būjhaiबूझै
ਸਮਝੇ. ਜਾਣੇ. ਦੇਖੋ, ਬੂਝਣਾ। ੨. ਬੂਝੈ. ਸ਼ਾਂਤ ਹੋਵੈ. "ਹਉ ਹਉ ਕਰਤ ਨ ਤ੍ਰਿਸਨ ਬੂਝੈ." (ਬਿਹਾ ਛੰਤ ਮਃ ੫)
समझे. जाणे. देखो, बूझणा। २. बूझै. शांत होवै. "हउ हउ करत न त्रिसन बूझै." (बिहा छंत मः ५)
ਦੇਖੋ, ਬੁਝਣਾ. ਬੋਧ ਹੋਵਨ. ਬੋਧਨ. ਸਮਝਣਾ. "ਬੂਝਹੁ ਮੋਰ ਗਿਆਨਾ." (ਆਸਾ ਕਬੀਰ) "ਸਚੁ ਬੂਝਣੁ ਆਣਿ ਜਲਾਈਐ." (ਸ੍ਰੀ ਮਃ ੧) ਸਤ੍ਯ ਦਾ ਗਿਆਨ ਆਣਿ (ਅਗਨਿ) ਹੈ. ਜਿਸ ਨਾਲ ਦੀਪਕ ਜਲਾਈਐ. "ਬੂਝੈ ਬ੍ਰਹਮ ਅੰਤਰਿ ਬਿਬੇਕ." (ਆਸਾ ਮਃ ੧) ੨. ਪ੍ਰਸ਼ਨ. ਬੁਝਾਰਤ. "ਬੂਝਉ ਗਿਆਨੀ ਬੂਝਣਾ." (ਮਃ ੧. ਵਾਰ ਮਾਰੂ ੧) ੩. ਅਗਨਿ ਆਦਿ ਦਾ ਸ਼ਾਂਤ ਹੋਣਾ. "ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਿਰੇ." (ਮਾਲੀ ਮਃ ੫) ਤ੍ਰਿਸਨਾਅਗਨਿ ਦੀ ਲਾਟ ਬੁਝਦੀ ਨਹੀਂ....
ਸਮਝੇ. ਜਾਣੇ. ਦੇਖੋ, ਬੂਝਣਾ। ੨. ਬੂਝੈ. ਸ਼ਾਂਤ ਹੋਵੈ. "ਹਉ ਹਉ ਕਰਤ ਨ ਤ੍ਰਿਸਨ ਬੂਝੈ." (ਬਿਹਾ ਛੰਤ ਮਃ ੫)...
ਸੰ. ਸਪ੍ਤ. ਸੱਤ. ੭. "ਸਾਤ ਘੜੀ ਜਬ ਬੀਤੀ ਸੁਨੀ." (ਭੈਰ ਨਾਮਦੇਵ) ੨. ਦੇਖੋ, ਸਾਤਿ। ੩. ਅ਼. [ساعت] ਸਾਅ਼ਤ. ਸੰਗ੍ਯਾ- ਸਮਾਂ. ਵੇਲਾ. "ਬੋਲਹਿ ਹਰਿ ਹਰਿ ਰਾਮ ਨਾਮ ਹਰ ਸਾਤੇ." (ਸੋਰ ਮਃ ੪) ਹਰ ਵੇਲੇ ਰਾਮ ਨਾਮ ਬੋਲਹਿਂ। ੪. ਸੰ शात ਸ਼ਾਤ. ਵਿ- ਤਿੱਖਾ. ਤੇਜ਼। ੫. ਪਤਲਾ. ਕਮਜ਼ੋਰ। ੬. ਸੁੰਦਰ। ੭. ਸੰਗ੍ਯਾ- ਖ਼ੁਸ਼ੀ. ਆਨੰਦ। ੮. ਸੰ सात ਵਿ- ਹਾਸਿਲ ਕੀਤਾ. ਪ੍ਰਾਪਤ ਕਰਿਆ....
ਕਰਦਾ ਹੈ। ੨. ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ." (ਓਅੰਕਾਰ) ੩. ਕਰਤਾ. "ਹੇ ਗੋਬਿੰਦ ਕਰਤ ਮਇਆ." (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। ੪. ਸੰ. कर्त्त् ਕਰ੍ਤ. ਭੇਦ. ਵਿਭਾਗ। ੫. ਟੋਆ. ਗਰਤ। ੬. ਅ਼. [کّرت] ਕੱਰਤ. ਬਾਰੀ. ਦਫ਼ਹ. ਨੌਬਤ....
ਦੇਖੋ, ਤ੍ਰਿਸਨਾ. "ਹਉ ਹਉ ਕਰਤ ਨ ਤ੍ਰਿਸਨ ਬੂਝੈ." (ਬਿਹਾ ਛੰਤ ਮਃ ੫)...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....