ਦਯਾਲਪੁਰਾ

dhēālapurāदयालपुरा


ਰਾਜ ਨਾਭਾ ਨਜਾਮਤ ਫੂਲ ਵਿੱਚ ਭਾਈ ਰੂਪਚੰਦ ਦੀ ਵੰਸ਼ ਦੇ ਭੂਸਣ ਬਾਬਾ ਦਯਾਲਸਿੰਘ ਦਾ ਵਸਾਇਆ ਪਿੰਡ. ਜਿਸ ਸਮੇਂ ਇੱਥੇ ਦਸ਼ਮੇਸ਼ ਨੇ ਚਰਣ ਪਾਏ ਹਨ, ਉਸ ਵੇਲੇ ਇਹ ਜ਼ਮੀਨ ਕਾਂਗੜ ਗ੍ਰਾਮ ਨਾਲ ਸ਼ਾਮਿਲ ਸੀ ਅਤੇ ਦਯਾਲਪੁਰਾ ਪਿੱਛੋਂ ਆਬਾਦ ਹੋਇਆ ਹੈ. ਇਹ ਜ਼ਮੀਨ ਰਾਯਜੋਧ ਅਤੇ ਉਸ ਦੀ ਔਲਾਦ ਦੇ ਕ਼ਬਜੇ ਰਹੀ ਹੈ, ਜਿਨ੍ਹਾਂ ਨੇ ਛੀਵੇਂ ਸਤਿਗੁਰੂ ਅਤੇ ਦਸ਼ਮੇਸ਼ ਦੀ ਤਨ ਮਨ ਤੋਂ ਸੇਵਾ ਕੀਤੀ, ਇੱਥੇ ਦੋ ਗੁਰਦ੍ਵਾਰੇ ਹਨ- ਇੱਕ ਉਹ ਅਸਥਾਨ ਜਿੱਥੇ ਬੈਠਕੇ ਕਲਗੀਧਰ ਨੇ ਔਰੰਗਜ਼ੇਬ ਨੂੰ ਜਫ਼ਰਨਾਮਹ ਲਿਖਿਆ ਹੈ. ਹੁਣ ਸੰਤ ਮਨੀਸਿੰਘ ਨੇ ਬਹੁਤ ਸੁੰਦਰ ਦਰਬਾਰ ਬਣਾ ਕੇ ਨਾਮ "ਜਫਰਨਾਮਾਹ ਸਾਹਿਬ" ਰੱਖਿਆ ਹੈ. ਰਿਆਸਤ ਨਾਭੇ ਵਲੋਂ ਇਸ ਗੁਰਦ੍ਵ੍ਹਾਰੇ ਨੂੰ ੭੦ ਘੁਮਾਉਂ ਜ਼ਮੀਨ ਮੁਆ਼ਫ਼ ਹੈ.#ਦੂਜਾ ਦਰਵਾਜਾ ਗੁਰੂ ਹਰਿਗੋਬਿੰਦ ਸਾਹਿਬ ਦਾ ਹੈ. ਰਾਯਜੋਧ ਦਾ ਪ੍ਰੇਮ ਦੇਖਕੇ ਜਦ ਗੁਰੂ ਸਾਹਿਬ ਕਾਂਗੜ ਠਹਿਰੇ ਹਨ, ਤਦ ਇੱਥੇ ਚਰਣ ਪਾਏ ਹਨ. ਜਿਸ ਜੰਡ ਨਾਲ ਗੁਰੂ ਸਾਹਿਬ ਦਾ ਘੋੜਾ ਬੱਝਾ ਸੀ ਉਹ ਹੁਣ ਮੌਜੂਦ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਰਾਮਪੁਰਾ ਫੂਲ ਤੋਂ ਸੋਲਾਂ ਮੀਲ ਉੱਤਰ ਹੈ। ੨. ਜਿਲਾ ਗੁੜਗਾਂਵਾਂ, ਤਸੀਲ ਬਲਬਗੜ੍ਹ ਦਾ ਇੱਕ ਪਿੰਡ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਤੋਂ ਆਉਂਦੇ ਵਿਰਾਜੇ ਹਨ। ੩. ਦੇਖੋ, ਦਯਾਲਪੁਰਾ ਸੋਢੀਆਂ.


राज नाभा नजामत फूल विॱच भाई रूपचंद दी वंश दे भूसण बाबा दयालसिंघ दा वसाइआ पिंड. जिस समें इॱथे दशमेश ने चरण पाए हन, उस वेलेइह ज़मीन कांगड़ ग्राम नाल शामिल सी अते दयालपुरा पिॱछों आबाद होइआ है. इह ज़मीन रायजोध अते उस दी औलाद दे क़बजे रही है, जिन्हां ने छीवें सतिगुरू अते दशमेश दी तन मन तों सेवा कीती, इॱथे दो गुरद्वारे हन- इॱक उह असथान जिॱथे बैठके कलगीधर ने औरंगज़ेब नूं जफ़रनामह लिखिआ है. हुण संत मनीसिंघ ने बहुत सुंदर दरबार बणा के नाम "जफरनामाह साहिब" रॱखिआ है. रिआसत नाभे वलों इस गुरद्व्हारे नूं ७० घुमाउं ज़मीन मुआ़फ़ है.#दूजा दरवाजा गुरू हरिगोबिंद साहिब दा है. रायजोध दा प्रेम देखके जद गुरू साहिब कांगड़ ठहिरे हन, तद इॱथे चरण पाए हन. जिस जंड नाल गुरू साहिब दा घोड़ा बॱझा सी उह हुण मौजूद है. इह असथान रेलवे सटेशन रामपुरा फूल तों सोलां मील उॱतर है। २. जिला गुड़गांवां, तसील बलबगड़्ह दा इॱक पिंड. इॱथे श्री गुरू हरिगोबिंद साहिब गवालीअर तों आउंदे विराजे हन। ३. देखो, दयालपुरा सोढीआं.