mēāमया
ਕ੍ਰਿਪਾ. ਦਯਾ. ਦੇਖੋ, ਮਇਆ. "ਦੀਨਾਨਾਥ ਮਯਾ ਕਰੋ." (ਸਹਸ ਮਃ ੫) ੨. ਮੈਯਾ. ਮਾਂ. "ਮਯਾ! ਜਾਨ ਚੇਰੋ, ਮਯਾ ਮੋਹਿ ਕੀਜੈ." (ਚਰਿਤ੍ਰ ੧) ੩. ਸੰ. ਇਲਾਜ. ਚਿਕਿਤਸਾ। ੪. ਜੀਵ ਅਤੇ ਸਰੀਰ ਦਾ ਸੰਬੰਧ. ਜੀਵਨ। ੪. ਅਸ੍ਮਦ ਸ਼ਬਦ ਦੀ ਤ੍ਰਿਤੀਆ ਦਾ ਏਕ ਵਚਨ. ਮੁਝ ਸੇ. ਮੇਥੋਂ.
क्रिपा. दया. देखो, मइआ. "दीनानाथ मया करो." (सहस मः ५) २. मैया. मां. "मया! जानचेरो, मया मोहि कीजै." (चरित्र १) ३. सं. इलाज. चिकितसा। ४. जीव अते सरीर दा संबंध. जीवन। ४. अस्मद शबद दी त्रितीआ दा एक वचन. मुझ से. मेथों.
कृपा ਦੇਖੋ, ਕਿਰਪਾ. "ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ!" (ਮਲਾ ਅਃ ਮਃ ੩) ੨. ਦੇਖੋ, ਕ੍ਰਿਪੀ। ੩. ਕ੍ਰਿਪਾਚਾਰਯ. ਦੇਖੋ, ਕ੍ਰਿਪੀ. "ਨਹਿ ਭੀਖਮ ਦ੍ਰੌਣ ਕ੍ਰਿਪਾ ਅਰੁ ਦ੍ਰੌਣਜ." (ਚੰਡੀ ੧)...
ਸੰ. दय्. ਧਾ- ਦਯਾ ਕਰਨਾ, ਦਾਨ ਦੇਣਾ, ਪਾਲਨ ਕਰਨਾ। ੨. ਸੰਗ੍ਯਾ- ਕਰੁਣਾ. ਰਹ਼ਮ. "ਦਯਾ ਧਾਰੀ ਹਰਿ ਨਾਥ" (ਟੋਡੀ ਮਃ ੫) ੩. ਦੈਵ. ਵਿਧਾਤਾ. ਦੈਯਾ. "ਦਯਾ ਕੀ ਸਹੁਁ." (ਚਰਿਤ੍ਰ ੨)...
ਸੰ. ਮਯਾ- ਸੰਗ੍ਯਾ- ਪ੍ਰਸਾਦ. ਕ੍ਰਿਪਾ. ਮਿਹਰਬਾਨੀ. "ਕਰਿ ਅਪੁਨੀ ਧਰਿ ਮਇਆ." (ਸ੍ਰੀ ਮਃ ੫) "ਤਿਨ ਸੰਗਤਿ ਹਰਿ ਮੇਲਹੁ, ਕਰਿ ਮਇਆ." (ਮਲਾ ਮਃ ੪) ੨. ਸੰ. ਮਯ (मय) ਸ਼ਬਦ ਜਦ ਦੂਜੇ ਨਾਲ ਮਿਲਦਾ ਹੈ, ਤਦ ਇਸ ਦਾ ਅਰਥ ਹੁੰਦਾ ਹੈ ਮਿਲਿਆ ਹੋਇਆ. ਬਣਿਆ ਹੋਇਆ. ਤਦ੍ਰਪ (ਤਨਮਯ). "ਸਾਚੇ ਸੂਚੇ ਏਕਮਇਆ." (ਸਿਧਗੋਸਟਿ) ੩. ਦੇਖੋ, ਦਇਆ ਮਇਆ। ੪. ਮਾਯਾ ਵਾਸਤੇ ਭੀ ਮਇਆ ਸ਼ਬਦ ਆਇਆ ਹੈ. "ਜੋ ਦੀਸੈ ਸਭ ਤਿਸਹਿ ਮਇਆ." (ਰਾਮ ਅਃ ਮਃ ੧)...
ਵਿ- ਦੀਨਾਂ ਦਾ ਸ੍ਵਾਮੀ. "ਦੀਨਾਨਾਥ ਸਕਲ ਭੈਭੰਜਨ." (ਸੋਰ ਮਃ ੯) ੨. ਰਾਜਾ ਦੀਨਾ ਨਾਥ. ਬਖ਼ਤਮੱਲ ਦਾ ਪੁਤ੍ਰ ਕਸ਼ਮੀਰੀ ਬ੍ਰਾਹਮਣ, ਜੋ ਮਹਾਰਾਜਾ ਰਣਜੀਤਸਿੰਘ ਦਾ ਅਹਿਲਕਾਰ ਸੀ. ਮਹਾਰਾਜਾ ਨੇ ਪਹਿਲਾਂ ਇਸ ਨੂੰ ਦੀਵਾਨ ਖਿਤਾਬ ਦਿੱਤਾ, ਫੇਰ ਰਾਜਾ ਪਦਵੀ ਬਖ਼ਸ਼ੀ. ਇਹ ਵਡਾ ਚਤੁਰ ਅਤੇ ਜਮਾਨੇ ਦੀ ਚਾਲ ਨੂੰ ਸਮਝਣ ਵਾਲਾ ਆਦਮੀ ਸੀ. ਮਹਾਰਾਜਾ ਰਣਜੀਤਸਿੰਘ ਦੇ ਦੇਹਾਂਤ ਪਿੱਛੋਂ ਲਹੌਰ ਵਿੱਚ ਅਨੇਕ ਰੰਗ ਵਰਤੇ, ਪਰ ਰਾਜਾ ਦੀਨਾਨਾਥ ਨੂੰ ਕੋਈ ਨੁਕਸਾਨ ਨਹੀਂ ਪੁੱਜਾ. ਅੰਗ੍ਰੇਜ਼ਾਂ ਦੀ ਅਮਲਦਾਰੀ ਸਮੇਂ ਭੀ ਇਸ ਦੀ ਜਾਗੀਰ ੪੬੪੬੦) ਸਲਾਨਾ ਆਮਦਨ ਦੀ ਬਹਾਲ ਰਹੀ. ਦੀਨਾਨਾਥ ਦਾ ਦੇਹਾਂਤ ਸਨ ੧੮੫੭ ਵਿੱਚ ਹੋਇਆ....
ਕ੍ਰਿਪਾ. ਦਯਾ. ਦੇਖੋ, ਮਇਆ. "ਦੀਨਾਨਾਥ ਮਯਾ ਕਰੋ." (ਸਹਸ ਮਃ ੫) ੨. ਮੈਯਾ. ਮਾਂ. "ਮਯਾ! ਜਾਨ ਚੇਰੋ, ਮਯਾ ਮੋਹਿ ਕੀਜੈ." (ਚਰਿਤ੍ਰ ੧) ੩. ਸੰ. ਇਲਾਜ. ਚਿਕਿਤਸਾ। ੪. ਜੀਵ ਅਤੇ ਸਰੀਰ ਦਾ ਸੰਬੰਧ. ਜੀਵਨ। ੪. ਅਸ੍ਮਦ ਸ਼ਬਦ ਦੀ ਤ੍ਰਿਤੀਆ ਦਾ ਏਕ ਵਚਨ. ਮੁਝ ਸੇ. ਮੇਥੋਂ....
ਸ਼ਤ. ਸੌ. "ਸੰਮਤ ਸਤ੍ਰਹਿ ਸਹਸ ਪਚਾਵਨ." (ਰਾਮਾਵ) ਵਿਕ੍ਰਮੀ ੧੭੫੫.¹ "ਸੰਮਤ ਸਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨ ਤੀਨ ਕਹਿੱਜੈ." (ਚਰਿਤ੍ਰ ੪੦੫) ੨. ਸੰ. सहस्त्र ਸਹਸ੍ਰ. ਹਜ਼ਾਰ. ਦਸ ਸੌ। ੩. ਭਾਵ- ਅਨੰਤ. ਬੇਸ਼ੁਮਾਰ. ਦੇਖੋ, ਸਹਸ੍ਰ. "ਸਹਸ ਸਿਆਣਪਾ ਲਖ ਹੋਹਿ." (ਜਪੁ) "ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ." (ਸੋਹਿਲਾ) ੪. ਸੰ. सहस् ਬਲਵਾਨ। ੫. ਵਿਜਈ. ਜਿੱਤਣ ਵਾਲਾ. ੬. ਸੰਗ੍ਯਾ- ਜਿੱਤ. ਫਤੇ। ੭. ਬਲ। ੮. ਸੰ. सहर्ष ਸਹਰ੍ਸ. ਵਿ- ਆਨੰਦ ਸਹਿਤ. ਆਨੰਦੀ. ਖ਼ੁਸ਼। ੯. ਫ਼ਾ. [ثہش] ਉਸ ਦਾ ਬਾਦਸ਼ਾਹ....
ਮਾਤਾ. ਮਾਂ। ੨. ਦੁਰਗਾ। ੩. ਮਹਾਮਾਯਾ. "ਮੈਯਾ ਕੋ ਨ ਜਾਨੈ, ਮਹਾਕਾਲੈਂ ਨ ਮਨਾਵੈਂਮੂੜ੍ਹ." (ਚਰਿਤ੍ਰ ੨੬੬) ੪. ਬਿਹਾਰ ਦੇਸ਼ ਦਾ ਮਸੰਦ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਸਮੇਂ ਸੰਮਤ ੧੭੫੬ ਤੋਂ ਪਹਿਲਾਂ ਮਸੰਦੀ ਦੇ ਅਧਿਕਾਰ ਪੁਰ ਕ਼ਾਇਮ ਸੀ....
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਮੁਝੇ. ਮੈਨੂੰ. "ਮੋਹਿ ਸੰਤਹ ਟਹਲ ਦੀਜੈ ਗੁਣਤਾਸਿ." (ਆਸਾ ਮਃ ੫) ੨. ਮੈ. ਅਹੰ. "ਮੋਹਿ ਅਨਾਥ ਤੁਮਰੀ ਸਰਨਾਈ." (ਬਿਲਾ ਮਃ ੫) ੩. ਮੈਨੇ. "ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ." (ਗਉ ਅਃ ਮਃ ੫) ੪. ਮੁਹੱਬਤ ਮੇਂ. ਸਨੇਹ ਵਿੱਚ. "ਮਾਇਆ ਮੋਹਿ ਮਨੁ ਰੰਗਿਆ, ਮੁਹਿ ਸੁਧਿ ਨ ਕਾਈ." (ਵਡ ਛੰਤ ਮਃ ੩) ੫. ਮੁਝ ਮੇਂ. ਮੇਰੇ ਵਿੱਚ. "ਮੋਹਿ ਅਵਗਨ ਪ੍ਰਭੁ ਸਦਾ ਦਇਆਲਾ." (ਮਲਾ ਮਃ ੫) ੬. ਮੈਥੋਂ. ਮੇਰੇ ਸੇ. "ਐਸੇ ਬਿਪ੍ਰ ਫਜੂਲ ਕੋ ਮੋਹਿ ਨ ਰਾਖ੍ਯੋ ਜਾਇ." (ਚਰਿਤ੍ਰ ੯੧) ੭. ਦੇਖੋ, ਮੋਹ ਅਤੇ ਮੋਹੁ....
ਕਰੀਜੈ. ਕਰੋ। ੨. ਕਰੀਦਾ ਹੈ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਅ਼. [علاج] ਸੰਗ੍ਯਾ- ਯਤਨ. ਉਪਾਇ। ੨. ਰੋਗ ਦੂਰ ਕਰਨ ਦਾ ਸਾਧਨ। ੩. ਯੁਕਤਿ. ਤਦਬੀਰ....
ਸੰ. चिकित्सा ਸੰਗ੍ਯਾ- ਇ਼ਲਾਜ ਰੋਗ ਦੂਰ ਕਰਨ ਦੀ ਕ੍ਰਿਯਾ. ਵੈਦੰਗੀ. ਵੈਦਗੀ....
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਦੇਖੋ, ਜੀਵਣ। ੨. ਜ਼ਿੰਦਗੀ. "ਜੀਵਨਸੁਖੁ ਸਭੁ ਸਾਧ ਸੰਗਿ." (ਬਿਲਾ ਮਃ ੫) ੩. ਜਲ. "ਦੇ ਜੀਵਨ ਜੀਵਨ ਸੁਖਕਾਰੀ." (ਗੁਪ੍ਰਸੂ) ੪. ਉਪਜੀਵਿਕਾ. ਗੁਜ਼ਾਰਾ। ੫. ਪਵਨ। ੬. ਘੀ. ਘ੍ਰਿਤ। ੭. ਕਰਤਾਰ. ਵਾਹਗੁਰੂ। ੮. ਪੁਤ੍ਰ। ੯. ਦੇਖੋ, ਅਜੂਬਾ। ੧੦. ਭਾਈ ਭਗਤੂ ਦਾ ਛੋਟਾ ਪੁਤ੍ਰ, ਜੋ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਹ਼ਾਜਿਰ ਰਿਹਾ. ਇਸ ਦਾ ਦੇਹਾਂਤ ਕੀਰਤਪੁਰ ਹੋਇਆ. ਇਸ ਦਾ ਪੁਤ੍ਰ ਸੰਤਦਾਸ ਸੀ, ਜਿਸ ਦੀ ਔਲਾਦ ਹੁਣ ਭੁੱਚੋ, ਭਾਈ ਦੇ ਚੱਕ ਆਦਿ ਵਿੱਚ ਵਸਦੀ ਹੈ.#ਸੰਤਦਾਸ ਦੇ ਪੁਤ੍ਰ- ਰਾਮਸਿੰਘ, ਫਤੇਸਿੰਘ, ਬਖਤੂਸਿੰਘ, ਤਖਤੂਸਿੰਘ ਨੇ ਦਮਦਮੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਸੀ. ਦੇਖੋ, ਭਗਤੂ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰਗ੍ਯਾ- ਤ੍ਰੇਤਾਯੁਗ. "ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ." (ਰਾਮ ਮਃ ੫) ੨. ਕ੍ਰਿ. ਵਿ- ਤੀਜੇ. ਤੀਸਰੇ. "ਤ੍ਰਿਤੀਆ ਆਏ ਸੁਰਸਰੀ." (ਤੁਖਾ ਛੰਤ ਮਃ ੪) ੩. ਸੰ. तृतीया. ਸੰਗ੍ਯਾ- ਚੰਦ੍ਰਮਾ ਦੇ ਪੱਖ ਦੀ ਤੀਜੀ ਤਿਥਿ. "ਤ੍ਰਿਤੀਆ ਤ੍ਰੈਗੁਣ ਬਿਖੈਫਲ." (ਗਉ ਮਃ ੫. ਥਿਤੀ)...
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਸਰਵ- ਮੇਰਾ. ਪਾ- ਮਹ੍ਯ. "ਮੁਝ ਅਵਗਨ, ਸਹ ਨਾਹੀ ਦੋਸ." (ਸੂਹੀ ਕਬੀਰ)...