ghritachī, ghritāchīघ्रितची, घ्रिताची
ਸੰ. घृताची ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਇੱਕ ਅਪਸਰਾ, ਜੋ ਬਹੁਤ ਸੁੰਦਰ ਲਿਖੀ ਹੈ. ਇਸ ਨੂੰ ਦੇਖਕੇ ਵ੍ਯਾਸ ਜੀ ਦਾ ਵੀਰਯ ਪਾਤ ਹੋਇਆ ਸੀ, ਜਿਸ ਤੋਂ ਸ਼ੁਕਦੇਵ ਜਨਮਿਆ. ਚ੍ਯਵਨ ਰਿਖੀ ਦੇ ਪੁਤ੍ਰ ਪ੍ਰਮਿਤਿ ਨੇ ਇਸ ਦੇ ਗਰਭ ਤੋਂ ਰੁਰੁ ਨਾਮਾ ਪੁਤ੍ਰ ਪੈਦਾ ਕੀਤਾ ਸੀ. ਕਨੌਜ ਦੇ ਰਾਜਾ ਕੁਸ਼ਨਾਭ ਨੇ ਘ੍ਰਿਤਾਚੀ ਦੇ ਉਦਰ ਤੋਂ ਸੌ ਕੰਨ੍ਯਾ ਉਤਪੰਨ ਕੀਤੀਆਂ ਸਨ. ਦੇਖੋ, ਕਨੌਜ. ਭਰਦ੍ਵਾਜ ਜੀ ਭੀ ਇਸ ਅਪਸਰਾ ਪੁਰ ਮੋਹਿਤ ਹੋ ਗਏ ਸਨ, ਜਿਸ ਤੋਂ ਉਨ੍ਹਾਂ ਦਾ ਵੀਰਯ ਡਿਗ ਪਿਆ ਅਤੇ ਉਹ ਵੀਰਯ ਦ੍ਰੋਣਿ (ਡੋਨੀ) ਵਿੱਚ ਰੱਖਣ ਤੋਂ ਦ੍ਰੋਣਾਚਾਰਯ ਜਨਮਿਆ. "ਬ੍ਰਿਖਭਾਨੁਸੁਤਾ ਕੀ ਬਰਾਬਰ ਮੂਰਤਿ ਸ਼੍ਯਾਮ ਕਹੈ ਸੁ ਨਹੀ ਘ੍ਰਿਤਚੀ ਹੈ." (ਕ੍ਰਿਸਨਾਵ) "ਸਿੰਧੁਸੁਤਾ ਰੁ ਘ੍ਰਿਤਾਚੀ ਤ੍ਰਿਯਾ." (ਕ੍ਰਿਸਨਾਵ) ਸਮੁੰਦਰ ਦੀ ਬੇਟੀ ਲੱਛਮੀ ਅਤੇ ਘ੍ਰਿਤਾਚੀ। ੨. ਹਵਨ ਵਿੱਚ ਘੀ ਟਪਕਾਉਣ ਦੀ ਕੜਛੀ। ੩. ਨਿਘੁੰਟ ਵਿੱਚ ਰਾਤ (ਰਾਤ੍ਰੀ) ਦਾ ਨਾਉਂ ਘ੍ਰਿਤਾਚੀ ਹੈ। ੪. ਉਹ ਰਾਤ ਜਿਸ ਵਿੱਚ ਤ੍ਰੇਲ ਪਵੇ. ਭਿੰਨੀ ਰੈਣਿ.
सं. घृताची महाभारत आदि ग्रंथां अनुसार इॱक अपसरा, जो बहुत सुंदर लिखी है. इस नूं देखके व्यास जी दा वीरय पात होइआ सी, जिस तों शुकदेव जनमिआ. च्यवन रिखी दे पुत्र प्रमिति ने इस दे गरभ तों रुरु नामा पुत्र पैदा कीता सी. कनौज दे राजा कुशनाभ ने घ्रिताची दे उदर तों सौ कंन्या उतपंन कीतीआं सन. देखो, कनौज. भरद्वाज जी भी इस अपसरा पुर मोहित हो गए सन, जिस तों उन्हां दा वीरय डिग पिआ अते उह वीरय द्रोणि (डोनी) विॱच रॱखण तों द्रोणाचारय जनमिआ. "ब्रिखभानुसुता की बराबर मूरति श्याम कहै सु नही घ्रितची है." (क्रिसनाव) "सिंधुसुता रु घ्रिताची त्रिया." (क्रिसनाव) समुंदर दी बेटी लॱछमी अते घ्रिताची। २. हवन विॱच घी टपकाउण दी कड़छी। ३. निघुंट विॱच रात (रात्री) दा नाउं घ्रिताची है। ४. उह रात जिस विॱच त्रेल पवे. भिंनी रैणि.
ਭਰਤਵੰਸ਼ੀ ਕੌਰਵ ਅਤੇ ਪਾਂਡਵਾਂ ਦਾ ਜਿਸ ਗ੍ਰੰਥ ਵਿੱਚ ਵਿਸ੍ਤਾਰ ਨਾਲ ਹਾਲ ਹੈ.¹ ਇਹ ਪੁਸ੍ਤਕ ਵ੍ਯਾਸ ਮੁਨਿ ਕ੍ਰਿਤ ਦੱਸਿਆ ਜਾਂਦਾ ਹੈ. ਇਸ ਦੇ ੧੮. ਪਰਵ ਅਤੇ ਸਲੋਕਸੰਖ੍ਯਾ ੯੦੦੦੦ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਆਪਣੇ ਦਰਬਾਰੀ ਕਵੀਆਂ ਤੋਂ ਇਸ ਗ੍ਰੰਥ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ ਸੀ, ਜੋ ਆਨੰਦਪੁਰ ਦੇ ਯੁੱਧ ਸਮੇਂ ਵਿਦ੍ਯਾਵਿਰੋਧੀਆਂ ਦ੍ਵਾਰਾ ਨਸ੍ਟ ਹੋਗਿਆ. ਕੁਝ ਪਰਵ ਜੋ ਪ੍ਰੇਮੀ ਪਾਠਕਾਂ ਹੱਥ ਪਹੁਚ ਚੁੱਕੇ ਸਨ. ਉਹ ਬਚਗਏ. ਮਹਾਰਾਜਾ ਨਰੇਂਦ੍ਰਸਿੰਘ ਜੀ ਪਟਿਆਲਾ ਪਤਿ ਨੇ ਗੁੰਮ ਹੋਏ ਪਰਵਾਂ ਦਾ ਅਨੁਵਾਦ ਆਪਣੇ ਕਵੀਆਂ ਤੋਂ ਕਰਵਾਕੇ ਪੁਸ੍ਤਕ ਸੰਪੂਰਣ ਕੀਤਾ. ਅਠਾਰਾਂ ਪਰਵਾਂ ਦੇ ਨਾਮ ਇਹ ਹਨ- ਆਦਿ, ਸਭਾ, ਵਨ, ਵਿਰਾਟ, ਉਦਯੋਗ, ਭੀਸਮ, ਦ੍ਰੋਣ, ਕਰਣ, ਸ਼ਲ੍ਯ, ਸੌਪਤਿਕ, ਸ੍ਤ੍ਰੀ. ਸ਼ਾਂਤਿ, ਅਨੁਸ਼ਾਸਨ, ਅਸ੍ਵਮੇਧ. ਆਸ਼੍ਰਮਵਾਸੀ, ਮੌਸ਼ਲ, ਮਹਾਪ੍ਰਸ੍ਥਾਨ ਅਤੇ ਸ੍ਵਰਗਾਰੋਹਣ ਪਰਵ। ੨. ਭਰਤਵੰਸ਼ੀ ਕੌਰਵ ਪਾਂਡਵਾਂ ਦਾ ਕੁਰੁਕ੍ਸ਼ੇਤ੍ਰ ਦੇ ਮੈਦਾਨ ਵਿੱਚ ਕੀਤਾ ਘੋਰ ਸੰਗ੍ਰਾਮ. ਵਿਦ੍ਵਾਨਾਂ ਨੇ ਇਸ ਜੰਗ ਦਾ ਸਮਾਂ ੯੫੦ ਬੀ. ਸੀ. ਮੰਨਿਆ ਹੈ। ੩. ਮਹਾਹਵ. ਵਡਾਜੰਗ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. अप्सरस्. ਸੰਗ੍ਯਾ- ਅਪ (ਪਾਣੀ) ਵਿਚੋਂ ਨਿਕਲਨੇ ਵਾਲੀ. ਰਾਮਾਇਣ ਅਤੇ ਪੁਰਾਣਾ ਵਿੱਚ ਲਿਖਿਆ ਹੈ ਕਿ ਸਮੁਦੰਰ ਰਿੜਕਨ ਤੋਂ ਅਪਸਰਾ ਨਿਕਲੀਆਂ ਹਨ. ਵੇਦਾਂ ਵਿੱਚ ਇਨ੍ਹਾਂ ਦਾ ਬਹੁਤ ਹਾਲ ਨਹੀਂ, ਕੇਵਲ ਉਰਵਸ਼ੀ ਆਦਿ ਦਾ ਹੀ ਜਿਕਰ ਹੈ. ਮਨੂ ਲਿਖਦਾ ਹੈ ਕਿ ਇਹ ੭. ਮਨੂਆਂ ਨੇ ਉਤਪੰਨ ਕੀਤੀਆਂ ਅਤੇ ਸਭਨਾਂ ਦੀਆਂ ਸਾਂਝੀਆਂ ਸਮਝੀਆਂ ਗਈਆਂ ਹਨ. ਵਾਯੁ ਪੁਰਾਣ ਵਿੱਚ ੧੪. ਅਤੇ ਹਰਿਵੰਸ਼ ਵਿੱਚ ੭. ਦਾ ਹਾਲ ਹੈ, ਅਰ ਇਨ੍ਹਾਂ ਦੇ ਵੈਦਿਕ ਅਤੇ ਲੌਕਿਕ ਦੋ ਭੇਦ ਮੰਨੇ ਹਨ. ਵੈਦਿਕ ੧੦. ਅਤੇ ਲੌਕਿਕ ੩੪. ਇਨ੍ਹਾਂ ਨੇ ਆਪਣੀ ਮੋਹਨਸ਼ਕਤਿ ਨਾਲ ਕਈ ਰਿਖੀਆਂ ਦਾ ਤਪ ਭੰਗ ਕੀਤਾ ਹੈ. ਕਾਸ਼ੀਖੰਡ ਵਿੱਚ ਲਿਖਿਆ ਹੈ ਕਿ ਗਿਣਤੀ ਵਿੱਚ ਏਹ ੩੫੦੦੦੦੦੦੦ ਹਨ. ਪਰ ਸਭ ਤੋਂ ਵਧੀਕ ਕੀਰਤਿ ਵਾਲੀਆਂ ਕੇਵਲ ੧੦੬੦ ਹੀ ਹਨ. ਰਾਮਾਇਣ ਵਿੱਚ ਇਨ੍ਹਾਂ ਦੀ ਗਿਣਤੀ ਸੱਠ ਕਰੋੜ ਹੈ. ਏਹ ਸੁਰਗ (ਸ੍ਵਰਗ) ਲੋਕ ਵਿੱਚ ਉਨ੍ਹਾਂ ਯੋਧਿਆਂ ਨੂੰ ਮਿਲਦੀਆਂ ਹਨ, ਜੋ ਯੁੱਧ ਵਿੱਚ ਨਿਰਭੈ ਲੜਦੇ ਮਰ ਗਏ ਹੋਣ.¹ ਅਪਸਰਾ ਵਿੱਚ ਸ਼ਕਲ ਬਦਲਨ ਦੀ ਭੀ ਸਮਰਥ ਹੈ. ਏਹ ਸ਼ਤਰੰਜ ਅਤੇ ਚੌਪਟ ਦੀਆਂ ਚਾਲਾਂ ਅਤੇ ਜਾਦੂ ਬਹੁਤ ਜਾਣਦੀਆਂ ਹਨ. ਅਥਰਵ ਵੇਦ ਵਿੱਚ ਇਨ੍ਹਾਂ ਦੇ ਜਾਦੂਆਂ ਨੂੰ ਰੋਕਣ ਲਈ ਕਈ ਮੰਤ੍ਰ ਜੰਤ੍ਰ ਦਿੱਤੇ ਹਨ. "ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ." (ਮਲਾ ਪੜਤਾਲ ਮਃ ੫)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਦੇਖੋ, ਬਿਆਸ ੪। ੨. ਵਿਸ੍ਤਾਰ ਫੈਲਾਓ....
ਵੀਰ੍ਯ੍ਯ. ਸੰਗ੍ਯਾ- ਸ਼ਰੀਰ ਦਾ ਸਾਰਰੂਪ ਧਾਤੁ. ਸ਼ੁਕ੍ਰ. ਮਣਿ. ਮਨੀ। ੨. ਬਲ. ਪਰਾਕ੍ਰਮ। ੩. ਤੇਜ. ਪ੍ਰਕਾਸ਼....
ਸੰਗ੍ਯਾ- ਪਤ੍ਰ. ਪੱਤਾ. "ਜੈਸੇ ਬਨ ਹਰ ਪਾਤ." (ਸਾਰ ਕਬੀਰ) ੨. ਪੰਖ. ਪਕ੍ਸ਼੍. "ਭਾਂਭੀਰੀ ਕੇ ਪਾਤ ਪਾਰਦੌ." (ਸੋਰ ਮਃ ੫) ੩. ਪਾਵਤ (ਪਾਉਂਦਾ) ਦਾ ਸੰਖੇਪ. "ਤੈਸ ਕਰਮਫਲ ਪਾਤ." (ਗੁਪ੍ਰਸੂ) ੪. ਸੰ. ਡਿਗਣ ਦੀ ਕ੍ਰਿਯਾ. ਪਤਨ. "ਰਾਜ ਕਾਜ ਰਾਖਬੇ ਕੋ ਕਛੂ ਨਹਿ ਪਾਤ ਹੈ." (ਕ੍ਰਿਸ਼ਨਾਵ) ੫. ਚਰਚਾ ਵਿੱਚ ਪਕ੍ਸ਼੍ ਦਾ ਡਿਗਣਾ. ਹਾਰ ਹੋਣੀ. "ਉੱਤਰ ਦੇ, ਨਤੁ ਹ੍ਵੈਹੈ ਪਾਤ." (ਨਾਪ੍ਰ) ੬. ਪ੍ਰਹਾਰ. ਆਘਾਤ. "ਦੇਵੀ ਕਰ੍ਯੋ ਖੱਗ ਪਾਤੰ." (ਚੰਡੀ ੨) ੭. ਵਿ- ਰਕ੍ਸ਼੍ਕ. ਤ੍ਰਾਤਾ. "ਕੇਤੇ ਪਾਤ ਨਰਿੰਦ." (ਜਪੁ) ੮. ਫ਼ਾ. [پات] ਤਖ਼ਤ. ਰਾਜਸਿੰਘਾਸਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਸੁਕ ੪....
ਪੁਲੋਮਾ ਦੇ ਗਰਭ ਤੋਂ ਭ੍ਰਿਗੁ ਦਾ ਪੁਤ੍ਰ ਇੱਕ ਰਿਖੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਇਹ ਗਰਭ ਵਿੱਚ ਸੀ, ਤਦ ਇਸ ਦੀ ਮਾਤਾ ਨੂੰ ਰਾਖਸ ਘਰੋਂ ਚੁੱਕ ਕੇ ਲੈ ਜਾਣਾ ਚਾਹੁੰਦਾ ਸੀ, ਇਸ ਪੁਰ ਗਰਭ ਵਿੱਚੋਂ ਨਿਕਲਕੇ ਬਾਲਕ ਨੇ ਰਾਖਸ ਦਾ ਆਪਣੇ ਤੇਜ ਨਾਲ ਨਾਸ਼ ਕੀਤਾ. ਗਰਭ ਤੋਂ ਚ੍ਯਵਨ (ਡਿਗਣ) ਦੇ ਕਾਰਣ ਨਾਮ ਚ੍ਯਵਨ ਹੋਇਆ. ਇਸ ਨੇ ਰਾਜਾ ਸ਼ਰਯਾਤਿ ਦੀ ਪੁਤ੍ਰੀ ਸੁਕੰਨ੍ਯਾ ਨਾਲ ਵਿਆਹ ਕੀਤਾ ਸੀ. ਚ੍ਯਵਨ ਦਾ ਪੁਤ੍ਰ ਔਰਵ ਅਤੇ ਪੋਤਾ ਰਿਚੀਕ ਸੀ. ਰਿਚੀਕ ਦਾ ਪੁਤ੍ਰ ਜਮਦਗਨਿ ਅਤੇ ਜਮਦਗਨਿ ਦਾ ਪਰਸ਼ੁਰਾਮ ਹੋਇਆ। ੨. ਚੁਇਣਾ. ਟਪਕਣਾ. ਝਰਨਾ....
ਦੇਖੋ, ਰਿਖਿ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰਗ੍ਯਾ- ਪ੍ਰਮਾਣ ਦ੍ਵਾਰਾ ਪ੍ਰਾਪਤ ਹੋਇਆ ਯਥਾਰਥ ਗਿਆਨ. ਪ੍ਰਮਾ। ੨. ਮਿਣਤੀ। ੩. ਤੋਲ....
ਸੰ. गर्भ ਅ਼. ਹ਼ਮਲ ਆਦਮੀ ਦੇ ਵੀਰਜ ਅਤੇ ਇਸਤ੍ਰੀ ਦੀ ਰਕਤ ਦੇ ਅਣੁਕੀਟਾਂ (Spermatozoon and Ovum) ਦੇ ਮਿਲਾਪ ਤੋਂ ਬੱਚੇਦਾਨ ਅੰਦਰ ਛੋਟਾ ਅੰਡਾ ਪੈਦਾ ਹੋ ਕੇ ਵਧਦਾ ਵਧਦਾ ਇੱਕ ਝਿੱਲੀ (ਜੇਰ) ਵਿੱਚ ਬੱਚੇ ਦੀ ਸ਼ਕਲ ਬਣ ਜਾਂਦਾ ਹੈ, ਜੋ ਦਸਵੇਂ ਮਹੀਨੇ ਦੇ ਅੱਠ ਦਸ ਦਿਨ ਲੈ ਕੇ ਜਨਮਦਾ ਹੈ.#ਗਰੁੜਪੁਰਾਣ ਦੇ ਛੀਵੇਂ ਅਧ੍ਯਾਯ ਵਿੱਚ ਗਰਭ ਦੇ ਬਣਨ ਵਧਣ ਆਦਿ ਦਾ ਹਾਲ ਵਿਸਤਾਰ ਨਾਲ ਲਿਖਿਆ ਹੈ. ਮਨੁਸਿਮ੍ਰਿਤਿ ਦੇ ਤੀਜੇ ਅਧ੍ਯਾਯ ਦੇ ਸ਼ਲੋਕ ੪੯ ਵਿੱਚ ਦੱਸਿਆ ਹੈ ਕਿ ਪਿਤਾ ਦਾ ਵੀਰਜ ਵੱਧ ਹੋਣ ਤੋਂ ਪੁਤ੍ਰ, ਮਾਤਾ ਦੀ ਰਿਤੁ ਜਾਦਾ ਹੋਣ ਤੋਂ ਪੁਤ੍ਰੀ ਅਤੇਦੋਹਾਂ ਦੇ ਸਮਾਨ ਹੋਣ ਤੋਂ ਨਪੁੰਸਕ ਪੈਦਾ ਹੁੰਦਾ ਹੈ। ੨. ਕੁਕ੍ਸ਼ਿ. ਕੁੱਖ। ੩. ਬੱਚਾ। ੪. ਅੰਨ। ੫. ਅਗਨਿ। ੬. ਨਦੀ ਆਦਿਕ ਦਾ ਮੱਧ ਭਾਗ। ੭. ਗੁਪਤ ਅਸਥਾਨ....
ਸੰ. ਸੰਗ੍ਯਾ- ਲਾਲ ਮ੍ਰਿਗ. ਚਿੰਕਾਰਾ. "ਬਚਨ ਸਿੰਘ ਅਗ੍ਯਾਨਹਿ ਰੁਰੂ." (ਗੁਪ੍ਰਸੂ) ਮਨਸਿਮ੍ਰਿਤਿ ਵਿੱਚ ਇਸ ਮ੍ਰਿਗ ਦਾ ਮਾਂਸ ਸ਼੍ਰਾੱਧ ਵਿੱਚ ਦੇਣਾ ਵਿਧਾਨ ਕੀਤਾ ਹੈ. ਦੇਖੋ, ਅਃ ੩, ਸਃ ੨੬੭ ਤੋਂ ੨੭੦। ੨. ਇੱਕ ਦੈਤ, ਜਿਸ ਨੂੰ ਦੇਵੀ ਨੇ ਮਾਰਿਆ. ਇਸ ਦੀ ਕਥਾ ਭਵਿਸ਼੍ਯਪੁਰਾਣ ਵਿੱਚ ਹੈ....
ਸੰਗ੍ਯਾ- ਨਾਮ। ੨. ਵਹੀ ਉੱਪਲ ਲਿਖਿਆ ਕਿਸੇ ਦੇ ਨਾਉਂ ਹਿਸਾਬ। ੩. ਨਾਮਦੇਵ ਭਗਤ. "ਨਾਮਾ ਉਪ ਬਰੈ ਹਰਿ ਕੀ ਓਟ." (ਭੈਰ ਨਾਮਦੇਵ) ੪. ਫ਼ਾ. [نامہ] ਨਾਮਹ. ਖ਼ਤ਼. ਪਤ੍ਰ. ਚਿੱਠੀ।...
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. कान्यकुब्ज ਕਾਨ੍ਯਕੁਬ੍ਜ. ਸੰਗ੍ਯਾ- ਯੂ. ਪੀ. ਦੇ ਇ਼ਲਾਕੇ. ਜ਼ਿਲਾ ਫ਼ਰਰੁਖ਼ਾਬਾਦ ਵਿੱਚ ਇੱਕ ਸ਼ਹਿਰ ਅਤੇ ਉਸ ਦਾ ਇਲਾਕਾ. ਕਨੌਜ ਪੁਰਾਣੇ ਸਮੇਂ ਹਿੰਦੂਆਂ ਦੀ ਪ੍ਰਸਿੱਧ ਰਾਜਧਾਨੀ ਰਹੀ ਹੈ. ਸਨ ੧੧੯੪ ਵਿੱਚ ਮੁਹ਼ੰਮਦ ਗ਼ੌਰੀ ਨੇ ਮਹਾਰਾਜਾ ਜੈਚੰਦ ਦੇ ਨਾਲ ਹੀ ਕਨੌਜ ਦੇ ਰਾਜ ਦੀ ਸਮਾਪਤੀ ਕਰ ਦਿੱਤੀ। ੨. ਬ੍ਰਾਹਮਣਾਂ ਦਾ ਇੱਕ ਗੋਤ੍ਰ. ਦੇਖੋ, ਕਾਨਕਬਜ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਦੇਖੋ, ਕਾਨਕੁਬਜ....
ਸੰ. घृताची ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਇੱਕ ਅਪਸਰਾ, ਜੋ ਬਹੁਤ ਸੁੰਦਰ ਲਿਖੀ ਹੈ. ਇਸ ਨੂੰ ਦੇਖਕੇ ਵ੍ਯਾਸ ਜੀ ਦਾ ਵੀਰਯ ਪਾਤ ਹੋਇਆ ਸੀ, ਜਿਸ ਤੋਂ ਸ਼ੁਕਦੇਵ ਜਨਮਿਆ. ਚ੍ਯਵਨ ਰਿਖੀ ਦੇ ਪੁਤ੍ਰ ਪ੍ਰਮਿਤਿ ਨੇ ਇਸ ਦੇ ਗਰਭ ਤੋਂ ਰੁਰੁ ਨਾਮਾ ਪੁਤ੍ਰ ਪੈਦਾ ਕੀਤਾ ਸੀ. ਕਨੌਜ ਦੇ ਰਾਜਾ ਕੁਸ਼ਨਾਭ ਨੇ ਘ੍ਰਿਤਾਚੀ ਦੇ ਉਦਰ ਤੋਂ ਸੌ ਕੰਨ੍ਯਾ ਉਤਪੰਨ ਕੀਤੀਆਂ ਸਨ. ਦੇਖੋ, ਕਨੌਜ. ਭਰਦ੍ਵਾਜ ਜੀ ਭੀ ਇਸ ਅਪਸਰਾ ਪੁਰ ਮੋਹਿਤ ਹੋ ਗਏ ਸਨ, ਜਿਸ ਤੋਂ ਉਨ੍ਹਾਂ ਦਾ ਵੀਰਯ ਡਿਗ ਪਿਆ ਅਤੇ ਉਹ ਵੀਰਯ ਦ੍ਰੋਣਿ (ਡੋਨੀ) ਵਿੱਚ ਰੱਖਣ ਤੋਂ ਦ੍ਰੋਣਾਚਾਰਯ ਜਨਮਿਆ. "ਬ੍ਰਿਖਭਾਨੁਸੁਤਾ ਕੀ ਬਰਾਬਰ ਮੂਰਤਿ ਸ਼੍ਯਾਮ ਕਹੈ ਸੁ ਨਹੀ ਘ੍ਰਿਤਚੀ ਹੈ." (ਕ੍ਰਿਸਨਾਵ) "ਸਿੰਧੁਸੁਤਾ ਰੁ ਘ੍ਰਿਤਾਚੀ ਤ੍ਰਿਯਾ." (ਕ੍ਰਿਸਨਾਵ) ਸਮੁੰਦਰ ਦੀ ਬੇਟੀ ਲੱਛਮੀ ਅਤੇ ਘ੍ਰਿਤਾਚੀ। ੨. ਹਵਨ ਵਿੱਚ ਘੀ ਟਪਕਾਉਣ ਦੀ ਕੜਛੀ। ੩. ਨਿਘੁੰਟ ਵਿੱਚ ਰਾਤ (ਰਾਤ੍ਰੀ) ਦਾ ਨਾਉਂ ਘ੍ਰਿਤਾਚੀ ਹੈ। ੪. ਉਹ ਰਾਤ ਜਿਸ ਵਿੱਚ ਤ੍ਰੇਲ ਪਵੇ. ਭਿੰਨੀ ਰੈਣਿ....
ਸੰ. उदर. ਪੇਟ. ਢਿੱਡ. ਜਠਰ. "ਉਦਰੈ ਕਾਰਣਿ ਆਪਣੈ." (ਵਾਰ ਰਾਮ ੧) ੨. ਛਾਤੀ. ਸੀਨਹ. "ਅਬਕੀ ਸਰੂਪਿ ਸੁਜਾਨਿ ਸੁਲਖਨੀ ਸਹਿਜੇ ਉਦਰਿ ਧਰੀ." (ਆਸਾ ਕਬੀਰ) ੩. ਮੇਦਾ. ਪ੍ਰਕ੍ਵਾਸ਼੍ਯ। ੪. ਅੰਤੜੀ। ੫. ਗਰਭ। ੬. ਅੰਦਰਲਾ ਪਾਸਾ....
ਦੇਖੋ, ਕਨ੍ਯਕਾ ਅਤੇ ਕਨ੍ਯਾ। ੨. ਦੇਖੋ, ਨੌ ਕੰਨ੍ਯਾ....
ਸੰ. उत्पन्न. ਵਿ- ਪੈਦਾ ਹੋਇਆ. ਜਨਮਿਆ....
ਵ੍ਰਿਹਸਪਤਿ ਦਾ ਪੁਤ੍ਰ ਇੱਕ ਰਿਖਿ, ਜਿਸ ਦਾ ਨਾਮ ਵਿਤੱਥ ਭੀ ਹੈ. ਮਹਾਭਾਰਤ ਅਤੇ ਵਿਸਨੁਪੁਰਾਣ ਵਿੱਚ ਲਿਖਿਆ ਹੈ, ਕਿ ਉਤਥ੍ਯ ਮੁਨੀ ਦੀ ਇਸਤ੍ਰੀ ਮਮਤਾ ਗਰਭਵਤੀ ਸੀ. ਇਸ ਹਾਲਤ ਵਿੱਚ ਵ੍ਰਿਹਸਪਤਿ ਨੇ ਮਮਤਾ ਨਾਲ ਭੋਗ ਕੀਤਾ. ਗਰਭ ਵਿੱਚ ਇਸਥਿੱਤ ਬੱਚੇ ਨੇ ਵ੍ਰਿਹਸਪਿਤ ਦਾ ਵੀਰਯ ਲੱਤ ਮਾਰਕੇ ਬਾਹਰ ਕੱਢ ਦਿੱਤਾ ਅਰ ਆਖਿਆ ਕਿ ਮੇਰੇ ਹੁੰਦੇ ਹੋਰ ਬੱਚੇ ਦੇ ਠਹਿਰਣ ਦਾ ਇੱਥੇ ਥਾਂ ਨਹੀਂ. ਵ੍ਰਿਹਸਪਤਿ ਨੇ ਗਰਭ ਵਿੱਚ ਇਸਥਿਤ ਬੱਚੇ ਨੂੰ ਸ਼੍ਰਾਪ ਦੇਕੇ ਅੰਨ੍ਹਾ ਕਰ ਦਿੱਤਾ, ਜਿਸ ਤੋਂ ਉਸ ਦਾ ਨਾਮ ਦੀਰਘਤਮਾ ਹੋਇਆ. ਵ੍ਰਿਹਸਪਤਿ ਨੇ ਮਮਤਾ ਨੂੰ ਆਖਿਆ ਕਿ ਮੇਰੇ ਵੀਰਯ ਤੋਂ ਦੂਜੀ ਵਾਰ ਪੈਦਾ ਹੋਏ ਬਾਲਕ ਨੂੰ ਤੂੰ ਭਰ (ਪਾਲਨ ਕਰ). ਇਸ ਲਈ ਨਾਉਂ ਭਰਦ੍ਵਾਜ ਹੋਇਆ.#ਭਰਦ੍ਵਾਜ ਕਈ ਵੇਦਮੰਤ੍ਰਾਂ ਦਾ ਕਰਤਾ ਹੋਇਆ ਹੈ. ਰਾਮਚੰਦ੍ਰ ਜੀ ਦੇ ਸਮੇਂ ਇਹ ਪ੍ਰਯਾਗ ਵਿੱਚ ਰਹਿਂਦਾ ਸੀ. ਭਾਰਦ੍ਵਾਜ ਗੋਤ੍ਰ ਇਸੇ ਤੋਂ ਚੱਲਿਆ ਹੈ. ਪਾਂਡਵਾਂ ਨੂੰ ਸ਼ਸਤ੍ਰਵਿਦ੍ਯਾ ਸਿਖਾਉਣ ਵਾਲਾ ਦ੍ਰੋਣ, ਇਸੇ ਭਰਦ੍ਵਾਜ ਦਾ ਪੁਤ੍ਰ ਸੀ ਦੇਖੋ, ਉਤੱਥ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵਿ- ਮੋਹਿਆ ਹੋਇਆ। ੨. ਬੇਹੋਸ਼ ਹੋਇਆ. ਮੂਰਛਿਤ. "ਲਾਗਤ ਹੀ ਸਰ ਮੋਹਿਤ ਭ੍ਯੋ." (ਕ੍ਰਿਸਨਾਵ) "ਕਰ ਮੋਹਿਤ ਕੇਸਨ ਤੇ ਗਹਿਲੀਨੋ," (ਕ੍ਰਿਸਨਾਵ)...
ਦੇਖੋ, ਡਿਗਣਾ। ੨. ਸੰ. ਨ੍ਰਿਗ (नृग) ਭਾਗਵਤ ਅਨੁਸਾਰ ਇਕ੍ਸ਼੍ਵਾਕੁ ਵੰਸ਼ੀ ਇੱਕ ਪ੍ਰਤਾਪੀ ਰਾਜਾ, ਜਿਸ ਨੇ ਪਯੋਸ੍ਣੀ ਨਦੀ ਦੇ ਕਿਨਾਰੇ ਅਨੇਕ ਜੱਗ ਕੀਤੇ. ਇਸ ਦੀ ਦਾਨ ਕੀਤੀ ਗਊ ਇੱਕ ਵਾਰ ਮੁੜ ਇਸ ਦੇ ਵੱਗ ਵਿੱਚ ਆਗਈ ਅਤੇ ਉਹ ਦੁਬਾਰਾ ਦਾਨ ਕੀਤੀ ਗਈ. ਜਿਸ ਬ੍ਰਾਹਮਣ ਨੂੰ ਪਹਿਲੀ ਵਾਰ ਦਾਨ ਵਿੱਚ ਗਊ ਮਿਲੀ ਸੀ ਉਸ ਨੇ ਨ੍ਰਿਗ ਨੂੰ ਸ੍ਰਾਪ ਦਿੱਤਾ ਕਿ ਤੂੰ ਕਿਰਲਾ ਹੋਜਾ. ਇਸ ਕਿਰਲੇ ਦਾ ਕ੍ਰਿਸਨ ਜੀ ਨੇ ਉੱਧਾਰ ਕੀਤਾ. "ਏਕ ਭੂਪ ਛਤ੍ਰੀ ਡਿਗ ਨਾਮਾ." (ਕ੍ਰਿਸਨਾਵ) ਦੇਖੋ, ਨ੍ਰਿਗ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਦ੍ਰੋਣ ਦਾ ਪੁਤ੍ਰ, ਅਸ਼੍ਵਥਾੱਮਾ, "ਨਹਿ ਭੀਖਮ ਦ੍ਰੋਣ ਕ੍ਰਿਪਾ ਅਰੁ ਦ੍ਰੋਣਿ." (ਚੰਡੀ ੧) ੨. ਪਹਾੜਾਂ ਦੀ ਦੂਣ। ੩. ਇੱਕ ਪੁਰਾਣਾ ਤੋਲ, ਜੋ ੧੨੮ ਸੇਰ ਕੱਚੇ ਦਾ ਹੁੰਦਾ ਸੀ....
ਦੇਖੋ, ਦ੍ਰੋਣ ੭....
ਫ਼ਾ. [برابر] ਵਿ- ਤੁਲ੍ਯ. ਸਮਾਨ। ੨. ਸਮ. ਹਮਵਾਰ. ਪਧਰਾ। ੩. ਠੀਕ। ੪. ਲਗਾਤਾਰ. ਨਿਰੰਤਰ....
ਸੰ. मूर्ति. ਮੂਰ੍ਤਿ. ਸੰਗ੍ਯਾ- ਦੇਹ. ਸ਼ਰੀਰ. "ਮੂਰਤਿ ਪੰਚ ਪ੍ਰਮਾਣ ਪੁਰਖ." (ਸਵੈਯੇ ਮਃ ੫. ਕੇ) ੨. ਆਕਾਰ. ਸ਼ਕਲ। ੩. ਪ੍ਰਤਿਮਾ. ਤਸਵੀਰ. "ਨਾਨਕ ਮੂਰਤਿਚਿਤ੍ਰ ਜਿਉ ਛਾਡਤਿ ਨਾਹਨ ਭੀਤ." (ਸਃ ਮਃ ੯) ੪. ਸਖ਼ਤੀ. ਕਠੋਰਤਾ। ੫. ਨਮੂਨਾ. ਉਦਾਹਰਣ. ਮਿਸਾਲ. "ਤਾਂ ਨਾਨਕ ਕਹੀਐ. ਮੂਰਤਿ." (ਮਃ ੨. ਵਾਰ ਸਾਰ) ੬. ਹਸ੍ਤਿ. ਹੋਂਦ. ਭਾਵ. ਸੱਤਾ. "ਅਕਾਲਮੂਰਤਿ" (ਜਪੁ) "ਕਹੁ ਕਬੀਰੁ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ." (ਸਾਰ ਕਬੀਰ)...
ਸੰ. श्यात ਵਿ- ਨੀਲਾ. ਕਾਲਾ। ੨. ਸੰਗ੍ਯਾ- ਕਾਲਾ ਪਦਾਰਥ. ਕਵੀ ਆਪਣੀ ਰਚਨਾ ਵਿੱਚ ਇਹ ਵਸਤੂਆਂ ਸ਼੍ਯਾਮ ਲਿਖਦੇ ਹਨ- ਅਪਯਸ਼, ਲੋਹਾ, ਸੱਪ, ਕੱਜਲ, ਕਲਹ, ਕਲਿਯੁਗ, ਕਲੰਕ, ਕਾਮ, ਕਾਲੀ ਦੇਵੀ, ਕੀਚ (ਚਿੱਕੜ), ਕੇਸ਼, ਚੋਰ, ਅੰਧੇਰਾ, ਨਾਕੂ (ਨਕ੍ਰ), ਪਾਪ, ਕੋਕਿਲ, ਭੌਰਾ, ਮਹਿਂ (ਭੈਂਸ), ਮਦ, ਕਸਤੂਰੀ, ਰਾਖਸ, ਰਾਤ੍ਰਿ ਅਤੇ ਰਿੱਛ। ੩. ਸ੍ਰੀ ਕ੍ਰਿਸਨ, ਕਾਲਾ ਰੰਗ ਹੋਣ ਕਰਕੇ ਇਹ ਨਾਉਂ ਪ੍ਰਸਿੱਧ ਹੋ ਗਿਆ ਹੈ। ੪. ਕਿਤਨਿਆਂ ਦੇ ਖਿਆਲ ਅਨੁਸਾਰ "ਸ੍ਯਾਮ" ਦਸ਼ਮੇਸ਼ ਦਾ ਤਖੱਲੁਸ (ਛਾਪ) ਹੈ ਬਹੁਤ ਵਿਦ੍ਵਾਨ ਮੰਨਦੇ ਹਨ ਕਿ ਸ੍ਯਾਮ ਇੱਕ ਕਵੀ ਸੀ. "ਜੋ ਬ੍ਰਿਜਨਾਯਕ ਕੋ ਰੁਚਿ ਸੋਂ ਕਵਿ ਸ੍ਯਾਮ ਭਨੈ ਫੁਨ ਜਾਪ ਜਪੈ ਹੈਂ." (ਕ੍ਰਿਸਨਾਵ) ੫. ਸੰ. स्याम ਕ੍ਰਿ- ਅਸੀਂ ਹੋਈਏ।...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. घृताची ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਇੱਕ ਅਪਸਰਾ, ਜੋ ਬਹੁਤ ਸੁੰਦਰ ਲਿਖੀ ਹੈ. ਇਸ ਨੂੰ ਦੇਖਕੇ ਵ੍ਯਾਸ ਜੀ ਦਾ ਵੀਰਯ ਪਾਤ ਹੋਇਆ ਸੀ, ਜਿਸ ਤੋਂ ਸ਼ੁਕਦੇਵ ਜਨਮਿਆ. ਚ੍ਯਵਨ ਰਿਖੀ ਦੇ ਪੁਤ੍ਰ ਪ੍ਰਮਿਤਿ ਨੇ ਇਸ ਦੇ ਗਰਭ ਤੋਂ ਰੁਰੁ ਨਾਮਾ ਪੁਤ੍ਰ ਪੈਦਾ ਕੀਤਾ ਸੀ. ਕਨੌਜ ਦੇ ਰਾਜਾ ਕੁਸ਼ਨਾਭ ਨੇ ਘ੍ਰਿਤਾਚੀ ਦੇ ਉਦਰ ਤੋਂ ਸੌ ਕੰਨ੍ਯਾ ਉਤਪੰਨ ਕੀਤੀਆਂ ਸਨ. ਦੇਖੋ, ਕਨੌਜ. ਭਰਦ੍ਵਾਜ ਜੀ ਭੀ ਇਸ ਅਪਸਰਾ ਪੁਰ ਮੋਹਿਤ ਹੋ ਗਏ ਸਨ, ਜਿਸ ਤੋਂ ਉਨ੍ਹਾਂ ਦਾ ਵੀਰਯ ਡਿਗ ਪਿਆ ਅਤੇ ਉਹ ਵੀਰਯ ਦ੍ਰੋਣਿ (ਡੋਨੀ) ਵਿੱਚ ਰੱਖਣ ਤੋਂ ਦ੍ਰੋਣਾਚਾਰਯ ਜਨਮਿਆ. "ਬ੍ਰਿਖਭਾਨੁਸੁਤਾ ਕੀ ਬਰਾਬਰ ਮੂਰਤਿ ਸ਼੍ਯਾਮ ਕਹੈ ਸੁ ਨਹੀ ਘ੍ਰਿਤਚੀ ਹੈ." (ਕ੍ਰਿਸਨਾਵ) "ਸਿੰਧੁਸੁਤਾ ਰੁ ਘ੍ਰਿਤਾਚੀ ਤ੍ਰਿਯਾ." (ਕ੍ਰਿਸਨਾਵ) ਸਮੁੰਦਰ ਦੀ ਬੇਟੀ ਲੱਛਮੀ ਅਤੇ ਘ੍ਰਿਤਾਚੀ। ੨. ਹਵਨ ਵਿੱਚ ਘੀ ਟਪਕਾਉਣ ਦੀ ਕੜਛੀ। ੩. ਨਿਘੁੰਟ ਵਿੱਚ ਰਾਤ (ਰਾਤ੍ਰੀ) ਦਾ ਨਾਉਂ ਘ੍ਰਿਤਾਚੀ ਹੈ। ੪. ਉਹ ਰਾਤ ਜਿਸ ਵਿੱਚ ਤ੍ਰੇਲ ਪਵੇ. ਭਿੰਨੀ ਰੈਣਿ....
ਸੰਗ੍ਯਾ- ਸ਼ਰਾਬ, ਜੋ ਸਮੁੰਦਰ ਵਿੱਚੋਂ ਨਿਕਲੀ ਹੈ. "ਸਿੰਧੁਸੁਤਾ ਅਹਿਫੇਨ ਮੰਗਾਈ." (ਗੁਵਿ ੧੦) ੨. ਰੰਭਾ ਅਪਸਰਾ. "ਸਿੰਧੁਸੁਤਾਰੁ ਘ੍ਰਿਤਾਚੀ ਤ੍ਰਿਯਾ ਇਨ ਸੀ ਨਹਿ ਨਾਚਤ ਇੰਦ੍ਰਸਭੈ." (ਕ੍ਰਿਸਨਾਵ) ੩. ਲੱਛਮੀ। ੪. ਕਾਮਧੇਨੁ ਗਊ....
ਸ੍ਤ੍ਰੀ. "ਮਾਨ ਕਰ੍ਯੋ ਮਨ ਬੀਚ ਤ੍ਰਿਯਾ." (ਕ੍ਰਿਸਨਾਵ)...
ਦੇਖੋ, ਸਮੁਦ੍ਰ। ੨. ਖ਼ਾ. ਦੁੱਧ....
ਸੰ. ਬਟ੍ਵੀ. ਸੰਗ੍ਯਾ- ਪੁਤ੍ਰੀ. ਕਨ੍ਯਾ....
ਸੰ. ਸੰਗ੍ਯਾ- ਦੇਵਤਾ ਨੂੰ ਵੇਦ ਮੰਤ੍ਰਾਂ ਦ੍ਵਾਰਾ ਬੁਲਾਕੇ ਘੀ ਆਦਿਕ ਪਦਾਰਥਾਂ ਦਾ ਅਗਨਿ ਵਿੱਚ ਪਾਉਣ ਦਾ ਕਰਮ. ਹਮ....
ਦੇਖੋ, ਕਰਛਾ ਕਰਛੀ. "ਕੜਛੀਆ ਫਿਰੰਨਿ, ਸਾਉ ਨ ਜਾਣਨਿ ਸੁਞੀਆ." (ਵਾਰ ਗੂਜ ੨. ਮਃ ੫)...
ਸੰ. ਵਿ- ਦਿੱਤਾ ਹੋਇਆ। ੨. ਸੰ. ਰਤ. ਪ੍ਰੀਤਿਵਾਨ. "ਨਾਮ ਸੰਗਿ ਮਨ ਤਨਹਿ ਰਾਤ." (ਮਾਲੀ ਮਃ ੫) ੩. ਸੰ. ਰਾਤ੍ਰਿ. ਨਿਸ਼ਾ. ਰਜਨੀ. ਸ਼ਬ....
ਦੇਖੋ, ਰਾਤ੍ਰਿ....
ਭਿੱਜੀ. ਪਸੀਜੀ....
ਸੰਗ੍ਯਾ- ਰਜਨਿ. ਰਾਤ੍ਰਿ. "ਰੈਣਿ ਗਵਾਈ ਸੋਇਕੈ." (ਗਉ ਮਃ ੧) ੨. ਭਾਵ- ਉਮਰ. "ਸਭ ਮੁਕਦੀ ਚਲੀ ਰੈਣਿ." (ਸ੍ਰੀ ਮਃ ੫)...