gandhhamādhanaगंधमादन
ਇੱਕ ਪਹਾੜ, ਜੋ ਪੁਰਾਣਾਂ ਅਨੁਸਾਰ ਸੁਮੇਰੁ ਦੇ ਦੱਖਣ ਵੱਲ ਹੈ. ਇਸ ਦੇ ਪਾਸ ਦਾ ਜੰਗਲ ਭੀ ਗੰਧਮਾਦਨ ਕਿਹਾ ਜਾਂਦਾ ਹੈ. ਰਾਮਾਇਣ ਅਨੁਸਾਰ ਇਹ ਪਹਾੜ ਕੈਲਾਸ਼ ਪਾਸ ਹੈ. ਜੁਗਰਾਫੀਏ ਦੀ ਡਿਕਸ਼ਨਰੀ (Geographical Dictionary) ਅਨੁਸਾਰ ਇਹ ਰੁਦ੍ਰਹਿਮਾਲਯ ਦਾ ਇੱਕ ਹਿੱਸਾ ਹੈ. ਇਹ ਬਦਰਿਕਾਸ਼੍ਰਮ ਤੋਂ ਥੋੜੀ ਦੂਰ ਉੱਤਰ ਪੂਰਬ ਤੋਂ ਅਰੰਭ ਹੁੰਦਾ ਹੈ। ੨. ਦੇਖੋ, ਹੇਮਕੁੰਟ। ੩. ਭ੍ਰਮਰ ( ਭੌਰਾ), ਜੋ ਖੁਸ਼ਬੂ ਪੁਰ ਮਸਤ ਹੈ.
इॱक पहाड़, जो पुराणां अनुसार सुमेरु दे दॱखण वॱल है. इस दे पास दा जंगल भी गंधमादन किहा जांदा है. रामाइण अनुसार इह पहाड़ कैलाश पास है. जुगराफीए दी डिकशनरी (Geographical Dictionary) अनुसार इह रुद्रहिमालय दा इॱक हिॱसा है. इह बदरिकाश्रम तों थोड़ी दूर उॱतर पूरब तों अरंभ हुंदा है। २. देखो, हेमकुंट। ३. भ्रमर ( भौरा), जो खुशबू पुर मसत है.
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਸੰਗ੍ਯਾ- ਇੱਕ ਖਾਸ ਪਹਾੜ, ਜੋ ਭਾਗਵਤ ਅਤੇ ਵਿਸਨੁ ਪੁਰਾਣ ਅਨੁਸਾਰ ਸੁਵਰ੍ਣ ਦਾ ਹੈ, ਅਰ ਜਿਸ ਉੱਤੇ ਦੇਵਤਿਆਂ ਦੀਆਂ ਪੁਰੀਆਂ ਹਨ. ਸੁਮੇਰੁ ਦੀ ਬਲੰਦੀ ਚੌਰਾਸੀ ਹਜ਼ਾਰ ਯੋਜਨ ਲਿਖੀ ਹੈ, ਅਰ ਸੋਲਾਂ ਹਜ਼ਾਰ ਯੋਜਨ ਜ਼ਮੀਨ ਵਿੱਚ ਗਡਿਆ ਹੋਇਆ ਦੱਸਿਆ ਹੈ. ਇਸ ਦੀ ਚੋਟੀ ਉੱਪਰ ਬੱਤੀਹ ਹਜਾਰ ਯੋਜਨ ਦਾ ਮੈਦਾਨ ਹੈ.¹ ਜੁਗਰਾਫੀਏ ਦੀ ਡਿਕਸ਼ਨਰੀ (Geographical Dictionary) ਅਨੁਸਾਰ ਰੁਦ੍ਰਹਿਮਾਲਯ ਦਾ ਨਾਉਂ ਸੁਮੇਰੁ ਹੈ, ਜਿਸ ਵਿੱਚੋਂ ਗੰਗਾ ਨਿਕਲਦੀ ਹੈ. ਇਸ ਨੂੰ ਪੰਚਪਰਬਤ ਭੀ ਆਖਦੇ ਹਨ, ਕਿਉਂਕਿ ਇਸ ਦੀਆਂ ਪੰਜ ਚੋਟੀਆਂ- ਰੁਦ੍ਰਹਿਮਾਲਯ, ਵਿਸ਼ਨੁਪੁਰੀ, ਬ੍ਰਹਮਪੁਰੀ, ਉਦਗਾਰੀਕੰਠ ਅਤੇ ਸ੍ਵਰਗਾਰੋਹਣ ਹਨ। ੨. ਮਾਲਾ ਦਾ ਸ਼ਿਰੋਮਣਿ ਮਣਕਾ। ੩. ਗਣਿਤਵਿਦ੍ਯਾ ਅਨੁਸਾਰ ਉੱਤਰਧ੍ਰੁਵ ਦਾ ਨਾਮ ਸੁਮੇਰੁ ਹੈ, ਜਿਸ ਦੇ ਮੁਕਾਬਲੇ ਦਕ੍ਸ਼ਿਣਧ੍ਰੁਵ ਨੂੰ ਕੁਮੇਰੁ ਆਖਦੇ ਹਨ। ੪. ਯੋਗਮਤ ਅਨੁਸਾਰ ਦਸ਼ਮਦ੍ਵਾਰ। ੫. ਦੇਖੋ, ਮਸਨਵੀ ਦਾ ਰੂਪ ੨....
ਦੇਖੋ, ਦਕ੍ਸ਼ਿਣ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ....
ਇੱਕ ਪਹਾੜ, ਜੋ ਪੁਰਾਣਾਂ ਅਨੁਸਾਰ ਸੁਮੇਰੁ ਦੇ ਦੱਖਣ ਵੱਲ ਹੈ. ਇਸ ਦੇ ਪਾਸ ਦਾ ਜੰਗਲ ਭੀ ਗੰਧਮਾਦਨ ਕਿਹਾ ਜਾਂਦਾ ਹੈ. ਰਾਮਾਇਣ ਅਨੁਸਾਰ ਇਹ ਪਹਾੜ ਕੈਲਾਸ਼ ਪਾਸ ਹੈ. ਜੁਗਰਾਫੀਏ ਦੀ ਡਿਕਸ਼ਨਰੀ (Geographical Dictionary) ਅਨੁਸਾਰ ਇਹ ਰੁਦ੍ਰਹਿਮਾਲਯ ਦਾ ਇੱਕ ਹਿੱਸਾ ਹੈ. ਇਹ ਬਦਰਿਕਾਸ਼੍ਰਮ ਤੋਂ ਥੋੜੀ ਦੂਰ ਉੱਤਰ ਪੂਰਬ ਤੋਂ ਅਰੰਭ ਹੁੰਦਾ ਹੈ। ੨. ਦੇਖੋ, ਹੇਮਕੁੰਟ। ੩. ਭ੍ਰਮਰ ( ਭੌਰਾ), ਜੋ ਖੁਸ਼ਬੂ ਪੁਰ ਮਸਤ ਹੈ....
ਦੇਖੋ, ਰਾਮਾਯਣ. "ਰਾਮਾਇਣ ਕਰ ਭਾਰਤ ਭਾਰੇ." (ਭਾਗੁ)...
ਸੰ. ਸੰਗ੍ਯਾ- ਕੇ (ਪਾਣੀ ਵਿੱਚ) ਬਲੌਰ ਦੀ ਤਰਾਂ ਲਸਕਣ ਵਾਲਾ, ਤਿੱਬਤ ਦੇ ਪੱਛਮ ਅਤੇ ਮਾਨਸਰੋਵਰ ਦੇ ਉੱਤਰ ਇੱਕ ਸੁੰਦਰ ਪਹਾੜ, ਜਿਸ ਨੂੰ ਚੀਨੀ "ਕਿਯੁਨਲਨ" ਆਖਦੇ ਹਨ. ਪੁਰਾਣਾਂ ਅਨੁਸਾਰ ਇਹ ਸ਼ਿਵ ਅਤੇ ਕੁਬੇਰ ਦੇ ਰਹਿਣ ਦਾ ਪਰਬਤ ਹੈ. ਤਿਬੱਤ, ਚੀਨ ਅਤੇ ਹਿੰਦੁਸਤਾਨ ਤੋਂ ਆਕੇ ਹਜ਼ਾਰਾਂ ਯਾਤ੍ਰੂ ਇਸ ਦੀ ਪਰਦੱਖਣਾ ਕਰਦੇ ਹਨ। ੨. ਇੱਕ ਰਾਣਾ. ਦੇਖੋ, ਧੁਨੀ (ਗ)....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....
ਗੜ੍ਹਵਾਲ ਦੇ ਇਲਾਕੇ ਅਲਕਨੰਦਾ ਨਦੀ ਦੇ ਪੱਛਮੀ ਕਿਨਾਰੇ ਪੁਰ ਇੱਕ ਵੈਸਨਵ ਮੰਦਿਰ, ਜੋ ਹਿਮਾਲਯ ਦੀ ਧਾਰਾ ਵਿੱਚ ੧੦੪੦੦ ਫੁਟ ਦੀ ਬਲੰਦੀ ਪੁਰ ਹੈ. ਇਸ ਦਾ ਨਾਮ ਬਦਰੀਨਾਥ ਅਤੇ ਬਦਰੀਨਾਰਾਯਣ ਭੀ ਪ੍ਰਸਿੱਧ ਹੈ. ਨਰਨਾਰਾਯਣ ਅਵਤਾਰ ਦੇ ਤਪ ਕਰਨ ਦਾ ਇਹ ਅਸਥਾਨ ਹੈ. ਪਦਮ ਪੁਰਾਣ ਵਿੱਚ ਸਭ ਤੀਰਥਾਂ ਤੋਂ ਇਸ ਦੀ ਵਿਸ਼ੇਸਤਾ ਦੱਸੀ ਹੈ. ਨਾਮ ਦਾ ਕਾਰਣ ਇਹ ਲਿਖਿਆ ਹੈ ਕਿ ਭ੍ਰਿਗੁਤੁੰਗ ਨਾਮਕ ਪਹਾੜ ਦੀ ਚੋਟੀ ਪੁਰ ਇੱਕ ਬਦਰੀ (ਬੇਰੀ) ਦਾ ਬਿਰਛ ਸੀ. ਜਿਸ ਤੋਂ ਬਦਰਿਕਾਸ਼੍ਰਮ ਨਾਮ ਹੋਇਆ. ਬਦਰਿਕਾਸ਼੍ਰਮ ਦਾ ਪ੍ਰਬੰਧ ਰਿਆਸਤ ਟੇਹਰੀ ਦੇ ਹੱਥ ਹੈ. ਮੰਦਿਰ ਦੇ ਵਡੇ ਪੁਜਾਰੀ ਦੀ "ਰਾਵਲ" ਪਦਵੀ ਹੈ....
ਵਿ- ਘੱਟ. ਕਮ. ਤੁੱਛ. ਨ੍ਯੂਨ. "ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ." (ਸੂਹੀ ਅਃ ਮਃ ੧) "ਕਿਆ ਥੋੜੜੀ ਬਾਤ ਗੁਮਾਨੁ?" (ਸ੍ਰੀ ਮਃ ੫)...
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਵਿ- ਪੂਰਵ. ਪਹਿਲਾ. ਪ੍ਰਥਮ. "ਪੂਰਬ ਜਨਮ ਕੇ ਮਿਲੇ ਸੰਜੋਗੀ." (ਜੈਤ ਮਃ ੫) ੨. ਸੰਗ੍ਯਾ- ਪੂਰਵ ਦਿਸ਼ਾ। ੩. ਦੇਖੋ, ਪੂਰਵ....
ਦੇਖੋ, ਆਰੰਭ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਹਿਮਾਲਯ ਦੀ ਧਾਰਾ ਵਿੱਚ "ਇੰਦ੍ਰਦ੍ਯੁਮਨ ਸਰ" ਪਾਸ ਹੇਮਕੂਟ ਪਰਬਤ ਹੈ. ਇਸ ਦਾ ਜਿਕਰ ਮਹਾਭਾਰਤ ਦੇ ਆਦਿ ਪਰਬ ਦੇ ੧੧੯ਵੇਂ ਅਧ੍ਯਾਯ ਵਿੱਚ ਆਇਆ ਹੈ. "ਇਦ੍ਰਦ੍ਯੁਮ੍ਨਸਰਃ ਪ੍ਰਾਪ੍ਯ ਹੇਮਕੂਟ ਮਤੀਤ੍ਯਚ." (੪੩) "ਹੇਮਕੁੰਟ ਪਰਬਤ ਹੈ ਜਹਾਂ." (ਵਿਚਿਤ੍ਰ) ੨. ਪਟਨੇ ਦੇ ਜਿਲੇ ਰਾਜਗਿਰਿ ਦੇ ਪੰਜ ਪਹਾੜਾਂ ਵਿੱਚੋਂ "ਰਤਨ ਗਿਰਿ" ਦਾ ਨਾਉਂ ਭੀ ਹੇਮਕੂਟ ਹੈ.¹...
ਸੰਗ੍ਯਾ- ਫੁੱਲਾਂ ਤੇ ਭ੍ਰਮਣ ਵਾਲਾ. ਭੌਰਾ. ਮਧੁਕਰ। ੨. ਕਾਮੀ ਪੁਰਖ। ੩. ਛੱਪਯ ਦਾ ਇੱਕ ਭੇਦ, ਜਿਸ ਵਿੱਚ ੮. ਗੁਰੁ ਅਤੇ ੧੩੬ ਲਘੁ ਹੁੰਦੇ ਹਨ....
ਦੇਖੋ, ਭੌਰ ਅਤੇ ਭ੍ਰਮਰ....
ਫ਼ਾ. [خوشبوُ] ਖ਼ੁਸ਼ਬੂ. ਸੰਗ੍ਯਾ- ਸੁਗੰਧ. ਸੁਵਾਸ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਫ਼ਾ. [مست] ਮਸ੍ਤ ਵਿ- ਨਸ਼ੇ, ਪ੍ਰੇਮ ਅਥਵਾ ਅਭਿਮਾਨ ਵਿੱਚ ਮਤਵਾਲਾ. "ਗਰੀਬ ਮਸਤ ਸਭੁ ਲੋਕੁ ਸਿਧਾਸੀ." (ਮਃ ੫. ਵਾਰ ਮਾਰੂ ੨) ਹੰਕਾਰੀ ਅਤੇ ਗਰੀਬ। ੨. ਮਸ੍ਤਕ (ਮੱਥੇ) ਦਾ ਸੰਖੇਪ. "ਮਸਤ ਪੁਨੀਤ ਸੰਤਧੂਰਾਵਾ." (ਸਾਰ ਮਃ ੫)...