ਮਹਰ

maharaमहर


ਮਾਹਰ ਦਾ ਸੰਖੇਪ। ੨. ਅ਼. [مہر] ਸੰਗ੍ਯਾ- ਇਸਲਾਮਮਤ ਅਨੁਸਾਰ ਉਹ ਰਕਮ, ਜੋ ਨਿਕਾਹ ਸਮੇਂ ਪਤੀ ਵੱਲੋਂ ਇਸਤ੍ਰੀ ਨੂੰ ਦੇਣੀ ਠਹਿਰਾਈ ਜਾਵੇ. ਇਸ ਦੀ ਕੋਈ ਖ਼ਾਸ ਹੱਦ ਨਹੀਂ ਇਸਤ੍ਰੀ ਦਾ ਦਰਜਾ ਅਤੇ ਸੁੰਦਰਤਾ ਪੁਰ ਨਿਰਭਰ ਹੈ, ਪਰ ਦਸ ਦਿਰਹਮ ਅਰਥਾਤ ੨/-) ਤੋਂ ਘੱਟ ਮਹਰ ਨਹੀਂ ਹੋ ਸਕਦਾ. ਇਸਤ੍ਰੀ ਜਦ ਚਾਹੇ ਪਤਿ ਤੋਂ ਮਹਰ ਲੈ ਸਕਦੀ ਹੈ। ੩. ਸੰ. महर्. ਚੌਥਾ ਆਸਮਾਨੀ ਲੋਕ। ੪. ਮਹੱਤਰ ਦਾ ਸੰਖੇਪ. ਪ੍ਰਧਾਨ. ਮੁਖੀਆ. "ਮਹਰ ਮਲੂਕ ਕਹਾਈਐ." (ਸ੍ਰੀ ਅਃ ਮਃ ੧) ੫. ਕ੍ਰਿਸਨ ਜੀ ਦੇ ਪਿਤਾ ਨੰਦ ਦੀ ਉਪਾਧੀ (ਲਕ਼ਬ). "ਨੰਦ ਮਹਰ ਲੈ ਭੇਟ ਕੋ ਗਯੋ ਕੰਸ ਕੇ ਪਾਸ." (ਕ੍ਰਿਸਨਾਵ)


माहर दा संखेप। २. अ़. [مہر] संग्या- इसलाममत अनुसार उह रकम, जो निकाह समें पती वॱलों इसत्री नूं देणी ठहिराई जावे. इस दी कोई ख़ास हॱद नहीं इसत्री दा दरजा अते सुंदरता पुर निरभर है, पर दस दिरहम अरथात २/-) तों घॱट महर नहीं हो सकदा. इसत्री जद चाहे पति तों महर लै सकदी है। ३. सं. महर्. चौथा आसमानी लोक। ४. महॱतर दा संखेप. प्रधान. मुखीआ. "महर मलूक कहाईऐ." (स्री अः मः १) ५. क्रिसन जी दे पिता नंद दी उपाधी (लक़ब). "नंद महर लै भेट को गयो कंस के पास." (क्रिसनाव)