ਪਾਲ

pālaपाल


ਸੰਗ੍ਯਾ- ਪੱਲਾ. ਦਾਮਨ. "ਨਾਨਕ ਬਾਂਧਿਓ ਪਾਲ." (ਧਨਾ ਮਃ ੫) "ਜਗਤ ਉਧਾਰਨ ਸਾਧੁ ਪ੍ਰਭੁ ਤਿਨ ਲਾਗੋ ਪਾਲ." (ਬਿਲਾ ਮਃ ੫) ੨. ਨੌਕਾ ਦਾ ਬਾਦਬਾਨ. ਜਹਾਜ਼ ਦਾ ਉਹ ਵਸਤ੍ਰ, ਜੋ ਹਵਾ ਦੇ ਰੁਖ ਤਾਣਿਆ ਜਾਂਦਾ ਹੈ, ਜਿਸ ਦੇ ਸਹਾਰੇ ਚਾਲ ਤੇਜ਼ ਹੁੰਦੀ ਹੈ. "ਉਧਰੇ ਭ੍ਰਮ ਮੋਹ ਸਾਗਰ ਲਗਿ ਸੰਤਨਾ ਪਗ ਪਾਲ." (ਕੇਦਾ ਮਃ ੫) ਦੇਖੋ, ਅ਼ੰ Pall। ੩. ਪਲਨਾ. ਝੂਲਾ. "ਦਿਯੋ ਏਕ ਪਾਲੰ ਸੁਬਾਲੰ ਰਿਖੀਸੰ." (ਰਾਮਾਵ) ੪. ਪੱਤੇ ਫੂਸ ਆਦਿ ਵਿੱਚ ਪਕਾਉਣ ਲਈ ਫਲਾਂ ਨੂੰ ਰੱਖਣ ਦੀ ਕ੍ਰਿਯਾ. ਸੰ. ਪੱਲ. "ਅੰਬ ਪਾਲ ਦਾ, ਖਰਬੂਜਾ ਡਾਲ ਦਾ." (ਲੋਕੋ) ੫. ਛੋਟਾ ਤੰਬੂ। ੬. ਸ਼੍ਰੇਣੀ. ਕਤਾਰ। ੭. ਪਾਣੀ ਦਾ ਬੰਨ੍ਹ. ਵੱਟ। ੮. ਸੰ. पाल. ਧਾ- ਪਾਲਨ ਕਰਨਾ, ਰਖ੍ਯਾ ਕਰਨੀ। ੯. ਵਿ- ਪਾਲਕ. ਪਾਲਣ ਵਾਲਾ. ਰਕ੍ਸ਼੍‍ਕ. "ਤੂ ਅਪਰੰਪਰ ਸਰਬ ਪਾਲ." (ਬਸੰ ਮਃ ੧) "ਜਿਉ ਰਾਖੈ ਮਹਤਾਰੀ ਬਾਲਕ ਕਉ ਤੈਸੇ ਹੀ ਪ੍ਰਭੁ ਪਾਲ." (ਧਨਾ ਮਃ ੫) ੧੦. ਇੱਕ ਜੱਟ ਗੋਤ। ੧੧. ਇੱਕ ਪਹਾੜੀ ਜਾਤਿ। ੧੨. ਇੱਕ ਰਾਜਵੰਸ਼, ਜਿਸ ਦੇ ੧੮. ਰਾਜਿਆਂ ਨੇ ਸਨ ੮੧੫ ਤੋਂ ੧੨੦੦ ਤਕ ਬੰਗਾਲ ਅਤੇ ਮਗਧ ਵਿੱਚ ਰਾਜ ਕੀਤਾ.


संग्या- पॱला. दामन. "नानक बांधिओ पाल." (धना मः ५) "जगत उधारन साधु प्रभु तिन लागो पाल." (बिला मः ५) २. नौका दा बादबान.जहाज़ दा उह वसत्र, जो हवा दे रुख ताणिआ जांदा है, जिस दे सहारे चाल तेज़ हुंदी है. "उधरे भ्रम मोह सागर लगि संतना पग पाल." (केदा मः ५) देखो, अ़ं Pall। ३. पलना. झूला. "दियो एक पालं सुबालं रिखीसं." (रामाव) ४. पॱते फूस आदि विॱच पकाउण लई फलां नूं रॱखण दी क्रिया. सं. पॱल. "अंब पाल दा, खरबूजा डाल दा." (लोको) ५. छोटा तंबू। ६. श्रेणी. कतार। ७. पाणी दा बंन्ह. वॱट। ८. सं. पाल. धा- पालन करना, रख्या करनी। ९. वि- पालक. पालण वाला. रक्श्‍क. "तू अपरंपर सरब पाल." (बसं मः १) "जिउ राखै महतारी बालक कउ तैसे ही प्रभु पाल." (धना मः ५) १०. इॱक जॱट गोत। ११. इॱक पहाड़ी जाति। १२. इॱक राजवंश, जिस दे १८. राजिआं ने सन ८१५ तों १२०० तक बंगाल अते मगध विॱच राज कीता.