mista, mistāna, misata, mishatānaमिस्ट, मिस्टान, मिसट, मिशटान
ਦੇਖੋ, ਮਿਸਟ ਅਤੇ ਮਿਸਟਾਨ. "ਸਦਾ ਚਾਯ ਮੁਖਿ ਮਿਸ੍ਟਬਾਣੀ." (ਸਵੈਯੇ ਮਃ ੩. ਕੇ) ਮੂੰਹ ਵਿੱਚ ਮਿੱਠੀ ਬਾਣੀ.
देखो, मिसट अते मिसटान. "सदा चाय मुखि मिस्टबाणी." (सवैये मः ३. के) मूंह विॱच मिॱठी बाणी.
ਸੰ. ਮਿਸ੍ਟ. ਵਿ- ਮਿੱਠਾ. ਮਧੁਰ. "ਨਚ ਭੋਗ ਰਸ ਮਿਸਟੰ." (ਵਾਰ ਜੈਤ) ੨. ਪ੍ਰਿਯ. ਪਿਆਰਾ. "ਮਿਸਟ ਲਗੇ ਪ੍ਰਿਅ ਬੋਲਾ." (ਸਾਰ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਮਿਸ੍ਟਾਨ. ਸੰਗ੍ਯਾ- ਮਿੱਠਾ ਅੰਨ. ਮਿਠਾਈ. "ਏਕ ਮਿਸਟਾਨ ਪਾਨ ਲਾਵਤ ਮਹਾ ਪ੍ਰਸਾਦ" (ਭਾਗੁ ਕ)...
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਸੰ. चाय् ਧਾ. ਜਾਣਨਾ, ਸਮਝਣਾ, ਪੂਜਾ ਕਰਨਾ, ਸਨਮਾਨ ਕਰਨਾ। ੨. ਸੰਗ੍ਯਾ- ਚਾਉ. ਉਮੰਗ. "ਸਦਾ ਚਾਯ ਮੁਖਿ ਮਿਸ੍ਟ ਬਾਣੀ." (ਸਵੈਯੇ ਮਃ ੩. ਕੇ) ੩. ਚੀਨੀ ਭਾਸਾ ਵਿੱਚ "ਚਾ" ਸੰਗ੍ਯਾ ਦਾ ਇੱਕ ਬੂਟਾ ਅਤੇ ਉਸ ਦੇ ਪੱਤੇ. ਚਾਯ ਦੇ ਪੱਤੇ ਉਬਾਲਕੇ ਪੀਣ ਦਾ ਪ੍ਰਚਾਰ ਹੁਣ ਸਾਰੀ ਦੁਨੀਆਂ ਵਿੱਚ ਹੋ ਗਿਆ ਹੈ. ਸਭ ਤੋਂ ਪਹਿਲਾਂ ਚਾਯ ਪੀਣ ਦੀ ਕਾਢ ਚੀਨੀਆਂ ਨੇ ਕੱਢੀ ਹੈ. ਚੀਨੀ ਆਖਦੇ ਹਨ ਕਿ ਚਾਯ ਦੀ ਉਤਪੱਤੀ ਇੱਕ ਰਿਖੀ ਦੇ ਭੌਹਾਂ ਦੇ ਵਾਲਾਂ ਤੋਂ ਹੋਈ ਹੈ. ਫ਼ਾ. [چائے] ਚਾਯ. ਅੰ. Tea. L. Camellia Thea. ਚਾਯ ਦੀ ਤਾਸੀਰ ਗਰਮ ਖ਼ੁਸ਼ਕ ਹੈ. ਗਰਮ ਦੇਸ਼ਾਂ ਵਿੱਚ ਇਸ ਦੇ ਨਿੱਤਪੀਣ ਤੋਂ ਬਹੁਤ ਨੁਕਸਾਨ ਹੁੰਦੇ ਹਨ....
ਮੁਖ ਕਰਕੇ. ਮੁਖ ਦ੍ਵਾਰਾ. ਭਾਵ- ਕੰਠ ਤੋਂ. "ਮੁਖਿ ਬੇਦ ਚਤੁਰ ਪੜਤਾ." (ਗੌਂਡ ਨਾਮਦੇਵ) ੨. ਮੁਖ ਤੋਂ. ਮੁਖ ਸੇ. "ਮੁਖਿ ਆਵਤ ਤਾਕੈ ਦੁਰਗੰਧ." (ਸੁਖਮਨੀ) ੩. ਮਸ੍ਤਕ ਪੁਰ. ਮੱਥੇ ਉੱਤੇ. "ਮੋਹਣੀ ਮੁਖਿ ਮਣੀ ਸੋਹੈ." (ਸ੍ਰੀ ਮਃ ੧) "ਤਿਨ ਮੁਖਿ ਟਿਕੇ ਨਿਕਲਹਿ." (ਸ੍ਰੀ ਮਃ ੧) ੪. ਮੁਖ ਮੇਂ. ਮੂੰਹ ਵਿੱਚ. "ਮੁਖਿ ਝੂਠ ਬਿਭੂਖਨ ਸਾਰੰ." (ਵਾਰ ਆਸਾ) ੫. ਮੂੰਹ ਦੇ ਸੁਆਦਾਂ (ਜੁਬਾਨ ਦੇ ਰਸਾਂ) ਵਿੱਚ. "ਭਗ ਮੁਖਿ ਜਨਮ ਵਿਗੋਇਆ." (ਸ੍ਰੀ ਬੇਣੀ) ੬. ਕਾਰਣ ਕਰਕੇ. ਹੇਤੁ ਦ੍ਵਾਰਾ. "ਕਵਨ ਮੁਖਿ ਕਾਲੁ ਜੋਹਤ ਨਿਤ ਰਹੈ." (ਸਿਧਗੋਸਟਿ) ੭. ਵਿ- ਮੁਖ੍ਯ. ਪ੍ਰਧਾਨ. ਸ਼੍ਰੇਸ੍ਟ. ਉੱਤਮ. "ਮੇਲ ਗੁਰੂ ਮੁਖਿ." (ਆਸਾ ਛੰਤ ਮਃ ੪) "ਚੰਦ ਸੂਰਜ ਮੁਖਿ ਦੀਏ." (ਰਾਮ ਮਃ ੧)...
ਮੁਖ। ੨. ਚੇਹਰਾ....
ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। ੨. ਸੰਗ੍ਯਾ- ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ." (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। ੩. ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪) ੪. ਸੰਗ੍ਯਾ- ਵੰਨੀ. ਵਰ੍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ." (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। ੫. ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) ੬. ਸਰਸ੍ਵਤੀ। ੭. ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ." (ਅਨੰਦੁ) ੮. ਮਰਾ. ਬਾਣੀਆ ਵਣਿਕ। ੯. ਕਮੀ. ਘਾਟਾ। ੧੦. ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ." (ਰਾਮ ਮਃ ੧)...