ਪਿਆਦਾ

piādhāपिआदा


ਫ਼ਾ. [پیادہ] ਪਯਾਦਹ. ਸੰਗ੍ਯਾ- ਪੈਦਲ. ਸੰ. ਪਦਾਤਿ. ਪੈਦਲ ਸਿਪਾਹੀ। ੨. ਅਫੀਮੀਆਂ ਦੇ ਸੰਕੇਤ ਵਿੱਚ ਅਫੀਮ ਦਾ ਛੋਟਾ ਮਾਵਾ, ਜੋ ਮੁਕੱਰਰ ਵੇਲੇ ਦੀ ਅਫ਼ੀਮ ਖਾਣ ਪਿੱਛੋਂ ਖਾਧਾਜਾਵੇ. ਭਾਵ ਇਹ ਹੁੰਦਾ ਹੈ ਕਿ ਪਯਾਦੇ ਦੀ ਤਰਾਂ ਜਾਕੇ ਅਮਲ (ਨਸ਼ੇ) ਨੂੰ ਸੱਦ ਲਿਆਵੇ. ਅਫੀਮੀਆਂ ਦੀ ਬੋਲੀ ਵਿੱਚ ਇਸ ਦਾ ਨਾਮ "ਪਿਆਦਾ ਦੌੜਾਉਣਾ" ਹੈ। ੩. ਸ਼ਤਰੰਜ ਦਾ ਛੋਟਾ ਮੋਹਰਾ.


फ़ा. [پیادہ] पयादह. संग्या- पैदल. सं. पदाति. पैदल सिपाही। २. अफीमीआं दे संकेत विॱच अफीम दा छोटा मावा, जो मुकॱरर वेले दी अफ़ीम खाण पिॱछों खाधाजावे. भाव इह हुंदा है कि पयादे दी तरां जाके अमल (नशे) नूं सॱद लिआवे. अफीमीआं दी बोली विॱच इस दा नाम "पिआदा दौड़ाउणा" है। ३. शतरंज दा छोटा मोहरा.