jūāra, jūārīजूआर, जूआरी
ਵਿ- ਜੂਆ ਖੇਡਣ ਵਾਲਾ. ਸੰ. ਦ੍ਯੂਤਕਾਰ. ਜੂਏਬਾਜ਼. "ਜੂਆਰ ਬਿਸਨੁ ਨ ਜਾਇ." (ਬਿਲਾ ਅਃ ਮਃ ੫) "ਜੂਆਰੀ ਜੂਏ ਮਾਹਿ ਚੀਤ." (ਬਸੰ ਮਃ ੫)
वि- जूआ खेडण वाला. सं. द्यूतकार. जूएबाज़. "जूआर बिसनु न जाइ." (बिला अः मः ५) "जूआरी जूए माहि चीत." (बसं मः ५)
ਸੰਗ੍ਯਾ- ਜੂਪ. ਸੰ. ਦ੍ਯੂਤ. ਸ਼ਰਤ਼ ਲਗਾਕੇ ਖੇਡਿਆ ਹੋਇਆ ਖੇਲ. ਧਨ ਪਦਾਰਥ ਦੇ ਹਾਰਣ ਅਥਵਾ ਜਿੱਤਣ ਦੀ ਬਾਜ਼ੀ. "ਹਾਰ ਜੂਆਰ ਜੂਆ ਬਿਧੇ." (ਗਉ ਮਃ ੫) ੨. ਗੱਡੇ ਰਥ ਆਦਿ ਦਾ ਜੂਲਾ, ਜਿਸ ਨਾਲ ਬੈਲ ਅਥਵਾ ਘੋੜੇ ਜੋਤੀਦੇ ਹਨ। ੩. ਵਿ- ਯੁਵਾ. ਜਵਾਨ. "ਲਰੇ ਬਾਲ ਔ ਬ੍ਰਿੱਧ ਜੂਆ ਰਿਸੈਰੂ." (ਚਰਿਤ੍ਰ ੧੨੦)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਜੂਏਬਾਜ਼. ਜੂਆਰੀ....
ਦੇਖੋ, ਜੂਆਰ....
ਵਿ- ਜੂਆ ਖੇਡਣ ਵਾਲਾ. ਸੰ. ਦ੍ਯੂਤਕਾਰ. ਜੂਏਬਾਜ਼. "ਜੂਆਰ ਬਿਸਨੁ ਨ ਜਾਇ." (ਬਿਲਾ ਅਃ ਮਃ ੫) "ਜੂਆਰੀ ਜੂਏ ਮਾਹਿ ਚੀਤ." (ਬਸੰ ਮਃ ੫)...
ਸੰ. ਵ੍ਯਸਨ. ਸੰਗ੍ਯਾ- ਵਿਸੇ ਵਿਕਾਰਾਂ ਵਿੱਚ ਲੱਗਣ ਦੀ ਭੈੜੀ ਵਾਦੀ. ਬੁਰੀ ਆਦਤ. "ਜਿਉ ਜੁਆਰ ਬਿਸਨੁ ਨ ਜਾਇ." (ਬਿਲਾ ਅਃ ਮਃ ੫) ਦੇਖੋ, ਵ੍ਯਸਨ। ੨. ਬੀਬੜਾ ਜਾਤਿ ਦਾ ਗੁਰੂ ਅਰਜਨਦੇਵ ਦਾ ਆਤਮ ਗ੍ਯਾਨੀ ਸਿੱਖ। ੩. ਸੰ. विष्णु- ਵਿਸ੍ਨੁ. ਦੇਖੋ, ਬਿਸਨ ੩. "ਬ੍ਰਹਮ ਮਹੇਸੁਰ ਬਿਸਨੁ ਸਚੀਪਤਿ." (ਅਕਾਲ) ੪. ਪਾਰਬ੍ਰਹਮ. ਕਰਤਾਰ. ਸਰਵਵਿਆਪੀ ਜਗਤਨਥ.#''यस्माद विश्वमिदं सर्व तम्य शक़त्या महात्मनः#नम्मोद्बपोच्यते विष्णुविंशधातोः प्रवेशनात्. ''#(ਸ਼੍ਰੀਧਰ ਅਤੇ ਗੀਤਾ ਦਾ ਸ਼ੰਕਰਭਾਸ੍ਯ)...
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਵਿ- ਜੂਆ ਖੇਡਣ ਵਾਲਾ. ਸੰ. ਦ੍ਯੂਤਕਾਰ. ਜੂਏਬਾਜ਼. "ਜੂਆਰ ਬਿਸਨੁ ਨ ਜਾਇ." (ਬਿਲਾ ਅਃ ਮਃ ੫) "ਜੂਆਰੀ ਜੂਏ ਮਾਹਿ ਚੀਤ." (ਬਸੰ ਮਃ ੫)...
ਕ੍ਰਿ- ਵਿ ਮਧ੍ਯ ਮੇਂ. ਭੀਤਰ. ਅੰਦਰਿ. "ਮਾਹਿ ਨਿਰੰਜਨੁ ਤ੍ਰਿਭਵਣ ਧਣੀ." (ਰਾਮ ਬੇਣੀ) ੨. ਅ਼. [مِیاہ] ਮਿਆਹ. ਸੰਗ੍ਯਾ- ਮਾਯ (ਜਲ) ਦਾ ਬਹੁਵਚਨ. "ਅਗਨਿ ਮਰੈ ਗੁਣ ਮਾਹਿ." (ਸ੍ਰੀ ਮਃ ੧) ੩. ਦੇਖੋ, ਮਾਹ....
ਸੰ. चित्त् ਚਿੱਤ. ਅੰਤਹਕਰਣ "ਪ੍ਰਭੁ ਸਿਉ ਲਾਗਿਰਹਿਓ ਮੇਰਾ ਚੀਤੁ." (ਧਨਾ ਮਃ ੫) ੨. ਯਾਦ. ਸਮਰਣ. ਚਿੰਤਨ. "ਮਨੂਆ ਡੋਲੈ ਚੀਤ ਅਨੀਤਿ." (ਬਸੰ ਅਃ ਮਃ ੧) ਅਨੀਤਿ ਚਿੰਤਨ ਕਰਦਾ ਮਨੂਆ ਡੋਲੈ। ੩. ਚਿਤ੍ਰ ਦੀ ਥਾਂ ਭੀ ਚੀਤ ਸ਼ਬਦ ਆਇਆ ਹੈ. "ਅਨਿਕ ਗੁਪਤ ਪ੍ਰਗਟੇ ਤਹਿ ਚੀਤ." (ਸਾਰ ਅਃ ਮਃ ੫) ਚੀਤਗੁਪਤ. ਚਿਤ੍ਰਗੁਪਤ....