ਬਾਇਬਲ, ਬਾਇਬਿਲ

bāibala, bāibilaबाइबल, बाइबिल


ਯੂ. Bible ਸੰਗ੍ਯਾ- ਪੁਸ੍ਤਕ. ਗ੍ਰੰਥ।#੨. ਮੂਸਾਈ ਅਤੇ ਈਸਾਈ ਮਤ ਵਾਲਿਆਂ ਦਾ ਧਰਮਗ੍ਰੰਥ, ਜਿਸ ਵਿੱਚ ਤੌਰੇਤ, ਅੰਜੀਲ ਆਦਿ ਕਈ ਗ੍ਰੰਥਾਂ ਦਾ ਸੰਗ੍ਰਹ ਹੈ. ਇਹ ਦੂਜੀ ਈਸਵੀ ਸਦੀ ਦੇ ਅੰਤ ਅਤੇ ਤੀਜੀ ਦੇ ਆਰੰਭ ਵਿੱਚ ਯੂਨਾਨੀ ਭਾਸਾ ਵਿੱਚ ਲਿਖਿਆ ਗਿਆ ਸੀ. ਹੁਣ ਇਸ ਦਾ ਅਨੁਵਾਦ ਸੰਸਾਰ ਦੀਆਂ ਅਨੇਕ ਗਿਆ ਬੋਲੀਆਂ ਵਿੱਚ ਹੋ ਗਿਆ ਹੈ. ਇਸ ਦੇ ਮੁੱਖ ਦੋ ਭਾਗ ਹਨ- ਤਉਰੇਤ ਜ਼ੱਬੂਰ ਆਦਿ Old Testament ਅਤੇ ਅੰਜੀਲ New Testament. ਬਾਇਬਲ ਨੂੰ ਕ਼ੁਰਾਨ ਵਿੱਚ ਭੀ ਇਲਹਾਮੀ ਕਿਤਾਬ ਮੰਨਿਆ ਹੈ.


यू. Bible संग्या- पुस्तक. ग्रंथ।#२. मूसाई अते ईसाई मत वालिआं दा धरमग्रंथ, जिस विॱच तौरेत, अंजील आदि कई ग्रंथां दा संग्रह है. इह दूजी ईसवी सदी दे अंत अते तीजी दे आरंभ विॱच यूनानी भासा विॱच लिखिआ गिआ सी. हुण इस दा अनुवाद संसार दीआं अनेक गिआ बोलीआं विॱच हो गिआ है. इस दे मुॱख दो भाग हन- तउरेत ज़ॱबूर आदि Old Testament अते अंजील New Testament. बाइबल नूं क़ुरान विॱच भी इलहामी किताब मंनिआ है.