parasūtiपरसूति
ਸੰ. ਪ੍ਰਸੂਤਿ. ਸੰਗ੍ਯਾ- ਉਤਪੱਤੀ. ਪੈਦਾਇਸ਼। ੨. ਜਣਨਾ. ਪ੍ਰਸਵ। ੩. ਕਾਰਣ. ਸਬਬ। ੪. ਔਲਾਦ. ਸੰਤਤਿ. "ਮਾਇਆ ਮਾਈ ਤ੍ਰੈਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩)
सं. प्रसूति. संग्या- उतपॱती. पैदाइश। २. जणना. प्रसव। ३. कारण. सबब। ४. औलाद. संतति. "माइआ माई त्रैगुण परसूति जमाइआ." (मारू सोलहे मः ३)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [پیدائیش] ਪੈਦਾਯਸ਼. ਸੰਗ੍ਯਾ ਉੱਤਪਤੀ. ਰਚਨਾ. "ਆਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ." (ਤਿਲੰ ਮਃ ੫)...
ਕ੍ਰਿ- ਉਤਪੰਨ ਕਰਨਾ. ਪੈਦਾ ਕਰਨਾ. ਜਮਾਉਣਾ. ਦੇਖੋ, ਜਣਨ. "ਅਉਤ ਜਣੇਦਾ ਜਾਇ." (ਵਾਰ ਰਾਮ ੧. ਮਃ ੧) "ਧੰਨ ਜਣੇਦੀ ਮਾਇ." (ਸ੍ਰੀ ਮਃ ੩) "ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ." (ਸਾਰ ਮਃ ੪)...
ਸੰ. ਸੰਗ੍ਯਾ- ਜਣਨਾ. ਪ੍ਰਸੂਤਿ। ੨. ਜਨਮ. ਉਤਪੱਤਿ। ੩. ਸੰਤਾਨ. ਔਲਾਦ। ੪. ਫਲ। ੫. ਵ੍ਰਿੱਧਿ. ਤਰੱਕੀ....
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਅ਼. [سبب] ਸੰਗ੍ਯਾ- ਕਾਰਣ. ਹੇਤੁ. ਨਿਮਿੱਤ....
ਅ਼. [اوَلاد] ਸੰਗ੍ਯਾ- ਵਲਦ ਦਾ ਬਹੁ ਵਚਨ. ਸੰਤਾਨ। ੨. ਵੰਸ਼. ਨਸਲ....
ਸੰ. ਸੰਗ੍ਯਾ- ਸੰਤਾਨ. ਔਲਾਦ। ੨. ਗੋਤ੍ਰ. ਕੁਲ। ੩. ਵਿਸ੍ਤਾਰ. ਫੈਲਾਉ....
ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)...
ਸੰਗ੍ਯਾ- ਮਾਤਾ. ਮਾਂ. "ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ." (ਗੂਜ ਮਃ ੪) ੨. ਮਾਯਾ. ਜਗਤ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਏਕਾ ਮਾਈ ਜੁਗਤਿ ਵਿਆਈ." (ਜਪੁ) ੩. ਅਵਿਦ੍ਯਾ. "ਤਾਂਕੈ ਨਿਕਟਿ ਨ ਆਵੈ ਮਾਈ." (ਗਉ ਮਃ ੫) ੪. ਮਮਤਾ. "ਮੁਈ ਮੇਰੀ ਮਾਈ ਹਉ ਖਰਾ ਸੁਖਾਲਾ." (ਆਸਾ ਕਬੀਰ) ੫. ਸੰ. मायिन्. ਮਾਯੀ. ਵਿ- ਮਾਯਾ ਵਾਲਾ. ਮਾਇਆਪਤਿ। ੬. ਸੰਗ੍ਯਾ- ਕਰਤਾਰ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ." (ਮਾਰੂ ਸੋਲਹੇ ਮਃ ੩) ਮਾਈ (ਕਰਤਾਰ) ਨੇ ਮਾਯਾ ਦ੍ਵਾਰਾ ਤ੍ਰਿਗੁਣਾਤਮਕ ਸੰਸਾਰ ਉਪਾਇਆ. "ਜੋ ਜੋ ਚਿਤਵੈ ਦਾਸਹਰਿ ਮਾਈ." (ਗਉ ਮਃ ੫) ਮਾਯਾਪਤਿਹਰਿਦਾ ਦਾਸ ਜੋ ਚਿਤਵੈ....
ਦੇਖੋ, ਤ੍ਰਿਗੁਣ। ੨. ਮਾਇਆ ਦੇ ਤਿੰਨ ਗੁਣ- ਸਤ ਰਜ ਤਮ. "ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ." (ਸੋਰ ਮਃ ੩) ੩. ਸੰ. त्रैगुण्य- ਤ੍ਰੈਗੁਨ੍ਯ. ਤਿੰਨ ਗੁਣਾਂ ਦਾ ਭਾਵ. ਤਿੰਨ ਗੁਣਾਂ ਦਾ ਧਰਮ. "ਸਾਮਵੇਦੁ ਰਿਗੁ ਜੁਜਰੁ ਅਥਰਬਣੁ। ਬ੍ਰਹਮੇ ਮੁਖਿ ਮਾਇਆ ਹੈ ਤ੍ਰੈਗਣ." (ਮਾਰੂ ਸੋਲਹੇ ਮਃ ੧) "ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ." (ਗਉ ਅਃ ਮਃ ੩) ਭਗਵਤ ਗੀਤਾ ਵਿੱਚ ਲਿਖਿਆ ਹੈ-#''त्रेगुण्य विपया वेदा, निस्त्रैगुण्यो भवार्जुन. '' (ਅਃ ੨, ਸ਼ ੪੫)...
ਸੰ. ਪ੍ਰਸੂਤਿ. ਸੰਗ੍ਯਾ- ਉਤਪੱਤੀ. ਪੈਦਾਇਸ਼। ੨. ਜਣਨਾ. ਪ੍ਰਸਵ। ੩. ਕਾਰਣ. ਸਬਬ। ੪. ਔਲਾਦ. ਸੰਤਤਿ. "ਮਾਇਆ ਮਾਈ ਤ੍ਰੈਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....