ਨਰਨਾਰਾਇਣ, ਨਰਨਾਰਾਯਣ

naranārāina, naranārāyanaनरनाराइण, नरनारायण


ਦਕ੍ਸ਼੍‍ ਦੀ ਪੁਤ੍ਰੀ ਅਹਿੰਸਾ ਦੇ ਉਦਰ ਤੋਂ ਧਰਮਰਾਜ ਦੇ ਦੋ ਪੁਤ੍ਰ, ਜੋ ਪ੍ਰਸਿੱਧ ਰਿਖੀ ਹੋਏ ਹਨ. ਵਾਮਨਪੁਰਾਣ ਵਿੱਚ ਇਨ੍ਹਾਂ ਦੀ ਇੱਕ ਕਥਾ ਹੈ ਜੋ ਵਿਕ੍ਰਮੋਰਵਸ਼ੀਯ ਨਾਟਕ ਵਿੱਚ ਭੀ ਲਿਖੀ ਹੈ, ਕਿ ਨਰ ਨਾਰਾਯਣ ਦੀ ਤਪਸ੍ਯਾ ਦੇਖ ਕੇ ਦੇਵਤੇ ਭੀ ਹੈਰਾਨ ਹੋ ਗਏ, ਇਸ ਲਈ ਇੰਦ੍ਰ ਨੇ ਅਪਸਰਾ ਭੇਜੀਆਂ ਕਿ ਜਾਕੇ ਉਨ੍ਹਾਂ ਦਾ ਤਪ ਭੰਗ ਕਰਨ. ਨਾਰਾਯਣ ਨੇ ਇੱਕ ਫੁੱਲ ਲੈਕੇ ਆਪਣੇ ਉਰੁ (ਪੱਟ) ਤੇ ਰੱਖਿਆ ਤਾਂ ਉਸ ਵਿੱਚੋਂ ਇੱਕ ਅਜੇਹੀ ਸੁੰਦਰ ਅਪਸਰਾ ਨਿਕਲੀ ਜੋ ਸ੍ਵਰਗੀਯ ਅਪਸਰਾ ਤੋਂ ਵਧੀਕ ਸੁੰਦਰ ਸੀ ਅਤੇ ਉਰੁ ਵਿੱਚੋਂ ਨਿਕਲਣੇ ਕਾਰਣ ਉਸ ਦਾ ਨਾਮ ਉਰਵਸੀ ਹੋਇਆ, ਉਸ ਨੂੰ ਵੇਖਕੇ ਇੰਦ੍ਰਲੋਕ ਦੀਆਂ ਸਾਰੀਆਂ ਅਪਸਰਾ ਸ਼ਰਮਿੰਦੀਆਂ ਹੋਕੇ ਮੁੜ ਦੇਵ ਲੋਕ ਨੂੰ ਚਲੀਆਂ ਗਈਆਂ. ਨਾਰਾਯਣ ਨੇ ਆਪਣੀ ਰਚੀ ਹੋਈ ਅਪਸਰਾ ਨੂੰ ਭੀ ਉਨ੍ਹਾਂ ਦੇ ਨਾਲ ਹੀ ਸੁਰਗ ਨੂੰ ਭੇਜ ਦਿੱਤਾ.#ਕਾਲਿਕਾਪੁਰਾਣ ਵਿੱਚ ਲੇਖ ਹੈ ਕਿ ਮਹਾਦੇਵ ਨੇ ਸ਼ਰਭ ਜੀਵ ਦਾ ਰੂਪ ਧਾਰਕੇ ਨਰਸਿੰਘ ਅਵਤਾਰ ਦੇ ਦੋ ਟੁਕੜੇ ਕਰ ਦਿੱਤੇ ਸਨ, ਨਰ ਹਿੱਸੇ ਦਾ ਨਰ ਰਿਖੀ ਅਤੇ ਸ਼ੇਰ ਵਾਲੇ ਭਾਗ ਦਾ ਨਾਰਾਯਣ ਰਿਖੀ ਬਣ ਗਿਆ. ਇਹ ਦੋਵੇਂ ਵਿਸਨੁ ਦੇ ਅੰਸ਼ਾਵਤਾਰ ਮੰਨੇ ਜਾਂਦੇ ਹਨ.#ਦੇਵੀਭਾਗਵਤ ਅਨੁਸਾਰ ਨਾਰਾਯਣ ਨੇ ਕ੍ਰਿਸਨ ਦਾ, ਅਤੇ ਨਰ ਨੇ ਅਰਜੁਨ ਦਾ ਦ੍ਵਾਪਰ ਵਿੱਚ ਅਵਤਾਰ ਧਾਰਿਆ। ੨. ਕਰਤਾਰ. ਪਾਰਬ੍ਰਹਮ. "ਨਰ ਨਾਰਾਇਣ ਅੰਤਰਜਾਮਿ." (ਗਉ ਮਃ ੧)


दक्श्‍ दी पुत्री अहिंसा दे उदर तों धरमराज दे दो पुत्र, जो प्रसिॱध रिखी होए हन. वामनपुराण विॱच इन्हां दी इॱक कथा है जो विक्रमोरवशीय नाटक विॱच भी लिखी है, कि नर नारायण दी तपस्या देख के देवते भी हैरान हो गए, इस लई इंद्र ने अपसरा भेजीआं कि जाके उन्हां दा तप भंग करन. नारायण ने इॱक फुॱल लैके आपणे उरु (पॱट) ते रॱखिआ तां उस विॱचों इॱक अजेही सुंदर अपसरा निकली जो स्वरगीय अपसरा तों वधीक सुंदर सी अते उरु विॱचों निकलणेकारण उस दा नाम उरवसी होइआ, उस नूं वेखके इंद्रलोक दीआं सारीआं अपसरा शरमिंदीआं होके मुड़ देव लोक नूं चलीआं गईआं. नारायण ने आपणी रची होई अपसरा नूं भी उन्हां दे नाल ही सुरग नूं भेज दिॱता.#कालिकापुराण विॱच लेख है कि महादेव ने शरभ जीव दा रूप धारके नरसिंघ अवतार दे दो टुकड़े कर दिॱते सन, नर हिॱसे दा नर रिखी अते शेर वाले भाग दा नारायण रिखी बण गिआ. इह दोवें विसनु दे अंशावतार मंने जांदे हन.#देवीभागवत अनुसार नारायण ने क्रिसन दा, अते नर ने अरजुन दा द्वापर विॱच अवतार धारिआ। २. करतार. पारब्रहम. "नर नाराइण अंतरजामि." (गउ मः १)