jāraजार
ਸੰਗ੍ਯਾ- ਜਾਲ. "ਬਿਥਰ੍ਯੋ ਅਦ੍ਰਿਸ੍ਟ ਜਿਹ ਕਰਮਜਾਰ." (ਅਕਾਲ) ੨. ਸੰ. ਪਰਿਇਸਤ੍ਰੀਗਾਮੀ. ਵਿਭਚਾਰੀ.¹ "ਚੋਰ ਜਾਰ ਜੂਆਰ ਪੀੜੇ ਘਾਣੀਐ." (ਵਾਰ ਮਲਾ ਮਃ ੧) ੩. ਬੁੱਢਾ. ਜਰਾਗ੍ਰਸਿਤ। ੪. ਜਾਰਨ (ਜਲਾਨਾ) ਦਾ ਅਮਰ. ਜਲਾ। ੫. ਅ਼. [جار] ਪੜੋਸੀ। ੬. ਫ਼ਾ. [زار] ਜ਼ਾਰ. ਰੁਦਨ. ਵਿਲਾਪ। ੭. ਇੱਛਾ। ੮. ਜਗਾ. ਸ੍ਥਾਨ. ਐਸੀ ਸੂਰਤ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ ਗੁਲਜ਼ਾਰ। ੯. ਸਿੰਧੀ. ਜਾਰ. ਜਲਨ. ਦਾਹ। ੧੦. ਚਿੰਤਾ। ੧੧. ਰੂਸ ਦੇ ਬਾਦਸ਼ਾਹਾਂ ਦਾ ਖ਼ਿਤਾਬ (Czar)² ਇਸ ਦਾ ਮੂਲ ਲੈਟਿਨ ਦਾ ਸ਼ਬਦ Caesar ਹੈ, ਰੂਸ ਵਿੱਚ ਸਭ ਤੋਂ ਪਹਿਲਾਂ ਇਹ ਖ਼ਿਤਾਬ ਡ੍ਯੂਕ ਈਵਾਨ (Grand Duke Ivan III 1462- 1505) ਨੇ ਧਾਰਨ ਕੀਤਾ, ਪਰ ਪੂਰੇ ਅਧਿਕਾਰ ਨਾਲ ਇਸ ਦੀ ਵਰਤੋਂ ਈਵਾਨ ਚੌਥੇ (Ivan IV) ਨੇ ਸਨ ੧੫੪੭ ਵਿੱਚ ਕੀਤੀ. ਜ਼ਾਰ ਦਾ ਅਰਥ ਸ਼ਹਨਸ਼ਾਹ ਹੈ. ਲੇਖਕਾਂ ਨੇ ਲਿਖਮ ਵਿੱਚ ਇਸ ਦੇ ਰੂਪ ਬਣਾ ਦਿੱਤੇ ਹਨ- Czar, Zarr, Czaar, Czarr, Tdar ਅਤੇ Tsar.
संग्या- जाल. "बिथर्यो अद्रिस्ट जिह करमजार." (अकाल) २. सं. परिइसत्रीगामी. विभचारी.¹ "चोर जार जूआर पीड़े घाणीऐ." (वार मला मः १) ३. बुॱढा. जराग्रसित। ४. जारन (जलाना) दा अमर. जला। ५. अ़. [جار] पड़ोसी। ६. फ़ा. [زار] ज़ार. रुदन. विलाप। ७. इॱछा। ८. जगा. स्थान. ऐसी सूरत विॱच इह किसे शबद दे अंत आउंदा है, जैसे गुलज़ार। ९. सिंधी. जार. जलन. दाह। १०. चिंता। ११. रूस दे बादशाहां दा ख़िताब (Czar)² इस दा मूल लैटिन दा शबद Caesar है, रूस विॱच सभ तों पहिलां इह ख़िताब ड्यूक ईवान (Grand Duke Ivan III 1462- 1505) ने धारन कीता, पर पूरे अधिकार नाल इस दी वरतों ईवान चौथे (Ivan IV) ने सन १५४७ विॱच कीती. ज़ार दा अरथ शहनशाह है. लेखकां ने लिखम विॱच इस दे रूप बणा दिॱते हन- Czar, Zarr, Czaar, Czarr, Tdar अते Tsar.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਝਰੋਖਾ। ੨. ਜੀਵਾਂ ਨੂੰ ਫਸਾਉਣ ਲਈ ਤੰਤੂਆਂ (ਤੰਦਾਂ- ਤਾਗਿਆਂ) ਦੀ ਬਣਾਈ ਹੋਈ ਫਾਸੀ. "ਮਛੁਲੀ ਜਾਲ ਨ ਜਾਣਿਆ." (ਸ੍ਰੀ ਅਃ ਮਃ ੧) ੩. ਪੀਲੂ ਦਾ ਦਰਖ਼ਤ. ਮਾਲ. ਬਣ. "ਜਾਲ ਬਿਰਛ ਕੀ ਛਾਯਾ ਹੇਰੀ." (ਗੁਪ੍ਰਸੂ੍ਯ) ੪. ਸਮੁਦਾਯ ਗਰੋਹ. "ਨਾਸ ਭਏ ਅਘ ਜਾਲ." (ਗੁਪ੍ਰਸੂ) ੫. ਅਹੰਕਾਰ। ੬. ਅੱਖ ਦਾ ਜਾਲਾ. "ਧੁੰਧ ਜਾਲ ਪ੍ਰਵਾਲ ਖਾਂਸੀ." (ਸਲੋਹ) ਦੇਖੋ, ਪ੍ਰਵਾਲ। ੭. ਅ਼. [جعل] ਜਅ਼ਲ ਝੂਠੀ ਬਣਾਉਟ। ੫. ਫ਼ਰੇਬ. ਧੋਖਾ, "ਜਾਲ ਅਨੇਕ ਨਿਸਾਚਰ ਕਰੇ." (ਸਲੋਹ) ੯. ਸਿੰਧੀ. ਜ਼ਾਲ. ਇਸਤ੍ਰੀ....
ਦੇਖੋ, ਅਦਿਸਟ ੧, ਅਤੇ ਅਦ੍ਰਿਸ਼੍ਯ. "ਦੇਖਿ ਅਦ੍ਰਿਸਟ ਰਹਉ ਬਿਸਮਾਦੀ."#(ਸੋਰ ਮ. ੧) "ਬਿਥਰ੍ਯੋ ਅਦ੍ਰਿਸਟ ਜਿਹ ਕਰਮ ਜਾਰ." (ਅਕਾਲ) ੨. ਦੇਖੋ ਅਦਿਸਟ ੩....
ਸਰਵ- ਜਿਸ. ਜਿਸ ਦੇ. "ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ." (ਸੁਖਮਨੀ) "ਜਾਤਿ ਅਰੁ ਪਾਤਿ ਨਹਨ ਜਿਹ." (ਜਾਪੁ) ੨. ਜਿਸ ਸੇ. ਜਿਸ ਸਾਥ. "ਆਰ ਨਹੀ ਜਿਹ ਤੋਪਉ." (ਸੋਰ ਰਵਿਦਾਸ) ੩. ਕ੍ਰਿ. ਵਿ- ਜਿੱਥੇ. ਜਹਾਂ. "ਜਿਹ ਪਉੜ੍ਹੇ ਪ੍ਰਭੁ ਸ੍ਰੀ ਗੋਪਾਲ." (ਭੈਰ ਅਃ ਕਬੀਰ) ੪. ਸੰ. ਜ੍ਯਾ- ਧਨੁਖ ਦਾ ਚਿੱਲਾ.¹ ਫ਼ਾ. [زِہ] ਜ਼ਿਹ. "ਮ੍ਰਿਤਕ ਸਰਪ ਨਿਹਾਰਕੈ ਜਿਹ ਅਗ੍ਰ ਤਾਹਿ ਉਠਾਇ." (ਪਰੀਛਤਰਾਜ) ੫. ਵ੍ਯ- ਧਨ੍ਯ। ੬. ਸ਼ਾਬਾਸ਼। ੭. ਵਾਹ ਵਾਹ!...
ਸੰਗ੍ਯਾ- ਕਰਮਾਂ ਦਾ ਸਮੁਦਾਯ। ੨. ਕਰਮਾਂ ਦਾ ਤਾਣਾ. "ਬਿਥਰ੍ਯੋ ਅਦ੍ਰਿਸਟ ਜਿਹ ਕਰਮਜਾਰ." (ਅਕਾਲ)...
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਸੰ. ਸੰਗ੍ਯਾ- ਚੁਰਾਉਣ ਵਾਲਾ ਆਦਮੀ. ਤਸਕਰ. ਦੁਜ਼ਦ. ਦੇਖੋ, ਚੁਰ ਧਾ "ਅਸੰਖ ਚੋਰ ਹਰਾਮਖੋਰ." (ਜਪੁ) ਦੇਖੋ, ਚੌਰ। ੨. ਸੰ. ਚੌਰ੍ਯ. ਚੋਰੀ. ਦੁਜ਼ਦੀ. ਚੋਰ ਕਾ ਕਰਮ. "ਕਰਿ ਦੁਸਟੀ ਚੋਰ ਚੁਰਾਇਆ." (ਗਉ ਮਃ ੪) ੩. ਦਸਮਗ੍ਰੰਥ ਦੇ ੧੨. ਚਰਿਤ੍ਰ ਵਿੱਚ ਲਿਖਾਰੀ ਨੇ ਚੌਰ ਦੀ ਥਾਂ ਚੋਰ ਸ਼ਬਦ ਲਿਖ ਦਿੱਤਾ ਹੈ....
ਸੰਗ੍ਯਾ- ਜਾਲ. "ਬਿਥਰ੍ਯੋ ਅਦ੍ਰਿਸ੍ਟ ਜਿਹ ਕਰਮਜਾਰ." (ਅਕਾਲ) ੨. ਸੰ. ਪਰਿਇਸਤ੍ਰੀਗਾਮੀ. ਵਿਭਚਾਰੀ.¹ "ਚੋਰ ਜਾਰ ਜੂਆਰ ਪੀੜੇ ਘਾਣੀਐ." (ਵਾਰ ਮਲਾ ਮਃ ੧) ੩. ਬੁੱਢਾ. ਜਰਾਗ੍ਰਸਿਤ। ੪. ਜਾਰਨ (ਜਲਾਨਾ) ਦਾ ਅਮਰ. ਜਲਾ। ੫. ਅ਼. [جار] ਪੜੋਸੀ। ੬. ਫ਼ਾ. [زار] ਜ਼ਾਰ. ਰੁਦਨ. ਵਿਲਾਪ। ੭. ਇੱਛਾ। ੮. ਜਗਾ. ਸ੍ਥਾਨ. ਐਸੀ ਸੂਰਤ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ ਗੁਲਜ਼ਾਰ। ੯. ਸਿੰਧੀ. ਜਾਰ. ਜਲਨ. ਦਾਹ। ੧੦. ਚਿੰਤਾ। ੧੧. ਰੂਸ ਦੇ ਬਾਦਸ਼ਾਹਾਂ ਦਾ ਖ਼ਿਤਾਬ (Czar)² ਇਸ ਦਾ ਮੂਲ ਲੈਟਿਨ ਦਾ ਸ਼ਬਦ Caesar ਹੈ, ਰੂਸ ਵਿੱਚ ਸਭ ਤੋਂ ਪਹਿਲਾਂ ਇਹ ਖ਼ਿਤਾਬ ਡ੍ਯੂਕ ਈਵਾਨ (Grand Duke Ivan III 1462- 1505) ਨੇ ਧਾਰਨ ਕੀਤਾ, ਪਰ ਪੂਰੇ ਅਧਿਕਾਰ ਨਾਲ ਇਸ ਦੀ ਵਰਤੋਂ ਈਵਾਨ ਚੌਥੇ (Ivan IV) ਨੇ ਸਨ ੧੫੪੭ ਵਿੱਚ ਕੀਤੀ. ਜ਼ਾਰ ਦਾ ਅਰਥ ਸ਼ਹਨਸ਼ਾਹ ਹੈ. ਲੇਖਕਾਂ ਨੇ ਲਿਖਮ ਵਿੱਚ ਇਸ ਦੇ ਰੂਪ ਬਣਾ ਦਿੱਤੇ ਹਨ- Czar, Zarr, Czaar, Czarr, Tdar ਅਤੇ Tsar....
ਵਿ- ਜੂਆ ਖੇਡਣ ਵਾਲਾ. ਸੰ. ਦ੍ਯੂਤਕਾਰ. ਜੂਏਬਾਜ਼. "ਜੂਆਰ ਬਿਸਨੁ ਨ ਜਾਇ." (ਬਿਲਾ ਅਃ ਮਃ ੫) "ਜੂਆਰੀ ਜੂਏ ਮਾਹਿ ਚੀਤ." (ਬਸੰ ਮਃ ੫)...
ਪੀੜਦਾ ਹੈ। ੨. ਪੀੜਨ ਕਰੇ। ੩. ਕਸੇ. ਤਿਆਰ ਕੀਤੇ. ਜੋਤੇ. "ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ." (ਮਾਰੂ ਮਃ ੧)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਦੇਖੋ, ਬੁਢਾ। ੨. ਦੇਖੋ, ਬੁੱਢਾ ਬਾਬਾ....
ਦੇਖੋ, ਜਾਰਣ....
ਕ੍ਰਿ- ਜ੍ਵਾਲਨ. ਸਾੜਨਾ. ਦਗਧ ਕਰਨਾ. ਮਚਾਉਂਣਾ....
ਸੰ. ਸੰਗ੍ਯਾ- ਦੇਵਤਾ, ਜੋ ਮਰਣ ਵਾਲਾ ਨਹੀਂ. "ਅਮਰ ਸਿਮਰਕਰ ਜਾਂਹਿ ਸਮਰ ਜਯ ਪਾਵਹਿ ਅਰਿ ਹਰ." (ਗੁਪ੍ਰਸੂ) ੨. ਵਿ- ਮਰਣ ਰਹਿਤ. ਬਿਨਾ ਮੌਤ. "ਅੰਮ੍ਰਿਤ ਪੀਵੈ ਅਮਰੁ ਸੁ ਹੋਇ." (ਸੁਖਮਨੀ) "ਅਮਰ ਗਹੁ ਮਾਰਿਲੈ." (ਮਾਰੂ ਮਃ ੧) ਮਨ ਜੋ ਮਰਣ ਵਿੱਚ ਨਹੀਂ ਆਉਂਦਾ ਉਸ ਨੂੰ ਫੜਕੇ ਮਾਰਲੈ. ਭਾਵ ਅਜਿਤ ਮਨ ਨੂੰ ਵਸ਼ ਕਰਲੈ। ੩. ਅਚਲ. ਅਟਲ. ਅਮੇਟ. "ਤੇਰੀ ਅਮਰੁ ਰਜਾਇ." (ਆਸਾ ਛੰਤ ਮਃ ੫. ਬਿਰਹੜੇ) ੪. ਗੁਰੂ ਅਮਰਦਾਸ ਜੀ ਦਾ ਸੰਖੇਪ ਨਾਉਂ "ਸਚੁ ਸਚਾ ਸਤਿਗੁਰੁ ਅਮਰੁ ਹੈ." (ਵਾਰ ਗਉ ੧. ਮਃ ੪) "ਲਹਿਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ." (ਵਾਰ ਰਾਮ ੩) ਦੇਖੋ, ਅਮਰਦਾਸ ਸਤਿਗੁਰੂ। ੫. ਅ਼. ਸੰਗ੍ਯਾ- ਆਗ੍ਯਾ. ਹੁਕਮ. "ਅਮਰ ਹੀਣੰ ਜਥਾ ਰਾਜਨਹ." (ਸਹਸ ਮਃ ੫) "ਸਿਰ ਊਪਰਿ ਅਮਰੁ ਕਰਾਰਾ" (ਮਾਰੂ ਮਃ ੫) ੬. ਸਿੱਕਹ. ਰਾਜਮੁਦ੍ਰਾ. "ਅਮਰ ਚਲਾਵੈ ਚੰਮ ਦੇ." (ਭਾਗੁ) ੭. [عامر] ਆਮਿਰ. ਅਮਰ (ਹੁਕਮ) ਕਰਣ ਵਾਲਾ. ਹਾਕਿਮ. "ਅਮਰੁ ਵੇਪਰਵਾਹੁ ਹੈ." (ਵਾਰ ਸਾਰ ਮਃ ੩)...
ਜਲ ਦਾ ਬਹੁ ਵਚਨ. "ਆਨ ਜਲਾ ਸਿਉ ਕਾਜੁ ਨ ਕਛੂਐ." (ਕਲਿ ਅਃ ਮਃ ੫) ੨. ਦੇਖੋ, ਜਲਾਉਣਾ। ੩. ਜ੍ਵਾਲਾ. ਅਗਨਿ ਦੀ ਲਾਟ. "ਜੈਸੇ ਮੈਲ ਨ ਲਾਗੈ ਜਲਾ." (ਸੁਖਮਨੀ)...
ਸੰ. प्रतिषशिन- ਪ੍ਰਤਿਵੇਸ਼ੀ (ਸਮੀਪਵਾਸ) ਕਰਨ ਵਾਲਾ ਗਵਾਂਢੀ, ਪ੍ਰਤਿਵੇਸ਼ਿਨੀ ਗੁਵਾਂਢਣ. "ਪੜੋਸਣਿ ਪੂਛਿਲੇ ਨਾਮਾ." (ਸੋਰ ਨਾਮਦੇਵ) ਦੇਖੋ, ਪਾੜ ਪੜੋਸਣਿ....
ਸੰਗ੍ਯਾ- ਜਾਲ. "ਬਿਥਰ੍ਯੋ ਅਦ੍ਰਿਸ੍ਟ ਜਿਹ ਕਰਮਜਾਰ." (ਅਕਾਲ) ੨. ਸੰ. ਪਰਿਇਸਤ੍ਰੀਗਾਮੀ. ਵਿਭਚਾਰੀ.¹ "ਚੋਰ ਜਾਰ ਜੂਆਰ ਪੀੜੇ ਘਾਣੀਐ." (ਵਾਰ ਮਲਾ ਮਃ ੧) ੩. ਬੁੱਢਾ. ਜਰਾਗ੍ਰਸਿਤ। ੪. ਜਾਰਨ (ਜਲਾਨਾ) ਦਾ ਅਮਰ. ਜਲਾ। ੫. ਅ਼. [جار] ਪੜੋਸੀ। ੬. ਫ਼ਾ. [زار] ਜ਼ਾਰ. ਰੁਦਨ. ਵਿਲਾਪ। ੭. ਇੱਛਾ। ੮. ਜਗਾ. ਸ੍ਥਾਨ. ਐਸੀ ਸੂਰਤ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ ਗੁਲਜ਼ਾਰ। ੯. ਸਿੰਧੀ. ਜਾਰ. ਜਲਨ. ਦਾਹ। ੧੦. ਚਿੰਤਾ। ੧੧. ਰੂਸ ਦੇ ਬਾਦਸ਼ਾਹਾਂ ਦਾ ਖ਼ਿਤਾਬ (Czar)² ਇਸ ਦਾ ਮੂਲ ਲੈਟਿਨ ਦਾ ਸ਼ਬਦ Caesar ਹੈ, ਰੂਸ ਵਿੱਚ ਸਭ ਤੋਂ ਪਹਿਲਾਂ ਇਹ ਖ਼ਿਤਾਬ ਡ੍ਯੂਕ ਈਵਾਨ (Grand Duke Ivan III 1462- 1505) ਨੇ ਧਾਰਨ ਕੀਤਾ, ਪਰ ਪੂਰੇ ਅਧਿਕਾਰ ਨਾਲ ਇਸ ਦੀ ਵਰਤੋਂ ਈਵਾਨ ਚੌਥੇ (Ivan IV) ਨੇ ਸਨ ੧੫੪੭ ਵਿੱਚ ਕੀਤੀ. ਜ਼ਾਰ ਦਾ ਅਰਥ ਸ਼ਹਨਸ਼ਾਹ ਹੈ. ਲੇਖਕਾਂ ਨੇ ਲਿਖਮ ਵਿੱਚ ਇਸ ਦੇ ਰੂਪ ਬਣਾ ਦਿੱਤੇ ਹਨ- Czar, Zarr, Czaar, Czarr, Tdar ਅਤੇ Tsar....
ਸੰ. ਰੋਦਨ. ਰੋਣਾ. ਦੇਖੋ, ਰੁਦ ਧਾ। ੨. ਮੋਏ ਪ੍ਰਾਣੀ ਦੇ ਮੋਹ ਵਿੱਚ ਰੌਣਾ ਪਿੱਟਣਾ ਸਿਆਪਾ ਕਰਨਾ. "ਝੂਠਾ ਰੁਦਨੁ ਹੋਆ ਦੋਆਲੈ, ਖਿਨ ਮਹਿ ਭਇਆ ਪਰਾਇਆ." (ਸ੍ਰੀ ਪਹਰੇ ਮਃ ੧) ਗੁਰਮਤ ਵਿੱਚ ਇਸ ਰੁਦਨ ਦਾ ਨਿਸੇਧ ਹੈ- "ਮਰੇ ਸਿੱਖ ਤੇ ਕਰੇ ਕੜਾਹ। ਤਿਸ ਕੁਟੰਬ ਰੁਦਨੈ ਬਹੁ ਨਾਹ। ਤਜੈਂ ਸ਼ੋਕ ਸਭ ਅਨਦ ਬਢਾਇ। ਨਹਿ ਪੀਟੈਂ. ਤ੍ਰਿਯ ਮਿਲ ਸਮੁਦਾਇ। ਪਢੈਂ ਸ਼ਬਦ ਕੀਰਤਨ ਕੋ ਕਰੈਂ। ਸੁਨੈ ਬੈਠ ਬੈਰਾਗ ਸੁ ਧਰੈਂ." (ਗੁਪ੍ਰਸੂ)...
ਦੇਖੋ, ਬਿਲਾਪ....
ਦੇਖੋ, ਇਛਾ....
ਸੰਗ੍ਯਾ- ਜਾਗਰਣ. ਜਗਾਣਾ. ਦੇਖੋ, ਰਾਤਜਾਗਾ। ੨. ਜਗਹ. ਜਾਯਗਾਹ. ਥਾਂ. ਸ੍ਥਾਨ। ੩. ਸੰਗੀਤ ਅਨੁਸਾਰ ਤਾਲ ਦੀ ਸਮਾਪਤੀ ਦਾ ਅਸਥਾਨ. ਸਮ....
ਦੇਖੋ, ਅਸਥਾਨ. "ਦੁਰਗਮ ਸ੍ਥਾਨ ਸੁਗਮੰ." (ਸਹਸ ਮਃ ੫)...
ਅਜੇਹੀ. "ਐਸੀ ਕ੍ਰਿਪਾ ਕਰਹੁ ਪ੍ਰਭੁ ਨਾਨਕ." (ਬਾਵਨ)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਫ਼ਾ. [گُلزار] ਗੁਲਜ਼ਾਰ. ਸੰਗ੍ਯਾ- ਫੁੱਲਾਂ ਦੀ ਜਗਾ. ਪੁਸਪਵਾਟਿਕਾ. ਫੁਲਵਾੜੀ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਦੇਖੋ, ਜ੍ਵਲਨ. ਦਾਹ. ਤਪਤ। ੨. ਜਲਾਂ ਵਿੱਚ. ਜਲੋਂ ਮੇਂ. "ਜਲਨ ਥਲਨ ਬਸੁਧ ਗਗਨ." (ਰਾਮ ਮਃ ੫. ਪੜਤਾਲ)...
ਸੰ. ਸੰਗ੍ਯਾ- ਦਗਧ ਕਰਨ ਦੀ ਕ੍ਰਿਯਾ. ਜਲਾਣਾ. ਦੇਖੋ, ਪਿਤ੍ਰਿਮੇਧ। ੨. ਜਲਨ. ਤਾਪ। ੩. ਇੱਕ ਰੋਗ, ਜਿਸ ਤੋਂ ਬਹੁਤ ਪਿਆਸ ਲਗਦੀ ਅਤੇ ਗਲ ਸੁਕਦਾ ਹੈ. ਜਲਨ. ਸੜਨ. ਦਾਝ. ਵੈਦਕ ਅਨੁਸਾਰ ਪਿੱਤ ਦਾਹ, ਮਦ੍ਯ ਦਾਹ ਆਦਿ ਇਸ ਦੇ ਸੱਤ ਭੇਦ ਹਨ. ਸ਼ਰੀਰ ਵਿੱਚ ਗਰਮੀ ਬਹੁਤ ਵਧਣ, ਖ਼ੂਨ ਦੇ ਜੋਸ਼ ਮਾਰਨ, ਤ੍ਰਿਖਾ ਰੋਕਣ, ਬਹੁਤ ਸ਼ਰਾਬ ਪੀਣ, ਬਹੁਤ ਭੋਗ ਕਰਨ, ਬਹੁਤ ਮਿਹਨਤ ਕਰਨ, ਨਿਰਾਹਾਰ ਵ੍ਰਤ ਰੱਖਣ, ਨਰਮ ਅਸਥਾਨ ਤੇ ਸੱਟ ਵੱਜਣ ਆਦਿ ਕਾਰਣਾਂ ਤੋਂ ਦਾਹ ਰੋਗ ਹੁੰਦਾ ਹੈ.#ਦਾਹ ਤੋਂ ਦਿਲ ਅਤੇ ਸ਼ਰੀਰ ਸੜਦਾ ਪ੍ਰਤੀਤ ਹੁੰਦਾ ਹੈ, ਜੀ ਘਬਰਾਉਂਦਾ ਹੈ, ਸਿਰ ਚਕਰਾਉਂਦਾ ਹੈ, ਖਾਣਾ ਪੀਣਾ ਨਹੀਂ ਭਾਉਂਦਾ.#ਇਸ ਦੇ ਸਾਧਾਰਣ ਇਲਾਜ ਇਹ ਹਨ- ਜਿਨ੍ਹਾਂ ਕਾਰਣਾਂ ਤੋਂ ਦਾਹ ਹੋਈ ਹੋਵੇ ਉਨ੍ਹਾਂ ਦਾ ਤਿਆਗ ਕਰਨਾ, ਤਿੱਖੇ ਰੁੱਖੇ ਬੋਝਲ ਖਾਣੇ ਛੱਡਕੇ ਨਰਮ ਅਤੇ ਸਾਂਤਕੀ ਭੋਜਨ ਵਰਤਣੇ. ਸ਼ਰੀਰ ਉੱਤੇ ਆਉਲੇ, ਬੇਰ ਦੀ ਛਿੱਲ, ਅਥਵਾ ਸੀਤਲ ਜਲ ਵਿੱਚ ਚੰਦਨ ਘਸਾਕੇ ਲੇਪ ਕਰਨਾ. ਕੌਲ ਫੁੱਲ ਅਤੇ ਕੇਲੇ ਦੇ ਪੱਤਿਆਂ ਤੇ ਲੇਟਣਾ. ਅਰਕ ਗੁਲਾਬ ਕੇਉੜਾ ਬੇਦਮੁਸ਼ਕ ਚੰਦਨ ਦੇ ਮੂੰਹ ਤੇ ਛਿੱਟੇ ਮਾਰਨੇ ਅਤੇ ਪੀਣਾ. ਨਹਿਰ ਨਦੀ ਫੁਹਾਰੇ ਪਾਸ ਬੈਠਣਾ. ਗੁਲਾਬ ਆਦਿ ਇ਼ਤਰ (ਅਤਰ) ਸੁੰਘਣੇ. ਸ਼ਰਬਤ ਸੰਦਲ, ਸੰਗਤਰਾ, ਨਿੰਬੂ, ਅਨਾਰ ਆਦਿ ਦਾ ਵਰਤਣਾ. ਬਹੁਤ ਨਰਮ ਅਤੇ ਸੀਤਲ ਜੁਲਾਬ ਦੀਆਂ ਦਵਾਈਆਂ ਦਾ ਸੇਵਨ ਕਰਨਾ, ਜਿਨ੍ਹਾਂ ਤੋਂ ਅੰਤੜੀ ਵਿੱਚ ਮਲ ਨਾ ਰਹੇ....
ਸੰ. ਸੰਗ੍ਯਾ- ਫ਼ਿਕਰ. ਸੋਚ. "ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ." (ਵਾਰ ਰਾਮ ੧. ਮਃ ੨) ੨. ਧ੍ਯਾਨ. ਚਿੰਤਨ. "ਐਸੀ ਚਿੰਤਾ ਮਹਿ ਜੇ ਮਰੈ." (ਗੂਜ ਤ੍ਰਿਲੋਚਨ)...
ਸੰ. रूष्. ਧਾ- ਧੂੜ (ਧੂਲਿ) ਵਿੱਚ ਮਿਲਾਉਣਾ।#੨. ਸਿੰਗਾਰਨਾ. ਸਵਾਰਨਾ. ਭੂਸਿਤ ਕਰਨਾ।#੩. ਫ਼ਾ. ਸੰਗ੍ਯਾ- ਰੂਸ ਦੇਸ਼. Russia ਇੱਕ ਵਡਾ ਦੇਸ਼, ਜੋ ਸੂਰਪ ਅਤੇ ਏਸ਼ੀਆ ਮਹਾਦ੍ਵੀਪਾਂ ਦੇ ਉੱਤਰ ਹੈ. ਇਸ ਦਾ ਰਕਬਾ ੮, ੬੬੦, ੦੦੦ ਵਰਗਮੀਲ ਅਤੇ ਜਨਸੰਖ੍ਯਾ ੧੬੩, ੦੦੦, ੦੦੦ ਹੈ. ਹੁਣ ਇਸ ਦੀ ਰਾਜਧਾਨੀ Petrograde ਦਾ ਨਾਮ ਲੈਨਿਨ ਗ੍ਰੈਡ (Lenin Grad) ਹੈ. ਸਨ ੧੯੧੭ ਤੋਂ ਰੂਸ ਦੇ ਸ਼ਹਨਸ਼ਾਹ ਦਾ ਸਰਵੰਸ਼ ਨਾਸ ਕਰਕੇ ਰੂਸੀਆਂ ਨੇ ਜਮਹੂਰੀ ਸਲਤਨਤ ਕਾਇਮ ਕਰ ਲਈ ਹੈ. "ਹਨੇ ਰੂਸ ਤੂਸੀ ਕ੍ਰਿਤੀ ਚਿਤ੍ਰਜੋਧੀ." (ਕਲਕੀ) ੪. ਦੇਖੋ, ਸੂਰਨਾ....
ਦੇਖੋ, ਖਤਾਬ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
Latin. ਲਾਤੀਨੀ ਭਾਸਾ. ਇਹ ਪਹਿਲਾਂ ਇਟਲੀ ਵਿੱਚ ਬੋਲੀ ਜਾਂਦੀ ਹੈ. ਖ਼ਾਸ ਕਰਕੇ ਵਿਦ੍ਵਾਨਾਂ ਅਤੇ ਪਾਦਰੀਆਂ ਦੀ ਬੋਲੀ ਸੀ. ਹੁਣ ਇਹ ਸੰਸਕ੍ਰਿਤ ਵਾਂਙ ਪੁਰਾਣੀ ਭਾਸਾ ਹੋ ਗਈ ਹੈ. ਯੂਰਪ ਦੇ ਕਾਲਿਜਾਂ ਵਿੱਚ ਇਸ ਦੀ ਹੁਣ ਭੀ ਪੜ੍ਹਾਈ ਹੁੰਦੀ ਹੈ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰਗ੍ਯਾ- ਅਹੁਦਾ. ਪਦਵੀ। ੨. ਹੱਕ। ੩. ਯੋਗ੍ਯਤਾ. "ਅਤਰ ਬਲ ਅਧਿਕਾਰ." (ਸਵਾ ਮਃ ੧) ਸੈਨਾ ਦੀ ਯੋਗ੍ਯਤਾ ਤੇ। ੪. ਅਖ਼ਤਿਆਰ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਰਤਾਉ ਵਿੱਚ ਲਿਆਉਣ ਦਾ ਭਾਵ (use). ੨. ਲੈਣ ਦੇਣ ਆਦਿ ਦਾ ਪਰਸਪਰ ਵਿਹਾਰ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਫ਼ਾ. [ثہنشاہ] ਵਿ- ਬਾਦਸ਼ਾਹਾਂ ਦਾ ਬਾਦਸ਼ਾਹ. ਮਹਾਰਾਜਾਧਿਰਾਜ. ਉਹ ਬਾਦਸ਼ਾਹ ਜਿਸ ਦੇ ਮਾਤਹਤ ਕਈ ਮੁਲਕਾਂ ਜਾਂ ਰਿਆਸਤਾਂ ਦੇ ਰਾਜੇ ਸ਼ਾਹ ਆਦਿਕ ਹੋਵਨ. ਦੇਖੋ, ਸਾਹ ਸਾਹਾਣ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....