bikhaबिख
ਦੇਖੋ, ਬਿਖੁ ਅਤੇ ਵਿਖ। ੨. ਸ਼ਸਤ੍ਰਨਾਮਮਾਲਾ ਵਿੱਚ ਅਜਾਣ ਲਿਖਾਰੀ ਨੇ "ਖੈ" ਸ਼ਬਦ ਦੀ ਥਾਂ ਬਿਖ ਲਿਖ ਦਿੱਤਾ ਹੈ, ਯਥਾ- "ਬਿਸ ਕੇ ਨਾਮ ਉਚਾਰਕੈ ਬਿਖ ਪਦ ਬਹੁਰ ਬਖਾਨ." (੧੦੮) ਪਰ ਸਹੀ ਪਾਠ ਹੈ- "ਬਿਸ ਕੇ ਨਾਮ ਉਚਾਰਕੈ ਖੈ ਪਦ ਬਹੁਰ ਬਖਾਨ." ਬਿਸ ਸ਼ਬਦ ਦੇ ਅੰਤ ਖੈ (ਖੱਖਾ ਅੱਖਰ) ਲਾਉਣ ਤੋਂ ਬਿਸਖ ਸ਼ਬਦ ਬਣਦਾ ਹੈ, ਜੋ ਤੀਰ (ਵਿਸ਼ਿਖ) ਦਾ ਬੋਧਕ ਹੈ.
देखो, बिखु अते विख। २. शसत्रनाममाला विॱच अजाण लिखारी ने "खै" शबद दी थां बिख लिख दिॱता है, यथा- "बिस के नाम उचारकै बिख पद बहुर बखान." (१०८) पर सही पाठ है- "बिस के नाम उचारकै खै पद बहुर बखान." बिस शबद दे अंत खै (खॱखा अॱखर) लाउण तों बिसख शबद बणदा है, जो तीर (विशिख) दा बोधक है.
ਸੰ. ਵਿਸ. ਸੰਗ੍ਯਾ- ਜ਼ਹਿਰ. ਗਰਲ. "ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ." (ਵਡ ਅਃ ਮਃ ੩) ੨. ਅਧਰਮ ਦੀ ਕਮਾਈ. "ਬਿਖੁ ਸੰਚੈ ਹਟਵਾਣੀਆ, ਬਹਿ ਹਾਟਿ ਕਮਾਇ." (ਗਉ ਮਃ ੪) ੩. ਮਾਯਾ. "ਬਿਖੁ ਮਾਤੇ ਕਾ ਠਉਰ ਨ ਠਾਉ." (ਗਉ ਮਃ ੫) ੪. ਸ਼ਰਾਬ. ਮਦਿਰਾ. "ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ." (ਸ੍ਰੀ ਬੇਣੀ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸਿੰਧੀ. ਸੰਗ੍ਯਾ- ਕ਼ਦਮ. ਡਿੰਘ. ਡਗ. "ਇਕ ਵਿਖ ਨ ਚਲਹਿ ਸਾਥਿ." (ਗਉ ਵਾਰ ੨. ਮਃ ੫) "ਜੇ ਇਕ ਵਿਖ ਅਗਾਹਾਂ ਭਰੇ, ਤਾਂ ਦਸ ਵਿਖਾਂ ਪਿਛਾਹਾਂ ਜਾਇ." (ਮਃ ੪. ਵਾਰ ਸਾਰ) ੨. ਸੰ. ਵਿਨਕਟਾ। ੩. ਸੰ. ਵਿਸ. ਸੰਗ੍ਯਾ- ਜ਼ਹਿਰ. "ਵਿਖ ਵਿਚਿ ਅੰਮ੍ਰਿਤੁ ਪ੍ਰਗਟਿਆ." (ਮਃ ੩. ਵਾਰ ਸੋਰ) ਸਿੰਧੀ. ਵਿਖੁ। ੪. ਜਲ। ੫. ਕਮਲ ਦੀ ਡੰਡੀ। ੬. ਕੌਲਫੁੱਲ ਦੀ ਤਰੀ....
ਵਿ- ਬਿਨਾ ਗ੍ਯਾਨ. ਗ੍ਯਾਨ (ਜਾਣ) ਹੀਨ. "ਸੋਈ ਅਜਾਣ, ਕਹੈ ਮੈ ਜਾਨਾ." (ਆਸਾ ਮਃ ੫) "ਪੂਕਾਰੰਤਾ ਅਜਾਣੰਤਾ." (ਵਾਰ ਸਾਰ ਮਃ ੧) ਗ੍ਰੰਥ ਪੜ੍ਹਦਾ ਹੈ ਪਰ ਭਾਵ ਨਹੀਂ ਜਾਣਦਾ. ਸਿੰਧੀ, ਅਜਾਣਿੰਦੋ,...
ਲੇਖਕ. ਲਿਖਣ ਵਾਲਾ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਦੇਖੋ, ਬਿਖੁ ਅਤੇ ਵਿਖ। ੨. ਸ਼ਸਤ੍ਰਨਾਮਮਾਲਾ ਵਿੱਚ ਅਜਾਣ ਲਿਖਾਰੀ ਨੇ "ਖੈ" ਸ਼ਬਦ ਦੀ ਥਾਂ ਬਿਖ ਲਿਖ ਦਿੱਤਾ ਹੈ, ਯਥਾ- "ਬਿਸ ਕੇ ਨਾਮ ਉਚਾਰਕੈ ਬਿਖ ਪਦ ਬਹੁਰ ਬਖਾਨ." (੧੦੮) ਪਰ ਸਹੀ ਪਾਠ ਹੈ- "ਬਿਸ ਕੇ ਨਾਮ ਉਚਾਰਕੈ ਖੈ ਪਦ ਬਹੁਰ ਬਖਾਨ." ਬਿਸ ਸ਼ਬਦ ਦੇ ਅੰਤ ਖੈ (ਖੱਖਾ ਅੱਖਰ) ਲਾਉਣ ਤੋਂ ਬਿਸਖ ਸ਼ਬਦ ਬਣਦਾ ਹੈ, ਜੋ ਤੀਰ (ਵਿਸ਼ਿਖ) ਦਾ ਬੋਧਕ ਹੈ....
ਸੰ. लिख्. ਧਾ- ਜਾਣਾ, ਲਿਖਣਾ, ਲਕੀਰ ਖਿੱਚਣਾ, ਖੁਰਚਣਾ, ਉੱਕਰਨਾ....
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਦੇਖੋ, ਬਿਸੁ ਅਤੇ ਬਿਖ। ੨. ਸੰ. विस. ਧਾ- ਜਾਣਾ, ਹਰਕਤ ਕਰਨਾ, ਵਧਣਾ। ੩. ਸੰ. ਸੰਗ੍ਯਾ- ਕਮਲ ਦੀ ਨਾਲ. ਮ੍ਰਿਣਾਲ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਕ੍ਰਿ. ਵਿ- ਬਹੁਰਿ. ਪੁਨਃ ਫਿਰ। ੨. ਇਸ ਪਿੱਛੋਂ. ਅਨੰਤਰ....
ਸੰ. ਵ੍ਯਾਖ੍ਯਾਨ. ਸੰਗ੍ਯਾ- ਕਥਨ. ਕਹਿਣਾ."ਘਟਿ ਘਟਿ ਸੁਨੀ ਸ੍ਰਵਨਿ ਬਖਾਣੀ." (ਸੁਖਮਨੀ)...
ਪ੍ਰਾ. ਸਹੇਲੀ. ਸੰ. ਸਖੀ "ਸਹੀਆਂ ਵਿਚਿ ਫਿਰੈ ਸੁਹੇਲੀ." (ਸ੍ਰੀ ਛੰਤ ਮਃ ੪) "ਸੋਈ ਸਹੀ ਸੰਦੇਹ ਨਿਵਾਰੈ." (ਗਉ ਬਾਵਨ ਕਬੀਰ) ਸ਼ਸ਼ਕੀ. ਸਹੇ ਦੀ ਮਦੀਨ। ੩. ਫ਼ਾ. [سہی] ਵਿ- ਸਿੱਧਾ. ਰਾਸ੍ਤ। ੪. ਅ਼. [سحیح] ਸਹੀਹ. ਕ੍ਰਿ. ਵਿ- ਬਿਨਾ ਸੰਸੇ. ਨਿਸ਼ਚੇ ਕਰਕੇ. "ਹੈ ਤਉ ਸਹੀ ਲਖੈ ਜਉ ਕੋਈ." (ਗਉ ਬਾਵਨ ਕਬੀਰ) ੫. ਠੀਕ. ਯਥਾਰਥ. "ਸੁਣੀਐ ਸਿਖ ਸਹੀ." (ਵਾਰ ਰਾਮ ੧. ਮਃ ੧) "ਜਿਨੀ ਚਲਣੁ ਸਹੀ ਜਾਣਿਆ." (ਵਡ ਮਃ ੩. ਅਲਾਹਣੀ) "ਭਜਨ ਰਾਮ ਕੋ ਸਹੀ." (ਸੋਰ ਮਃ ੯) ੬. ਸੰਗ੍ਯਾ- ਨਿਰਣਾ. "ਮਿਲਿ ਸਾਧਹ ਕੀਨੋ ਸਹੀ." (ਸਾਰ ਮਃ ੫) ੭. ਹਸ੍ਤਾਕ੍ਸ਼੍ਰ. ਦਸ੍ਤਖ਼ਤ਼ "ਸ਼੍ਰੀ ਗੁਰੁ ਤੇ ਨਹਿ ਸਹੀ ਪਵਾਈ." (ਗੁਪ੍ਰਸੂ) ੮. ਹਿਸਾਬ ਦੀ ਵਹੀ. ੯. ਦੇਖੋ, ਸਹਨ. "ਮੈ ਤੇਰੀ ਕਠੋਰ ਬਾਣੀ ਬਹੁਤ ਸਹੀ ਹੈ." (ਜਸਾ)...
ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪਠਨ. ਪੜ੍ਹਾਈ। ੨. ਸਬਕ਼ ਸੰਥਾ. "ਪਾਠ ਪੜਿਓ ਅਰੁ ਬੇਦ ਬੀਚਾਰਿਓ." (ਸੋਰ ਅਃ ਮਃ ੫) ੩. ਪੁਸਤ੍ਤਕ ਦਾ ਭਾਗ. ਅਧ੍ਯਾਯ। ੪. ਕਿਸੇ ਪੁਸ੍ਤਕ ਅਤਵਾ ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਦੇਖੋ, ਖਖਾ। ੨. ਗੁਰੁਪ੍ਰਤਾਪਸੂਰਯ ਅਨੁਸਾਰ ਉਹ ਕਸ਼ਮੀਰੀ ਮੁਸਲਮਾਨ, ਜੋ ਔਰੰਗਜ਼ੇਬ ਦੇ ਵੇਲੇ ਖਤ੍ਰੀ ਤੋਂ ਮੁਸਲਮਾਨ ਬਣਿਆ ਹੈ. "ਤਿਸ ਦਿਨ ਤੁਰਕ ਭਏ ਤਹਿਂ ਸਾਰੇ। ਹਿੰਦੁਨ ਹਾਹਾਕਾਰ ਉਚਾਰੇ। ਖੱਖੇ ਨਾਮ ਭਯੇ ਖਤ੍ਰੀਨ। ਭੰਭੇ ਨਾਮ ਦਿਜਨ ਕੋ ਚੀਨ." (ਗੁਪ੍ਰਸੂ)...
ਦੇਖੋ, ਅਖਰ....
ਸੰ. ਵਿਸ਼ਿਖ. ਵਿ- ਸ਼ਿਖਾ ਰਹਿਤ. ਰੋਡਾ। ੨. ਸੰਗ੍ਯਾ- ਉਹ ਤੀਰ, ਜਿਸ ਦੇ ਪੰਖ ਨਾ ਹੋਣ. "ਘਨ ਬੂੰਦਨ ਜ੍ਯੋਸ਼ ਬਿਸਖੰ ਬਰਖੋ." (ਚੰਡੀ ੨) ੩. ਕਈ ਤੀਰਮਾਤ੍ਰ ਨੂੰ ਭੀ ਵਿਸ਼ਿਖ ਲਿਖ ਦਿੰਦੇ ਹਨ....
ਸੰ. तीर. ਧਾ- ਪੂਰਨ ਕਰਨਾ, ਪਾਰ ਲਾਉਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. "ਗੰਗਾ ਤੀਰ ਜੁ ਘਰੁ ਕਰਹਿ." (ਸ. ਕਬੀਰ) ੨. ਕ੍ਰਿ. ਵਿ- ਪਾਸ. ਨੇੜੇ. "ਨਾ ਲਾਗੈ ਜਮ ਤੀਰ." (ਸ੍ਰੀ ਅਃ ਮਃ ੧) ੩. ਸੰ. ਤੀਰੁ. ਸ਼ਿਵ ਦੀ ਸ੍ਤੁਤਿ. "ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ." (ਗਉ ਮਃ ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੪. ਫ਼ਾ. [تیر] ਸੰਗ੍ਯਾ- ਵਾਣ. ਸ਼ਰ. ਸੰ. ਤੀਰਿਕਾ. "ਮੇਰੈ ਮਨਿ ਪ੍ਰੇਮ ਲਗੇ ਹਰਿ ਤੀਰ." (ਗੌਡ ਮਃ ੪) ੫. ਗੋਲੀ. "ਤੁਫੰਗ ਕੈਸੇ ਤੀਰ ਹੈਂ" (ਰਾਮਾਵ) ੬. ਗਜ਼। ੭. ਤੱਕੜੀ ਦੀ ਡੰਡੀ। ੮. ਸ਼ਤੀਰ. ਬਾਲਾ। ੯. ਪਾਰਾ। ੧੦. ਬਿਜਲੀ। ੧੧. ਸ਼ੋਭਾ। ੧੨. ਹਲ ਦਾ ਫਾਲਾ। ੧੩. ਕ੍ਰੋਧ....
ਤੀਰ. ਦੇਖੋ, ਬਿਸਖ ੨....
ਵਿ- ਗਿਆਨ ਕਰਾਉਣ ਵਾਲਾ। ੨. ਜਗਾਉਣ ਵਾਲਾ....