ਬਦਰਿਕਾਸ਼੍ਰਮ

badharikāshramaबदरिकाश्रम


ਗੜ੍ਹਵਾਲ ਦੇ ਇਲਾਕੇ ਅਲਕਨੰਦਾ ਨਦੀ ਦੇ ਪੱਛਮੀ ਕਿਨਾਰੇ ਪੁਰ ਇੱਕ ਵੈਸਨਵ ਮੰਦਿਰ, ਜੋ ਹਿਮਾਲਯ ਦੀ ਧਾਰਾ ਵਿੱਚ ੧੦੪੦੦ ਫੁਟ ਦੀ ਬਲੰਦੀ ਪੁਰ ਹੈ. ਇਸ ਦਾ ਨਾਮ ਬਦਰੀਨਾਥ ਅਤੇ ਬਦਰੀਨਾਰਾਯਣ ਭੀ ਪ੍ਰਸਿੱਧ ਹੈ. ਨਰਨਾਰਾਯਣ ਅਵਤਾਰ ਦੇ ਤਪ ਕਰਨ ਦਾ ਇਹ ਅਸਥਾਨ ਹੈ. ਪਦਮ ਪੁਰਾਣ ਵਿੱਚ ਸਭ ਤੀਰਥਾਂ ਤੋਂ ਇਸ ਦੀ ਵਿਸ਼ੇਸਤਾ ਦੱਸੀ ਹੈ. ਨਾਮ ਦਾ ਕਾਰਣ ਇਹ ਲਿਖਿਆ ਹੈ ਕਿ ਭ੍ਰਿਗੁਤੁੰਗ ਨਾਮਕ ਪਹਾੜ ਦੀ ਚੋਟੀ ਪੁਰ ਇੱਕ ਬਦਰੀ (ਬੇਰੀ) ਦਾ ਬਿਰਛ ਸੀ. ਜਿਸ ਤੋਂ ਬਦਰਿਕਾਸ਼੍ਰਮ ਨਾਮ ਹੋਇਆ. ਬਦਰਿਕਾਸ਼੍ਰਮ ਦਾ ਪ੍ਰਬੰਧ ਰਿਆਸਤ ਟੇਹਰੀ ਦੇ ਹੱਥ ਹੈ. ਮੰਦਿਰ ਦੇ ਵਡੇ ਪੁਜਾਰੀ ਦੀ "ਰਾਵਲ" ਪਦਵੀ ਹੈ.


गड़्हवाल दे इलाके अलकनंदा नदी दे पॱछमी किनारे पुर इॱक वैसनव मंदिर, जो हिमालय दी धारा विॱच १०४०० फुट दी बलंदी पुर है. इस दा नाम बदरीनाथ अते बदरीनारायण भी प्रसिॱध है. नरनारायण अवतार दे तप करन दा इह असथान है. पदम पुराण विॱच सभ तीरथां तों इस दी विशेसता दॱसी है. नाम दा कारण इह लिखिआ है कि भ्रिगुतुंग नामक पहाड़ दी चोटी पुर इॱक बदरी (बेरी) दा बिरछ सी. जिस तों बदरिकाश्रम नाम होइआ. बदरिकाश्रम दा प्रबंध रिआसत टेहरी दे हॱथ है. मंदिर दे वडे पुजारी दी "रावल" पदवी है.