māvāमावा
ਸੰਗ੍ਯਾ- ਪਾਣ। ੨. ਕਲਫ. ਮਾਯਾ। ੩. ਦੁੱਧ ਦਾ ਖੋਆ। ੪. ਅਫੀਮ ਦੀ ਗੋਲੀ.
संग्या- पाण। २. कलफ. माया। ३. दुॱध दा खोआ। ४. अफीम दी गोली.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਸਤ੍ਰ ਨੂੰ ਬੁਣਨ ਸਮੇਂ ਲਾਇਆ ਮਾਵਾ। ੨. ਲੋਹੇ ਨੂੰ ਗਰਮ ਕਰਕੇ ਪਾਣੀ ਵਿੱਚ ਬੁਝਾਕੇ ਕਰੜਾ ਕਰਨ ਦੀ ਕ੍ਰਿਯਾ। ੩. ਦੇਖੋ, ਪਾਨ. "ਕਰ੍ਯੋ ਮੱਦ ਪਾਣੰ." (ਰਾਮਾਵ) ੪. ਆਬ. ਚਮਕ. "ਸੱਚ ਪਾਣ ਸੱਚ ਮਾਨ ਮਹੱਤਾ." (ਭਾਗ) ੫. ਪਾਨ. ਪਾਣੀ. ਜਲ. "ਤਿਹ ਪਾਣ ਪਿਆਇ." (ਰਾਮਾਵ) ੬. ਦੇਖੋ, ਪਾਣੁ। ੭. ਸੰ. ਵਪਾਰ. ਲੈਣ ਦੇਣ। ੮. ਦਾਉ. ਬਾਜੀ। ੯. ਪ੍ਰਸ਼ੰਸਾ. ਤਅ਼ਰੀਫ਼....
ਅ਼. [کلف] ਸੰਗ੍ਯਾ- ਚੰਦ੍ਰਮਾ ਦਾ ਦਾਗ਼, ਜੋ ਕਾਲਾ ਦਿਖਾਈ ਦਿੰਦਾ ਹੈ। ੨. ਚੇਹਰੇ ਪੁਰ ਦਾ ਦਾਗ਼। ੩. ਚਿੱਟੇ ਵਾਲਾਂ ਪੁਰ ਸਿਆਹੀ ਦਾ ਪੋਚਾ. ਖ਼ਿਜਾਬ. ਦੇਖੋ, ਕਾਲਿਮਾ....
ਦੇਖੋ, ਮਾਇਆ. "ਮਾਯਾਮੋਹ ਭਰਮਪੈ ਭੂਲੇ." (ਸਵੈਯੇ ਮਃ ੪. ਕੇ) ੨. ਸਮਾਯਾ. ਖਟਾਯਾ. "ਨਹਿ ਏਕਨ ਕੇ ਉਰ ਆਨਂਦ ਮਾਯੋ." (ਕ੍ਰਿਸਨਾਵ)...
ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ....
ਸੰ. ਕ੍ਸ਼ੁਦ- ਪਯ. ਸੰਗ੍ਯਾ- ਖੁਰਚਣੇ ਨਾਲ ਤਾੜਿਆ ਹੋਇਆ ਦੁੱਧ. ਮਾਵਾ. ਖੋਇਆ. ਖੋਯਾ. ਆਂਚ ਨਾਲ ਪਾਣੀ ਜਲਾਕੇ ਗਾੜ੍ਹਾ ਪਿੰਨੇ ਦੀ ਸ਼ਕਲ ਵਿੱਚ ਕੀਤਾ ਦੁੱਧ. ਇਸ ਦੀਆਂ- ਪੇੜੇ, ਗੁਲਾਬਜਾਮਣਾਂ, ਕਲਾਕੰਦ ਆਦਿ- ਅਨੇਕ ਮਿਠਾਈਆਂ ਬਣਦੀਆਂ ਹਨ. ਗਾੜ੍ਹੇ ਦੁੱਧ ਵਿੱਚੋਂ ਖੋਆ ਵੱਧ, ਅਤੇ ਪਤਲੇ ਵਿੱਚੋਂ ਘੱਟ ਨਿਕਲਦਾ ਹੈ, ਜਿਵੇਂ- ਮਹਿਂ (ਮੱਝ) ਦੇ ਮਣ ਦੁੱਧ ਵਿੱਚੋਂ ਨੌ ਸੇਰ, ਬਕਰੀ ਦੇ ਦੁੱਧ ਵਿੱਚੋਂ ਸਵਾ ਅੱਠ ਸੇਰ, ਗਉ ਦੇ ਦੁੱਧ ਵਿੱਚੋਂ ਅੱਠ ਸੇਰ ਨਿਕਲਦਾ ਹੈ. ਜੇ ਖੋਏ ਨੂੰ ਘੀ ਵਿੱਚ ਭੁੰਨ ਲਈਏ ਤਦ ਚਿਰਤੀਕ ਖਰਾਬ ਨਹੀਂ ਹੁੰਦਾ. ਖੋਆ ਪੁਸ੍ਟਿਕਾਰਕ ਅਤੇ ਮਨੀ ਵਧਾਉਣ ਵਾਲਾ ਹੈ. ਚਿਕਨਾ ਅਰ ਭਾਰੀ ਹੈ. ਇਸ ਨੂੰ ਕਮਜ਼ੋਰ ਆਦਮੀ ਹਜਮ ਨਹੀਂ ਕਰ ਸਕਦਾ. "ਖੋਆ ਪਯ ਤਪਤਾਇ ਬਨਾਵਹਿਂ." (ਗੁਪ੍ਰਸੂ)...
ਸੰ. ਅਹਿਫੇਨ ਜੋ ਸੱਪ ਦੀ ਫੇਨ (ਵਿਸ) ਜੇਹੀ ਤਿੱਖੀ ਹੈ. ਅ਼. [افیون] ਅਫ਼ਯੂਨ. ਅੰ. Opium. ਸੰਗ੍ਯਾ- ਫੀਮ. ਪੋਸਤ ਦੇ ਡੋਡਿਆਂ ਦਾ ਦੁੱਧ ਕੱਢਕੇ ਜਮਾਇਆ ਹੋਇਆ ਇੱਕ ਪਦਾਰਥ, ਜੋ ਜ਼ਹਿਰੀਲਾ ਅਤੇ ਨਸ਼ੀਲਾ ਹੁੰਦਾ ਹੈ. ਵੈਦ ਅਨੇਕ ਰੋਗਾਂ ਵਿੱਚ ਇਸ ਨੂੰ ਵਰਤਦੇ ਹਨ. ਇਹ ਬਹੁਤ ਖ਼ੁਸ਼ਕ ਅਤੇ ਪੱਠਿਆਂ ਨੂੰ ਸੁਕੜਾਉਣ ਅਤੇ ਸੁਸਤ ਕਰਨ ਵਾਲੀ ਵਸ੍ਤੁ ਹੈ....
ਸੰਗ੍ਯਾ- ਛੋਟਾ ਗੋਲਾ. ਗੁਲਿਕਾ। ੨. ਦਵਾਈ ਦੀ ਵੱਟੀ। ੩. ਦਾਸੀ. ਮੁੱਲ ਲਈ ਟਹਿਲਣ. ਗੋੱਲੀ....