bhulēkhā, bhulēvānभुलेखा, भुलेवां
ਸੰਗ੍ਯਾ- ਭ੍ਰਮ। ੨. ਚੂਕ. ਭੁੱਲ। ੩. ਧੋਖਾ.
संग्या- भ्रम। २. चूक. भुॱल। ३. धोखा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. भ्रम्. ਧਾ- ਘੁੰਮਣਾ. ਚਕ੍ਰਾਕਾਰ ਫਿਰਨਾ, ਭਟਕਣਾ, ਖੇਡਣਾ, ਉਲਟਪੁਲਟ ਹੋਣਾ। ੨. ਸੰਗ੍ਯਾ- ਭਰਮ. ਭੁਲੇਖਾ. ਮਿਥ੍ਯਾਗ੍ਯਾਨ. "ਭ੍ਰਮ ਕਾਟੇ ਗੁਰਿ ਆਪਣੈ." (ਆਸਾ ਮਃ ੫) ਦੇਖੋ, ਭਰਮ ੫। ੩. ਭ੍ਰਮਣ. "ਬਿਨਸੈ ਭ੍ਰਮ ਭ੍ਰਾਂਤਿ." (ਬਿਲਾ ਮਃ ੫) ੪. ਇੱਕ ਰੋਗ, ਜਿਸ ਦਾ ਨਾਉਂ ਚਿੱਤਭ੍ਰਮ ਅਤੇ ਭ੍ਰਮਚਿੱਤ ਭੀ ਹੈ. ਗਰਮ ਖ਼ੁਸ਼ਕ ਪਦਾਰਥ ਖਾਣ ਪੀਣ, ਸ਼ਰਾਬ ਆਦਿਕ ਨਸ਼ਿਆਂ ਦੇ ਬਹੁਤਾ ਵਰਤਣ, ਬਹੁਤ ਮੈਥੁਨ ਕਰਨ, ਭੁੱਖ ਤੇਹ ਦਾ ਦੁੱਖ ਸਹਾਰਨ, ਚਿੰਤਾ ਸ਼ੋਕ ਅਪਮਾਨ ਆਦਿਕ ਕਾਰਣਾਂ ਤੋਂ ਦਿਮਾਗ ਵਿੱਚ ਖਰਾਬੀ ਆ ਜਾਂਦੀ ਹੈ, ਜਿਸ ਤੋਂ ਵਿਚਾਰਸ਼ਕਤੀ ਆਪਣਾ ਕੰਮ ਨਹੀਂ ਕਰਦੀ. ਚਿੱਤ ਡਾਵਾਂਡੋਲ ਦਸ਼ਾ ਵਿੱਚ ਰਹਿਂਦਾ ਹੈ. ਮੂਹੋਂ ਅਰਲ ਬਰਲ ਬਾਤਾਂ ਨਿਕਲਦੀਆਂ ਹਨ. ਭ੍ਰਮ ਦਾ ਰੋਗੀ ਸਭ ਚੀਜਾਂ ਨੂੰ ਭੌਂਦੀਆਂ (ਘੁੰਮਦੀਆਂ) ਕਦੇ ਆਪਣੇ ਆਪ ਨੂੰ ਭੌਂਦਾ ਦੇਖਦਾ ਹੈ.#ਇਸ ਰੋਗ ਦੇ ਸਾਧਾਰਣ ਇਲਾਜ ਇਹ ਹਨ- ਹਰ ਵੇਲੇ ਪ੍ਰਸੰਨਤਾ ਦੇ ਸਾਧਨ ਕਰਨੇ, ਕਬਜ ਦੂਰ ਕਰਨ ਵਾਲੇ ਫਲ ਭੋਜਨ ਆਦਿ ਖਾਣੇ, ਤਾਲੂਏ ਪੁਰ ਬੱਕਰੀ ਦੇ ਦੁੱਧ ਦੀਆਂ ਧਾਰਾਂ ਮਾਰਨੀਆਂ, ਮੱਖਣ ਝੱਸਣਾ, ਦੁੱਧ ਮਲਾਈ ਮੱਖਣ ਬਦਾਮਰੌਗਨ ਖਾਣਾ ਪੀਣਾ, ਬ੍ਰਾਹਮੀਘ੍ਰਿਤ ਸੇਵਨ ਕਰਨਾ, ਧਮਾਸੇ ਦੇ ਕਾੜ੍ਹੇ ਵਿੱਚ ਘੀ ਪਾਕੇ ਪੀਣਾ ਆਦਿਕ. ਉਨਮਾਦ ਰੋਗ ਵਿੱਚ ਜੋ ਇਲਾਜ ਲਿਖਿਆ ਹੈ, ਉਹ ਸਭ ਭ੍ਰਮ ਰੋਗ ਵਾਲੇ ਨੂੰ ਗੁਣਕਾਰੀ ਹੈ। ੫. ਇੱਕ ਕਾਵ੍ਯ ਦਾ ਅਲੰਕਾਰ. ਦੇਖੋ, ਭ੍ਰਾਂਤਿ ੪....
ਸੰਗ੍ਯਾ- ਭੁੱਲ. ਖ਼ਤਾ. "ਸਤਿਗੁਰੂ ਕਿਆ ਕਰੈ ਜਉ ਸਿਖਾ ਮਹਿ ਚੂਕ." (ਸ. ਕਬੀਰ) ੨. ਇੱਕ ਪ੍ਰਕਾਰ ਦਾ ਪਾਲਕ, ਜਿਸ ਦਾ ਰਸਦਾਇਕ ਸਾਗ ਬਣਦਾ ਹੈ, ਇਹ ਥੋੜਾ ਖੱਟਾ ਹੁੰਦਾ ਹੈ. "ਸੋਆ ਚੂਕ ਪੁਕਾਰਤ ਭਈ." (ਦੱਤਾਵ) ਮਾਲਣ (ਮਾਲਿਨੀ) ਨੇ ਹੋਕਾ ਦਿੱਤਾ ਕਿ ਸੋਆ ਚੂਕ (ਪਾਲਕ). ਦੱਤ (ਦੱਤਾਤ੍ਰੇਯ) ਨੇ ਇਸ ਤੋਂ ਸਿਖ੍ਯਾ ਲਈ ਕਿ ਜੋ ਸੋਇਆ (ਸੁੱਤਾ), ਉਹ ਚੁੱਕਿਆ। ੩. ਦੇਖੋ, ਚੂਕਣਾ....
ਸੰਗ੍ਯਾ- ਛਲ. ਫ਼ਰੇਬ. ਦਗ਼ਾ। ੨. ਮਿਥ੍ਯਾ- ਗ੍ਯਾਨ. "ਹਰਿਧਨ ਲਾਹਿਆ ਧੋਖਾ" (ਗੂਜ ਮਃ ੫) ੩. ਦਿਲ ਦਾ ਧੜਕਾ. ਫ਼ਿਕਰ. "ਉਤਰਿਆ ਮਨ ਕਾ ਧੋਖਾ." (ਸੋਰ ਮਃ ੫) "ਅਗਨਿ ਰਸ ਸੋਖੇ ਮਰੀਐ ਧੋਖੈ." (ਤੁਖਾ ਬਾਰਹਮਾਹਾ)...