kailāsaकैलास
ਸੰ. ਸੰਗ੍ਯਾ- ਕੇ (ਪਾਣੀ ਵਿੱਚ) ਬਲੌਰ ਦੀ ਤਰਾਂ ਲਸਕਣ ਵਾਲਾ, ਤਿੱਬਤ ਦੇ ਪੱਛਮ ਅਤੇ ਮਾਨਸਰੋਵਰ ਦੇ ਉੱਤਰ ਇੱਕ ਸੁੰਦਰ ਪਹਾੜ, ਜਿਸ ਨੂੰ ਚੀਨੀ "ਕਿਯੁਨਲਨ" ਆਖਦੇ ਹਨ. ਪੁਰਾਣਾਂ ਅਨੁਸਾਰ ਇਹ ਸ਼ਿਵ ਅਤੇ ਕੁਬੇਰ ਦੇ ਰਹਿਣ ਦਾ ਪਰਬਤ ਹੈ. ਤਿਬੱਤ, ਚੀਨ ਅਤੇ ਹਿੰਦੁਸਤਾਨ ਤੋਂ ਆਕੇ ਹਜ਼ਾਰਾਂ ਯਾਤ੍ਰੂ ਇਸ ਦੀ ਪਰਦੱਖਣਾ ਕਰਦੇ ਹਨ। ੨. ਇੱਕ ਰਾਣਾ. ਦੇਖੋ, ਧੁਨੀ (ਗ).
सं. संग्या- के (पाणी विॱच) बलौर दी तरां लसकण वाला, तिॱबत दे पॱछम अते मानसरोवर दे उॱतर इॱक सुंदर पहाड़, जिस नूं चीनी "कियुनलन" आखदे हन. पुराणां अनुसार इह शिव अते कुबेर दे रहिण दा परबत है. तिबॱत, चीन अते हिंदुसतान तों आके हज़ारां यात्रू इस दी परदॱखणा करदे हन। २. इॱक राणा. देखो, धुनी (ग).
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਭਾਰਤ ਦੇ ਉੱਤਰ ਵੱਲ ਇੱਕ ਪਹਾੜੀ ਸਰਦ ਦੇਸ਼. ਭੋਂਟ. ਇਸ ਦੇ ਉੱਤਰ ਤੇ ਪੂਰਬ ਵੱਲ ਚੀਨ, ਦੱਖਣ ਵੱਲ ਨੈਪਾਲ ਭੂਟਾਨ ਤੇ ਹਿਮਾਲੇ ਦੇ ਪਹਾੜੀ ਇਲਾਕੇ ਅਤੇ ਪੱਛਮ ਵੱਲ ਕਸ਼ਮੀਰ ਹੈ. ਤਿੱਬਤ ਦਾ ਰਕਬਾ ੪੬੩, ੨੦੦ ਵਰਗ ਮੀਲ ਅਤੇ ਆਬਾਦੀ ੨, ੦੦੦, ੦੦੦ ਹੈ. ਤਿੱਬਤ ਚੀਨ ਰਾਜ ਦੇ ਅਧੀਨ ਹੈ, ਇਸ ਦਾ ਹੁਕਮਰਾਂ ਦਲਾਈਲਾਮਾ ਅਤੇ ਰਾਜਧਾਨੀ ਲ੍ਹਾਸਾ (Lhassa) ਹੈ. ਇਸ ਦੇਸ਼ ਤੋਂ ਉਂਨ ਕਸਤੂਰੀ ਸੋਨਾ ਖੱਲਾਂ ਅਤੇ ਅਨੇਕ ਦਵਾਈਆਂ ਦੇਸ਼ਾਂਤਰਾਂ ਨੂੰ ਜਾਂਦੀਆਂ ਹਨ. ਤਿੱਬਤ ਵਿੱਚ ਜਗਤਪ੍ਰਸਿੱਧ ਮਾਨਸਰ ਤਾਲ ਹੈ ਅਤੇ ਇਸ ਦੇਸ਼ ਦੇ ਨਿਵਾਸੀ ਬੌੱਧ ਹਨ. ਕਈ ਵਿਦ੍ਵਾਨ ਇਸ ਦਾ ਮੂਲ "ਤ੍ਰਿਵਿਸ੍ਟਪ" ਦਸਦੇ ਹਨ. ਚੀਨੀ ਇਸ ਨੂੰ ਦੁਨੀਆਂ ਦੀ ਛੱਤ (Roof of the World) ਆਖਦੇ ਹਨ, ਕਿਉਂਕਿ ਇਹ ਬਹੁਤ ਉੱਚਾ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਮਾਨਸ ੩। ੨. ਭਾਵ ਸਤਸੰਗ. ਗੁਰਮੁਖਾਂ ਦਾ ਸਮਾਜ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਚੀਨ ਦੇਸ਼ ਨਾਲ ਸੰਬੰਧਿਤ. ਚੀਨ ਦਾ. ਚੀਨ ਦੀ ਵਸਤੁ। ੨. ਸੰਗ੍ਯਾ- ਦਾਣੇਦਾਰ ਸਾਫ਼ ਖੰਡ. ਮੈਲ ਬਿਨਾ ਉੱਤਮ ਖੰਡ। ੩. ਚੀਨ ਦੇਸ਼ ਦੀ ਸਫ਼ੇਦ ਮਿੱਟੀ, ਜੋ 'ਕਿਙਭਿਚੀਨ' ਪਹਾੜ ਤੋਂ ਨਿਕਲਦੀ ਹੈ ਅਤੇ ਜਿਸ ਦੇ ਬਰਤਨ ਸੁੰਦਰ ਬਣਦੇ ਹਨ. ਚੀਨਾ ਮੱਟੀ. ਚੀਨ ਦੇਸ਼ ਵਿੱਚ ਇਸ ਦਾ ਨਾਮ "ਕੇਓਲਿਨ" ਹੈ। ੪. ਚੀਨਾ ਦਾ ਇਸਤ੍ਰੀ ਲਿੰਗ। ੫. ਦੇਖੋ, ਚੀਨੀ ਵਾਲਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰਗ੍ਯਾ- ਕੁ (ਨਿੰਦਿਤ) ਹੈ ਬੇਰ (ਦੇਹ) ਜਿਸ ਦਾ.¹ ਤਿੰਨ ਪੈਰ ਅਤੇ ਅੱਠ ਦੰਦਾਂ ਵਾਲਾ ਦੇਵਤਿਆਂ ਦਾ ਖ਼ਜ਼ਾਨਚੀ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਇਲਵਿਲਾ ਦੇ ਪੇਟ ਤੋਂ ਵਿਸ਼੍ਰਵਾ ਦਾ ਪੁਤ੍ਰ ਹੈ. ਇਸ ਦੀ ਪੁਰੀ ਦਾ ਨਾਉਂ ਅਲਕਾ ਹੈ. ਇਹ ਯਕ੍ਸ਼੍ ਅਤੇ ਕਿੰਨਰਾਂ ਦਾ ਰਾਜਾ ਹੈ. ਕੁਬੇਰ ਰਾਵਣ ਦਾ ਮਤੇਰ ਭਾਈ ਹੈ....
ਸੰ. ਪਰ੍ਵਤ. ਸੰਗ੍ਯਾ- ਪਹਾੜ. "ਪਰਬਤ ਸੁਇਨਾ ਰੁਪਾ ਹੋਵਹਿ." (ਵਾਰ ਮਾਝ ਮਃ ੧) ੨. ਭਾਵ- ਅਭਿਮਾਨ ਹੌਮੈ, ਆਪਣੇ ਤਾਂਈਂ ਉੱਚਾ ਜਾਨਣਾ. "ਕੀਟੀ ਪਰਬਤ ਖਾਇਆ." (ਆਸਾ ਕਬੀਰ) ਕੀਟੀ ਤੋਂ ਭਾਵ ਨੰਮ੍ਰਤਾ ਹੈ। ੩. ਸੰਨ੍ਯਾਸੀਆਂ ਦੇ ਦਸ਼ ਭੇਦਾਂ ਵਿੱਚੋਂ ਇੱਕ ਭੇਦ. ਦੇਖੋ, ਦਸਨਾਮ ਸੰਨ੍ਯਾਸੀ....
ਸੰਗ੍ਯਾ- ਚਿੰਨ੍ਹ. ਨਿਸ਼ਾਨ। ੨. ਸੰ. ਸੰਗ੍ਯਾ- ਪੂਰਵ ਏਸ਼ੀਆ ਦਾ ਪ੍ਰਸਿੱਧ ਦੇਸ਼, ਜੋ ਭਾਰਤ ਦੇ ਉੱਤਰ ਹਿਮਾਲੇ ਤੋਂ ਪਰੇ ਹੈ. ਇਹ ਬਹੁਤ ਪੁਰਾਣਾ ਨਾਉਂ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਦੇਖਿਆ ਜਾਂਦਾ ਹੈ. ਚੀਨਰਾਜ ਦਾ ਵਿਸ੍ਤਾਰ ੫੪੪੫੯੮੦ ਵਰਗ ਮੀਲ ਹੈ, ਅਤੇ ਜਨਸੰਖ੍ਯਾ- (ਆਬਾਦੀ) ੪੩੬੦੯੧੯੫੩ ਹੈ. ਚੀਨ ੧੮. ਵਡੇ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ. ਵਿਸ਼ੇਸ ਕਰਕੇ ਚੀਨੀ ਲੋਕ ਬੁੱਧਮਤ ਦੇ ਹਨ. ਰਾਜਧਾਨੀ ਦਾ ਨਾਉਂ ਪੇਕਿਨ (Pekin) ਹੈ. "ਚੀਨ ਮਚੀਨ ਕੇ ਸੀਸ ਨ੍ਯਾਵੈਂ." (ਅਕਾਲ) ਦੇਖੋ, ਚੀਨੀ ਯਾਤ੍ਰੀ। ੩. ਚੀਣਾ ਅੰਨ। ੪. ਤਾਗਾ. ਸੂਤ। ੫. ਝੰਡੀ. ਧੁਜਾ। ੬. ਇੱਕ ਪ੍ਰਕਾਰ ਦਾ ਕਮਾਦ, ਜਿਸ ਦਾ ਚਣ ਨਾਉਂ ਪ੍ਰਸਿੱਧ ਹੈ। ੭. ਚੀਨ ਦੇਸ਼ ਦਾ ਨਿਵਾਸੀ। ੮. ਚੀਨ ਦੇਸ਼ ਦਾ ਵਸਤ੍ਰ। ੯. ਚੀਨਨਾ ਕ੍ਰਿਯਾ ਦਾ ਅਮਰ. ਦੇਖ! ਪਛਾਣ!...
ਹਿੰਦੂਆਂ ਦੇ ਰਹਿਣ ਦਾ ਅਸਥਾਨ. ਉਹ ਦੇਸ਼ ਜਿਸ ਵਿੱਚ ਵਿਸ਼ੇਸ ਕਰ ਹਿੰਦੂ ਆਬਾਦ ਹਨ. ਇਸ ਦੇ ਨਾਉ, ਆਰਯਾਵਰਤ ਭਾਰਤ ਆਦਿ ਅਨੇਕ ਹਨ. ਹਿੰਦੁਸਤਾਨ ਹਿਮਾਲਯ ਅਤੇ ਸਮੁੰਦਰ ਨਾਲ ਘਿਰਿਆ ਹੋਇਆ ਹੈ, ਇਸਦੀ ਲੰਬਾਈ ੧੯੦੦ ਅਤੇ ਚੌੜਾਈ ੧੫੦੦ ਮੀਲ ਹੈ. ਰਕਬਾ ੧, ੮੦੫, ੩੩੨ ਵਰਗ ਮੀਲ ਹੈ. ਜਿਸ ਵਿੱਚੋਂ ੧, ੦੯੪, ੩੦੦ ਵਰਗਮੀਲ ਅੰਗ੍ਰੇਜ਼ੀ ਇਲਾਕੇ ਦਾ ਹੈ ਅਤੇ ਬਾਕੀ ਦੇਸੀ ਰਿਆਸਤਾਂ ਦਾ. ਇਸ ਵਿੱਚ ਵਡੀਆਂ ਛੋਟੀਆਂ ਮਿਲਾਕੇ ਕੁੱਲ ੬੬੬ ਦੇਸੀ ਰਿਆਸਤਾਂ ਹਨ. ਹਿੰਦੁਸਤਾਨ ਦੀ ਵਸੋਂ ਨੌਂ ਹਿੱਸੇ ਪਿੰਡਾਂ ਵਿੱਚ ਅਤੇ ਇੱਕ ਹਿੱਸਾ ਸ਼ਹਿਰਾਂ ਵਿੱਚ ਹੈ. ਸ਼ਹਿਰ ੨੩੧੬ ਹਨ ਜਿਨ੍ਹਾਂ ਵਿਚੋਂ ੩੧ ਵੱਡੇ ਵੱਡੇ ਹਨ, ਜਿਨ੍ਹਾਂ ਦੀ ਵਸੋਂ ਇੱਕ ਇੱਕ ਲੱਖ ਤੋਂ ਵਧੀਕ ਹੈ, ਅਤੇ ਪਿੰਡਾਂ ਦੀ ਗਿਨਤੀ ੬੮੫, ੬੬੫ ਹੈ. ਹਿੰਦੁਸਤਾਨ ਬਰਤਾਨੀਆਂ ਤੋਂ ੧੫. ਗੁਣਾ ਵਡਾ ਹੈ. ਜੇ ਕਦੇ ਰੂਸ ਨੂੰ ਕੱਢ ਦਿੱਤਾ ਜਾਵੇ ਤਦ ਸਾਰੇ ਯੂਰਪ ਦਾ ਰਕਬਾ ਮਿਲਕੇ ਇਸ ਦੇ ਬਰਾਬਰ ਹੁੰਦਾ ਹੈ.#ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਹਿੰਦੁਸਤਾਨ ਦੀ ਵਸੋਂ ੩੧੮, ੪੭੫, ੪੮੦ ਹੈ. (ਅੰਗ੍ਰੇਜ਼ੀ ਇਲਾਕੇ ਦੀ ੨੪੭, ੦੦੩, ੨੯੩, ਅਤੇ ਰਿਆਸਤਾਂ ਦੀ ੭੧, ੯੩੯, ੧੮੭ ਹੈ)#ਮਰਦ ੧੬੩, ੯੯੫, ੫੫੪ ਅਤੇ ਤੀਵੀਆਂ ੧੫੪, ੯੪੬, ੯੨੬, ਹਨ. ਧਰਮਾਂ ਦੇ ਲਿਹਾਜ਼ ਨਾਲ ਗਿਣਤੀ ਇਉਂ ਹੈ:-#ਈਸਾਈ ੪, ੧੫੪, ੦੦੦#ਸਿੱਖ ੩, ੨੨੯, ੦੦੦#ਹਿੰਦੂ ੨੧੬, ੭੩੫, ੦੦੦#ਜੈਨੀ ੧, ੧੭੮, ੦੦੦#ਪਾਰਸੀ ੧੦੨, ੦੦੦#ਪੁਰਾਣੇ ਵਸਨੀਕ ੯, ੭੭੫, ੦੦੦#ਬੌੱਧ ੧੧, ੫੭੧, ੦੦੦#ਮੁਸਲਮਾਨ ੬੮, ੭੩੫, ੦੦੦#ਯਹੂਦੀ ੨੨, ੦੦੦#ਹਿੰਦੁਸਤਾਨ ਵਿੱਚ ਹਿੰਦੂ ਵਿਧਵਾ ਇਸਤ੍ਰੀਆਂ ਦੀ ਗਿਣਤੀ ੨੦੨੫੦੦੭੫ ਹੈ, ਅਥਵਾ ਇਉਂ ਕਹੋ ਕਿ ਹਰ ੧੦੦੦ ਪਿੱਛੇ ੧੭੫ ਵਿਧਵਾ ਹਨ.#ਭਾਰਤ ਅੰਦਰ ਕੁੱਲ ਬੋਲੀਆਂ ੨੨੨ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਸਿੱਧ ਭਾਸਾ ਬੋਲਣ ਵਾਲਿਆਂ ਦੀ ਗਿਣਤੀ ਇਹ ਹੈ-#ਹਿੰਦੀ (ਪੱਛਮੀ ਹਿੰਦੀ) ਬੋਲਣ ਵਾਲੇ#੯੬, ੭੧੪, ੦੦੦#ਕਨਾਰੀ (ਕਾਨੜੀ) ੧੦, ੩੭੪, ੦੦੦#ਗੁਜਰਾਤੀ ੯, ੫੫੨, ੦੦੦#ਤਾਮਿਲ ੧੮, ੭੮੦ ੦੦੦#ਤਿਲੁਗੂ ੨੩, ੬੦੧, ੦੦੦#ਪੰਜਾਬੀ ੧੬, ੨੩੪, ੦੦੦ ਅਤੇ#ਲਹਿੰਦੀ ਪੰਜਾਬੀ ੫, ੬੫੨, ੦੦੦#ਬੰਗਾਲੀ ੪੯, ੨੯੪, ੦੦੦#ਬ੍ਰਹਮੀ ੮, ੪੨੩, ੦੦੦#ਮਰਹਟੀ ੧੮, ੭੯੮, ੦੦੦#ਰਾਜਸ੍ਥਾਨੀ ੧੨, ੬੮੧, ੦੦੦#ਹਿੰਦੁਸਤਾਨ ਦਾ ਰਾਜ ਪ੍ਰਬੰਧ ਵਾਇਸਰਾਯ (Viceroy) ਦੇ ਹੱਥ ਹੈ. ਅਤੇ ਇੰਤਜਾਮ ਦੇ ਲਈ ਦੋ ਕੌਂਸਲਾਂ ਬਣਾ ਰੱਖੀਆਂ ਹਨ, ਇੱਕ ਕੌਂਸਲ ਆਵ ਸਟੇਟ ਦੂਜੀ ਲੈਜਿਸਲੇਟਿਵ ਐਸੰਬਲੀ ( the Council of State and the Legislative Assembly )#ਸਰਕਾਰ ਹਿੰਦ ਦੇ ਮਾਤਹਿਤ ੧੫. ਸੂਬਿਕ ਸਰਕਾਰਾਂ ਹਨ, ਜਿਨ੍ਹਾਂ ਉੱਤੇ ਆਪਣੇ ਆਪਣੇ ਲਾਟ ਸਾਹਿਬ ਹੁਕਮਰਾਂ ਹਨ. ਸੂਬਿਆਂ ਦੀ ਸਰਕਾਰਾਂ ਦੇ ਦੋ ਹਿੱਸੇ ਹਨ, ਇੱਕ ਅੰਤਰੰਗ ਕੌਂਸਿਲ, ਜਿਸ ਹੱਥ ਚੰਦ ਰਾਖਵੇਂ ਮਹਿਕਮੇ ਹਨ. ਅਤੇ ਦੂਜੇ ਦੋ ਜਾਂ ਤਿੰਨ ਵਜ਼ੀਰ, ਜੋ ਕਾਨੂਨ ਕੌਂਸਲ ਅੱਗੇ ਜਿੰਮੇਵਾਰ ਹਨ....
ਦੇਖੋ, ਰਾਜਨ. "ਰਾਣਾ ਰਾਉ ਨ ਕੋ ਰਹੈ." (ਓਅੰਕਾਰ)...
ਸੰ. ਸੰਗ੍ਯਾ- ਨਦੀ ਦਰਿਆ। ੨. ਸੰ. ਧ੍ਵਨਿ. ਸ਼ਬਦ. ਨਾਦ. "ਅਨਹਦ ਧੁਨੀ ਦਰਿ ਵਜਦੇ." (ਸ੍ਰੀ ਮਃ ੪) ੩. ਆਵਾਜ਼ ਦੀ ਗੂੰਜ। ੪. ਕਾਵ੍ਯ ਅਨੁਸਾਰ ਉਹ ਗੂਢ ਅਰਥ ਦਾ ਭਾਵ, ਜੋ ਅੱਖਰਾਂ ਦੇ ਅਰਥ ਤੋਂ ਭਿੰਨ ਵ੍ਯੰਜਨਾ ਸ਼ਕਤਿ ਦ੍ਵਾਰਾ ਪ੍ਰਗਟ ਹੋਵੇ, ਜਿਵੇਂ- "ਮੇਟੀ ਜਾਤਿ ਹੂਏ ਦਰਬਾਰਿ." (ਗੌਡ ਰਵਿਦਾਸ) ਇਸ ਤੋਂ ਉਹ ਧੁਨੀ (ਧ੍ਵਨਿ) ਨਿਕਲੀ ਕਿ ਜੋ ਜਾਤਿ- ਅਭਿਮਾਨੀ ਹਨ, ਉਹ ਕਰਤਾਰ ਦੇ ਦਰਬਾਰ ਦੇ ਅਧਿਕਾਰੀ ਨਹੀਂ।¹ ੫. ਗਾਉਣ ਦੀ ਧਾਰਨਾ. ਗਾਉਣ ਦਾ ਢੰਗ. ਸ਼੍ਰੀ ਗੁਰੂ ਅਰਜਨ ਸਾਹਿਬ ਨੇ ਨੌ ਵਾਰਾਂ ਅਜੇਹੀਆਂ ਚੁਣੀਆਂ, ਜਿਨ੍ਹਾਂ ਦੇ ਗਾਉਣ ਦੀ ਧਾਰਨਾ ਪੁਰਾਣੇ ਯੋਧਿਆਂ ਦੀਆਂ ਵਾਰਾਂ ਅਨੁਸਾਰ ਰਬਾਬੀਆਂ ਨੂੰ ਦੱਸੀ, ਅਰ ਪੁਰਾਣੀਆਂ ਵਾਰਾਂ ਦੇ ਪਤੇ ਵਾਰਾਂ ਦੇ ਮੁੱਢ ਲਿਖੇ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਢਾਡੀਆਂ ਤੋਂ ਇਹ ਨੌ ਧੁਨੀਆਂ ਵੀਰ ਰਸ ਦੀ ਵ੍ਰਿੱਧੀ ਲਈ ਗਵਾਈਆਂ, ਜੋ ਹੁਣ ਤੀਕ. ਟਕਸਾਲੀਏ ਰਾਗੀ ਰਬਾਬੀ ਗਾਉਂਦੇ ਹਨ. ਬਹੁਤ ਲੇਖਕਾਂ ਨੇ ਲਿਖਿਆ ਹੈ ਕਿ ਧੁਨੀਆਂ ਛੀਵੇਂ ਸਤਿਗੁਰੂ ਨੇ ਚੜ੍ਹਾਈਆਂ ਹਨ, ਪਰ ਇਹ ਅਸਤ੍ਯ ਹੈ.²#ਨੌ ਧੁਨੀਆਂ ਇਹ ਹਨ:-#(ੳ) ਮਾਝ ਕੀ ਵਾਰ, ਮਲਕ ਮਰੁਦੀ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ. ਮਲਿਕ ਜਾਤੀ ਦਾ ਮੁਰੀਦ ਖ਼ਾਂਨ ਅਤੇ ਸੋਹੀ ਜਾਤਿ ਦਾ ਚੰਦ੍ਰਹੜਾ ਦੋਵੇਂ ਅਕਬਰ ਦੇ ਫ਼ੌਜੀ ਸਰਦਾਰ ਆਪੋ ਵਿੱਚੀ ਵਿਰੋਧ ਰਖਦੇ ਸਨ. ਇੱਕ ਵਾਰ ਬਾਦਸ਼ਾਹ ਨੇ ਸਰਹੱਦੀ ਮੁੰਹਿਮ ਤੇ ਮਲਿਕ ਨੂੰ ਤੋਰ ਦਿੱਤਾ. ਮਾਲਿਕ ਨੇ ਵੈਰੀ ਨੂੰ ਜਿੱਤਕੇ ਮੁਲਕ ਪੁਰ ਕ਼ਬਜਾ ਕੀਤਾ ਅਤੇ ਅਮਨ ਕ਼ਾਇਮ ਕਰਨ ਲਈ ਕੁਝ ਸਮਾਂ ਉੱਥੇ ਠਹਿਰਿਆ. ਚੰਦ੍ਰਹੜਾ ਨੇ ਚਾਲਾਕੀ ਨਾਲ ਬਾਦਸ਼ਾਹ ਨੂੰ ਇਹ ਜਤਾਇਆ ਕਿ ਮਲਿਕ ਮੁਲਕ ਤੇ ਕ਼ਾਬਿਜ ਹੋਕੇ ਬਾਗ਼ੀ ਹੋਗਿਆ ਹੈ. ਇਸ ਪੁਰ ਬਾਦਸ਼ਾਹ ਨੇ ਚੰਦ੍ਰਹੁੜਾ ਨੂੰ ਮਲਿਕ ਦੇ ਹੋਸ਼ ਠਿਕਾਣੇ ਕਰਨ ਭੇਜਿਆ. ਦੋਵੇਂ ਯੋਧਾ ਮੈਦਾਨ ਜੰਗ ਵਿੱਚ ਕਟਕੇ ਮਰਗਏ. ਢਾਡੀਆਂ ਨੇ ਉਨ੍ਹਾਂ ਦੀ ਵਾਰ ਇਸ ਵਜ਼ਨ ਤੇ ਬਣਾਈ-#"ਕਾਬੁਲ ਵਿੱਚ ਮੁਰੀਦਖਾਂ ਫੜਿਆ ਬਡ ਜੋਰ,#ਚੰਦ੍ਰਹੜਾ ਲੈ ਫੌਜ ਕੋ ਚੜਿਆ ਬਡ ਤੌਰ,#ਦੁਹਾਂ ਕੰਧਾਰਾਂ ਮੁਹ ਜੁੜੇ ਦਾਮਾਮੇ ਦੌਰ,#ਸਸਤ੍ਰ ਪਜੂਤੇ ਸੂਰਿਆਂ ਸਿਰ ਬੱਧੇ ਟੌਰ,#ਹੋਲੀ ਖੇਲੇ ਚੰਦ੍ਰਹੜਾ ਰੰਗ ਲੱਗੇ ਸੌਰ,#ਦੋਵੇਂ ਤਰਫਾਂ ਜੁੱਟੀਆਂ ਸਰ ਵੱਗਨ ਕੌਰ,#ਮੈ ਭੀ ਰਾਇ ਸਦਾਇਸਾਂ ਵੜਿਆ ਲਾਹੌਰ,#ਦੋਵੇਂ ਸੂਰੇ ਸਾਮਣੇ ਜੂਝੇ ਉਸ ਠੌਰ."#ਇਸ ਨਾਲ ਅਠ ਤੁਕੀ ਪੌੜੀ ਮਾਝ ਵਾਰ ਦੀ ਦੇਖੋ- "ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ."×××#(ਅ) ਗਉੜੀ ਕੀ ਵਾਰ ਮਹਲਾ ੫. ਰਾਇ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨੀ. ਵਾਰ ਦੇਸ਼ ਦੇ ਮਾਲਿਕ ਕਮਾਲੁੱਦੀਨ ਨੇ ਆਪਣੇ ਭਾਈ ਨੂੰ ਛਲ ਨਾਲ ਜ਼ਹਿਰ ਦੇਕੇ ਮਾਰਦਿੱਤਾ. ਉਸ ਦੀ ਇਸਤ੍ਰੀ ਨਾਬਾਲਿਗ਼ ਮੁਅ਼ੱਜ਼ੁੱਦੀਨ³ ( [مُعّزاُلدین] ) ਨੂੰ ਲੈ ਕੇ ਪੇਕੇ ਘਰ ਜਾ ਰਹੀ. ਜਦ ਮੁਅ਼ੱਜ਼ੁੱਦੀਨ ਜਵਾਨ ਹੋਇਆ ਤਦ ਨਾਨਕਿਆਂ ਦੀ ਭਾਰੀ ਜਮਾਤ ਨਾਲ ਲੈਕੇ ਆਪਣੇ ਚਾਚੇ ਨੂੰ ਜੰਗ ਲਈ ਵੰਗਾਰਿਆ ਅਰ ਅਜੇਹੀ ਬਹਾਦੁਰੀ ਨਾਲ ਲੜਿਆ ਕਿ ਕਮਾਲੁੱਦੀਨ ਨੂੰ ਸੰਸਾਰ ਤ੍ਯਾਗਣਾ ਪਿਆ. ਢਾਡੀਆਂ ਨੇ ਇਸ ਜੰਗ ਦੀ ਵਾਰ ਇਸ ਵਜ਼ਨ ਪੁਰ ਰੁਚੀ:-#"ਰਾਣਾ ਰਾਇ ਕਮਾਲਦੀਂ ਰਣ ਭਾਰਾ ਬਾਹੀ,#ਮੌਜੁੱਦੀਂ ਤਲਵੰਡੀਓਂ ਚੜਿਆ ਸਾਬਾਹੀ,#ਢਾਲੀਂ ਅੰਬਰ ਛਾਇਆ ਫੁੱਲੇ ਅਕ ਕਾਹੀ,#ਜੁੱਟੇ ਆਮ੍ਹੋ ਸਾਮ੍ਹਣੇ ਨੇਜੇ ਝਲਕਾਹੀ,#ਮੌਜੇ ਘਰ ਵਾਧਾਈਆਂ ਘਰ ਚਾਚੇ ਧਾਹੀ."#ਇਸ ਨਾਲ ਧੁਨੀ ਮਿਲਾਉਣ ਲਈ ਪੰਜ ਤੁਕੀ ਪੌੜੀ ਗਉੜੀ ਵਾਰ ਦੀ ਦੇਖੋ, "ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ." ×××#(ੲ) ਆਸਾ ਕੀ ਵਾਰ. ਟੁੰਡੇ ਅਸਰਾਜੈ ਕੀ ਧੁਨੀ. ਸਾਰੰਗ ਦਾ ਪੁਤ੍ਰ ਅਸਰਾਜ ਸੀ. ਉਸ ਦੀ ਛੋਟੀ ਮਾਂ ਜੋ ਨਵਯੋਵਨਾ ਸੀ, ਅਸਰਾਜ ਤੇ ਮੋਹਿਤ ਹੋਗਈ, ਅਰ ਆਪਣੀ ਮੰਦਭਾਵਨਾ ਪ੍ਰਗਟ ਕੀਤੀ, ਪਰ ਧਰਮਾਤਮਾ ਅਸ ਨੇ ਦ੍ਰਿੜ੍ਹਤਾ ਨਾਲ ਧਰਮ ਪਾਲਿਆ. ਮਤੇਈ ਨੇ ਵਿਸਯਲੰਪਟ ਰਾਜੇ ਨੂੰ ਭੜਕਾਕੇ ਪੁਤ੍ਰ ਤੇ ਅਯੋਗ ਕਲੰਕ ਲਾਇਆ ਅਤੇ ਹੱਥ ਕਟਵਾਕੇ ਦੇਸੋਂ ਕਢਵਾ ਦਿੱਤਾ. ਦੈਵ ਯੋਗ ਨਾਲ ਟੁੰਡਾ ਅਸਰਾਜ ਵਿਦੇਸ਼ ਵਿੱਚ ਜਾਕੇ ਆਪਣੇ ਸ਼ੁਭ ਗੁਣਾਂ ਦ੍ਵਾਰਾ ਸਭ ਸੰਪਦਾ ਸਹਿਤ ਹੋਗਿਆ. ਜਦ ਪਿਤਾ ਨੂੰ ਸਮਾਂ ਪਾਕੇ ਅਸਲ ਹਾਲ ਮਲੂਮ ਹੋਇਆ ਤਦ ਪੁਤ੍ਰ ਨੂੰ ਚਿੱਠੀ ਲਿਖਕੇ ਬੁਲਾਇਆ, ਪਰ ਅਸਰਾਜ ਦੀ ਮਤੇਈ ਦੇ ਪੁਤ੍ਰ ਖਾਨ ਅਤੇ ਸੁਲਤਾਨ ਨੇ ਫ਼ੌਜ਼ਾਂ ਲੈਕੇ ਵਡੇ ਭਾਈ ਦਾ ਮੁਕ਼ਾਬਲਾ ਕੀਤਾ. ਕਰਤਾਰ ਦੀ ਕ੍ਰਿਪਾ ਨਾਲ ਅਸਰਾਜ ਨੇ ਫਤੇ ਪਾਕੇ ਪਿਤਾ ਦੇ ਚਰਣਾਂ ਪੁਰ ਪ੍ਰਣਾਮ ਕੀਤਾ. ਸਾਰੰਗ ਨੇ ਪਿਛਲੀ ਆਪਣੀ ਕਰਤੂਤ ਪੁਰ ਲੱਜਿਤ ਹੋਕੇ ਅਸਰਾਜ ਨੂੰ ਰਾਜਸਿੰਘਾਸਨ ਤੇ ਬੈਠਾਕੇ ਆਪ ਏਕਾਂਤਾਸ ਅਖਤਿਆਰ ਕੀਤਾ. ਇਸ ਘਟਨਾ ਦੀ ਵਾਰ ਜੋ ਰਚੀ ਉਸ ਦੀ ਪੌੜੀ ਇਹ ਹੈ:-#ਭਬਕਿਆ ਸੇਰ ਸਰਦੂਲ ਰਾਇ ਰਣ ਮਾਰੂ ਬੱਜੇ,#ਸੁਲਤਾਨ ਖਾਨ ਬਡ ਸੂਰਮੇ ਵਿਚ ਰਣ ਦੇ ਗੱਜੇ,#ਖਤ ਲਿਖੇ ਟੰਡੇ ਅਸਰਾਜ ਨੂੰ ਪਤਸਾਹੀ ਅੱਜੇ,#ਟਿੱਕਾ ਸਾਰੰਗ ਬਾਪ ਨੇ ਦਿੱਤਾ ਭਰ ਲੱਜੇ,#ਫਤੇ ਪਾਇ ਅਸਰਾਜ ਜੀ ਸ਼ਾਹੀ ਪਰ ਸੱਜੇ.#ਇਸ ਪੰਜ ਤੁਕੀ ਪੌੜੀ ਨਾਲ ਆਸਾ ਵਾਰ ਦੀ ਪੰਜ ਤੁਕੀ ਪੋੜੀ ਦੀ ਧੁਨੀ ਸਤਿਗੁਰੂ ਨੇ ਮਿਲਾਈ "ਆਪੀ ਨੈ ਆਪ ਸਾਜਿਓ ਆਪੀਨੈ ਰਚਿਓ ਨਾਉ."#(ਸ) ਗੂਜਰੀ ਕਾ ਵਾਰ, ਸਿਕੰਦਰ ਬਿਰਾਹਿਮ ਕੀ ਧੁਨੀ. ਸਿਕੰਦਰ ਅਤੇ ਇਬਰਾਹੀਮ ਦੋ ਇੱਕੋ ਖ਼ਾਨਦਾਨ ਦੇ ਰਈਸ ਸਨ. ਇਬਰਾਹੀਮ ਵਿਭਚਾਰੀ ਅਤੇ ਸਿਕੰਦਰ ਧਰਮਾਤਮਾ ਸੀ. ਇੱਕ ਵਾਰ ਇਬਰਾਹੀਮ ਨੇ ਕਿਸੇ ਦੀ ਕੰਨ੍ਯਾ ਦਾ ਧਰਮਭੰਗ ਕਰਨਾ ਚਾਹਿਆ. ਕੰਨ੍ਯਾ ਦਾ ਪਿਤਾ ਸਿਕੰਦਰ ਦੀ ਸ਼ਰਣ ਗਿਆ ਅਰ ਇਬਰਾਹੀਮ ਦਾ ਅਤ੍ਯਾਚਾਰ ਦੱਸਿਆ. ਸਿਕੰਦਰ ਸੈਨਾ ਲੈਕੇ ਇਬਰਾਹੀਮ ਪੁਰ ਚੜ੍ਹਆਇਆ ਅਤੇ ਜੰਗ ਜਿੱਤਕੇ ਕੈਦੀ ਕਰਲਿਆ. ਅੰਤ ਨੂੰ ਇਬਰਾਹੀਮ ਨੇ ਆਪਣੇ ਜੀਵਨ ਨੂੰ ਸੁਧਾਰਣ ਦਾ ਪ੍ਰਣ ਕਰਕੇ ਸਿਕੰਦਰ ਤੋਂ ਛੁਟਕਾਰਾ ਪਾਇਆ. ਇਸ ਪ੍ਰਸੰਗ ਦੀ ਵਾਰ ਜੋ ਬਣੀ ਉਸ ਦੀ ਪੌੜੀ ਇਹ ਹੈ:-#"ਪਾਪੀ ਖਾਨ ਬਿਰਾਮ ਪਰ ਚੜਿਆ ਸੇਕੰਦਰ,#ਭੇੜ ਦੁਹਾਂ ਦਾ ਮੱਚਿਆ ਬਡ ਰਣ ਦੇ ਅੰਦਰ,#ਫੜਿਆ ਖਾਨ ਬਿਰਾਮ ਨੂੰ ਕਰ ਬਡ ਆਡੰਬਰ,#ਬੱਧਾ ਸੰਗਲ ਪਾਇਕੈ ਜਣੁ ਕੀਲੇ ਬੰਦਰ,#ਅਪਨਾ ਹੁਕਮ ਮਨਾਇਕੈ ਛੱਡਿਆ ਜਗ ਅੰਦਰ."#ਇਸ ਪੰਜ ਤੁਕੀ ਪੌੜੀ ਨਾਲ ਗੂਜਰੀ ਦੀ ਪੰਜ ਤੁਕੀ ਪੌੜੀ ਦੇਖੋ, "ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ." ×××#(ਹ) ਵਡਹੰਸ ਕੀ ਵਾਰ ਲਲਾ ਬਹਿਲੀਮਾ ਕੀ ਧੁਨੀ. ਲਲਾ ਅਤੇ ਬਹਿਲੀਮ ਪੜੌਸੀ ਪਹਾੜੀ ਰਾਜਾ ਸਨ. ਲਲਾ ਦਾ ਇ਼ਲਾਕ਼ਾ ਖ਼ੁਸ਼ਕ ਅਰ ਬਹਿਲੀਮ ਦਾ ਸਰ ਸਬਜ਼ ਸੀ. ਇੱਕ ਵਾਰ ਬਰਸਾਤ ਕਮ ਹੋਣ ਕਰਕੇ ਲਲਾ ਨੇ ਬਹਿਲੀਮ ਤੋਂ ਨਿੱਤ ਵਹਿਣ ਵਾਲੀ ਕੂਲ੍ਹ ਦਾ ਪਾਣੀ ਮੰਗਿਆ ਅਰ ਪੈਦਾਵਾਰ ਦਾ ਛੀਵਾਂ ਹਿੱਸਾ ਦੇਣਾ ਕੀਤਾ, ਪਰ ਫਸਲ ਤਿਆਰ ਹੋਣ ਪੁਰ ਲਲਾ ਬਚਨੋਂ ਫਿਰ ਗਿਆ, ਜਿਸ ਪੁਰ ਦੋਹਾਂ ਦਾ ਯੁੱਧ ਹੋਇਆ ਅਰ ਫਤੇ ਬਹਿਲੀਮ ਦੇ ਹਿੱਸੇ ਆਈ. ਉਨ੍ਹਾਂ ਦੀ ਵਾਰ ਦੀ ਪੌੜੀ ਇਉਂ ਹੈ-#"ਕਾਲ ਲਲਾ ਦੇ ਦੇਸ ਦਾ ਖੋਇਆ ਬਹਿਲੀਮਾ,#ਹਿੱਸਾ ਛਠਾ ਮਨਾਇਕੈ ਜਲ ਨਹਿਰੋਂ ਦੀਮਾ,#ਫਿਰਾਹੂਨ ਹੁਇ ਲਲਾ ਨੇ ਰਣ ਮੰਡਿਆ ਧੀਮਾ,#ਭੇੜ ਦੁਹੂੰ ਦਿਸ ਮੱਚਿਆ ਸਟਪਟੀ ਅਜੀਮਾ,#ਸਿਰ ਧੜ ਡਿੱਗੇ ਖੇਤ ਵਿੱਚ ਜਿਉ ਵਾਹਣ ਢੀਮਾ,#ਮਾਰ ਲਲਾ ਬਹਲੀਮ ਨੇ ਰਣ ਮੇ ਧਰ ਸੀਮਾ."#ਇਸ ਛੀ ਤੁਕੀ ਪੌੜੀ ਨਾਲ ਗੁਰੂ ਸਾਹਿਬ ਨੇ ਗੂਜਰੀ ਵਾਰ ਦੀ ਛੀ ਤੁਕੀ ਪੌੜੀ ਦੀ ਧੁਨੀ ਮਿਲਾਈ- "ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ."×××#(ਕ) ਰਾਮਕਲੀ ਕੀ ਵਾਰ ਮਃ ੩, ਜੋਧੇ ਵੀਰੈ ਪੂਰਬਾਣੀ ਕੀ ਧੁਨੀ. ਪੂਰਬਾਣੀ ਰਾਜਪੂਤ ਦੇ ਪੁਤ੍ਰ ਜੋਧ ਅਤੇ ਵੀਰ ਮਸ਼ਹੂਰ ਧਾੜਵੀ ਸਨ. ਇਨ੍ਹਾਂ ਨੂੰ ਕਈ ਵਾਰ ਅਕਬਰ ਨੇ ਸ਼ਾਹੀ ਨੌਕਰ ਹੋਣ ਲਈ ਆਖਿਆ ਪਰ ਇਨ੍ਹਾਂ ਨੇ ਸਦਾ ਇਹ ਕਰਾਰਾ ਉੱਤਰ ਦਿੱਤਾ ਕਿ ਅਸੀਂ ਓਹ ਰਾਜਪੂਤ ਨਹੀਂ ਜੋ ਧੀਆਂ ਵੇਚਕੇ ਤੇਰੀ ਗ਼ੁਲਾਮੀ ਕਰਨ ਵਾਲੇ ਹਨ. ਇਹ ਚੁਭਵੀਂ ਗੱਲ ਸੁਣਕੇ ਅਕਬਰ ਨੇ ਇਨ੍ਹਾਂ ਦੀ ਆਕੜ ਭੰਨਣ ਨੂੰ ਫੌਜ ਭੇਜੀ ਅਰ ਇਹ ਦੋਵੇਂ ਭਾਈ ਬਹਾਦੁਰੀ ਨਾਲ ਮੁਕ਼ਾਬਲਾ ਕਰਕੇ ਲੜ ਮੋਏ. ਭੱਟਾਂ ਨੇ ਇਸ ਵਜ਼ਨ ਦੀ ਵਾਰ ਬਣਾਈ-#ਜੋਧ ਵੀਰ ਪੂਰਬਾਣੀਏ ਦੋ ਗੱਲਾਂ ਕਰੀ ਕਰਾਰੀਆਂ,#ਫੌਜ ਚੜਾਈ ਬਾਦਸ਼ਾਹ ਅਕਬਰ ਰਣ ਭਾਰੀਆਂ,#ਸਨਮੁਖ ਹੋਏ ਰਾਜਪੂਤ ਸ਼ੁਤਰੀ ਰਣਕਾਰੀਆਂ,#ਧੂਹ ਮਿਆਨੋ ਕੱਢੀਆਂ ਬਿਜੁੱਲਚਮਕਾਰੀਆਂ,#ਇੰਦਰ ਸਣੇ ਅਪੱਛਰਾਂ ਮਿਲ ਕਰਨ ਜੁਹਾਰੀਆਂ,#ਏਹੀ ਕੀਤੀ ਜੋਧ ਵੀਰ ਪਤਸ਼ਾਹੀ ਗੱਲਾਂ ਸਾਰੀਆਂ.#ਇਸ ਛੀ ਤੁਕੀ ਪੋੜੀ ਨਾਲ ਰਾਮਕਲੀ ਦੀ ਛੀ ਤੁਕੀ ਪੌੜੀ ਦੀ ਧੁਨਿ ਮਿਲਾਈ-#"ਸਚੈ ਤਖਤੁ ਰਚਾਇਆ ਬੈਸਣ ਕਉ ਜਾਈ."×××#(ਖ) ਸਾਰੰਗ ਕੀ ਵਾਰ. ਰਾਇ ਮਹਮੇ ਹਸਨੇ ਕੀ ਧੁਨਿ. ਮਹਿਮਾ ਹਸਨਾ ਭਟੀ ਰਾਜਪੂਤ ਸਨ. ਹਸਨਾ ਸ਼ਾਹੀ ਮੁਲਾਜ਼ਮ ਸੀ ਪਰ ਕਿਸੇ ਅਪਰਾਧ ਤੋਂ ਮੌਕੂਫ਼ ਹੋਗਿਆ ਅਰ ਮਹਿਮੇ ਦੀ ਪਨਾਹ ਲਈ. ਮਹਿਮੇ ਨੇ ਉਸ ਨੂੰ ਆਪਣਾ ਪ੍ਰਧਾਨ ਥਾਪਿਆ ਅਤੇ ਸ਼ਾਹੀ ਟੇਕ੍ਸ ਅਦਾ ਕਰਨ ਲਈ ਉਸੇ ਨੂੰ ਭੇਜਦਾ ਰਿਹਾ. ਹਸਨੇ ਨੇ ਰਾਜਕਰ (ਸਰਕਾਰੀ ਮੁਆਮਲਾ) ਸਦਾ ਆਪਣੇ ਨਾਮ ਦਾਖ਼ਿਲ ਕਰਵਾਕੇ ਮਹਿਮੇ ਨੂੰ ਗ਼ੈਰਹ਼ਾਜਿਰ ਲਿਖਵਾਇਆ. ਮੁਆਮਲਾ ਨਾ ਦੇਣ ਦੇ ਅਪਰਾਧ ਵਿਚ ਮਹਿਮਾ ਕ਼ੈਦ ਕੀਤਾ ਗਿਆ ਪਰ ਅੰਤ ਭੇਦ ਖੁਲ੍ਹ ਜਾਣ ਪੁਰ ਮਹਿਮਾ ਸ਼ਾਹੀ ਫੌਜ ਨਾਲ ਹਸਨੇ ਨੂੰ ਕਰਮਫਲ ਭੁਗਤਾਉਣ ਲਈ ਭੇਜਿਆ ਗਿਆ. ਮਹਿਮੇ ਨੇ ਫਤੇ ਪਾਕੇ ਹਸਨਾ ਕ਼ੈਦ ਕੀਤਾ, ਪਰ ਉਸ ਦੀ ਦੀਨਤਾ ਪੁਰ ਆਪਣੇ ਕ੍ਰਿਪਾਲੁ ਸੁਭਾਉ ਅਨੁਸਾਰ ਹਸਨੇ ਦਾ ਅਪਰਾਧ ਬਖਸ਼ ਦਿੱਤਾ. ਢਾਡੀਆਂ ਨੇ ਇਸ ਦੀ ਵਾਰ ਰਚੀ-#ਮਹਿਮਾ ਹਸਨਾ ਰਾਜਪੂਤ ਰਾਇ ਭਾਰੇ ਭੱਟੀ,#ਡਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ,#ਭੇੜ ਦੁਹਾਂ ਦਾ ਮੱਚਿਆ ਸਰ ਵਗੇ ਸਫੱਟੀ,#ਮਹਿਮੇ ਪਾਈ ਫਤੇ ਰਨ ਗਲ ਹਸਨੇ ਘੱਟੀ,#ਬੰਨ ਹਸਨੇ ਨੂੰ ਛੱਡਿਆ ਜਸ ਮਹਿਮੇ ਖੱਟੀ,#ਇਸ ਪੰਜ ਤੁਕੀ ਪੌੜੀ ਨਾਲ ਸਾਰੰਗ ਵਾਰ ਦੀ ਪੰਜਤੁਕੀ ਪੌੜੀ ਮਿਲਾਈ ਗਈ-#"ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ."#(ਗ) ਮਲਾਰ ਕੀ ਵਾਰ. ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ. ਰਾਣਾ ਕੈਲਾਸਦੇਵ ਅਤੇ ਮਾਲਦੇਵ ਰਾਜਪੂਤ, ਦੋਵੇਂ ਸਕੇ ਭਾਈ ਪਹਾੜੀ ਰਈਸ ਸਨ. ਵਡੇ ਭਾਈ ਨੇ ਰਾਜ ਪਾਕੇ ਛੋਟੇ ਭਾਈ ਨਾਲ ਅਯੋਗ ਵਰਤਾਉ ਕੀਤਾ. ਮਾਲਦੇਵ ਅਣਖ ਵਾਲਾ ਯੋਧਾ ਸੀ, ਉਸ ਨੇ ਆਪਣੇ ਰਸੂਖ਼ ਨਾਲ ਸੈਨਾ ਅਤੇ ਪ੍ਰਜਾ ਨੂੰ ਆਪਣੀ ਵੱਲ ਕਰ ਲੀਤਾ, ਅਰ ਕੈਲਾਸਦੇਵ ਨੂੰ ਜੰਗ ਵਿੱਚ ਸ਼ਿਕਸ੍ਤ ਦੇਕੇ ਰਿਆਸਤ ਦਾ ਪ੍ਰਬੰਧ ਆਪਣੇ ਹੱਥ ਲਿਆ. ਜਦ ਕੈਲਾਸ ਨੇ ਪਛਤਾਕੇ ਭਾਈ ਤੋਂ ਮੁਆ਼ਫ਼ੀ ਮੰਗੀ, ਤਦ ਧਰਮਾਤਮਾ ਮਾਲਦੇਉ ਨੇ ਅੱਧੀ ਰਿਆਸਤ ਉਸ ਦੇ ਹਵਾਲੇ ਕਰ ਦਿੱਤੀ. ਇਨ੍ਹਾਂ ਦੋਹਾਂ ਰਾਜਪੁਤ੍ਰਾਂ ਦੀ ਵਾਰ ਜੋ ਢਾਡੀਆਂ ਨੇ ਬਣਾਈ, ਉਸ ਦਾ ਨਮੂਨਾ ਇਹ ਹੈ-#"ਧਰਤ ਘੋੜਾ ਪਰਬਤ ਪਲਾਣ ਸਿਰ ਟੱਟਰ ਅੰਬਰ,#ਨਉ ਸੈ ਨਦੀ ਨੜਿੰਨਵੇ ਰਾਣਾ ਜਲ ਕੰਧਰ,#ਢੁੱਕਾ ਰਾਇ ਅਮੀਰਦੇ ਕਰ ਮੇਘਅਡੰਬਰ,#ਆਨਤ ਖੰਡਾ ਰਾਣਿਆ ਕੈਲਾਸੇ ਅੰਦਰ,#ਬਿਜੁੱਲ ਜ੍ਯੋਂ ਚਮਕਾਣੀਆਂ ਤੇਗਾਂ ਵਿੱਚ ਅੰਬਰ,#ਮਾਲਦੇਵ ਕੈਲਾਸ ਨੂੰ ਬੰਨ੍ਹਿਆ ਕਰ ਸੰਘਰ,#ਫਿਰ ਅੱਧਾ ਧਨ ਮਾਲ ਦੇ ਛੱਡਿਆ ਗੜ੍ਹ ਅੰਦਰ,#ਮਾਲਦੇਉ ਜਸ ਖੱਟਿਆ ਜਿਉ ਸ਼ਾਹ ਸਿੰਕਦਰ."#ਇਸ ਅਠਤੁਕੀ ਪੌੜੀ ਨਾਲ ਮਲਾਰ ਵਾਰ ਦੀ ਅਠਤੁਕੀ ਧੁਨਿ ਮਿਲਾਈ "ਆਪੀ ਨੈ ਆਪੁ ਸਾਜਿ ਆਪੁ ਪਛਾਣਿਆ."×××#(ਘ) ਕਾਨੜੇ ਦੀ ਵਾਰ. ਮੂਸੇ ਕੀ ਵਾਰ ਕੀ ਧੁਨੀ. ਮੂਸਾ ਰਾਠ ਵਡਾ ਬਹਾਦੁਰ ਯੋਧਾ ਸੀ. ਉਸ ਦੀ ਮੰਗ ਕਿਸੇ ਹੋਰ ਨੇ ਵਿਆਹ ਲਈ. ਇਸ ਪੁਰ ਮੂਸੇ ਨੇ ਵੈਰੀ ਨੂੰ ਜੰਗ ਵਿੱਚ ਕ਼ੈਦ ਕਰਕੇ ਇਸਤ੍ਰੀ ਸਮੇਤ ਘਰ ਲਿਆਂਦਾ ਅਰ ਇਸਤ੍ਰੀ ਤੋਂ ਪੁੱਛਿਆ ਕਿ ਤੇਰਾ ਕੀ ਸੰਕਲਪ ਹੈ? ਉਸ ਪਤਿਵ੍ਰਤਾ ਨੇ ਕਿਹਾ ਕਿ ਮੈਂ ਉਸੇ ਦੀ ਇਸਤ੍ਰੀ ਰਹਾਂਗੀ ਜਿਸ ਨੇ ਮੈਨੂੰ ਵਿਆਹਿਆ ਹੈ ਅਤੇ ਜਿਸ ਦੇ ਘਰ ਮੈਂ ਵਸ ਚੁੱਕੀ ਹਾਂ. ਮੂਸਾ ਇਹ ਯੋਗ੍ਯ ਬਾਤ ਸੁਣਕੇ ਪ੍ਰਸੰਨ ਹੋਇਆ ਅਰ ਵੈਰੀ ਨੂੰ ਇਸਤ੍ਰੀ ਦੇਕੇ ਸਨਮਾਨ ਨਾਲ ਵਿਦਾ ਕੀਤਾ. ਇਸ ਬਹਾਦੁਰੀ ਦੀ ਵਾਰ ਜੋ ਢਾਡੀਆਂ ਨੇ ਬਣਾਈ ਉਸ ਦੀ ਪੌੜੀ ਇਹ ਹੈ-#"ਤ੍ਰੈ ਸੈ ਸੱਠ ਮਰਾਤਬਾ ਇਕ ਘੁਰਿਐ ਡੱਗੇ,#ਚੜਿਆ ਮੂਸਾ ਪਾਤਸਾਹ ਸਭ ਸੁਣਿਆ ਜੱਗੇ,#ਦੰਦ ਚਿਟੇ ਬਡ ਹਾਥੀਆਂ ਕਹੁ ਕਿੱਤ ਵਰੱਗੇ,#ਰੁੱਤ ਪਛਾਤੀ ਬਗੁਲਿਆਂ ਘਟ ਕਾਲੀ ਬੱਗੇ.#ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੇ."#ਇਸ ਪੰਜ ਤੁਕੀ ਪੌੜੀ ਨਾਲ ਕਾਨੜਾਵਾਰ ਦੀ ਪੰਜ ਤੁਕੀ ਪੌੜੀ ਦੀ ਧੁਨੀ ਮਿਲਾਕੇ ਸਤਿਗੁਰਾਂ ਨੇ ਗਾਉਣ ਦੀ ਧਾਰਣਾ ਥਾਪੀ- "ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗਜੋਗੀਆ."×××#੬. ਧੂਨਨ ਕੀਤੀ. ਹਿਲਾਈ. ਕੰਬਾਈ. "ਕੋਪ ਮੁੰਡੀ ਧੁਨੀ." (ਰਾਮਾਵ) ਕ੍ਰੋਧ ਵਿੱਚ ਸਿਰ ਹਿਲਾਇਆ. ਦੇਖੋ, ਧੁਨ ੧. ਅਤੇ ਧੁਣਨ....