kāḍhaकाढ
ਨਵੀਂ ਤਜਵੀਜ਼. ਦਿਲ ਤੋਂ ਕੱਢੀ ਹੋਈ ਬਾਤ. ਦੇਖੋ, ਕਾਢਨਾ। ੨. ਦੇਖੋ, ਕਾਢਿ.
नवीं तजवीज़. दिल तों कॱढी होई बात. देखो, काढना। २. देखो, काढि.
ਅ਼. [تجویِز] ਸੰਗ੍ਯਾ- ਫ਼ੈਸਲਾ. ਨਿਰਣਾ। ੨. ਇੰਤਜਾਮ. ਪ੍ਰਬੰਧ। ੩. ਸੰਮਤਿ. ਰਾਯ. ਇਸਦਾ ਮੂਲ ਜੌਜ਼ (ਗੁਜ਼ਰਨ ਦੇਣਾ) ਹੈ....
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਵਿ- ਕੰਠ (ਕਿਨਾਰੇ) ਨਾਲ ਸੰਬੰਧਿਤ। ੨. ਸੰਗ੍ਯਾ- ਕੰਠ ਪਹਿਰਨ ਦਾ ਇੱਕ ਇਸਤ੍ਰੀਆਂ ਦਾ ਭੂਸਣ। ੩. ਪਹਾੜ ਦੀ ਜੜ. ਦਾਮਨੇਕੋਹ। ੪. ਦਰਿਆ ਦੇ ਕਿਨਾਰੇ ਦੀ ਜ਼ਮੀਨ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....
ਕ੍ਰਿ- ਕੱਢਣਾ. ਨਿਕਾਲਨਾ। ੨. ਸੂਈ ਅਥਵਾ ਕ਼ਲਮ ਨਾਲ ਚਿਤ੍ਰ ਖਿੱਚਣਾ। ੩. ਕੋਈ ਨਵੀਂ ਗੱਲ ਦਿਲ ਤੋਂ ਪੈਦਾ ਕਰਨੀ। ੪. ਵੱਖ ਕਰਨਾ. ਜੁਦਾ ਕਰਨਾ. ਮਖ਼ਸੂਸ ਕਰਨਾ....
ਦੇਖੋ, ਕਾਢ। ੨. ਸੰਗ੍ਯਾ- ਕਾੜ੍ਹਾ. ਕ੍ਵਾਥ. "ਕਾਢਿ ਕੁਠਾਰ ਪਿਤ ਬਾਤ ਹੰਤਾ." (ਟੋਡੀ ਮਃ ੫) ਦੇਖੋ, ਕੁਠਾਰ। ੩. ਕ੍ਰਿ. ਵਿ- ਕੰਢੇ. ਕਿਨਾਰੇ. "ਬਿਖ ਡੁਬਦਾ ਕਾਢਿ ਕਢੀਜੈ." (ਕਲਿ ਅਃ ਮਃ ੪)#੪. ਕੱਢਕੇ. ਨਿਕਾਲਕੇ. "ਕਾਢਿ ਖੜਗੁ ਗੁਰਗਿਆਨ ਕਰਾਰਾ." (ਕਲਿ ਅਃ ਮਃ ੪)...