chyavana, chyavanaच्यवन, च्यवन
ਪੁਲੋਮਾ ਦੇ ਗਰਭ ਤੋਂ ਭ੍ਰਿਗੁ ਦਾ ਪੁਤ੍ਰ ਇੱਕ ਰਿਖੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਇਹ ਗਰਭ ਵਿੱਚ ਸੀ, ਤਦ ਇਸ ਦੀ ਮਾਤਾ ਨੂੰ ਰਾਖਸ ਘਰੋਂ ਚੁੱਕ ਕੇ ਲੈ ਜਾਣਾ ਚਾਹੁੰਦਾ ਸੀ, ਇਸ ਪੁਰ ਗਰਭ ਵਿੱਚੋਂ ਨਿਕਲਕੇ ਬਾਲਕ ਨੇ ਰਾਖਸ ਦਾ ਆਪਣੇ ਤੇਜ ਨਾਲ ਨਾਸ਼ ਕੀਤਾ. ਗਰਭ ਤੋਂ ਚ੍ਯਵਨ (ਡਿਗਣ) ਦੇ ਕਾਰਣ ਨਾਮ ਚ੍ਯਵਨ ਹੋਇਆ. ਇਸ ਨੇ ਰਾਜਾ ਸ਼ਰਯਾਤਿ ਦੀ ਪੁਤ੍ਰੀ ਸੁਕੰਨ੍ਯਾ ਨਾਲ ਵਿਆਹ ਕੀਤਾ ਸੀ. ਚ੍ਯਵਨ ਦਾ ਪੁਤ੍ਰ ਔਰਵ ਅਤੇ ਪੋਤਾ ਰਿਚੀਕ ਸੀ. ਰਿਚੀਕ ਦਾ ਪੁਤ੍ਰ ਜਮਦਗਨਿ ਅਤੇ ਜਮਦਗਨਿ ਦਾ ਪਰਸ਼ੁਰਾਮ ਹੋਇਆ। ੨. ਚੁਇਣਾ. ਟਪਕਣਾ. ਝਰਨਾ.
पुलोमा दे गरभ तों भ्रिगु दा पुत्र इॱक रिखी. महाभारत विॱच लिखिआ है कि जद इह गरभ विॱच सी, तद इस दी माता नूं राखस घरों चुॱक के लै जाणा चाहुंदा सी, इस पुर गरभ विॱचों निकलके बालक ने राखस दा आपणे तेज नाल नाश कीता. गरभ तों च्यवन (डिगण) दे कारण नाम च्यवन होइआ. इस ने राजा शरयाति दी पुत्री सुकंन्यानाल विआह कीता सी. च्यवन दा पुत्र औरव अते पोता रिचीक सी. रिचीक दा पुत्र जमदगनि अते जमदगनि दा परशुराम होइआ। २. चुइणा. टपकणा. झरना.
ਵੈਸ਼੍ਵਾਨਰ ਦੈਤ ਦੀ ਪੁਤ੍ਰੀ, ਜੋ ਭ੍ਰਿਗ ਰਿਖੀ ਦੀ ਇਸਤ੍ਰੀ ਅਤੇ ਚ੍ਯਵਨ ਦੀ ਮਾਤਾ ਸੀ। ੨. ਦੇਖੋ, ਪੁਲੋਮਨ....
ਸੰ. गर्भ ਅ਼. ਹ਼ਮਲ ਆਦਮੀ ਦੇ ਵੀਰਜ ਅਤੇ ਇਸਤ੍ਰੀ ਦੀ ਰਕਤ ਦੇ ਅਣੁਕੀਟਾਂ (Spermatozoon and Ovum) ਦੇ ਮਿਲਾਪ ਤੋਂ ਬੱਚੇਦਾਨ ਅੰਦਰ ਛੋਟਾ ਅੰਡਾ ਪੈਦਾ ਹੋ ਕੇ ਵਧਦਾ ਵਧਦਾ ਇੱਕ ਝਿੱਲੀ (ਜੇਰ) ਵਿੱਚ ਬੱਚੇ ਦੀ ਸ਼ਕਲ ਬਣ ਜਾਂਦਾ ਹੈ, ਜੋ ਦਸਵੇਂ ਮਹੀਨੇ ਦੇ ਅੱਠ ਦਸ ਦਿਨ ਲੈ ਕੇ ਜਨਮਦਾ ਹੈ.#ਗਰੁੜਪੁਰਾਣ ਦੇ ਛੀਵੇਂ ਅਧ੍ਯਾਯ ਵਿੱਚ ਗਰਭ ਦੇ ਬਣਨ ਵਧਣ ਆਦਿ ਦਾ ਹਾਲ ਵਿਸਤਾਰ ਨਾਲ ਲਿਖਿਆ ਹੈ. ਮਨੁਸਿਮ੍ਰਿਤਿ ਦੇ ਤੀਜੇ ਅਧ੍ਯਾਯ ਦੇ ਸ਼ਲੋਕ ੪੯ ਵਿੱਚ ਦੱਸਿਆ ਹੈ ਕਿ ਪਿਤਾ ਦਾ ਵੀਰਜ ਵੱਧ ਹੋਣ ਤੋਂ ਪੁਤ੍ਰ, ਮਾਤਾ ਦੀ ਰਿਤੁ ਜਾਦਾ ਹੋਣ ਤੋਂ ਪੁਤ੍ਰੀ ਅਤੇਦੋਹਾਂ ਦੇ ਸਮਾਨ ਹੋਣ ਤੋਂ ਨਪੁੰਸਕ ਪੈਦਾ ਹੁੰਦਾ ਹੈ। ੨. ਕੁਕ੍ਸ਼ਿ. ਕੁੱਖ। ੩. ਬੱਚਾ। ੪. ਅੰਨ। ੫. ਅਗਨਿ। ੬. ਨਦੀ ਆਦਿਕ ਦਾ ਮੱਧ ਭਾਗ। ੭. ਗੁਪਤ ਅਸਥਾਨ....
ਮਹਾਭਾਰਤ ਵਿੱਚ ਲਿਖਿਆ ਹੈ ਕਿ ਇੱਕ ਵਾਰ ਬ੍ਰਹਮਾ, ਰੁਦ੍ਰ ਦਾ ਯਗ੍ਯ ਕਰਵਾ ਰਿਹਾ ਸੀ, ਉੱਥੇ ਇਕੱਠੀਆਂ ਹੋਈਆਂ ਦੇਵਤਿਆਂ ਦੀਆਂ ਇਸਤ੍ਰੀਆਂ ਅਤੇ ਕਨ੍ਯਾ ਨੂੰ ਦੇਖਕੇ ਬ੍ਰਹਮਾ ਦਾ ਵੀਰਯ ਪਾਤ ਹੋ ਗਿਆ, ਜਿਸ ਨੂੰ ਸੂਰਜ ਨੇ ਇਕੱਠਾ ਕਰਕੇ ਅਗਨਿ ਵਿੱਚ ਹਵਨ ਕੀਤਾ. ਉਸ ਤੋਂ ਤਿੰਨ ਬਾਲਕ ਪੈਦਾ ਹੋਏ. ਸੁੰਦਰ ਬਾਲਕਾਂ ਨੂੰ ਦੇਖਕੇ ਸ਼ਿਵ ਅਗਨਿ ਅਤੇ ਬ੍ਰਹਮਾ ਦਾ ਜੀ ਲਲਚਾਇਆ ਅਰ ਹਰੇਕ ਨੇ ਆਪਣੇ ਬਣਾਉਣੇ ਚਾਹੇ. ਹੋਰ ਦੇਵਤਿਆਂ ਨੇ ਵਿੱਚ ਪੈਕੇ ਝਗੜਾ ਨਿਬੇੜਿਆ ਅਤੇ ਤੇਹਾਂ ਨੂੰ ਇੱਕ ਇੱਕ ਵੰਡ ਦਿੱਤਾ. ਸ਼ਿਵ ਦੇ ਹਿੱਸੇ ਭ੍ਰਿਗ, ਅਗਨਿ ਨੂੰ ਅੰਗਿਰਾ ਅਤੇ ਬ੍ਰਹਮਾ ਨੂੰ ਕਵਿ (ਸ਼ੁਕ੍ਰ) ਮਿਲਿਆ.#ਭ੍ਰਿਗੁ ਦਾ ਜਿਕਰ ਰਿਗਵੇਦ ਵਿੱਚ ਭੀ ਕਈ ਥਾਂ ਆਇਆ ਹੈ. ਮਨੁਸਿਮ੍ਰਿਤਿ ਦਾ ਕਰਤਾ ਇਹੀ ਵਿਦ੍ਵਾਨ ਹੈ. ਭਾਰਗਵ ਵੰਸ਼, ਜਿਸ ਵਿੱਚ ਪਰਸ਼ੁਰਾਮ ਪ੍ਰਤਾਪੀ ਹੋਇਆ ਹੈ ਉਹ ਇਸੇ ਭ੍ਰਿਗੁ ਤੋਂ ਚੱਲਿਆ ਹੈ. ਦਕ੍ਸ਼੍ ਪ੍ਰਜਾਪਤਿ ਦਾ ਯਗ੍ਯ (ਜਿਸ ਵਿੱਚ ਸ਼ਿਵ ਦਾ ਹਿੱਸਾ ਨਹੀਂ ਕੱਢਿਆ ਗਿਆ ਸੀ) ਭ੍ਰਿਗੁ ਨੇ ਕਰਾਇਆ ਸੀ. ਜਦ ਸ਼ਿਵ ਨੇ ਆਕੇ ਆਪਣੇ ਗਣਾਂ ਤੋਂ ਯਗ੍ਯ ਭ੍ਰਸ੍ਟ ਕਰਾਇਆ, ਤਦ ਭ੍ਰਿਗੁ ਦੀ ਭੀ ਦਾੜ੍ਹੀ ਪੁੱਟੀ ਗਈ ਸੀ.#ਪਦਮਪੁਰਾਣ ਵਿੱਚ ਕਥਾ ਹੈ ਕਿ ਇੱਕ ਵਾਰ ਸਾਰੇ ਰਿਖੀਆਂ ਨੇ ਸਭਾ ਕਰਕੇ ਨਿਰਣਾ ਕਰਨਾ ਚਾਹਿਆ ਕਿ ਤੇਹਾਂ ਦੇਵਤਿਆਂ ਵਿੱਚੋਂ ਕੇੜ੍ਹਾ ਪੂਜ੍ਯ ਹੈ. ਭ੍ਰਿਗੁ ਨੇ ਆਖਿਆ ਕਿ ਮੈ ਪਰੀਖ੍ਯਾ ਕਰਕੇ ਇਸ ਦਾ ਫੈਸਲਾ ਕਰਾਂਗਾ. ਸਭ ਤੋਂ ਪਹਿਲਾਂ ਭ੍ਰਿਗੁ ਸ਼ਿਵ ਪਾਸ ਪਹੁੰਚਿਆ, ਅੱਗੇ ਉਹ ਪਾਰਵਤੀ ਨਾਲ ਵਿਲਾਸ ਕਰ ਰਿਹਾ ਸੀ, ਇਸ ਪੁਰ ਰਿਖੀ ਨੇ ਸ਼੍ਰਾਪ ਦਿੱਤਾ ਕਿ ਸ਼ਿਵ ਲਿੰਗਰੂਪ ਬਣਜਾਵੇ. ਫੇਰ ਬ੍ਰਹਮਾ ਪਾਸ ਗਿਆ, ਉੱਥੇ ਭੀ ਭ੍ਰਿਗੁ ਦਾ ਮਾਨ ਨਹੀਂ ਹੋਇਆ, ਇਸ ਲਈ ਬ੍ਰਹਮਾ ਨੂੰ ਭੀ ਪੂਜ੍ਯ ਪਦਵੀ ਤੋਂ ਖਾਰਿਜ ਕੀਤਾ. ਅੰਤ ਜਦ ਵਿਸਨੁ ਪਾਸ ਗਿਆ ਤਾਂ ਉਹ ਸੁੱਤਾ ਪਿਆ ਸੀ. ਭ੍ਰਿਗੁ ਨੇ ਛਾਤੀ ਵਿੱਚ ਲੱਤ ਮਾਰਕੇ ਜਗਾਇਆ. ਵਿਸਨੁ ਨੇ ਕ੍ਰੋਧ ਕਰਨ ਦੀ ਥਾਂ ਭ੍ਰਿਗੁ ਦਾ ਪੈਰ ਪ੍ਰੇਮਭਾਵ ਨਾਲ ਮਲਿਆ ਅਰ ਆਖਿਆ ਕਿ ਆਪ ਦੇ ਚਰਣ ਨੂੰ ਮੇਰੇ ਕਠੋਰ ਸ਼ਰੀਰ ਨਾਲ ਲੱਗਕੇ ਸੱਟ ਵੱਜੀ ਹੋਣੀ ਹੈ. ਭ੍ਰਿਗੁ ਨੇ ਮੁੜਕੇ ਰਿਖੀਸਭਾ ਵਿੱਚ ਫੈਸਲਾ ਸੁਣਾਇਆ ਕਿ ਵਿਸਨੁ ਪੂਜ੍ਯ ਦੇਵ ਹੈ. "ਜਾਪ ਕਿਯੋ ਸਭ ਹੀ ਹਰਿ ਕੋ ਜਬ ਯੌਂ ਭ੍ਰਿਗੁ ਆਯਕੈ ਬਾਤ ਸੁਨਾਈ." (ਕ੍ਰਿਸਨਾਵ) ੨. ਸ਼ਿਵ। ੩. ਸ਼ੁਕ੍ਰਗ੍ਰਹ। ੪. ਪਹਾੜ ਦੀ ਉੱਚੀ ਤਿੱਖੀ ਢਲਵਾਣ। ੫. ਸ਼ੁਕ੍ਰਵਾਰ. ਜੁਮਾ। ੬. ਤੰਤ੍ਰਸ਼ਾਸਤ੍ਰ ਅਨੁਸਾਰ ਸੱਸਾ ਅੱਖਰ. ਸਕਾਰ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦੇਖੋ, ਰਿਖਿ....
ਭਰਤਵੰਸ਼ੀ ਕੌਰਵ ਅਤੇ ਪਾਂਡਵਾਂ ਦਾ ਜਿਸ ਗ੍ਰੰਥ ਵਿੱਚ ਵਿਸ੍ਤਾਰ ਨਾਲ ਹਾਲ ਹੈ.¹ ਇਹ ਪੁਸ੍ਤਕ ਵ੍ਯਾਸ ਮੁਨਿ ਕ੍ਰਿਤ ਦੱਸਿਆ ਜਾਂਦਾ ਹੈ. ਇਸ ਦੇ ੧੮. ਪਰਵ ਅਤੇ ਸਲੋਕਸੰਖ੍ਯਾ ੯੦੦੦੦ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਆਪਣੇ ਦਰਬਾਰੀ ਕਵੀਆਂ ਤੋਂ ਇਸ ਗ੍ਰੰਥ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ ਸੀ, ਜੋ ਆਨੰਦਪੁਰ ਦੇ ਯੁੱਧ ਸਮੇਂ ਵਿਦ੍ਯਾਵਿਰੋਧੀਆਂ ਦ੍ਵਾਰਾ ਨਸ੍ਟ ਹੋਗਿਆ. ਕੁਝ ਪਰਵ ਜੋ ਪ੍ਰੇਮੀ ਪਾਠਕਾਂ ਹੱਥ ਪਹੁਚ ਚੁੱਕੇ ਸਨ. ਉਹ ਬਚਗਏ. ਮਹਾਰਾਜਾ ਨਰੇਂਦ੍ਰਸਿੰਘ ਜੀ ਪਟਿਆਲਾ ਪਤਿ ਨੇ ਗੁੰਮ ਹੋਏ ਪਰਵਾਂ ਦਾ ਅਨੁਵਾਦ ਆਪਣੇ ਕਵੀਆਂ ਤੋਂ ਕਰਵਾਕੇ ਪੁਸ੍ਤਕ ਸੰਪੂਰਣ ਕੀਤਾ. ਅਠਾਰਾਂ ਪਰਵਾਂ ਦੇ ਨਾਮ ਇਹ ਹਨ- ਆਦਿ, ਸਭਾ, ਵਨ, ਵਿਰਾਟ, ਉਦਯੋਗ, ਭੀਸਮ, ਦ੍ਰੋਣ, ਕਰਣ, ਸ਼ਲ੍ਯ, ਸੌਪਤਿਕ, ਸ੍ਤ੍ਰੀ. ਸ਼ਾਂਤਿ, ਅਨੁਸ਼ਾਸਨ, ਅਸ੍ਵਮੇਧ. ਆਸ਼੍ਰਮਵਾਸੀ, ਮੌਸ਼ਲ, ਮਹਾਪ੍ਰਸ੍ਥਾਨ ਅਤੇ ਸ੍ਵਰਗਾਰੋਹਣ ਪਰਵ। ੨. ਭਰਤਵੰਸ਼ੀ ਕੌਰਵ ਪਾਂਡਵਾਂ ਦਾ ਕੁਰੁਕ੍ਸ਼ੇਤ੍ਰ ਦੇ ਮੈਦਾਨ ਵਿੱਚ ਕੀਤਾ ਘੋਰ ਸੰਗ੍ਰਾਮ. ਵਿਦ੍ਵਾਨਾਂ ਨੇ ਇਸ ਜੰਗ ਦਾ ਸਮਾਂ ੯੫੦ ਬੀ. ਸੀ. ਮੰਨਿਆ ਹੈ। ੩. ਮਹਾਹਵ. ਵਡਾਜੰਗ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਦੇਖੋ, ਰਾਕ੍ਸ਼੍ਸ....
ਦੇਖੋ, ਚੁਕ। ੨. ਸੰ. चुक्क्. ਧਾ- ਦੁੱਖ ਦੇਣਾ, ਦੁੱਖ ਹੋਣਾ। ੩. ਸੰਗ੍ਯਾ- ਭੜਕਾਉ. ਉਕਸਾਵਟ....
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. तिज्. ਧਾ- ਤਿੱਖਾ ਕਰਨਾ, ਚਮਕਣਾ। ੨. ਸੰਗ੍ਯਾ- ਚਮਕ. ਪ੍ਰਕਾਸ਼. "ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ." (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ) ੩. ਬਲ. ਸ਼ਕਤਿ। ੪. ਅਗਨਿ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੫. ਵੀਰਯ। ੬. ਮਿੰਜ। ੭. ਘੀ। ੮. ਕ੍ਰੋਧ. "ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ." (ਮਲਾ ਮਃ ੧) ੯. ਫ਼ਾ. [تیز] ਤੇਜ਼. ਵਿ- ਤਿੱਖਾ। ੧੦. ਚਾਲਾਕ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਪੁਲੋਮਾ ਦੇ ਗਰਭ ਤੋਂ ਭ੍ਰਿਗੁ ਦਾ ਪੁਤ੍ਰ ਇੱਕ ਰਿਖੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਇਹ ਗਰਭ ਵਿੱਚ ਸੀ, ਤਦ ਇਸ ਦੀ ਮਾਤਾ ਨੂੰ ਰਾਖਸ ਘਰੋਂ ਚੁੱਕ ਕੇ ਲੈ ਜਾਣਾ ਚਾਹੁੰਦਾ ਸੀ, ਇਸ ਪੁਰ ਗਰਭ ਵਿੱਚੋਂ ਨਿਕਲਕੇ ਬਾਲਕ ਨੇ ਰਾਖਸ ਦਾ ਆਪਣੇ ਤੇਜ ਨਾਲ ਨਾਸ਼ ਕੀਤਾ. ਗਰਭ ਤੋਂ ਚ੍ਯਵਨ (ਡਿਗਣ) ਦੇ ਕਾਰਣ ਨਾਮ ਚ੍ਯਵਨ ਹੋਇਆ. ਇਸ ਨੇ ਰਾਜਾ ਸ਼ਰਯਾਤਿ ਦੀ ਪੁਤ੍ਰੀ ਸੁਕੰਨ੍ਯਾ ਨਾਲ ਵਿਆਹ ਕੀਤਾ ਸੀ. ਚ੍ਯਵਨ ਦਾ ਪੁਤ੍ਰ ਔਰਵ ਅਤੇ ਪੋਤਾ ਰਿਚੀਕ ਸੀ. ਰਿਚੀਕ ਦਾ ਪੁਤ੍ਰ ਜਮਦਗਨਿ ਅਤੇ ਜਮਦਗਨਿ ਦਾ ਪਰਸ਼ੁਰਾਮ ਹੋਇਆ। ੨. ਚੁਇਣਾ. ਟਪਕਣਾ. ਝਰਨਾ....
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਦੇਖੋ, ਵਿਵਾਹ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਫ਼ਾ [پوتہ] ਪੋਤਹ. ਖ਼ਜ਼ਾਨਾ. "ਦਇਆ ਕਾ ਪੋਤਾ." (ਰਾਮ ਮਃ ੫) "ਖੋਟੇ ਪੋਤੇ ਨਾ ਪਵਹਿ." (ਸ੍ਰੀ ਮਃ ੧) ੨. ਸੰ. ਪੋਤ. ਜਹਾਜ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ ੧) ੩. ਸੰ. ਪੌਤ੍ਰ. ਪੁਤ੍ਰ ਦਾ ਪੁਤ੍ਰ. "ਪਿਯੂ ਦਾਦੇ ਜੇਵੇਹਿਆ ਪੋਤਾ ਪਰ- ਵਾਣੁ." (ਵਾਰ ਰਾਮ ੩)#ਜੇ ਸ਼ਰਣਾਗਤ ਕੇ ਪ੍ਰਤਿਪਾਲਕ#ਭੌਜਲ ਤਾਰਨ ਕੋ ਪਦ ਪੋਤਾ,#ਵਾਕ ਬਲੀ ਸ਼ਿਕਰੇ ਸਮ ਜੋ ਹੁਇ#ਦੋਸ ਨਸੈਂ ਸਮੁਦਾਯ ਕਪੋਤਾ,#ਸੇਵਕ ਕੇ ਪ੍ਰਿਯ ਦੇਵਨਦੇਵ#ਅਭੇਵ ਸਦਾ ਗੁਨ ਗ੍ਯਾਨਹਿ ਪੋਤਾ,#ਸੋ ਅਬ ਜਾਹਰ ਰੂਪ ਅਨੂਪ#ਭਯੋ ਗੁਰੁ ਸ੍ਰੀ ਹਰਿਗੋਬਿੰਦ ਪੋਤਾ.#(ਗੁਪ੍ਰਸੂ)...
ਸੰ. ऋचीक. ਭ੍ਰਿਗੁਵੰਸ਼ੀ ਇੱਕ ਰਿਖੀ, ਜੋ ਜਮਦਗ੍ਨਿ ਦਾ ਪਿਤਾ ਅਤੇ ਊਰਵ ਦਾ ਪੁਤ੍ਰ ਸੀ. ਵਿਸਨੁਪੁਰਾਣ ਵਿੱਚ ਕਥਾ ਹੈ ਕਿ ਰਿਚੀਕ ਬਹੁਤ ਬੁੱਢਾ ਸੀ, ਪਰ ਰਾਜਾ ਗਾਧੀ ਪਾਸ ਉਸ ਦੀ ਲੜਕੀ ਵਿਆਹੁਣ ਲਈ ਪੁੱਜਾ. ਗਾਧੀ ਨੇ ਆਖਿਆ ਕਿ ਜੇ ਤੂੰ ਇੱਕ ਹਜ਼ਾਰ ਚਿੱਟਾ ਘੋੜਾ ਕਾਲੇ ਕੰਨਾਂ ਵਾਲਾ ਮੈਨੂੰ ਦੇਵੇਂ, ਤਦ ਕਨ੍ਯਾ ਦੇਵਾਂਗਾ. ਰਿਚੀਕ ਨੇ ਅਜੇਹੇ ਘੋੜੇ ਵਰੁਣ ਤੋਂ ਲੈਕੇ ਰਾਜੇ ਨੂੰ ਦਿੱਤੇ ਅਤੇ ਉਸ ਦੀ ਪੁਤ੍ਰੀ "ਸਤ੍ਯਵਤੀ" ਵਿਆਹੀ. ਰਾਮਾਯਣ ਵਿੱਚ ਕਥਾ ਹੈ ਕਿ ਰਿਚੀਕ ਨੇ ਆਪਣਾ ਪੁਤ੍ਰ ਸੁਨਹਸ਼ੇਫ ਯਗ੍ਯ ਦੀ ਕੁਰਬਾਨੀ ਲਈ ਵੇਚ ਦਿੱਤਾ ਸੀ. ਦੇਖੋ, ਸੁਹਨਸ਼ੇਫ....
ਸੰ जमदग्नि ਭ੍ਰਿਗੁਵੰਸ਼ ਵਿੱਚੋਂ ਇੱਕ ਬ੍ਰਾਹਮਣ, ਜੋ ਰਿਚੀਕ ਅਤੇ ਸਤ੍ਯਵਤੀ ਦਾ ਪੁਤ੍ਰ ਸੀ. ਜਮਦਗਨਿ ਦੀ ਮਾਤਾ ਸਤ੍ਯਵਤੀ ਛਤ੍ਰੀ ਵੰਸ਼ ਦੇ ਗਾਧਿ ਨਾਮੇਂ ਰਾਜੇ ਦੀ ਪੁਤ੍ਰੀ ਸੀ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਇੱਕ ਸਮੇਂ ਰਿਚੀਕ ਰਿਖੀ ਨੇ ਆਪਣੇ ਤਪ ਦੇ ਪ੍ਰਭਾਵ ਨਾਲ ਇੱਕ ਦਿਵ੍ਯ ਭੋਜਨ ਤਿਆਰ ਕੀਤਾ, ਜਿਸ ਦੇ ਖਾਣ ਤੋਂ ਬ੍ਰਾਹਮਣ ਦੀਆਂ ਸਿਫਤਾਂ ਵਾਲਾ ਪੁਤ੍ਰ ਹੋਵੇ. ਉਸ ਨੇ ਉਸੇ ਵੇਲੇ ਇੱਕ ਹੋਰ ਆਹਾਰ ਤਿਆਰ ਕਰਕੇ ਸਤ੍ਯਵਤੀ ਦੀ ਮਾਤਾ ਨੂੰ ਭੀ ਦਿੱਤਾ, ਜਿਸ ਦੇ ਅਸਰ ਨਾਲ ਯੋੱਧਾ ਪੁਤ੍ਰ ਜਨਮੇ. ਇਨ੍ਹਾਂ ਮਾਵਾਂ ਧੀਆਂ ਨੇ ਉਹ ਆਹਾਰ ਆਪਸ ਵਿੱਚ ਬਦਲ ਲਏ, ਇਸ ਲਈ ਰਿਚੀਕ ਦਾ ਪੁਤ੍ਰ ਜਮਦਗਨਿ ਤਾਂ ਯੋੱਧਾ ਹੋਇਆ,¹ ਤੇ ਗਾਧਿ ਛਤ੍ਰੀ ਦਾ ਪੁਤ੍ਰ ਵਿਸ਼੍ਵਾਮਿਤ੍ਰ ਬ੍ਰਾਹਮਣ ਹੋਇਆ.#ਮਹਾਭਾਰਤ ਵਿੱਚ ਲਿਖਿਆ ਹੈ ਕਿ ਜਮਦਗਨਿ ਨੇ ਜਦ ਸਾਰੇ ਵੇਦਾਂ ਦਾ ਅਭ੍ਯਾਸ ਕਰ ਲਿਆ, ਤਾਂ ਸੂਰਜਵੰਸ਼ੀ "ਰੇਣੁ" ਅਥਵਾ "ਪ੍ਰਸੇਨਜਿਤ" ਰਾਜੇ ਪਾਸ ਗਿਆ ਅਤੇ ਉਸ ਦੀ ਕੰਨ੍ਯਾ ਰੇਣੁਕਾ ਮੰਗੀ. ਰਾਜੇ ਨੇ ਉਸ ਨੂੰ ਕੰਨ੍ਯਾ ਦੇ ਦਿੱਤੀ, ਜਿਸ ਦੇ ਉਦਰ ਤੋਂ ਜਮਦਗਨਿ ਦੇ ਪੰਜ ਪੁਤ੍ਰ ਹੋਏ- ਰੁਮਨ੍ਵਾਨ, ਸੁਸੇਣ, ਵੇਹੁ, ਵਿਸ਼੍ਵਾਵਹੁ ਅਤੇ ਪਰਸ਼ੁਰਾਮ.#ਜਮਦਗਨਿ ਦੇ ਰਹਿਣ ਦਾ ਥਾਂ ਗ਼ਾਜ਼ੀਪੁਰ ਜਿਲੇ ਵਿੱਚ "ਜ਼ਮਾਨੀਆ" ਨਾਮ ਤੋਂ ਪ੍ਰਸਿੱਧ ਹੈ, ਜੋ ਜਮਦਗਨੀਯ ਤੋਂ ਵਿਗੜਕੇ ਬਣਿਆ ਹੈ. "ਗਾਵੈ ਜਮਦਗਨਿ ਪਰਸ ਰਾਮੇਸੁਰ." (ਸਵੈਯੇ ਮਃ ੧. ਕੇ) ਦੇਖੋ, ਸਹਸ੍ਰਬਾਹੁ, ਚ੍ਯਵਨ, ਪਰਸਰਾਮ ਅਤੇ ਰੇਣੁਕਾ....
ਦੇਖੋ, ਪਰਸਰਾਮ....
ਕ੍ਰਿ- ਟਪਕਣਾ. ਰਸਣਾ. ਚੋਣਾ. ਦੇਖੋ, ਚ੍ਯੁ....
ਕ੍ਰਿ- ਤੋਯਕਣ ਦਾ ਗਿਰਨਾ. ਚੁਇਣਾ. ਤ੍ਰਪਕਣਾ। ੨. ਫਲ ਦਾ ਸ਼ਾਖਾ ਤੋਂ ਪੱਕਕੇ ਡਿਗਣਾ....
ਦੇਖੋ, ਝਰਣਾ....