ruru, rurūरुरु, रुरू
ਸੰ. ਸੰਗ੍ਯਾ- ਲਾਲ ਮ੍ਰਿਗ. ਚਿੰਕਾਰਾ. "ਬਚਨ ਸਿੰਘ ਅਗ੍ਯਾਨਹਿ ਰੁਰੂ." (ਗੁਪ੍ਰਸੂ) ਮਨਸਿਮ੍ਰਿਤਿ ਵਿੱਚ ਇਸ ਮ੍ਰਿਗ ਦਾ ਮਾਂਸ ਸ਼੍ਰਾੱਧ ਵਿੱਚ ਦੇਣਾ ਵਿਧਾਨ ਕੀਤਾ ਹੈ. ਦੇਖੋ, ਅਃ ੩, ਸਃ ੨੬੭ ਤੋਂ ੨੭੦। ੨. ਇੱਕ ਦੈਤ, ਜਿਸ ਨੂੰ ਦੇਵੀ ਨੇ ਮਾਰਿਆ. ਇਸ ਦੀ ਕਥਾ ਭਵਿਸ਼੍ਯਪੁਰਾਣ ਵਿੱਚ ਹੈ.
सं. संग्या- लाल म्रिग. चिंकारा. "बचन सिंघ अग्यानहि रुरू." (गुप्रसू) मनसिम्रिति विॱच इस म्रिग दा मांस श्राॱध विॱच देणा विधान कीता है. देखो, अः ३, सः २६७ तों २७०। २. इॱक दैत, जिस नूं देवी ने मारिआ. इस दी कथा भविश्यपुराण विॱचहै.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਸੰ. मृग्. ਧਾ- ਢੂੰਡਣ. ਤਲਾਸ਼ ਕਰਨਾ), ਸ਼ਿਕਾਰ ਕਰਨਾ। ੨. ਸੰਗ੍ਯਾ- ਚਾਰ ਪੈਰ ਵਾਲਾ ਪਸ਼ੂ। ੩. ਰਹਿਣ. "ਮ੍ਰਿਗ ਮੀਨ ਭ੍ਰਿੰਗ ਪਤੰਗ." (ਆਸਾ ਰਵਿਦਾਸ) ੪. ਦੇਖੋ, ਪੁਰੁਖਜਾਤਿ (ਅ)...
ਸੰਗ੍ਯਾ- ਇੱਕ ਤਾਰਦਾਰ ਵਾਜਾ, ਜਿਸ ਦੇ ਚਾਰ ਜਾਂ ਪੰਜ ਤਾਰਾਂ ਹੁੰਦੀਆਂ ਹਨ ਅਤੇ ਗਜ ਨਾਲ ਵਜਾਈਦਾ ਹੈ। ੨. ਰੱਤਾ ਹਰਿਣ. ਲਾਲ ਮ੍ਰਿਗ. ਇਹ ਦੌੜਨ ਸਮੇਂ ਚੀਤਕਾਰ ਕਰਦਾ ਹੈ. ਇਹ ਰੇਤਲੀ ਜ਼ਮੀਨ ਵਿੱਚ ਬਹੁਤ ਹੁੰਦਾ ਹੈ. ਸੰ. धिक्कार ਛਿੱਕਾਰ....
ਸੰ. ਵਚਨ. ਸੰਗ੍ਯਾ- ਵਾਣੀ. ਵਕ. "ਉਤਮ ਸਲੋਕ ਸਾਧ ਕੇ ਬਚਨ." (ਸੁਖਮਨੀ) ੨. ਦੇਖੋ, ਵਚਨ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰ. ਸੰਗ੍ਯਾ- ਲਾਲ ਮ੍ਰਿਗ. ਚਿੰਕਾਰਾ. "ਬਚਨ ਸਿੰਘ ਅਗ੍ਯਾਨਹਿ ਰੁਰੂ." (ਗੁਪ੍ਰਸੂ) ਮਨਸਿਮ੍ਰਿਤਿ ਵਿੱਚ ਇਸ ਮ੍ਰਿਗ ਦਾ ਮਾਂਸ ਸ਼੍ਰਾੱਧ ਵਿੱਚ ਦੇਣਾ ਵਿਧਾਨ ਕੀਤਾ ਹੈ. ਦੇਖੋ, ਅਃ ੩, ਸਃ ੨੬੭ ਤੋਂ ੨੭੦। ੨. ਇੱਕ ਦੈਤ, ਜਿਸ ਨੂੰ ਦੇਵੀ ਨੇ ਮਾਰਿਆ. ਇਸ ਦੀ ਕਥਾ ਭਵਿਸ਼੍ਯਪੁਰਾਣ ਵਿੱਚ ਹੈ....
ਸੰ. ਪ੍ਰਾਣੀ ਦੇ ਸ਼ਰੀਰ ਦਾ ਇੱਕ ਧਾਤੁ. ਗੋਸ਼੍ਤ. ਮਨੁ ਨੇ ਮਾਂਸ ਦਾ ਅਰਥ ਲਿਖਿਆ ਹੈ ਕਿ- ਮਾਂ (ਮੈਨੂੰ) ਸ (ਉਹ) ਜਿਸ ਨੂੰ ਮੈਂ ਖਾਂਦਾ ਹਾਂ, ਉਹੀ ਮੈਨੂੰ ਕਿਸੇ ਵੇਲੇ ਖਾਵੇਗਾ.#ਪੁਰਾਣੇ ਸਮੇਂ ਮਾਂਸ ਬਿਨਾਂ ਸੰਕੋਚ ਖਾਧਾ ਜਾਂਦਾ ਸੀ ਅਤੇ ਸ਼੍ਰਾੱਧ ਆਦਿ ਕਰਮਾਂ ਵਿੱਚ ਵਰਤੀਦਾ ਸੀ. ਦੇਖੋ, ਵਿਸਨੁਪੁਰਾਣ ਅੰਸ਼ ੩, ਅਃ ੧੬, ਵਸ਼ਿਸ੍ਟ ਸਿਮ੍ਰਿਤਿ ਅਃ ੪, ਮਨੁ ਸਿਮ੍ਰਿਤ ਅਃ ੩, ਸ਼ਲੋਕ ੨੬੮ ਤੋਂ ੨੭੧ ਅਤੇ ਗੋਘਨ.#ਯਜੁਰਵੇਦ ਦੀ ਬ੍ਰਿਹਦਾਰਣ੍ਯਕ ਉਪਨਿਸਦ ਵਿੱਚ ਪੁਤ੍ਰਇੱਛਾਵਾਨਾ ਇਸਤ੍ਰੀ ਪੁਰਖ ਨੂੰ ਮਾਸ ਚਾਉਲ ਪਕਾਕੇ ਖਾਣੇ ਦੱਸੇ ਹਨ.¹ ਜੈਮਿਨੀ ਅਸ਼੍ਵਮੇਧ ਵਿੱਚ ਅਨੇਕ ਪ੍ਰਕਾਰ ਦੋ ਮਾਸ ਕ੍ਰਿਸਨ ਜੀ ਨੇ ਜੋ ਖਾਧੇ ਹਨ, ਉਨ੍ਹਾਂ ਦਾ ਵਿਸ੍ਤਾਰ ਨਾਲ ਜਿਕਰ ਕੀਤਾ ਹੈ.² ਮਨੁ ਨੇ ਸ਼੍ਰਾੱਧ ਯੱਗ ਆਦਿ ਵਿੱਚ ਵਿਧਾਨ ਕੀਤੇ ਮਾਸ ਨੂੰ ਨਾ ਖਾਣ ਵਾਲੇ ਲਈ ੨੧. ਜਨਮ ਪਸ਼ੂ ਦੇ ਪ੍ਰਾਪਤ ਹੋਣੇ ਦੱਸੇ ਹਨ.³#ਭਾਰਤ ਵਿੱਚ ਮਾਸ ਦਾ ਤ੍ਯਾਗ ਬੁੱਧਧਰਮ ਦੇ ਪ੍ਰਚਾਰ ਤੋਂ ਹੋਇਆ ਹੈ. ਇਸ ਤੋਂ ਪਹਿਲਾਂ ਹਰੇਕ ਮਤ ਦੇ ਲੋਕ ਮਾਂਸਾਹਾਰੀ ਸਨ.#ਸਿੱਖਧਰਮ ਵਿੱਚ ਮਾਸ ਦਾ ਖਾਣਾ ਹਿੰਦੂ ਧਰਮ- ਸਾਸ਼ਤ੍ਰਾਂ ਵਾਂਙ ਵਿਧਾਨ ਨਹੀਂ, ਅਰ ਨ ਬੌੱਧ ਜੈਨੀਆਂ ਵਾਂਙ ਇਸ ਦਾ ਤ੍ਯਾਗ ਹੈ....
ਦੇਖੋ, ਸਰਾਧ....
ਕ੍ਰਿ- ਦਾਨ ਕਰਨਾ. ਬਖਸ਼ਣਾ....
ਦੇਖੋ, ਬਿਧਾਨ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਦਿੰਦਾ ਹੈ. ਦੇਵਤ. "ਡਾਨ ਦੈਤ ਨਿੰਦਕ ਕਉ ਜਾਮ." (ਭੈਰ ਮਃ ੫) ੨. ਸੰ. ਦੈਤ੍ਯ. ਸੰਗ੍ਯਾ- ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. "ਦੈਤ ਸੰਘਾਰੇ ਬਿਨ ਭਗਤਿ ਅਭਿਆਸਾ." (ਗਉ ਅਃ ਮਃ ੧) ੩. ਸੰ. ਦਯਿਤ. ਵਿ- ਪ੍ਯਾਰਾ. ਪ੍ਰਿਯ। ੪. ਸੰਗ੍ਯਾ- ਪਤਿ. ਭਰਤਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...