bāmaबाम
ਸੰ. ਵਾਮ. ਵਿ- ਖੱਬਾ. ਬਾਯਾਂ। ੨. ਸੁੰਦਰ. ਮਨੋਹਰ। ੩. ਟੇਢਾ. ਵਿੰਗਾ. ਕੁਟਿਲ। ੪. ਉਲਟ. ਵਿਰੁੱਧ। ੫. ਸ਼ਰੀਰ. ਉਪਦ੍ਰਵੀ. ਫ਼ਿਸਾਦੀ। ੬. ਸੰਗ੍ਯਾ- ਕਾਮਦੇਵ। ੭. ਸ਼ਿਵ। ੮. ਧਨੁਖ. ਕਮਾਣ। ੯. ਹਾਂਨੀ. ਨੁਕਸਾਨ। ੧੦. ਸੰ. ਵਾਮਾ. ਇਸਤ੍ਰੀ. ਨਾਰੀ. "ਬਦਲੋ ਲੀਨੋ ਬਾਮ ਕੋ, ਚੋਰ ਸੰਘਾਰ੍ਯੋ ਜੀਯ." (ਚਰਿਤ੍ਰ ੫੬) ੧੧. ਫ਼ਾ. [بام] ਛੱਤ। ੧੨. ਕੋਠਾ. ਮਾੜੀ। ੧੩. ਦੇਖੋ, ਵਾਮ.#"ਰੇਖ ਛਤ੍ਰ ਕੀ ਦਾਹਨ ਕਰ ਮੇ#ਚਮਰ ਰੇਖ ਸੋਭਤ ਹੈ ਬਾਮ¹।#ਨਖ ਗਨ ਰਕ੍ਤ ਸੁਮਿਲ ਸੁਭ ਅੰਗੁਲਿ#ਬ੍ਰਤਲਾਕਾਰ² ਬਦਨ ਹੈ ਬਾਮ³।#ਰੁਚ ਰੁਚਿਕਰ ਮੇਚਕ ਲਘੁ ਚਿਕ੍ਵਨ#ਬਡੇ ਬਿਲੋਚਨ ਬਰੁਨੀ ਬਾਮ।⁴#ਬਾਲਕ ਬਪੂ ਬਿਰਾਜਤ ਸ੍ਰੀ ਪ੍ਰਭੁ#ਬਰਨਤ ਬਾਨੀ ਬ੍ਰਹਮਾ ਬਾਮ."⁵#(ਗੁਪ੍ਰਸੂ)
सं. वाम. वि- खॱबा. बायां। २. सुंदर. मनोहर। ३. टेढा. विंगा. कुटिल। ४. उलट.विरुॱध। ५. शरीर. उपद्रवी. फ़िसादी। ६. संग्या- कामदेव। ७. शिव। ८. धनुख. कमाण। ९. हांनी. नुकसान। १०. सं. वामा. इसत्री. नारी. "बदलो लीनो बाम को, चोर संघार्यो जीय." (चरित्र ५६) ११. फ़ा. [بام] छॱत। १२. कोठा. माड़ी। १३. देखो, वाम.#"रेख छत्र की दाहन कर मे#चमर रेख सोभत है बाम¹।#नख गन रक्त सुमिल सुभ अंगुलि#ब्रतलाकार² बदन है बाम³।#रुच रुचिकर मेचक लघु चिक्वन#बडे बिलोचन बरुनी बाम।⁴#बालक बपू बिराजत स्री प्रभु#बरनत बानी ब्रहमा बाम."⁵#(गुप्रसू)
ਸੰ. ਸੰਗ੍ਯਾ- ਧਨ। ੨. ਕਾਮਦੇਵ। ੩. ਸ਼ਿਵ। ੪. ਕੁਚ. ਸ੍ਤਨ। ੫. ਵਰੁਣ. ਜਲਪਤਿ। ੬. ਵਿ- ਸੁੰਦਰ। ੭. ਟੇਢਾ। ੮. ਖੱਬਾ। ੯. ਵਿਰੋਧੀ। ੧੦. ਨੀਚ। ੧੧. ਦੇਖੋ, ਸਵੈਯੇ ਦਾ ਰੂਪ ੨੫। ੧੨. ਫ਼ਾ. [وام] ਰਿਣ. ਕਰਜ.#ਦੇਖੋ, ਬਾਮ ਸ਼ਬਦ ਵਿੱਚ ਵਾਮ ਦੇ ਉਦਾਹਰਣ....
ਸੰ. ਸਵ੍ਯ. ਵਿ- ਬਾਇਆਂ. ਚਪ....
ਵਿ- ਵਾਮ. ਖੱਬਾ। ੨. ਸੰਗ੍ਯਾ- ਜੋੜੀ (ਤਬਲੇ) ਦਾ ਉਹ ਭਾਗ, ਜੋ ਖੱਬੇ ਹੱਥ ਨਾਲ ਵਜਾਈਦਾ ਹੈ. ਧਾਮਾ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਵਿ- ਮਨ ਖਿੱਚਣ ਵਾਲਾ. ਦਿਲਕਂਸ਼. "ਸਾਧ ਕੇ ਸੰਗਿ ਮਨੋਹਰ ਖੈਨ" (ਸੁਖਮਨੀ) ੨. ਸੰਗ੍ਯਾ- ਇੱਕ ਛੰਦ. ਇਹ ਬਿਜੈ ਅਤੇ ਮੱਤਗਯੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਅੰਤ ਦੋ ਗੁਰੁ. , , , , , , , , .#ਉਦਾਹਰਣ-#ਸ਼੍ਰੀ ਜਗਨਾਥ ਕਮਾਨ ਲਿ ਹਾਥ#ਪ੍ਰਮਾਥਿਨ ਸੰਗ ਸਜਯੋ ਜਬ ਜੁੱਧੰ,#ਗਾਹਤ ਸੈਨ ਸ਼ੰਘਾਰਤ ਸੂਰ#ਬਬੰਕਤ ਸਿੰਘ ਭ੍ਰਮੇਯੋ ਕਰ ਕ੍ਰੁੱਧੰ. ××× (ਚੰਡੀ ੨)...
ਵਿ- ਵਿੰਗਾ. ਵਕ੍ਰ। ੨. ਛਲ ਸਹਿਤ. ਕਪਟੀ. "ਚਲਤ ਕਤ ਟੇਢੇ ਟੇਢੇ?" (ਕੇਦਾ ਕਬੀਰ) "ਟੇਢੀ ਪਾਗ ਟੇਢੇ ਚਲੇ." (ਕੇਦਾ ਕਬੀਰ)...
ਦੇਖੋ, ਬਿੰਗਾ. "ਵਾਲੁ ਨ ਵਿੰਗਾ ਹੋਆ." (ਸੋਰ ਮਃ ੫)...
ਸੰ. ਵਿ- ਟੇਢਾ. ਵਿੰਗਾ। ੨. ਕਪਟੀ. ਛਲੀਆ। ੩. ਗੁੰਝਲਦਾਰ. "ਕੁਟਿਲ ਗਾਂਠ ਜਬ ਖੋਲੈ ਦੇਵ." (ਬਿਲਾ ਕਬੀਰ) ਅਵਿਦ੍ਯਾ ਦੀ ਗੱਠ.#ਕਵੀਆਂ ਨੇ ਇਹ ਪਦਾਰਥ ਕੁਟਿਲ ਲਿਖੇ ਹਨ- ਅਲਕ (ਜ਼ੁਲਫ਼), ਸੱਪ, ਸ਼ੇਰ ਦਾ ਨਹੁਁ, ਸੂਰ ਦੀ ਹੁੱਡ, ਤੋਤੇ ਦੀ ਚੁੰਜ, ਦੂਜ ਦਾ ਚੰਦ, ਧਨੁਖ (ਕਮਾਨ)....
ਵਿ- ਵਿਰੁੱਧ. ਵਿਪਰੀਤ. "ਉਲਟ ਭਈ ਜੀਵਤ ਮਰਿ ਜਾਗਿਆ." (ਗਉ ਅਃ ਮਃ ੧) ੨. ਕ੍ਰਿ. ਵਿ- ਪਲਟਕੇ. ਮੁੜ (ਹਟ) ਕੇ. "ਅਬ ਮਨ ਉਲਟਿ ਸਨਾਤਨ ਹੂਆ." (ਗਉ ਕਬੀਰ)...
ਦੇਖੋ, ਬਿਰੁੱਧ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. उपद्रविन. ਵਿ- ਫ਼ਸਾਦੀ. ਉਤਪਾਤੀ. "ਧੁਜਾ ਫਾਟ ਬਸਤ੍ਰੰ ਸੁ ਧਾਰੇ ਉਪਦ੍ਰੀ." (ਪਾਰਸਾਵ. )...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਰਤਿ ਦਾ ਪਤਿ, ਮਨੋਜ. ਅਨੰਗ. ਮਦਨ. ਭੋਗ ਵਿਲਾਸ ਦਾ ਦੇਵਤਾ. ਦੇਖੋ, L. Cupid....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰ. ਧਨੁਸ੍ ਅਤੇ ਧਨੁਸ੍ਕ. ਸੰਗ੍ਯਾ- ਕਮਾਣ. ਚਾਪ....
ਦੇਖੋ, ਕਮਾਨ....
ਅ਼. [نُقصان] ਨੁਕ਼ਸਾਨ. ਸੰਗ੍ਯਾ- ਹਾਨਿ. ਜ਼ਿਆਨ. ਕ੍ਸ਼੍ਤਿ। ੨. ਕਮੀ ਘਾਟਾ....
ਸੰ. ਸੁੰਦਰ ਇਸਤ੍ਰੀ। ੨. ਲੱਛਮੀ। ੩. ਦੁਰਗਾ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. ਨਾਡੀ. ਸੰਗ੍ਯਾ- ਰਗ. ਨਾੜੀ. "ਪਵਨ ਦ੍ਰਿੜ਼ ਸੁਖਮਨ ਨਾਰੀ." (ਗਉ ਕਬੀਰ) ਦੇਖੋ, ਸੁਖਮਨਾ। ੨. ਸੰ. ਨਰ ਦੀ ਮਦੀਨ. ਇਸਤ੍ਰੀ. ਔਰਤ. "ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ." (ਵਾਰ ਮਾਝ ਮਃ ੧)#ਕਾਮਾਸ਼ਾਸਤ੍ਰ ਵਿੱਚ ਨਾਰੀ ਦੀਆਂ ਚਾਰ ਜਾਤੀਆਂ ਲਿਖੀਆਂ ਹਨ- ਪਦਮਿਨੀ, ਚਿਤ੍ਰਿਨੀ, ਸ਼ੰਖਿਨੀ ਅਤੇ ਹਸ੍ਤਿਨੀ. ਇਨ੍ਹਾਂ ਦੇ ਕ੍ਰਮ ਅਨੁਸਾਰ ਚਾਰ ਨਰ ਹਨ- ਸ਼ਸ਼ਕ, ਮ੍ਰਿਗ, ਵ੍ਰਿਸਭ ਅਤੇ ਅਸ਼੍ਵ. ਦੇਖੋ, ਪਦਮਿਨੀ ਆਦਿ ਸ਼ਬਦ ਅਤੇ ਪੁਰੁਸਜਾਤਿ.#ਉਮਰ ਦੇ ਲਿਹਾਜ ਨਾਲ ਨਾਰੀ ਦੇ ਚਾਰ ਭੇਦ ਹਨ- ਬਾਲਾ, ਤਰੁਣੀ, ਪ੍ਰੌਢਾ ਅਤੇ ਵ੍ਰਿੱਧਾ. ਸੋਲਾਂ ਵਰ੍ਹੇ ਤੀਕ ਦੀ ਬਾਲਾ, ਤੀਹ ਵਰ੍ਹੇ ਤੀਕ ਦੀ ਤਰੁਣੀ, ਪੰਜਾਹ ਤੀਕ ਦੀ ਪ੍ਰੌਢਾ ਅਤੇ ਇਸ ਤੋਂ ਅੱਗੇ ਵ੍ਰਿੱਧਾ ਹੈ.#ਬ੍ਰਹਮਵੈਵਰਤ ਵਿੱਚ ਤਿੰਨ ਪ੍ਰਕਾਰ ਦੀ ਨਾਰੀ ਲਿਖੀ ਹੈ- ਸਾਧ੍ਵੀ, ਭੋਗ੍ਯਾ ਅਤੇ ਕੁਲਟਾ, ਪਤਿ ਵਿੱਚ ਭਗਤੀ- ਭਾਵ ਰੱਖਕੇ ਸੇਵਾ ਕਰਨ ਅਤੇ ਕੇਵਲ ਸੰਤਾਨ ਦੇ ਮਨੋਰਥ ਨਾਲ ਪਤਿ ਦਾ ਸੰਗ ਕਰਨ ਵਾਲੀ ਸਾਧ੍ਵੀ ਹੈ. ਪਦਾਰਥਾਂ ਦੀ ਇੱਛਾ ਅਤੇ ਭੋਗਵਾਸਨਾ ਨਾਲ ਪਤਿ ਨੂੰ ਸੇਵਨ ਵਾਲੀ ਭੋਗ੍ਯਾ ਹੈ. ਕਪਟ ਅਰ ਲਾਲਚ ਨਾਲ ਪਤਿ ਦੀ ਸੇਵਾ ਕਰਨ ਵਾਲੀ ਅਤੇ ਕਾਮਵਸ਼ ਹੋਕੇ ਪਰਾਏ ਪੁਰਖਾਂ ਨਾਲ ਪ੍ਰੀਤਿ ਰੱਖਣ ਵਾਲੀ ਕੁਲਟਾ ਹੈ.#ਹਿੰਦੂਮਤ ਅਨੁਸਾਰ ਨਾਰੀ ਨੂੰ ਕਦੇ ਸੁਤੰਤ੍ਰਤਾ (ਆਜ਼ਾਦੀ) ਨਹੀਂ ਹੈ. ਦੇਖੋ, ਮਨੁਸਿਮ੍ਰਿਤਿ ਅਃ ੫, ਸ਼ਲੋਕ ੧੪੭- ੪੮ ਅਰ ਵੇਦਵਿਦ੍ਯਾ ਦਾ ਅਧਿਕਾਰ ਤਾਂ ਕੀ ਹੋਣੀ ਸੀ, ਇਸਤ੍ਰੀਆਂ ਦੇ ਸੰਸਕਾਰ ਭੀ ਵੇਦਮੰਤ੍ਰਾਂ ਨਾਲ ਕਰਨੇ ਵਰਜੇ ਹਨ, ਯਥਾ- "ਇਸਤ੍ਰੀਆਂ ਦੇ ਸੰਸਕਾਰ ਵੇਦਮੰਤ੍ਰਾਂ ਨਾਲ ਨਹੀਂ ਕਰੇ ਜਾਂਦੇ, ਇਹ ਧਰਮ ਦਾ ਫੈਸਲਾ ਹੈ. ਇਸਤ੍ਰੀਆਂ ਅਗਿਆਨਣਾਂ, ਵੇਦਮੰਤ੍ਰਾਂ ਦੇ ਅਧਿਕਾਰ ਤੋਂ ਵਾਂਜੀਆਂ ਅਤੇ ਝੂਠ ਦੀ ਮੂਰਤਿ ਹਨ." (ਮਨੁ ਅਃ ੯. ਸ਼ਃ ੧੮)#ਸਿੱਖਧਰਮ ਵਿੱਚ ਨਾਰੀ ਦੇ ਅਧਿਕਾਰ ਬਾਬਤ ਦੇਖੋ, ਆਸਾ ਮਃ ੫, ਸ਼ਬਦ ਨੰਃ ੩, ਵਾਰ ਆਸਾ ਦੀ ਪੌੜੀ ੧੯. ਦਾ ਸ਼ਲੋਕ "ਭੰਡਿ ਜੰਮੀਐ," ਅਤੇ ਵਾਰ ਭਾਈ ਗੁਰੁਦਾਸ ੫, ਪੌੜੀ ੧੬।#੩. ਨਾਰੀ ਦਾ ਖਾਸ ਚਿੰਨ੍ਹ. ਯੋਨਿ. ਭਗ. "ਤਗੁ ਨ ਇੰਦ੍ਰੀ ਤਗੁ ਨ ਨਾਰੀ." (ਵਾਰ ਆਸਾ) ੪. ਪ੍ਰਾਃ ਨਾਰ. ਗਰਦਨ. ਗ੍ਰੀਵਾ. "ਮੁਖ ਨਾਇ ਰਹੀ ਨ ਉਚਾਵਤ ਨਾਰੀ." (ਚਰਿਤ੍ਰ ੨੩੩) ੫. ਅ਼. [ناری] ਨਾਰ (ਅਗਨਿ) ਤੋਂ ਬਣਿਆ ਹੋਇਆ ਸ਼ੈਤਾਨ. "ਨਾਰੀ ਹੁਕਮ ਨ ਮੰਨਿਆ ਰਖਿਆ ਨਾਉਂ ਸ਼ੈਤਾਨ." (ਮਗੋ) ੬. ਵਿ- ਦੋਜ਼ਖ਼ੀ. ਨਾਰਕੀ। ੭. ਫ਼ਾ. ਸੰਗ੍ਯਾ- ਪੋਸ਼ਾਕ. ਪੋਸ਼ਿਸ਼....
ਸੰ. ਵਾਮ. ਵਿ- ਖੱਬਾ. ਬਾਯਾਂ। ੨. ਸੁੰਦਰ. ਮਨੋਹਰ। ੩. ਟੇਢਾ. ਵਿੰਗਾ. ਕੁਟਿਲ। ੪. ਉਲਟ. ਵਿਰੁੱਧ। ੫. ਸ਼ਰੀਰ. ਉਪਦ੍ਰਵੀ. ਫ਼ਿਸਾਦੀ। ੬. ਸੰਗ੍ਯਾ- ਕਾਮਦੇਵ। ੭. ਸ਼ਿਵ। ੮. ਧਨੁਖ. ਕਮਾਣ। ੯. ਹਾਂਨੀ. ਨੁਕਸਾਨ। ੧੦. ਸੰ. ਵਾਮਾ. ਇਸਤ੍ਰੀ. ਨਾਰੀ. "ਬਦਲੋ ਲੀਨੋ ਬਾਮ ਕੋ, ਚੋਰ ਸੰਘਾਰ੍ਯੋ ਜੀਯ." (ਚਰਿਤ੍ਰ ੫੬) ੧੧. ਫ਼ਾ. [بام] ਛੱਤ। ੧੨. ਕੋਠਾ. ਮਾੜੀ। ੧੩. ਦੇਖੋ, ਵਾਮ.#"ਰੇਖ ਛਤ੍ਰ ਕੀ ਦਾਹਨ ਕਰ ਮੇ#ਚਮਰ ਰੇਖ ਸੋਭਤ ਹੈ ਬਾਮ¹।#ਨਖ ਗਨ ਰਕ੍ਤ ਸੁਮਿਲ ਸੁਭ ਅੰਗੁਲਿ#ਬ੍ਰਤਲਾਕਾਰ² ਬਦਨ ਹੈ ਬਾਮ³।#ਰੁਚ ਰੁਚਿਕਰ ਮੇਚਕ ਲਘੁ ਚਿਕ੍ਵਨ#ਬਡੇ ਬਿਲੋਚਨ ਬਰੁਨੀ ਬਾਮ।⁴#ਬਾਲਕ ਬਪੂ ਬਿਰਾਜਤ ਸ੍ਰੀ ਪ੍ਰਭੁ#ਬਰਨਤ ਬਾਨੀ ਬ੍ਰਹਮਾ ਬਾਮ."⁵#(ਗੁਪ੍ਰਸੂ)...
ਸੰ. ਸੰਗ੍ਯਾ- ਚੁਰਾਉਣ ਵਾਲਾ ਆਦਮੀ. ਤਸਕਰ. ਦੁਜ਼ਦ. ਦੇਖੋ, ਚੁਰ ਧਾ "ਅਸੰਖ ਚੋਰ ਹਰਾਮਖੋਰ." (ਜਪੁ) ਦੇਖੋ, ਚੌਰ। ੨. ਸੰ. ਚੌਰ੍ਯ. ਚੋਰੀ. ਦੁਜ਼ਦੀ. ਚੋਰ ਕਾ ਕਰਮ. "ਕਰਿ ਦੁਸਟੀ ਚੋਰ ਚੁਰਾਇਆ." (ਗਉ ਮਃ ੪) ੩. ਦਸਮਗ੍ਰੰਥ ਦੇ ੧੨. ਚਰਿਤ੍ਰ ਵਿੱਚ ਲਿਖਾਰੀ ਨੇ ਚੌਰ ਦੀ ਥਾਂ ਚੋਰ ਸ਼ਬਦ ਲਿਖ ਦਿੱਤਾ ਹੈ....
ਦੇਖੋ, ਜਿਯ ਅਤੇ ਜੀਅ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਦੇਖੋ, ਕੋਸ੍ਠ. "ਕੋਠੇ ਮੰਡਪ ਮਾੜੀਆ." (ਵਾਰ ਆਸਾ) ੨. ਕਿਸੇ ਅੰਗ ਦਾ ਪਹਾੜਾ, ਜੋ ਇੱਕ ਖ਼ਾਨੇ ਵਿੱਚ ਲਿਖਿਆ ਹੁੰਦਾ ਹੈ. "ਢੌਂਚੇ ਪੁਨ ਊਠੇ ਜੋਰਨ ਕੋਠੇ ਗ੍ਰਾਮਕਾਰ ਪਟਵਾਰ." (ਨਾਪ੍ਰ)...
ਵਿ- ਮਾੜਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਮਠ. ਹਵੇਲੀ. ਮਹਲ. ਸੰ. माडि. "ਕੂੜੁ ਮੰਡਪ ਕੂੜੁ ਮਾੜੀ." (ਵਾਰ ਆਸਾ) "ਕੋਠੇ ਮੰਡਪ ਮਾੜੀਆਂ." (ਮਃ ੩. ਵਾਰ ਸੂਹੀ) ੩. ਗੁੱਗੇ ਦਾ ਮੰਦਿਰ ਪੰਜਾਬ ਵਿੱਚ ਖਾਸ ਕਰਕੇ "ਮਾੜੀ" ਸਦਾਉਂਦਾ ਹੈ. ਦੇਖੋ, ਗੁੱਗਾ....
ਸੰ. ਰੇਖਾ. ਸੰਗ੍ਯਾ- ਲਕੀਰ. ਲੀਕ. "ਕਜਲ ਰੇਖ ਨ ਸਹਿਦਿਆ." (ਸ. ਫਰੀਦ) ੨. ਹੱਥ ਪੈਰ ਆਦਿ ਅੰਗਾਂ ਦੀਆਂ ਲੀਕਾਂ, ਜਿਨ੍ਹਾਂ ਦੇ ਸਾਮੁਦ੍ਰਿਕ ਅਨੁਸਾਰ ਅਨੇਕ ਸ਼ੁਭ ਅਸ਼ੁਭ ਫਲ ਮੰਨੇ ਹਨ. "ਰੂਪ ਰੰਗ ਅਰੁ ਰੇਖ ਭੇਖ ਕੋਉ ਕਹਿ ਨ ਸਕਤ ਕਿਹ." (ਜਾਪੁ)...
ਸੰਗ੍ਯਾ- ਦੇਖੋ, ਛਤੁ. "ਛਤ੍ਰ ਨ ਪਤ੍ਰ ਨ ਚਉਰ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸੰ. ਛਤ੍ਵਰ ਦਾ ਸੰਖੇਪ. ਘਰ. ਨਿਵਾਸ. "ਸੰਲਗਨ ਸਭ ਮੁਖ ਛਤ੍ਰ." (ਮਾਰੂ ਅਃ ਮਃ ੫) ਆਕਾਸ਼ ਸਭ ਨਾਲ ਸਮਾਨ ਲੱਗਾ ਹੋਇਆ ਅਤੇ ਸਭ ਲਈ ਸੁਖਦਾਈ ਨਿਵਾਸ ਦਾ ਅਸਥਾਨ ਹੈ। ੩. ਵਿ- ਛਤ੍ਰਾਕਾਰ. ਘਟਾਟੋਪ. "ਦਹ ਦਿਸ ਛਤ੍ਰ ਮੇਘ ਘਟਾ." (ਸੋਰ ਮਃ ੫) ੪. ਕ੍ਸ਼੍ਤ੍ਰਿਯ. ਛਤ੍ਰੀ. ਦੇਖੋ, ਛਿਤੰਕੀਸ....
ਸੰ. ਸੰਗ੍ਯਾ- ਜਲਾਉਣ ਦੀ ਕ੍ਰਿਯਾ. ਦਗਧ ਕਰਨ ਦਾ ਕਰਮ....
ਸੰ. चमरी ਚਮਰੀ. ਸੰਗ੍ਯਾ- ਸੁਰਾ ਗਾਂ। ੨. ਸੁਰਾ ਗਊ (ਚਮਰੀ) ਦੀ ਪੂਛ ਦੇ ਅਗ੍ਰਭਾਗ ਦੇ ਰੋਮਾਂ ਦਾ ਗੁੱਛਾ, ਚਾਮਰ."ਤਾਂ ਪਰ ਹੋਤ ਚਮਰ ਛਬਿ ਭਾਗਾ." (ਨਾਪ੍ਰ) ੩. ਚਰਮ ਦਾ ਉਲਟ. "ਚਮਰਪੋਸ ਕਾ ਮੰਦਰ ਤੇਰਾ." (ਭੈਰ ਨਾਮਦੇਵ) ਚਰਮਪੋਸ਼ ਦਾ ਤੇਰਾ ਮੰਦਿਰ ਹੈ." ਭਾਵ ਚੰਮ ਨਾਲ ਢਕੀ ਹੈ ਦੇਹ ਜਿਨ੍ਹਾਂ ਦੀ, ਜੀਵ ਜੰਤੁ। ੪. ਚਿਮੜ (ਚਿਮਟ)ਦੀ ਥਾਂ ਭੀ ਇਹ ਸ਼ਬਦ ਆਉਂਦਾ ਹੈ. ਚੰਮੜ (ਚੰਬੜ). "ਜਾਹਿਂ ਚਮਰ ਤੂੰ ਮੁਖ ਤੇ ਕਹਿ ਹੈਂ." (ਚਰਿਤ੍ਰ ੬੮)...
ਦੇਖੋ, ਰਕਤ....
ਵਿ- ਚੰਗੀ ਤਰਾਂ ਮਿਲਿਆ ਹੋਇਆ. ਸੰਮਿਲਿਤ. "ਪ੍ਰਵੇਸ੍ਯੋ ਸਭੈ ਮੇ ਅਲੇਪੰ ਸੁਮੀਲਾ." (ਗੁਪ੍ਰਸੂ) ਅਲੇਪ ਅਤੇ ਮਿਲਿਆ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਸੰ. अङ् गुलि. ਸੰਗ੍ਯਾ- ਉਂਗਲ. ਅੰਗੁਲੀ। ੨. ਅੰਗੂਠਾ. ਅੰਗੁਸ੍ਠ. ਪੰਜਾਂ ਉਂਗਲਾਂ ਦੇ ਇਹ ਨਾਮ ਹਨ- ਅੰਗੁਸ੍ਠ, ਤਰ੍ਜਨੀ, ਮਧ੍ਯਮਾ, ਅਨਾਮਿਕਾ, ਕਨਿਸ੍ਠਿਕਾ. Thumb, fore- finger, middle- finger, ring- finger, little- finger....
ਅ਼. [بدن] ਸੰਗ੍ਯਾ- ਦੇਹ. ਸ਼ਰੀਰ. ਜਿਸਮ. ਤਨੁ. "ਸਿਥਿਲ ਬਦਨ ਤੇ ਜਾਇ ਨ ਚਲ੍ਯੋ." (ਗੁਪ੍ਰਸੂ) ੨. ਸੰ. ਵਦਨ. ਮੁਖ. "ਜੈਸੇ ਦਰਪਨ ਮਾਹਿ ਬਦਨ ਪਰਵਾਨੀ." (ਕਾਨ ਨਾਮਦੇਵ) ਜੈਸੇ ਸ਼ੀਸ਼ੇ ਵਿੱਚ ਮੁਖ ਦਾ ਪ੍ਰਤਿਬਿੰਬ....
ਸੰ. रुच्. ਧਾ- ਚਮਕਣਾ, ਖ਼ੁਸ਼ ਹੋਣਾ, ਉਤਸਾਹ ਕਰਨਾ, ਚਾਹਣਾ (ਲੋੜਨਾ). ੨. ਦੇਖੋ, ਰੁਚਿ. "ਜਗ ਝੂਠੇ ਕਉ ਸਾਚੁ ਜਾਨਕੈ ਤਾ ਸਿਉ ਰੁਚ ਉਪਜਾਈ." (ਟੋਢੀ ਮਃ ੯)...
ਦੇਖੋ, ਰੁਚਿਰ....
ਸੰ. ਸੰਗ੍ਯਾ- ਹਨ੍ਹੇਰਾ. ਤਮ। ੨. ਸੁਰਮਾ. ਨੀਲਾ ਅੰਜਨ. "ਮੇਚਕ ਪੱਬਨ ਸੇ ਜਿਨ ਕੇ ਤਨ." (ਚੰਡੀ ੧) ਕਾਲੇ ਪਰਵਤਾਂ ਜੇਹੇ ਕਾਲੇ ਜਿਸਮ। ੩. ਬੱਦਲ. ਮੇਘ। ੪. ਕਾਲਾ ਰੰਗ। ੫. ਧੂੰਆਂ। ੬. ਸੁਹਾਂਜਣਾ। ੭. ਕਾਲਾ ਲੂਣ। ੮. ਵਿ- ਸਿਆਹ. ਕਾਲਾ....
ਸੰ. ਵਿ- ਛੋਟਾ। ੨. ਹਲਕਾ. ਹੌਲਾ। ੩. ਸੁੰਦਰ. ਖੂਬਸੂਰਤ। ੪. ਕ੍ਰਿ. ਵਿ- ਛੇਤੀ. "ਕੰਠ ਲਗਾਏ ਲਘੁ ਗਹਿ ਹਾਥਾ." (ਨਾਪ੍ਰ) ੫. ਸੰਗ੍ਯਾ- ਇੱਕ ਮਾਤ੍ਰਾ ਵਾਲਾ ਅੱਖਰ ਹ੍ਰਸ੍ਵ। ੬. ਲਘੁਸ਼ੰਕਾ ਦਾ ਸੰਖੇਪ. ਮੂਤ੍ਰਤ੍ਯਾਗ. "ਮੈ ਅਬ ਹੀ ਲਘੁ ਕੇ ਹਿਤ ਜੈਹੋਂ." (ਚਰਿਤ੍ਰ ੧੮)...
ਚਿਕਣਾ. ਥੰਧਾ. ਦੇਖੋ, ਚਿਕਣ. "ਚਿਕ੍ਵਨ ਬਾਸਨ ਬੂੰਦ ਜਿਮ ਛੁਈ ਨ ਮਨ ਕਛੁ ਲ੍ਯਾਇ." (ਗੁਪ੍ਰਸੂ)...
ਸੰਗ੍ਯਾ- ਅੱਖ ਨੂੰ ਵਰਣ (ਢਕਣ) ਵਾਲੀ, ਪਲਕ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਸੰ. ਵਰ੍ਣ. ਰੰਗਤ. "ਕੁਮ੍ਹਾਰੈ ਏਕੁ ਜੁ ਮਾਟੀ ਗੂੰਧੀ, ਬਹੁ ਬਿਧਿ ਬਾਨੀ ਲਾਈ." (ਆਸਾ ਕਬੀਰ) ੨. ਕਿਸਮ. ਭਾਂਤ. ਪ੍ਰਕਾਰ. "ਰਾਂਧਿ ਕੀਓ ਬਹੁ ਬਾਨੀ." (ਸੋਰ ਰਵਿਦਾਸ) ਰਿੰਨ੍ਹਕੇ ਕਈ ਪ੍ਰਕਾਰ ਦਾ ਬਣਾਇਆ। ੩. ਲਾਲ ਵਰ੍ਣ ਦਾ ਸੂਤ, ਜੋ ਦੁਤਹੀ ਖੇਸ ਆਦਿ ਦੇ ਕਿਨਾਰੇ ਬੁਣਿਆ ਜਾਂਦਾ ਹੈ। ੪. ਸੁਵਰਣ ਦਾ ਵਰ੍ਣ (ਰੰਗਤ) ਬੰਨੀ। ੫. ਸੁਭਾਉ. ਬਾਣ. ਆਦਤ. "ਪਰਦਰਬੁ ਹਿਰਨ ਕੀ ਬਾਨੀ." (ਪ੍ਰਭਾ ਬੇਣੀ) ੬. ਬਾਣਾਂ (ਤੀਰਾਂ) ਨਾਲ. ਵਾਣੋ ਸੇ. "ਪਾਂਚ ਮਿਰਗ ਬੇਧੇ ਸਿਵ ਕੀ ਬਾਨੀ." (ਭੈਰ ਮਃ ੫) ੭. ਅ਼. [بانی] ਵਿ- ਮੋਢੀ. ਮੂਜਿਦ. "ਮੰਡ੍ਯੋ ਬੀਰ ਬਾਨੀ." (ਵਿਚਿਤ੍ਰ) ੮. ਸੰ. ਵਾਣੀ. ਸੰਗ੍ਯਾ- ਵਚਨ. ਵਾਕ੍ਯ. "ਬਾਨੀ ਪਢੋ ਸ਼ੁੱਧ ਗੁਰੁ ਕੇਰੀ." (ਗੁਪ੍ਰਸੂ) ੯. ਸਰਸ੍ਵਤੀ. "ਲਿਯੇ ਬੀਨ ਨਾਰਦ ਅਰੁ ਬਾਨੀ." (ਸਲੋਹ)...
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...