dhātārakauraदातारकौर
ਸਰਦਾਰ ਰਨਸਿੰਘ ਸਿੰਧੂ ਨਕਈ ਰਈਸ ਦੀ ਸੁਪੁਤ੍ਰੀ, ਜਿਸ ਦੀ ਸ਼ਾਦੀ ਮਹਾਰਾਜਾ ਰਣਜੀਤਸਿੰਘ ਨਾਲ ਸਨ ੧੭੯੮ ਵਿੱਚ ਹੋਈ. ਇਸ ਦੀ ਕੁੱਖ ਤੋਂ ਵਲੀਅਹਿਦ ਖੜਗਸਿੰਘ ਦਾ ਜਨਮ ਹੋਇਆ. ਇਸ ਦਾ ਅਸਲ ਨਾਮ ਰਾਜਕੌਰ ਸੀ, ਪਰ ਮਹਾਰਾਜਾ ਰਣਜੀਤਸਿੰਘ ਜੀ ਦੀ ਮਾਤਾ ਦਾ ਨਾਉਂ ਰਾਜਕੌਰ ਹੋਣ ਕਰਕੇ ਇਸ ਦਾ ਨਾਮ ਦਾਤਾਰਕੌਰ ਰੱਖਿਆ ਗਿਆ.¹ ਮਹਾਰਾਜਾ ਸਾਹਿਬ ਇਸ ਨੂੰ "ਨਕੈਣ" ਕਹਿਕੇ ਬੁਲਾਇਆ ਕਰਦੇ ਸਨ. ਦਾਤਾਰ ਕੌਰ ਦਾ ਦੇਹਾਂਤ ਸਨ ੧੮੧੮ ਵਿੱਚ ਹੋਇਆ.
सरदार रनसिंघ सिंधू नकई रईस दी सुपुत्री, जिस दी शादी महाराजा रणजीतसिंघ नाल सन १७९८ विॱच होई. इस दी कुॱख तों वलीअहिद खड़गसिंघ दा जनम होइआ. इस दा असल नाम राजकौर सी, पर महाराजा रणजीतसिंघ जी दी माता दा नाउं राजकौर होण करके इस दा नाम दातारकौर रॱखिआ गिआ.¹ महाराजा साहिब इस नूं "नकैण" कहिके बुलाइआ करदे सन. दातार कौर दा देहांत सन १८१८ विॱच होइआ.
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਇੱਕ ਜੱਟ ਗੋਤ੍ਰ. ਬੈਰਾੜ ਵੰਸ਼ ਇਸੇ ਗੋਤ੍ਰ ਵਿੱਚ ਹੈ. ਇਹ ਸਿੱਧੂ ਨਾਮਕ ਯੋਧਾ ਤੋਂ ਚੱਲਿਆ ਹੈ. ਦੇਖੋ, ਫੂਲ ਵੰਸ਼....
ਵਿ- ਨੱਕੇ ਦਾ ਵਸਨੀਕ. ਦੇਖੋ, ਨੱਕਾ। ੨. ਨਕੈਯਾਂ ਦੀ ਮਿਸਲ ਨਾਲ ਸੰਬੰਧ ਰੱਖਣ ਵਾਲਾ. ਦੇਖੋ, ਨਕੈਯਾਂ ਦੀ ਮਿਸਲ....
ਅ਼. [رئیس] ਰਿਆਸਤ ਵਾਲਾ। ੨. ਰਾਜਾ. ਮਹਾਰਾਜਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸਾਦਾ ਦਾ ਇਸਤ੍ਰੀ ਲਿੰਗ। ੨. ਫ਼ਾ. [سعدی] ਸ਼ੈਖ ਸਅ਼ਦੀ. ਸ਼ੀਰਾਜ਼ ਨਿਵਾਸੀ ਫਾਰਸੀ ਦਾ ਪ੍ਰਸਿੱਧ ਕਵੀ. ਇਸ ਦਾ ਜਨਮ ਸਨ ੧੧੭੫ ਅਤੇ ਦੇਹਾਂਤ ਸਨ ੧੨੯੨ ਨੂੰ ਹੋਇਆ. ਇਸ ਦੀਆਂ ਲਿਖੀਆਂ ਅਨੇਕ ਕਿਤਾਬਾਂ- ਗੁਲਿਸ੍ਤਾਂ, ਬੋਸ੍ਤਾਂ, ਪੰਦਨਾਮਾ, ਆਦਿ ਜਗਤ ਪ੍ਰਸਿੱਧ ਹਨ। ੩. [شادی] ਸ਼ਾਦੀ. ਖ਼ੁਸ਼ੀ. ਆਨੰਦ। ੪. ਵਿਆਹ। ੫. ਦੇਖੋ, ਸਾਦਿ....
ਦੇਖੋ, ਮਹਾਰਾਜ....
ਦੇਖੋ, ਰਣਜੀਤ ੩। ੨. ਸਰਦਾਰ ਜੈਸਿੰਘ ਰਈਸ ਲੱਧੜਾਂ ਦੀ ਪੁਤ੍ਰੀ ਦਯਾਕੌਰ ਦੇ ਉਦਰੋਂ ਰਾਜਾ ਜਸਵੰਤਸਿੰਘ ਨਾਭਾਪਤਿ ਦਾ ਵਡਾ ਪੁਤ੍ਰ. ਜੋ ਕੁਸੰਗਤਿ ਦੇ ਕਾਰਣ ਸਨ ੧੮੧੮ ਵਿੱਚ ਪਿਤਾ ਦਾ ਵਿਰੋਧੀ ਹੋਗਿਆ. ਇਸ ਦੀ ਸਾਰੀ ਉਮਰ ਕਲੇਸ਼ ਵਿੱਚ ਵੀਤੀ. ੧੭. ਜੂਨ ਸਨ ੧੮੩੨ ਨੂੰ ਇਸ ਦਾ ਦੇਹਾਂਤ ਸਹੁਰੇਘਰ ਪਤਰਹੇੜੀ (ਜਿਲਾ ਅੰਬਾਲਾ) ਵਿੱਚ ਹੋਇਆ। ੩. ਦੇਖੋ, ਰਣਜੀਤਸਿੰਘ ਮਹਾਰਾਜਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਪੇਟ। ੨. ਕੌਂਖ. ਪੇਟ ਦਾ ਉਹ ਭਾਗ ਜੋ ਕਮਰ ਅਤੇ ਕੱਛੀ ਦੇ ਮੱਧ ਹੈ। ੩. ਗੁਫਾ. ਕੌਦਰਾ....
ਦਸਮਗ੍ਰੰਥ ਦੇ ਕ੍ਰਿਸਨਾਵਤਾਰ ਵਿੱਚ ਵਰਣਨ ਕੀਤਾ ਇੱਕ ਯੋਧਾ, ਜੋ ਜਰਾਸੰਧ ਦਾ ਮਿਤ੍ਰ ਸੀ, ਇਸ ਨੇ ਕਈ ਵਾਰ ਕ੍ਰਿਸਨ ਜੀ ਅਤੇ ਹੋਰ ਸੈਨਾਨੀਆਂ ਨੂੰ ਸ਼ਿਕਸਤ ਦਿੱਤੀ, ਅੰਤ ਨੂੰ ਛਲ ਨਾਲ ਮਾਰਿਆ ਗਿਆ. "ਤਿਹ ਭੂਪਤਿ ਕੋ ਮਿਤ੍ਰ ਇੱਕ ਖੜਗ ਸਿੰਘ ਤਿਹ ਨਾਮ। ਪੈਰੇ ਸਮਰ ਸਮੁਦ੍ਰ ਬਹੁ ਮਹਾਰਥੀ ਬਲਧਾਮ." (ਕ੍ਰਿਸਨਾਵ) ਦੇਖੋ, ਖਰਗ ਸਿੰਘ ਅਤੇ ਗੁਰਮਿਤਾ ਸ਼ਬਦ। ੨. ਮਹਾਰਾਜਾ ਰਣਜੀਤ ਸਿੰਘ ਸ਼ੇਰਪੰਜਾਬ ਦਾ ਮਹਾਰਾਣੀ ਦਾਤਾਰ ਕੌਰਿ ਦੇ ਉਦਰ ਤੋਂ ਵਡਾ ਪੁਤ੍ਰ, ਜੋ ਸੰਮਤ ੧੮੬੦ ਵਿੱਚ ਪੈਦਾ ਹੋਇਆ ਅਤੇ ਸੰਮਤ ੧੮੯੬ ਵਿੱਚ ਲਹੌਰ ਦੇ ਤਖਤ ਉੱਪਰ ਬੈਠਾ, ਪਰ ਚਾਲਾਕ ਧ੍ਯਾਨ ਸਿੰਘ ਡੋਗਰੇ ਨੇ ਇਸ ਨੂੰ ਤਖਤੋਂ ਲਾਹਕੇ ਇਸ ਦੇ ਪੁਤ੍ਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਥਾਪਿਆ. ਖੜਗ ਸਿੰਘ ਇੱਕ ਵਰ੍ਹਾ ਗਮ ਨਾਲ ਬਿਮਾਰ ਰਹਿਕੇ ੨੧. ਕੱਤਕ ਸੰਮਤ ੧੮੯੭ ਨੂੰ ੩੮ ਵਰ੍ਹੇ ਦੀ ਉਮਰ ਵਿੱਚ ਗੁਜ਼ਰ ਗਿਆ....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ. ਮਾਨ. ੬. ਅ਼. [عسل] ਅ਼ਸਲ. ਸ਼ਹਿਦ. ਮਧੁ। ੭. ਵਿ- ਭਲਾ. ਨੇਕ। ੮. ਸੰ. ਸੰਗ੍ਯਾ- ਲੋਹਾ। ੯. ਸ਼ਸਤ੍ਰ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਰਾਜਕੁਮਾਰ, ਕੁਮਾਰੀ। ੨. ਜੀਂਦਪਤਿ ਰਾਜਾ ਗਜਪਤਿਸਿੰਘ ਦੀ ਸੁਪੁਤ੍ਰੀ, ਸਰਦਾਰ ਮਹਾਸਿੰਘ ਸੁਕ੍ਰਚੱਕੀਏ ਦੀ ਧਰਮਪਤਨੀ ਅਤੇ ਮਹਾਰਾਜਾ ਰਣਜੀਤਸਿੰਘ ਦੀ ਮਾਤਾ. ਇਸ ਦਾ ਵਿਆਹ ਸਨ ੧੭੭੪ ਵਿੱਚ ਹੋਇਆ ਸੀ. ਦੇਖੋ, ਰਣਜੀਤਸਿੰਘ ੩. ਬਾਬਾ ਰਾਮਰਾਇ ਜੀ ਦੀ ਵਡੀ ਪਤਨੀ. ਇਹ ਆਪਣੀ ਸੌਕਣ ਪੰਜਾਬਕੌਰ ਨਾਲ ਨਰਾਜ ਹੋਕੇ ਦੇਹਰਾਦੂਨ ਤੋਂ ਮਨੀਮਾਜਰੇ ਜਾ ਵਸੀ ਅਰ ਉਸੇ ਥਾਂ ਦੇਹਾਂਤ ਹੋਇਆ. ਦੇਖੋ, ਮਨੀਮਾਜਰਾ। ੪. ਰਾਜਾ ਅਮਰਸਿੰਘ ਪਟਿਆਲਾਪਤਿ ਦੀ ਰਾਣੀ ਅਤੇ ਰਾਜਾ ਸਾਹਿਬਸਿੰਘ ਦੀ ਮਾਤਾ। ੫. ਰਾਜਾ ਹਮੀਰਸਿੰਘ ਨਾਭਾਪਤਿ ਦੀ ਰਾਣੀ ਅਤੇ ਰਾਜਾ ਜਸਵੰਤਸਿੰਘ ਦੀ ਮਾਤਾ। ੬. ਦੇਖੋ, ਦਾਤਾਰਕੌਰ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸਰਦਾਰ ਰਨਸਿੰਘ ਸਿੰਧੂ ਨਕਈ ਰਈਸ ਦੀ ਸੁਪੁਤ੍ਰੀ, ਜਿਸ ਦੀ ਸ਼ਾਦੀ ਮਹਾਰਾਜਾ ਰਣਜੀਤਸਿੰਘ ਨਾਲ ਸਨ ੧੭੯੮ ਵਿੱਚ ਹੋਈ. ਇਸ ਦੀ ਕੁੱਖ ਤੋਂ ਵਲੀਅਹਿਦ ਖੜਗਸਿੰਘ ਦਾ ਜਨਮ ਹੋਇਆ. ਇਸ ਦਾ ਅਸਲ ਨਾਮ ਰਾਜਕੌਰ ਸੀ, ਪਰ ਮਹਾਰਾਜਾ ਰਣਜੀਤਸਿੰਘ ਜੀ ਦੀ ਮਾਤਾ ਦਾ ਨਾਉਂ ਰਾਜਕੌਰ ਹੋਣ ਕਰਕੇ ਇਸ ਦਾ ਨਾਮ ਦਾਤਾਰਕੌਰ ਰੱਖਿਆ ਗਿਆ.¹ ਮਹਾਰਾਜਾ ਸਾਹਿਬ ਇਸ ਨੂੰ "ਨਕੈਣ" ਕਹਿਕੇ ਬੁਲਾਇਆ ਕਰਦੇ ਸਨ. ਦਾਤਾਰ ਕੌਰ ਦਾ ਦੇਹਾਂਤ ਸਨ ੧੮੧੮ ਵਿੱਚ ਹੋਇਆ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਮਹਾਰਾਜਾ ਰਣਜੀਤ ਸਿੰਘ ਜੀ ਦੀ ਮਹਾਰਾਣੀ ਦਾਤਾਰ ਕੌਰ, ਜਿਸ ਨੂੰ ਨੱਕੇ ਦੀ ਹੋਣ ਕਰਕੇ ਮਹਾਰਾਜਾ ਜੀ ਇਸ ਨਾਮ ਤੋਂ ਬੁਲਾਉਂਦੇ ਸਨ. ਦੇਖੋ, ਦਾਤਾਰ ਕੌਰ, ਨਕੈਯਾਂ ਦੀ ਮਿਸਲ ਅਤੇ ਨੱਕਾ....
ਉੱਚਾਰਣ ਕਰਾਇਆ. "ਬੁਲਾਇਆ ਬੋਲੈ ਗੁਰ ਕੈ ਭਾਣਿ." (ਆਸਾ ਮਃ ੫) ੨. ਸੱਦਿਆ....
ਸੰ. दातृ- ਦਾਤ੍ਰਿ. ਦਾਨ ਦੇਣ ਵਾਲਾ. ਦਾਨੀ. "ਦਾਤਾ ਕਰਤਾ ਆਪਿ ਤੂੰ." (ਵਾਰ ਆਸਾ)...
ਸੰਗ੍ਯਾ- ਕਵਲ. ਗ੍ਰਾਸ. ਬੁਰਕੀ. "ਪੂਰਬ ਕੌਰ ਨਿਕਾਰਕੈ ਪੰਚ, ਲਗੇ ਪੁਨ ਜੇਮਨ." (ਨਾਪ੍ਰ) ੨. ਕੌਲਾ. ਦਰਵਾਜ਼ੇ ਦਾ ਕਿਨਾਰਾ. "ਪੌਰ ਖਰੇ ਹੁਇ ਕੌਰ ਲਗ." (ਗੁਪ੍ਰਸੂ) ੩. ਕੌਰਵ (ਕੁਰੁਵੰਸ਼ੀ) ਦਾ ਸੰਖੇਪ. "ਮਨ ਭੀਤਰ ਕੋਰਨ ਕੋਪ ਬਢਾਯੋ." (ਕ੍ਰਿਸਨਾਵ) ੪. ਕੈਰਵ. ਭੰਬੂਲ. ਨੀਲੋਫਰ. "ਕੌਰਨ ਕੇ ਮੁਖਰੇ ਮੁਕੁਲੈਂ." (ਗੁਪ੍ਰਸੂ) ੫. ਕੁਮਾਰ. ਕੁਁਵਰ। ੬. ਉਸ ਸਿੰਘਣੀ ਦੀ ਉਪਾਧਿ, ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ, ਜੈਸੇ ਪੁਰਖ ਦੇ ਨਾਉਂ ਨਾਲ ਸਿੰਘ ਸ਼ਬਦ ਜੋੜਿਆ ਜਾਂਦਾ ਹੈ ਤੈਸੇ ਸਿੰਘਣੀ ਦੇ ਨਾਉਂ ਨਾਲ ਕੌਰ ਸ਼ਬਦ ਲਾਈਦਾ ਹੈ. ਅਸਲ ਵਿੱਚ ਇਹ ਸ਼ਬਦ "ਕੁੰਵਿਰ" (ਕੌਰਿ)¹ਹੈ। ੭. ਸੰ. ਕੋਰ. ਅੰਗ ਦਾ ਜੋੜ. "ਕਟਗੇ ਕਹੂੰ ਕੌਰ ਅਰੁ ਚਰਮਾ." (ਗ੍ਯਾਨ)...
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....