jandaजंड
ਸੰਗ੍ਯਾ- ਇੱਕ ਜੰਗਲੀ ਬਿਰਛ, ਜਿਸ ਦੀਆਂ ਫਲੀਆਂ ਦਾ ਅਚਾਰ ਪੈਂਦਾ ਹੈ, ਅਤੇ ਪੱਕੀਆਂ ਹੋਈਆਂ ਮਿੱਠੀਆਂ ਹੁੰਦੀਆਂ ਹਨ. ਮਾਲਵੇ ਵਿੱਚ ਇਸ ਦੀਆਂ ਕੱਚੀਆਂ ਫਲੀਆਂ ਦਾ ਰਾਇਤਾ ਪੇਚਿਸ਼ (ਮਰੋੜੇ) ਲਈ ਬਹੁਤ ਗੁਣਕਾਰੀ ਮੰਨਿਆ ਗਿਆ ਹੈ. ਸੰ. ਸ਼ਮੀ. L. Prosopis Spicigera.
संग्या- इॱक जंगली बिरछ, जिस दीआं फलीआं दा अचार पैंदा है, अते पॱकीआं होईआं मिॱठीआं हुंदीआं हन. मालवे विॱच इस दीआं कॱचीआं फलीआं दा राइता पेचिश (मरोड़े) लई बहुत गुणकारी मंनिआ गिआ है. सं. शमी. L. Prosopis Spicigera.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਜੰਗਲ ਵਿੱਚ ਰਹਿਣ ਵਾਲਾ। ੨. ਅਸਭ੍ਯ. ਗਁਵਾਰ....
ਦੇਖੋ, ਬਿਰਖ ੧....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਖਤ੍ਰੀਆਂ ਦੀ ਇੱਕ ਜਾਤਿ. "ਫਲੀਆਂ ਖੋਖਰਾਇਣ ਅਵਗਾਹੀ." (ਭਾਗੁ)...
ਫ਼ਾ. [آچار] ਆਚਾਰ. ਲੂਣ, ਮਿਰਚ, ਰਾਈ, ਤੇਲ, ਸਿਰਕੇ, ਮਿੱਠੇ ਆਦਿਕ ਪਦਾਰਥਾਂ ਨਾਲ ਫਲ, ਸਬਜ਼ੀ ਆਦਿਕ ਮਿਲਾਕੇ ਤਿਆਰ ਕੀਤਾ ਹੋਇਆ ਇੱਕ ਖਾਣ ਲਾਇਕ ਪਦਾਰਥ. "ਅਨਿਕ ਅਚਾਰਨ ਲਿਆਵਨ ਠਾਨਾ." (ਗੁਪ੍ਰਸੂ) ੨. ਸੰ. ਆਚਾਰ. ਵ੍ਯਵਹਾਰ. ਚਾਲਚਲਨ. ਰਹਿਣੀ ਬਹਿਣੀ. "ਗੁਰੁ ਮਿਲਿ ਚਜੁ ਅਚਾਰੁ ਸਿਖੁ." (ਸ੍ਰੀ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਰਾਜਿਕਾਕ੍ਤ. ਸੰਗ੍ਯਾ- ਕੱਦੂ, ਗਾਜਰ, ਦਾਖ ਆਦਿ ਨੂੰ ਦਹੀਂ ਵਿੱਚ ਮਿਲਾਕੇ ਬਣਾਇਆ ਭੋਜਨ. "ਮੇਵੇ ਸੋਂ ਅਮੇਜ ਕਰ ਰਾਇਤਾ ਸਲੋਨ ਬਡੋ." (ਗੁਪ੍ਰਸੂ)...
ਫ਼ਾ. [پیچش] ਸੰ. प्रवाहिका- ਪ੍ਰਵਾਹਿਕਾ ਅਥਵਾ मुररातिसार- ਮੁਰਰਾਤਿਸਾਰ. Dysentery. ਲੀਹ. ਇਸ ਦੇ ਕਾਰਣ ਹਨ- ਮੈਲਾ ਪਾਣੀ ਦੁੱਧ ਪੀਣਾ, ਸੜੇ ਫਲ ਅੰਨ ਮਾਸ ਖਾਣੇ ਖਾਣ ਵਾਲੀ ਚੀਜਾਂ ਤੇ ਮੱਖੀਆਂ ਦਾ ਬੈਠਣਾ, ਬਹੁਤ ਖਾਣਾ, ਬਿਨਾ ਭੁੱਖ ਖਾਣਾ, ਮਲ ਨੂੰ ਰੋਕ ਰੱਖਣਾ, ਬਹੁਤ ਪਾਣੀ ਪੀਣਾ, ਤਿੱਖੇ ਗਰਮ ਪਦਾਰਥ ਖਾਣੇ ਪੀਣੇ ਆਦਿ.#ਇਸ ਦੇ ਲੱਛਣ ਹਨ- ਮਰੋੜ ਨਾਲ ਦਸਤ ਆਉਣੇ, ਅਣਪਚਿਆ ਅੰਨ ਆਂਉਂ ਨਾਲ ਖਾਰਿਜ ਹੋਣਾ, ਆਂਤ ਦਾ ਬੋਲਣਾ, ਅੰਤੜੀ ਤੋਂ ਲਹੂ ਆਉਣਾ, ਥੋੜਾ ਥੋੜਾ ਤਾਪ ਹੋਣਾਂ, ਕਦੇ ਕਬਜ ਹੋਣੀ, ਰਾਤ ਨੂੰ ਪਸੀਨਾ ਆਉਣਾ ਆਦਿ.#ਇਸ ਦੇ ਇਲਾਜ ਹਨ-#(੧) ਥੋੜਾ ਇਰੰਡੀ ਦਾ ਤੇਲ ਦੁੱਧ ਵਿੱਚ ਪੀਣਾ.#(੨) ਬਿਲ ਦਾ ਗੁੱਦਾ ਉਬਾਲਕੇ ਚਾਇ ਵਾਂਙ ਪੀਣਾ.#(੩) ਕੁੜਾ ਛਾਲ, ਅਤੀਸ, ਮੋਥਾ, ਬਾਲਛੜ, ਲੋਧ, ਚੰਨਣ ਦਾ ਬੂਰ, ਬਹੇੜਾ, ਅਨਾਰਦਾਣਾ, ਪਲਾਹਜੜੀ, ਇਨ੍ਹਾਂ ਦਾ ਕਾੜ੍ਹਾ ਸ਼ਹਿਦ ਮਿਲਾਕੇ ਪੀਣਾ.#(੪) ਈਸਬਗੋਲ ਦਾ ਬੁਰਾਦਾ ਸ਼ਰਬਤ ਅੰਜਵਾਰ ਨਾਲ ਫੱਕਣਾ.#(੫) ਡੇਢ ਤੋਲਾ ਈਸਬਗੋਲ ਬਦਾਮਰੋਗਨ ਨਾਲ ਝੱਸਕੇ ਦੋ ਤੋਲੇ ਸ਼ਰਬਤ ਬਨਫ਼ਸ਼ਾ ਨਾਲ ਫੱਕਣੀ.#(੬) ਸੌਂਫ ਅਤੇ ਜੰਗਹਰੜਾਂ ਨੂੰ ਘੀ ਵਿੱਚ ਭੁੰਨਕੇ ਉਨ੍ਹਾਂ ਨੂੰ ਬਰੀਕ ਪੀਹਕੇ ਬਰਾਬਰ ਦੀ ਖੰਡ ਮਿਲਾਕੇ ਸਵੇਰੇ ਅਤੇ ਸੰਝ ਛੀ ਛੀ ਮਾਸ਼ੇ ਦੀ ਫੱਕੀ ਲੈਣੀ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਗੁਣ ਕਰਨ ਵਾਲਾ. "ਗੁਰਮੁਖਿ ਸਜਣੁ ਗੁਣਕਾਰੀਆ." (ਸ੍ਰੀ ਮਃ ੪) "ਜਿਸੁ ਅੰਤਰਿ ਹਰਿ ਗੁਣਕਾਰੀ." (ਵਾਰ ਵਡ ਮਃ ੪) ੨. ਲਾਭਦਾਇਕ। ੩. ਇਨਸਾਫ਼ ਕਰਨ ਵਾਲਾ. ਨ੍ਯਾਯਕਰਤਾ. ਦੇਖੋ, ਗੁਣ ੧੮....
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰ. ਸੰਗ੍ਯਾ- ਜੰਡੀ. ਜੰਡ ਦਾ ਬਿਰਛ. L. Mimosa Suma. ਦੇਖੋ, ਸਸੰਬਰ ਅਤੇ ਸਮੀਗਰਭ। ੨. ਸੰ. शमिन. ਵਿ- ਸ਼ਮ ਕਰਨ ਵਾਲਾ. ਚਿੱਤ ਨੂੰ ਰੋਕਣ ਵਾਲਾ....