hēmakunta, hēmakunda, hēmakūtaहेमकुंट, हेमकुंड, हेमकूट
ਹਿਮਾਲਯ ਦੀ ਧਾਰਾ ਵਿੱਚ "ਇੰਦ੍ਰਦ੍ਯੁਮਨ ਸਰ" ਪਾਸ ਹੇਮਕੂਟ ਪਰਬਤ ਹੈ. ਇਸ ਦਾ ਜਿਕਰ ਮਹਾਭਾਰਤ ਦੇ ਆਦਿ ਪਰਬ ਦੇ ੧੧੯ਵੇਂ ਅਧ੍ਯਾਯ ਵਿੱਚ ਆਇਆ ਹੈ. "ਇਦ੍ਰਦ੍ਯੁਮ੍ਨਸਰਃ ਪ੍ਰਾਪ੍ਯ ਹੇਮਕੂਟ ਮਤੀਤ੍ਯਚ." (੪੩) "ਹੇਮਕੁੰਟ ਪਰਬਤ ਹੈ ਜਹਾਂ." (ਵਿਚਿਤ੍ਰ) ੨. ਪਟਨੇ ਦੇ ਜਿਲੇ ਰਾਜਗਿਰਿ ਦੇ ਪੰਜ ਪਹਾੜਾਂ ਵਿੱਚੋਂ "ਰਤਨ ਗਿਰਿ" ਦਾ ਨਾਉਂ ਭੀ ਹੇਮਕੂਟ ਹੈ.¹
हिमालय दी धारा विॱच "इंद्रद्युमन सर" पास हेमकूट परबत है. इस दा जिकर महाभारत दे आदि परब दे ११९वें अध्याय विॱच आइआ है. "इद्रद्युम्नसरः प्राप्य हेमकूट मतीत्यच." (४३) "हेमकुंट परबत है जहां." (विचित्र) २. पटने दे जिले राजगिरि दे पंज पहाड़ांविॱचों "रतन गिरि" दा नाउं भी हेमकूट है.¹
ਦੇਖੋ, ਹਿਮਾਚਲ....
ਸੰ. ਸੰਗ੍ਯਾ- ਜਲ ਆਦਿ ਦ੍ਰਵ ਪਦਾਰਥ ਦਾ ਵਹਾਉ, ਅਥਵਾ ਤਤੀਹਰੀ. "ਚਲੀ ਵਿਲੋਚਨ ਤੇ ਜਲਧਾਰਾ." (ਗੁਪ੍ਰਸੂ) ੨. ਸ਼ਸਤ੍ਰ ਦਾ ਤੇਜ਼ ਸਿਰਾ. ਧਾਰ. ਬਾਢ। ੩. ਫ਼ੌਜ ਦੀ ਪੰਕ੍ਤਿ. ਸਫ। ੪. ਸੰਤਾਨ. ਔਲਾਦ. ੫. ਲਕੀਰ. ਰੇਖਾ। ੬. ਪਹਾੜ ਦੀ ਸ਼੍ਰੇਣੀ (ਕਤਾਰ). Mountain Range. 7. ਸਮੁਦਾਯ. ਗਰੋਹ। ੮. ਪ੍ਰਕਰਣ ਅਥਵਾ ਦਫ਼ਹ. "ਆਵਣੁ ਜਾਣੁ ਨਹੀ ਜਮਧਾਰਾ." (ਮਾਰੂ ਸੋਲਹੇ ਮਃ ੧) ਯਮਰਾਜ ਦੇ ਕਾਨੂਨ ਦੀ ਦਫਹ ਅਨੁਸਾਰ ਆਵਣ ਜਾਣੁ ਨਹੀਂ। ੯. ਮਾਲਵਾ (ਮਧ੍ਯਭਾਰਤ) ਦੀ ਇੱਕ ਨਗਰੀ, ਜੋ ਭੋਜ ਦੇ ਸਮੇਂ ਪ੍ਰਸਿੱਧ ਸੀ. ਇਹ ਚੇਦਿ ਦੇ ਪੱਛਮ ਪ੍ਰਮਾਰ ਵੰਸ਼ ਦੀ ਰਾਜਧਾਨੀ ਰਹੀ ਹੈ. ਇੱਥੇ ਸੰਮਤ ੧੦੩੨ ਵਿੱਚ ਮੁੰਜ ਰਾਜ ਕਰਦਾ ਸੀ, ਅਤੇ ਉਸ ਦਾ ਭਤੀਜਾ ਭੋਜ ਸੰਮਤ ੧੦੬੮ ਵਿੱਚ ਇਸ ਦਾ ਸ੍ਵਾਮੀ ਸੀ. ਦਸਮਗ੍ਰੰਥ ਵਿੱਚ ਇੱਥੇ ਭਰਥਰੀ (ਭਰਿਰ੍ਤ੍ਰਹਰੀ) ਦਾ ਰਾਜ ਕਰਨਾ ਭੀ ਲਿਖਿਆ ਹੈ- "ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ." (ਚਰਿਤ੍ਰ ੨੦੯) ੧੦. ਦੇਖੋ, ਧਾੜਾ. "ਏਕ ਦਿਵਸ ਧਾਰਾ ਕੋ ਗਯੋ." (ਚਰਿਤ੍ਰ ੬੫) ੧੧. ਧਾਰਨ ਕੀਤਾ. ਦੇਖੋ, ਧਾਰਣ. "ਏਹੁ ਆਕਾਰੁ ਤੇਰਾ ਹੈ ਧਾਰਾ." (ਭੈਰ ਮਃ ੩)...
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਹਿਮਾਲਯ ਦੀ ਧਾਰਾ ਵਿੱਚ "ਇੰਦ੍ਰਦ੍ਯੁਮਨ ਸਰ" ਪਾਸ ਹੇਮਕੂਟ ਪਰਬਤ ਹੈ. ਇਸ ਦਾ ਜਿਕਰ ਮਹਾਭਾਰਤ ਦੇ ਆਦਿ ਪਰਬ ਦੇ ੧੧੯ਵੇਂ ਅਧ੍ਯਾਯ ਵਿੱਚ ਆਇਆ ਹੈ. "ਇਦ੍ਰਦ੍ਯੁਮ੍ਨਸਰਃ ਪ੍ਰਾਪ੍ਯ ਹੇਮਕੂਟ ਮਤੀਤ੍ਯਚ." (੪੩) "ਹੇਮਕੁੰਟ ਪਰਬਤ ਹੈ ਜਹਾਂ." (ਵਿਚਿਤ੍ਰ) ੨. ਪਟਨੇ ਦੇ ਜਿਲੇ ਰਾਜਗਿਰਿ ਦੇ ਪੰਜ ਪਹਾੜਾਂ ਵਿੱਚੋਂ "ਰਤਨ ਗਿਰਿ" ਦਾ ਨਾਉਂ ਭੀ ਹੇਮਕੂਟ ਹੈ.¹...
ਸੰ. ਪਰ੍ਵਤ. ਸੰਗ੍ਯਾ- ਪਹਾੜ. "ਪਰਬਤ ਸੁਇਨਾ ਰੁਪਾ ਹੋਵਹਿ." (ਵਾਰ ਮਾਝ ਮਃ ੧) ੨. ਭਾਵ- ਅਭਿਮਾਨ ਹੌਮੈ, ਆਪਣੇ ਤਾਂਈਂ ਉੱਚਾ ਜਾਨਣਾ. "ਕੀਟੀ ਪਰਬਤ ਖਾਇਆ." (ਆਸਾ ਕਬੀਰ) ਕੀਟੀ ਤੋਂ ਭਾਵ ਨੰਮ੍ਰਤਾ ਹੈ। ੩. ਸੰਨ੍ਯਾਸੀਆਂ ਦੇ ਦਸ਼ ਭੇਦਾਂ ਵਿੱਚੋਂ ਇੱਕ ਭੇਦ. ਦੇਖੋ, ਦਸਨਾਮ ਸੰਨ੍ਯਾਸੀ....
ਅ਼. [ذِکر] ਜਿਕਰ. ਸੰਗ੍ਯਾ- ਪ੍ਰਸੰਗ। ੨. ਚਰਚਾ। ੩. ਯਾਦ ਕਰਨ ਦੀ ਕ੍ਰਿਯਾ. ਸਿਮਰਣ। ੪. ਦੇਖੋ, ਜਿੱਕੁਰ....
ਭਰਤਵੰਸ਼ੀ ਕੌਰਵ ਅਤੇ ਪਾਂਡਵਾਂ ਦਾ ਜਿਸ ਗ੍ਰੰਥ ਵਿੱਚ ਵਿਸ੍ਤਾਰ ਨਾਲ ਹਾਲ ਹੈ.¹ ਇਹ ਪੁਸ੍ਤਕ ਵ੍ਯਾਸ ਮੁਨਿ ਕ੍ਰਿਤ ਦੱਸਿਆ ਜਾਂਦਾ ਹੈ. ਇਸ ਦੇ ੧੮. ਪਰਵ ਅਤੇ ਸਲੋਕਸੰਖ੍ਯਾ ੯੦੦੦੦ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਆਪਣੇ ਦਰਬਾਰੀ ਕਵੀਆਂ ਤੋਂ ਇਸ ਗ੍ਰੰਥ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ ਸੀ, ਜੋ ਆਨੰਦਪੁਰ ਦੇ ਯੁੱਧ ਸਮੇਂ ਵਿਦ੍ਯਾਵਿਰੋਧੀਆਂ ਦ੍ਵਾਰਾ ਨਸ੍ਟ ਹੋਗਿਆ. ਕੁਝ ਪਰਵ ਜੋ ਪ੍ਰੇਮੀ ਪਾਠਕਾਂ ਹੱਥ ਪਹੁਚ ਚੁੱਕੇ ਸਨ. ਉਹ ਬਚਗਏ. ਮਹਾਰਾਜਾ ਨਰੇਂਦ੍ਰਸਿੰਘ ਜੀ ਪਟਿਆਲਾ ਪਤਿ ਨੇ ਗੁੰਮ ਹੋਏ ਪਰਵਾਂ ਦਾ ਅਨੁਵਾਦ ਆਪਣੇ ਕਵੀਆਂ ਤੋਂ ਕਰਵਾਕੇ ਪੁਸ੍ਤਕ ਸੰਪੂਰਣ ਕੀਤਾ. ਅਠਾਰਾਂ ਪਰਵਾਂ ਦੇ ਨਾਮ ਇਹ ਹਨ- ਆਦਿ, ਸਭਾ, ਵਨ, ਵਿਰਾਟ, ਉਦਯੋਗ, ਭੀਸਮ, ਦ੍ਰੋਣ, ਕਰਣ, ਸ਼ਲ੍ਯ, ਸੌਪਤਿਕ, ਸ੍ਤ੍ਰੀ. ਸ਼ਾਂਤਿ, ਅਨੁਸ਼ਾਸਨ, ਅਸ੍ਵਮੇਧ. ਆਸ਼੍ਰਮਵਾਸੀ, ਮੌਸ਼ਲ, ਮਹਾਪ੍ਰਸ੍ਥਾਨ ਅਤੇ ਸ੍ਵਰਗਾਰੋਹਣ ਪਰਵ। ੨. ਭਰਤਵੰਸ਼ੀ ਕੌਰਵ ਪਾਂਡਵਾਂ ਦਾ ਕੁਰੁਕ੍ਸ਼ੇਤ੍ਰ ਦੇ ਮੈਦਾਨ ਵਿੱਚ ਕੀਤਾ ਘੋਰ ਸੰਗ੍ਰਾਮ. ਵਿਦ੍ਵਾਨਾਂ ਨੇ ਇਸ ਜੰਗ ਦਾ ਸਮਾਂ ੯੫੦ ਬੀ. ਸੀ. ਮੰਨਿਆ ਹੈ। ੩. ਮਹਾਹਵ. ਵਡਾਜੰਗ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. पर्व् ਧਾ- ਭਰਨਾ, ਪੂਰਨ ਕਰਨਾ। ੨. ਸੰਗ੍ਯਾ- ਪਰ੍ਵ (पर्वन्). ਧਰਮ ਅਤੇ ਉਤਸਵ ਦਾ ਸਮਾ। ੩. ਉਤਸਵ, ਮੰਗਲ। ੪. ਭਾਗ. ਹਿੱਸਾ। ੫. ਗ੍ਰੰਥ ਦਾ ਭਾਗ. ਖੰਡ. ਜੈਸੇ- ਮਹਾਭਾਰਤ ਦੇ ਅਠਾਰਾਂ ਪਰਬ. "ਸੁਨੋ ਬ੍ਯਾਸ ਤੇ ਪਰਬ ਅਸਟੰ ਦਸਾਂਨੰ." (ਗ੍ਯਾਨ) ੬. ਸ਼ਰੀਰ ਦੇ ਜੋੜ. ਸੰਨ੍ਹ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸੰ. ਵਿ- ਪ੍ਰਾਪਤ ਕਰਨ ਯੋਗ੍ਯ. ਪਾਉਣ ਲਾਇਕ....
ਹਿਮਾਲਯ ਦੀ ਧਾਰਾ ਵਿੱਚ "ਇੰਦ੍ਰਦ੍ਯੁਮਨ ਸਰ" ਪਾਸ ਹੇਮਕੂਟ ਪਰਬਤ ਹੈ. ਇਸ ਦਾ ਜਿਕਰ ਮਹਾਭਾਰਤ ਦੇ ਆਦਿ ਪਰਬ ਦੇ ੧੧੯ਵੇਂ ਅਧ੍ਯਾਯ ਵਿੱਚ ਆਇਆ ਹੈ. "ਇਦ੍ਰਦ੍ਯੁਮ੍ਨਸਰਃ ਪ੍ਰਾਪ੍ਯ ਹੇਮਕੂਟ ਮਤੀਤ੍ਯਚ." (੪੩) "ਹੇਮਕੁੰਟ ਪਰਬਤ ਹੈ ਜਹਾਂ." (ਵਿਚਿਤ੍ਰ) ੨. ਪਟਨੇ ਦੇ ਜਿਲੇ ਰਾਜਗਿਰਿ ਦੇ ਪੰਜ ਪਹਾੜਾਂ ਵਿੱਚੋਂ "ਰਤਨ ਗਿਰਿ" ਦਾ ਨਾਉਂ ਭੀ ਹੇਮਕੂਟ ਹੈ.¹...
ਕ੍ਰਿ. ਵਿ- ਜਿੱਥੇ. ਜਿਸ ਅਸਥਾਨ ਮੇਂ. "ਜਹਾ ਸ੍ਰਵਨਿ ਹਰਿਕਥਾ ਨ ਸੁਨੀਐ." (ਸਾਰ ਮਃ ੫) "ਜਹਾਂ ਸਬਦੁ ਵਸੈ ਤਹਾਂ ਦੁਖ ਜਾਏ." (ਆਸਾ ਮਃ ੩) ੨. ਫ਼ਾ. [جہاں] ਸੰਗ੍ਯਾ- ਜਹਾਨ. ਸੰਸਾਰ। ੩. ਸੰਸਾਰ ਦੇ ਪਦਾਰਥ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਬਿਹਾਰ (ਮਗਧ) ਵਿੱਚ ਗਯਾ ਤੋਂ ੧੨. ਕੋਹ ਤੇ ਇੱਕ ਨਗਰ, ਜਿੱਥੇ ਕ੍ਰਿਸਨ ਜੀ ਦੇ ਵੈਰੀ ਜਰਾਸੰਧ ਦੀ ਰਾਜਧਾਨੀ ਸੀ ਅਤੇ ਜਿਸ ਦਾ ਬੋੱਧ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ਮੌਜੂਦਾ ਨਗਰ ਬਿੰਬਸਾਰ ਨੇ ਵਸਾਇਆ ਹੈ ਅਰ ਉਸ ਦੇ ਪੁਤ੍ਰ ਅਜਾਤਸ਼ਤ੍ਰ ਨੇ ਇਸ ਵਿੱਚ ਉੱਤਮ ਰੀਤਿ ਨਾਲ ਰਾਜ ਕੀਤਾ. ਇਸ ਦੀ ਅਮਲਦਾਰੀ ਵਿੱਚ ਬੁੱਧ ਭਗਵਾਨ ਦਾ ਦੇਹਾਂਤ ਹੋਇਆ. ਸਤਿਗੁਰੂ ਨਾਨਕਦੇਵ ਗਯਾ ਤੀਰਥ ਤੇ ਉਪਦੇਸ਼ ਕਰਨ ਸਮੇਂ ਇਸ ਨਗਰ ਪਧਾਰੇ ਹਨ, ਗੁਰਦ੍ਵਾਰੇ ਦਾ ਨਾਉਂ "ਸੀਤਲਕੁੰਡ" ਹੈ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰ. रत्न. (ਦੇਖੋ, ਰਮ੍ ਧਾ) ਸੰਗ੍ਯਾ- ਜਿਸ ਤੋਂ ਖ਼ੁਸ਼ ਹੋਈਏ, ਮਾਣਿਕ ਆਦਿ ਕੀਮਤੀ ਪੱਥਰ, ਅਥਵਾ ਅਦਭੁਤ ਵਸ੍ਤੂ. "ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ, ਨਵਰਤਨ। ੨. ਉੱਤਮ ਪਦਾਰਥ. "ਹੋਮੇ ਬਹੁ ਰਤਨਾ." (ਸੁਖਮਨੀ) ਘ੍ਰਿਤ ਆਦਿਕ ਪਦਾਰਥ ਹੋਮੇ (ਹਵਨ ਕੀਤੇ). ੩. ਅੱਖ ਦੀ ਪੁਤਲੀ। ੪. ਪੁਰਾਣਕਥਾ ਅਨੁਸਾਰ ਖੀਰਸਮੁੰਦਰ ਨੂੰ ਰਿੜਕਕੇ ਕੱਢੇ ਹੋਏ ਅਦਭੁਤ ਪਦਾਰਥ, ਜਿਨ੍ਹਾਂ ਦੀ ਚੌਦਾਂ ਗਿਣਤੀ ਹੈ- ਉੱਚੈਃ ਸ਼੍ਰਵਾ ਘੋੜਾ, ਕਾਮਧੇਨੁ, ਕਲਪਵ੍ਰਿਕ੍ਸ਼੍, ਰੰਭਾ ਅਪਸਰਾ, ਲਕ੍ਸ਼੍ਮੀ, ਅਮ੍ਰਿਤ, ਕਾਲਕੂਟ (ਜ਼ਹਿਰ) ਸ਼ਰਾਬ (ਸੁਰਾ), ਚੰਦ੍ਰਮਾ, ਧਨ੍ਵੰਤਰਿ, ਪਾਂਚਜਨ੍ਯ ਸ਼ੰਖ, ਕੌਸ੍ਟੁਭਮਣਿ, ਸਾਰੰਗ ਧਨੁਖ, ਅਤੇ ਐਰਾਵਤ ਹਾਥੀ. "ਰਤਨ ਉਪਾਇ ਧਰੇ ਖੀਰੁ ਮਥਿਆ." (ਆਸਾ ਮਃ ੧)...
ਸੰ. ਸੰਗ੍ਯਾ- ਪਰਬਤ. ਪਹਾੜ. "ਗਿਰਿ ਬਸੁਧਾ ਜਲ ਪਵਨ ਜਾਇਗੋ." (ਸਾਰ ਮਃ ੫) ੨. ਦਸਨਾਮੀ ਸੰਨ੍ਯਾਸੀਆਂ ਵਿੱਚੋਂ ਇੱਕ ਫਿਰਕਾ, ਜਿਸ ਦੇ ਨਾਉਂ ਅੰਤ "ਗਿਰਿ" ਸ਼ਬਦ ਹੁੰਦਾ ਹੈ. ਦੇਖੋ, ਦਸਨਾਮ ਸੰਨ੍ਯਾਸੀ....