udhhāranaउधारन
ਸੰਗ੍ਯਾ- ਜਹਾਜ. ਪੋਤ. ਉੱਧਾਰ (ਪਾਰ) ਕਰਨ ਵਾਲਾ. "ਕਲਿਸਮੁਦ੍ਰ ਭਏ ਰੂਪ ਪ੍ਰਗਟ ਹਰਿਨਾਮ ਉਧਾਰਨ." (ਸਵੈਯੇ ਮਃ ੫. ਕੇ)#੨. ਕ੍ਰਿ- ਉੱਧਾਰ ਕਰਨਾ. ਪਾਰ ਕਰਨਾ.
संग्या- जहाज. पोत.उॱधार (पार) करन वाला. "कलिसमुद्र भए रूप प्रगट हरिनाम उधारन." (सवैये मः ५. के)#२. क्रि- उॱधार करना. पार करना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [جہاز] ਸੰਗ੍ਯਾ- ਤਿਆਰੀ। ੨. ਉੱਠ ਦਾ ਪਲਾਣ। ੩. ਪੋਤ. ਜਲਯਾਨ. ਬੋਹਿਥ. ਬੇੜਾ. "ਗੁਰੂ ਬਾਦਬਾਨਾਂ ਵਾਲੇ ਜਹਾਜ਼ ਹਵਾ ਦੇ ਜ਼ੋਰ ਚਲਦੇ ਸਨ, ਫੇਰ ਵਿਦ੍ਵਾਨਾਂ ਦੇ ਭਾਪ ਦੇ ਬਲ ਚਲਾਉਣੇ ਆਰੰਭੇ. ਸਭ ਤੋਂ ਪਹਿਲਾਂ ਭਾਰਤ ਵਿੱਚ ਹਵਾ ਦੇ ਬਲ ਨਾਲ ਚੱਲਣ ਵਾਲਾ ਪੁਰਤਗਾਲੀਆਂ (Portugese) ਦਾ ਜਹਾਜ ਸਨ ੧੪੯੮ ਵਿਚ ਗੋਆ ਦੇ ਬੰਦਰ ਆ ਕੇ ਲੱਗਾ, ਅਤੇ ਭਾਪ (ਵਾਸ੍ਪ) ਨਾਲ ਚਲਣ ਵਾਲਾ ਜਹਾਜ਼ "Enterprize" ਸਨ ੧੮੮੫ ਵਿੱਚ ਕਲਕੱਤੇ ਪਹੁਚਿਆ। ੪. ਦੇਖੋ, ਜਹੇਜ। ੫. ਭਾਵ- ਸਿੱਖਧਰਮ।...
ਸੰ. ਸੰਗ੍ਯਾ- ਪਸ਼ੂ ਪੰਛੀ ਦਾ ਛੋਟਾ ਬੱਚਾ। ੨. ਨਿਉਂ. ਬੁਨਿਆਦ। ੩. ਕਪੜਾ. ਵਸਤ੍ਰ। ੪. ਨੌਕਾ. ਜਹਾਜ. ਦੇਖੋ, ਪੋਤੁ। ੫. ਸੰ. ਪ੍ਰੋਤ. ਵਿ- ਪਰੋਇਆ ਹੋਇਆ. ਦੇਖੋ, ਪੋਤਿ। ੬. ਸੰਗ੍ਯਾ- ਪੇਟਾ. ਤਾਣੇ ਵਿੱਚ ਬੁਣੇ ਹੋਏ ਤੰਦ। ੭. ਪੌਧਾ....
ਸੰਗ੍ਯਾ- ਪਾੜ. ਸੰਨ੍ਹ. ਨਕ਼ਬ. "ਇਸ ਕੋ ਪਾਰ ਦਯੋ ਦਰਸਾਵੈ." (ਗੁਪ੍ਰਸੂ) ੨. ਸੰ. पार्. ਧਾ- ਸਮਾਪਤ ਕਰਨਾ, ਪੂਰਾ ਕਰਨਾ। ੩. ਸੰਗ੍ਯਾ- ਦੂਜਾ ਕਿਨਾਰਾ. ਪਰਲਾ ਕਿਨਾਰਾ. ਅਪਰ ਤਟ. "ਪਾਰ ਪਰੇ ਜਗਸਾਗਰ ਤੇ." (ਗੁਪ੍ਰਸੂ) ੪. ਅੰਤ. ਹੱਦ. "ਪਾਰ ਨ ਪਾਇ ਸਕੈ ਪਦਮਾਪਤਿ." (ਅਕਾਲ) ੫. ਕ੍ਰਿ. ਵਿ- ਪਰਲੇ ਪਾਸੇ. ਦੂਜੀ ਵੱਲ। ੬. ਦੇਖੋ, ਪਾਰਿ. ਪਾੜਕੇ. "ਉਰ ਤੇ ਪਰਦਾ ਭ੍ਰਮ ਕੋ ਸਭ ਪਾਰ." (ਗੁਪ੍ਰਸੂ) ੭. ਫ਼ਾ. [پار] ਪਿਛਲਾ ਸਾਲ. ਵੀਤਿਆ ਵਰ੍ਹਾ। ੮. ਫ਼ਾ. [پارہ] ਪਾਰਹ. ਖੰਡ ਟੁਕੜਾ. ਟੂਕ. "ਸਿਰ ਕਰਵਤ ਸਹਿ ਤਰੁ ਪਾਰ ਪਾਰ ਹੈ." (ਭਾਗੁ ਕ) ਪਾਰਹ ਪਾਰਹ ਹੁੰਦਾ ਹੈ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਦੇਖੋ, ਪ੍ਰਕਟ "ਪ੍ਰਗਟ ਕੀਨੇ ਪ੍ਰਭ ਕਰਣੇਹਾਰੇ." (ਧਨਾ ਮਃ ੫)...
ਸੰ. हरिनामन ਕਰਤਾਰ ਦਾ ਨਾਮ. ਸਤਿਨਾਮ. ਵਾਹਗੁਰੂ. "ਹਰਿਨਾਮ ਰਸਨਾ ਕਹਨ." (ਬਿਲਾ ਅਃ ਮਃ ੫) ੨. ਮੂੰਗੀ. ਮੁਦਗ. ਮੂੰਗ. ਦੇਖੋ, ਮੂੰਗੀ....
ਸੰਗ੍ਯਾ- ਜਹਾਜ. ਪੋਤ. ਉੱਧਾਰ (ਪਾਰ) ਕਰਨ ਵਾਲਾ. "ਕਲਿਸਮੁਦ੍ਰ ਭਏ ਰੂਪ ਪ੍ਰਗਟ ਹਰਿਨਾਮ ਉਧਾਰਨ." (ਸਵੈਯੇ ਮਃ ੫. ਕੇ)#੨. ਕ੍ਰਿ- ਉੱਧਾਰ ਕਰਨਾ. ਪਾਰ ਕਰਨਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....