठहिराइआ. जिस थां सतिगुरू ने निवास कीता है, उस गुरद्वारे दा नाम "लोहगड़्ह" है. जोधराय दी वंशावली इउं है:-:#मिॱठा महर¹#।#चैनबेग#।#उमरशाह#।#जोधराय#।#फॱता#।#।