ਅਰਸਤੂ, ਅਰਸਤੂੰ

arasatū, arasatūnअरसतू, अरसतूं


[ارسطوُ] ਅੰ. Aristotle. ਯੂ Aristoteles. ਪ੍ਰਾਚੀਨ ਸਮੇਂ ਦੇ ਪ੍ਰਸਿੱਧ ਫ਼ਿਲਾਸਫ਼ਰਾਂ ਵਿੱਚੋਂ ਇੱਕ ਵਿਦ੍ਵਾਨ, ਜੋ ਸਨ ਈਸਵੀ ਤੋਂ ੩੮੪ ਵਰ੍ਹੇ ਪਹਿਲਾਂ ਯੂਨਾਨ ਦੇਸ਼ ਦੀ ਨਵੀਂ ਬਸਤੀ ਸ੍ਟਾਜੀਰਾ ਵਿੱਚ ਪੈਦਾ ਹੋਇਆ. ਇਸ ਦਾ ਪਿਤਾ ਨੀਕੋਮੇਕਸ ਸ਼ਾਹੀ ਤਬੀਬ (ਵੈਦ) ਸੀ. ਅਰਸਤੂ ਦੇ ਮਾਤਾ ਪਿਤਾ ਇਸ ਦੇ ਛੁਟਪਨ ਵਿਚ ਹੀ ਗੁਜ਼ਰ ਗਏ ਸਨ. ਇਹ ੧੭. ਵਰ੍ਹਿਆਂ ਦੀ ਉਮਰ ਵਿੱਚ ਯੂਨਾਨ ਦੀ ਰਾਜਧਾਨੀ ਐਥਿਨਜ਼ ਪਹੁੰਚਿਆ ਅਤੇ ਮਹਾਤਮਾ ਅਫਲਾਤੂੰ ਦਾ ਸ਼ਿਸ਼੍ਯ ਹੋਇਆ. ਉੱਥੇ ਨਿਰੰਤਰ ਵੀਹ ਵਰ੍ਹਿਆਂ ਤੀਕ ਇਸੇ ਮਹਾਰਿਖੀ ਦੇ ਚਰਨਾਂ ਵਿੱਚ ਰਹਿਕੇ ਵਿਦ੍ਯਾ ਪ੍ਰਾਪਤ ਕਰਦਾ ਰਿਹਾ. ਅਫਲਾਤੂੰ ਦੇ ਦੇਹਾਂਤ ਮਗਰੋਂ ਅਰਸਤੂ ਐਥਿਨਜ਼ ਛੱਡਕੇ ਆਪਣੇ ਮਿਤ੍ਰ ਹਰਮੀਆਸ ਕੋਲ, ਜੋ ਐਟਾਰਨੀਅਸ ਦਾ ਸ੍ਵਤੰਤ੍ਰ ਹਾਕਿਮ ਸੀ, ਚਲਾ ਗਿਆ. ਇੱਥੇ ਇਸ ਦੀ ਸ਼ਾਦੀ ਪਿਥੀਆ ਨਾਲ ਹੋਈ, ਜੋ ਸ਼ਾਹ ਹਰਮੀਆਸ ਦੀ ਭੈਣ ਸੀ. ਥੋੜੇ ਚਿਰ ਪਿੱਛੋਂ ਹਰਮੀਆਸ ਈਰਾਨੀਆਂ ਦੇ ਮਨਸੂਬਿਆਂ ਵਿੱਚ ਫਸ ਗਿਆ ਅਤੇ ਅਰਸਤੂ ਆਪਣੀ ਪਤਨੀ ਸਮੇਤ ਮੀਟੀਲੀਨੀ ਚਲਾ ਗਿਆ. ਦੋ ਸਾਲ ਮਗਰੋਂ ਇਸ ਨੂੰ ਮਕਦੂਨੀਆ ਦੇ ਬਾਦਸ਼ਾਹ ਫ਼ੈਲਬੂਸ (Philippos)¹ ਨੇ ਬੁਲਵਾਇਆ ਅਤੇ ਆਪਣੇ ਪੁਤ੍ਰ ਸਿਕੰਦਰ ਦਾ ਅਤਾਲੀਕ ਮੁਕੱਰਰ ਕੀਤਾ. ਅਰਸਤੂ ਅੱਠ ਵਰ੍ਹੇ ਮਕਦੂਨਵੀ ਦਰਬਾਰ ਵਿੱਚ ਵਡੇ ਸਨਮਾਨ ਨਾਲ ਰਿਹਾ.#ਜਦ ਸਿਕੰਦਰ ਦਿਗਵਿਜੈ ਦੀ ਉਮੰਗ ਵਿੱਚ ਏਸ਼ੀਆ ਵੱਲ ਤੁਰਗਿਆ, ਤਾਂ ਅਰਸਤੂ ਐਥਿਨਜ਼ ਚਲਾਗਿਆ. ਉਥੇ ਲਗਾਤਾਰ ੧੩. ਵਰ੍ਹੇ ਲੀਸੀਅਮ ਨਾਮੇ ਆਸ਼੍ਰਮ ਵਿੱਚ ਫ਼ਿਲਾਸਫ਼ੀ ਦਾ ਪ੍ਰਚਾਰ ਕਰਦਾ ਰਿਹਾ. ਅਰਸਤੂ ਆਪਣੇ ਚੇਲਿਆਂ ਨੂੰ ਵਿਸ਼ੇਸ ਕਰਕੇ ਤੁਰਦਿਆਂ ਫਿਰਦਿਆਂ ਸਿਖ੍ਯਾ ਦੇਆ ਕਰਦਾ ਸੀ, ਇਸ ਕਾਰਣ ਇਸ ਦੀ ਸੰਪ੍ਰਦਾ ਦਾ ਨਾਉਂ ਫਿਰਤੂਨੀ (Peripatetics) ਪੈ ਗਿਆ.#ਇਸ ਨੇ ਅਨੇਕ ਵਿਸਿਆਂ ਤੇ ਉੱਤਮ ਗ੍ਰੰਥ ਲਿਖੇ ਹਨ. ਇੱਕ ਗ੍ਰੰਥ ਕਰਤਾ ਲਿਖਦਾ ਹੈ ਕਿ ਅਰਸਤੂ ਦੇ ਲਿਖੇ ਗ੍ਰੰਥਾਂ ਦੀ ਗਿਣਤੀ ੧੦੦੦ ਹੈ.² ਅਰਸਤੂ ਦੇ ਉਨ੍ਹਾਂ ਗ੍ਰੰਥਾਂ ਤੋਂ ਜਿਨ੍ਹਾਂ ਨੂੰ (Corpus Aristotelicum ਵਿੱਚ) ਪ੍ਰਮਾਣਿਕ ਮੰਨਿਆ ਗਿਆ ਹੈ, ਸਿੱਧ ਹੁੰਦਾ ਹੈ ਕਿ ਸਚਮੁਚ ਇਹ ਇੱਕ ਅਲੌਕਿਕ ਪੁਰੁਸ ਹੋਇਆ ਹੈ.


[ارسطوُ] अं. Aristotle. यू Aristoteles. प्राचीन समें दे प्रसिॱध फ़िलासफ़रां विॱचों इॱक विद्वान, जो सन ईसवी तों ३८४ वर्हे पहिलां यूनान देश दी नवीं बसती स्टाजीरा विॱच पैदा होइआ. इस दा पिता नीकोमेकस शाहीतबीब (वैद) सी. अरसतू दे माता पिता इस दे छुटपन विच ही गुज़र गए सन. इह १७. वर्हिआं दी उमर विॱच यूनान दी राजधानी ऐथिनज़ पहुंचिआ अते महातमा अफलातूं दा शिश्य होइआ. उॱथे निरंतर वीह वर्हिआं तीक इसे महारिखी दे चरनां विॱच रहिके विद्या प्रापत करदा रिहा. अफलातूं दे देहांत मगरों अरसतू ऐथिनज़ छॱडके आपणे मित्र हरमीआस कोल, जो ऐटारनीअस दा स्वतंत्र हाकिम सी, चला गिआ. इॱथे इस दी शादी पिथीआ नाल होई, जो शाह हरमीआस दी भैण सी. थोड़े चिर पिॱछों हरमीआस ईरानीआं दे मनसूबिआं विॱच फस गिआ अते अरसतू आपणी पतनी समेत मीटीलीनी चला गिआ. दो साल मगरों इस नूं मकदूनीआ दे बादशाह फ़ैलबूस (Philippos)¹ ने बुलवाइआ अते आपणे पुत्र सिकंदर दा अतालीक मुकॱरर कीता. अरसतू अॱठ वर्हे मकदूनवी दरबार विॱच वडे सनमान नाल रिहा.#जद सिकंदर दिगविजै दी उमंग विॱच एशीआ वॱल तुरगिआ, तां अरसतू ऐथिनज़ चलागिआ. उथे लगातार १३. वर्हे लीसीअम नामे आश्रम विॱच फ़िलासफ़ी दा प्रचार करदा रिहा. अरसतू आपणे चेलिआं नूं विशेस करके तुरदिआं फिरदिआं सिख्या देआ करदा सी, इस कारण इस दी संप्रदा दा नाउं फिरतूनी (Peripatetics) पै गिआ.#इस ने अनेक विसिआं ते उॱतम ग्रंथ लिखे हन. इॱक ग्रंथ करता लिखदा है किअरसतू दे लिखे ग्रंथां दी गिणती १००० है.² अरसतू दे उन्हां ग्रंथां तों जिन्हां नूं (Corpus Aristotelicum विॱच) प्रमाणिक मंनिआ गिआ है, सिॱध हुंदा है कि सचमुच इह इॱक अलौकिक पुरुस होइआ है.