anurādhhāअनुराधा
ਸੰ. ਸੰਗ੍ਯਾ- ਸਤਾਈ ਨਛਤ੍ਰਾਂ ਵਿੱਚੋਂ ਸਤਾਰਵਾਂ ਨਛਤ੍ਰ. ਹਿੰਦੂਮਤ ਅਨੁਸਾਰ ਇਸ ਨਛਤ੍ਰ ਵਿੱਚ ਯਾਤ੍ਰਾ (ਸਫਰ) ਅਤੇ ਮੰਗਲਕਰਮ ਕਰਨੇ ਸ਼ੁਭ ਹਨ.
सं. संग्या- सताई नछत्रां विॱचों सतारवां नछत्र. हिंदूमत अनुसार इस नछत्र विॱच यात्रा (सफर) अते मंगलकरम करने शुभ हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸਪ੍ਤਵਿੰਸ਼ਤਿ. ਵੀਹ ਉੱਪਰ ਸੱਤ- ੨੭....
ਦੇਖੋ, ਨਕ੍ਸ਼੍ਤ੍ਰ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਭਾਈ ਦੀ ਇਸ੍ਵੀ ਨੇ, ਅਥਵਾ ਭਾਈ ਦੀ ਇਸ੍ਵੀ ਕਰਕੇ। ੨. ਸੰਗ੍ਯਾ- ਜਿੱਤਣ ਦੀ ਇੱਛਾ ਕਰਕੇ ਧਾਵਾ ਕਰਨਾ। ੩. ਸਫਰ ਕਰਨ ਦੀ ਕ੍ਰਿਯਾ. ਦੇਖੋ, ਯਾ ਧਾ....
ਅ਼. [سفر] ਸੰਗ੍ਯਾ- ਯਾਤ੍ਰਾ. ਮੁਸਾਫ਼ਿਰੀ। ੨. ਸੰ. शफर ਸ਼ਫਰ. ਮੱਛੀ. ਇਹ ਸ਼ਬਦ ਸਫਰ ਭੀ ਸਹੀ ਹੈ। ੩. ਸੰ. स्फर् ਧਾ- ਕੰਬਣਾ. ਥਰਕਨਾ. ਜਾਨਾ. ਪਰਗਟ ਹੋਣਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....