khunbaखुंब
ਸੰ. क्षाराम्बु ਕ੍ਸ਼ਾਰਾਂਬੁ. ਸੰਗ੍ਯਾ- ਖਾਰਾ ਪਾਣੀ. ਖਾਰ ਦਾ ਜਲ। ੨. ਧੋਬੀ ਦਾ ਉਹ ਬਰਤਨ, ਜਿਸ ਵਿੱਚ ਖਾਰ ਨਾਲ ਮਿਲਿਆ ਪਾਣੀ ਪਾਕੇ ਉੱਪਰ ਵਸਤ੍ਰ ਚਿਣਕੇ ਤੇਜ ਭਾਪ ਦਿੰਦਾ ਹੈ, ਜਿਸ ਤੋਂ ਮੈਲ ਅਲਗ ਹੋ ਜਾਂਦੀ ਹੈ. "ਭੈ ਵਿੱਚ ਖੁੰਬਿ ਚੜਾਈਐ." (ਵਾਰ ਆਸਾ) ੩. ਸੰ. क्षुम्य ਕ੍ਸ਼ੁੰਪ. ਬਰਖਾ ਰੁੱਤ ਵਿੱਚ ਜ਼ਮੀਨ ਤੋਂ ਪੈਦਾ ਹੋਈ ਇੱਕ ਉਦਭਿਜ ਵਸਤੁ, ਜੋ ਚਿੱਟੇ ਰੰਗ ਦੀ ਗੋਲ ਸਿਰ ਵਾਲੀ ਹੁੰਦੀ ਹੈ. ਇਸ ਦੀ ਤਰਕਾਰੀ ਬਣਦੀ ਹੈ. ਅਫਗਾਨਿਸਤਾਨ ਅਤੇ ਕਸ਼ਮੀਰ ਦੀ ਖੁੰਬ ਚਿਰ ਤੀਕ ਰਹਿ ਸਕਦੀ ਹੈ ਅਤੇ ਖਾਣ ਵਿੱਚ ਬਹੁਤ ਸੁਆਦ ਹੁੰਦੀ ਹੈ. L. Agaricus Campestris.
सं. क्षाराम्बु क्शारांबु. संग्या- खारा पाणी.खार दा जल। २. धोबी दा उह बरतन, जिस विॱच खार नाल मिलिआ पाणी पाके उॱपर वसत्र चिणके तेज भाप दिंदा है, जिस तों मैल अलग हो जांदी है. "भै विॱच खुंबि चड़ाईऐ." (वार आसा) ३. सं. क्षुम्य क्शुंप. बरखा रुॱत विॱच ज़मीन तों पैदा होई इॱक उदभिज वसतु, जो चिॱटे रंग दी गोल सिर वाली हुंदी है. इस दी तरकारी बणदी है. अफगानिसतान अते कशमीर दी खुंब चिर तीक रहि सकदी है अते खाण विॱच बहुत सुआद हुंदी है. L. Agaricus Campestris.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਕ੍ਸ਼ਾਰਰਸ ਵਾਲਾ। ੨. ਸੰਗ੍ਯਾ- ਦੁਲਹਾ ਅਤੇ ਦੁਲਹਨਿ (ਲਾੜੇ ਲਾੜੀ) ਦੇ ਬੈਠਣ ਦਾ ਆਸਨ, ਜੋ ਫੇਰਿਆਂ ਸਮੇਂ ਵਿਛਾਈਦਾ ਹੈ. "ਮੋਤਿਨ ਕੇ ਚੌਕ ਕਰੇ ਲਾਲਨ ਕੇ ਖਾਰੇ ਧਰੇ." (ਕ੍ਰਿਸਨਾਵ) ੩. ਜ਼ਿਲਾ ਅਮ੍ਰਿਤਸਰ, ਤਸੀਲ ਤਰਨਤਾਰਨ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਦੂਖਨਿਵਾਰਨ ਤੋਂ ਡੇਢ ਮੀਲ ਪੱਛਮ ਹੈ, ਇਸ ਥਾਂ ਦੋ ਗੁਰਦ੍ਵਾਰੇ ਹਨ-#(ੳ) ਮੰਜੀ ਸਾਹਿਬ. ਸ਼੍ਰੀ ਗੁਰੂ ਅਰਜਨ ਦੇਵ ਤਰਨਤਾਰਨ ਬਣਨ ਸਮੇਂ ਇੱਥੇ ਕਈ ਵੇਰ ਵਿਰਾਜੇ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਗੁਰੂ ਸਾਹਿਬ ਦਾ ਲਗਵਾਇਆ ਇੱਕ ਖੂਹ ਭੀ ਹੈ. ਪਿੰਡ ਵੱਲੋਂ ਦਸ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਹੈ.#(ਅ) ਦੂਖਨਿਵਾਰਨ. ਗੁਰੂ ਅਰਜਨ ਦੇਵ ਦੇ ਸਮੇਂ ਦੀ ਇੱਕ ਛਪੜੀ ਸੀ, ਜਿਸ ਵਿੱਚ ਕਈ ਵਾਰ ਗੁਰੂ ਸਾਹਿਬ ਨੇ ਚਰਣ ਧੋਏ. ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਇਹ ਪੱਕਾ ਤਾਲ ਬਣਵਾਇਆ ਗਿਆ ਅਤੇ ਪੰਜ ਸੌ ਰੁਪਯੇ ਸਾਲਾਨਾ ਜਾਗੀਰ ਦਿੱਤੀ ਗਈ. ਇਸ ਗੁਰਦ੍ਵਾਰੇ ਨਾਲ ਚਾਲੀ ਵਿੱਘੇ ਜ਼ਮੀਨ ਭੀ ਹੈ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰ. ਕ੍ਸ਼ਾਰ. ਸੰਗ੍ਯਾ- ਖਾਰਾਰਸ. "ਆਨਰਸ ਸਭਿ ਖਾਰ." (ਸਾਰ ਮਃ ੫) ੨. ਸੁਆਹ. ਭਸਮ. "ਪਾਪ ਹੋਵਤ ਖਾਰ." (ਸਾਰ ਮਃ ੫) ੩. ਨਮਕ. ਲੂਣ। ੪. ਸੁਹਾਗਾ, ਸੱਜੀ, ਕਲਮੀਸ਼ੋਰਾ, ਜੌਂਖਾਰ, ਨਸਾਦਰ ਆਦਿ ਖਾਰੇ ਪਦਾਰਥ। ੫. ਵਿ- ਖਾਰਾ. "ਖਾਰ ਸਮੁੰਦ੍ਰ ਢੰਢੋਲੀਐ ਇਕੁ ਮਣੀਆ ਪਾਵੈ." (ਮਾਰੂ ਅਃ ਮਃ ੧) ੬. ਫ਼ਾ. [خار] ਸੰਗ੍ਯਾ- ਕੰਡਾ। ਦੇਸ਼, ਦ੍ਵੇਸ. ਵੈਰਭਾਵ। ੮. ਫ਼ਾ. [خوار] ਖ਼੍ਵਾਰ. ਅਪਮਾਨ ਸਹਿਤ. "ਖਪਿ ਹੋਇ ਖਾਰ." (ਵਾਰ ਆਸਾ)...
ਸੰ. ਧਾਵਕ. ਸੰਗ੍ਯਾ- ਵਸਤ੍ਰ ਧੋਣ ਵਾਲਾ. ਰਜਕ। ੨. ਭਾਵ- ਨਿੰਦਕ. "ਹਮਰੇ ਕਪਰੇ ਨਿੰਦਕ ਧੋਇ." (ਗਉ ਕਬੀਰ) ੩. ਆਤਮਗ੍ਯਾਨੀ ਗੁਰੂ, ਜੋ ਅੰਤਹਕਰਣ ਦੀ ਮੈਲ ਦੂਰ ਕਰਦਾ ਹੈ. "ਧੋਬੀ ਧੋਵੈ ਬਿਰਹ ਬਿਰਾਤਾ." (ਬਸੰ ਨਾਮਦੇਵ)...
ਸੰਗ੍ਯਾ- ਭਾਂਡਾ. ਪਾਤ੍ਰ. ਸੰ- ਵਰ੍ਤਨ। ੨. ਵਰਤਾਉ. ਵਰਤੋਂ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰ. तिज्. ਧਾ- ਤਿੱਖਾ ਕਰਨਾ, ਚਮਕਣਾ। ੨. ਸੰਗ੍ਯਾ- ਚਮਕ. ਪ੍ਰਕਾਸ਼. "ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ." (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ) ੩. ਬਲ. ਸ਼ਕਤਿ। ੪. ਅਗਨਿ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੫. ਵੀਰਯ। ੬. ਮਿੰਜ। ੭. ਘੀ। ੮. ਕ੍ਰੋਧ. "ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ." (ਮਲਾ ਮਃ ੧) ੯. ਫ਼ਾ. [تیز] ਤੇਜ਼. ਵਿ- ਤਿੱਖਾ। ੧੦. ਚਾਲਾਕ....
ਸੰ. ਬਾਸ੍ਪ੍. Vapours ਅਬਖ਼ਰਹ. ਹਵਾੜ....
ਸੰਗ੍ਯਾ- ਮਲ. ਮਲਿਨਤਾ। ੨. ਗੰਦਗੀ. ਵਿਸ੍ਟਾ ੩. ਸੁਸਤੀ. ਆਲਸ. "ਜਾਗ੍ਰਣ ਕਰਹਿ ਹਉਮੈ ਮੈਲ ਉਤਾਰਿ." (ਪ੍ਰਭਾ ਅਃ ਮਃ ੩) ੪. ਫ਼ਾ. [میَل] ਲੋੜ. ਚਾਹ. ਇੱਛਾ....
ਵਿ- ਅ- ਲਗਨ. ਜੋ ਲਗਿਆ ਹੋਇਆ ਨਹੀਂ. ਨਿਰਾਲਾ. ਵੱਖ. ਜੁਦਾ. "ਅਲਗਉ ਜੋਇ ਮਧੂਕੜਾਉ." (ਵਾਰ ਮਾਰੂ ੧, ਮਃ ੧) ਦੇਖੋ, ਮਧੂਕੜਉ....
ਖੁੰਬ ਉੱਪਰ. ਦੇਖੋ, ਖੁੰਬ. ੨....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. ਵਰ੍ਸਾ. ਸੰਗ੍ਯਾ- ਮੀਂਹ. ਬਾਰਿਸ਼....
ਦੇਖੋ, ਰਿਤੁ ਅਤੇ ਰੁਤਿ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਦੇਖੋ, ਉਤਭੁਜ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰ. ਵਿ- ਗੋਲਾਕਾਰ. ਚਕ੍ਰ ਦੇ ਆਕਾਰ ਦਾ. ਗੇਂਦ ਦੇ ਆਕਾਰ ਦਾ। ੨. ਸੰਗ੍ਯਾ- ਗੋਲਾਕਾਰ ਫ਼ੌਜ ਦਾ ਟੋਲਾ. "ਗੋਲ ਚਮੂ ਕੋ ਸੰਗ ਲੈ." (ਗੁਪ੍ਰਸੂ) ਫ਼ਾ. [غول] ਗ਼ੋਲ। ੩. ਗੋੱਲਾ ਦਾ ਸੰਖੇਪ. ਗ਼ੁਲਾਮ. ਮੁੱਲ ਖ਼ਰੀਦਿਆ ਦਾਸ. "ਕਰ ਦੀਨੋ ਜਗਤੁ ਸਭੁ ਗੋਲ ਅਮੋਲੀ." (ਗਉ ਮਃ ੪) ਬਿਨਾ ਮੁੱਲ ਗੋੱਲਾ ਕਰ ਦਿੱਤਾ. "ਸਤਗੁਰ ਕੇ ਗੋਲ ਗੋਲੇ." (ਵਾਰ ਸੋਰ ਮਃ ੪) ਗੋਲਿਆਂ ਦੇ ਗੋਲੇ. ਦਾਸਾਨੁਦਾਸ। ੪. ਡਿੰਗ. ਗੁਸਲ. ਇਸਨਾਨ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰਗ੍ਯਾ- ਤਰ ਕੜ੍ਹੀ. ਭਾਜੀ. ਲਾਵਣ। ੨. ਉਹ ਵਸਤੁ ਜਿਸ ਦੀ ਭਾਜੀ ਬਣਾਈ ਜਾਵੇ। ੩. ਸੰ. ਤਰ੍ਕਾਰਿ. ਕੱਦੂ. ਅੱਲ. ਘੀਆ....
[افغانِستان] ਸੰਗ੍ਯਾ- ਅਫ਼ਗ਼ਾਨਾਂ ਦੇ ਰਹਿਣ ਦਾ ਦੇਸ਼. ਭਾਰਤ ਦੇ ਉੱਤਰ ਪੱਛਮ ਵੱਲ ਇਕੱ ਦੇਸ਼, ਜਿਸ ਦੀ ਰਾਜਧਾਨੀ ਕਾਬੁਲ ਹੈ. ਇਸ ਦੇ ਉੱਤਰ ਰੂਸੀ ਤੁਰਕਿਸਤਾਨ, ਪੱਛਮ ਫਾਰਿਸ ਅਤੇ ਦੱਖਣ ਪੂਰਵ ਕਸ਼ਮੀਰ ਹੈ. ਅਫ਼ਗ਼ਾਨਿਸਤਾਨ ਦੇ ਸ੍ਵਾਮੀ ਦੀ ਪਹਿਲਾਂ "ਅਮੀਰ" ਪਦਵੀ ਸੀ, ਹੁਣ "ਸ਼ਾਹ" (King) ਹੈ. ਦੇਖੋ, ਅਮੀਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਕਸ਼ਮੀ੍ਰ. ਭਾਰਤ ਦੇ ਉੱਤਰ ਪੱਛਮ ਇੱਕ ਮਨੋਹਰ ਦੇਸ਼, ਜਿਸ ਦਾ ਰਕਬਾ ੮੪੨੫੮ ਵਰਗ ਮੀਲ ਹੈ ਵਸੋਂ ੩੨੨੦੫੧੮ ਹੈ. ਕਸ਼ਮੀਰ ਦੇ ਉਤੱਰ ਹਿਮਾਲਯ ਦੀ ਧਾਰਾ, ਦੱਖਣ ਜੇਹਲਮ ਗੁਜਰਾਤ ਆਦਿ, ਪੱਛਮ ਹਜ਼ਾਰਾ ਅਤੇ ਰਾਵਲਪਿੰਡੀ ਅਰ ਪੂਰਵ ਤਿੱਬਤਰਾਜ ਹੈ.#ਕਸ਼ਮੀਰ ਦਾ ਰਾਜਾ ਲਲਿਤਾਦਿਤ੍ਯ ਵਡਾ ਪ੍ਰਤਾਪੀ ਹੋਇਆ ਹੈ, ਜਿਸ ਨੇ ਕਨੌਜ ਦੇ ਰਾਜਾ ਯਸ਼ੋਵਰਧਨ ਨੂੰ ਸਨ ੭੪੦ ਵਿੱਚ ਜਿੱਤਕੇ ਆਪਣਾ ਰਾਜ ਦੂਰ ਤੀਕ ਫੈਲਾਇਆ. ਯਸ਼ੋਵਰਧਨ ਦਾ ਬਣਵਾਇਆ ਮਾਰਤੰਡ (ਸੂਰ੍ਯ) ਮੰਦਿਰ ਜਗਤਪ੍ਰਸਿੱਧ ਸੀ, ਜਿਸ ਦੇ ਹੁਣ ਖੰਡਹਰ ਦਿਖਾਈ ਦਿੰਦੇ ਹਨ.#ਈਸਵੀ ਚੌਧਵੀਂ ਸਦੀ ਵਿੱਚ ਕਸ਼ਮੀਰ ਦੇ ਬਹੁਤ ਲੋਕ ਮੁਸਲਮਾਨ ਕੀਤੇ ਗਏ.#ਬਾਦਸ਼ਾਹ ਅਕਬਰ ਨੇ ਕਸ਼ਮੀਰ ਨੂੰ ਸਨ ੧੫੮੭ ਵਿੱਚ ਮੁਗਲ ਰਾਜ ਨਾਲ ਮਿਲਾ ਲਿਆ. ਜਹਾਂਗੀਰ ਨੇ ਇਸ ਦੀ ਸੁੰਦਰਤਾ ਲਈ ਅਨੇਕ ਜਤਨ ਕੀਤੇ. ਔਰੰਗਜ਼ੇਬ ਪਿੱਛੋਂ ਢੇਰ ਚਿਰ ਕਸ਼ਮੀਰ ਵਿੱਚ ਰੌਲਾ ਹੀ ਰਿਹਾ. ਅਠਾਰਵੀਂ ਸਦੀ ਦੇ ਅੱਧ ਵਿੱਚ ਇਹ ਸੂਬਾ ਦਿੱਲੀ ਤੋਂ ਸੁਤੰਤ੍ਰ ਹੋ ਗਿਆ. ਅੰਤ ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੧੯ (੫ ਸਾਉਣ ਸੰਮਤ ੧੮੭੬) ਨੂੰ ਇਸ ਪੁਰ ਕਬਜ਼ਾ ਕੀਤਾ ਸੀ. ਅੰਗ੍ਰੇਜ਼ਾਂ ਤੋਂ ਸਿੱਖ ਯੁੱਧ ਪਿੱਛੋਂ ਇਹ ਮੁਲਕ ਰਾਜਾ ਗੁਲਾਬ ਸਿੰਘ ਨੇ ਸਨ ੧੮੪੬ ਵਿੱਚ ਖਰੀਦ ਲਿਆ, ਹੁਣ ਇਹ ਦੇਸ਼ ਜੰਮੂ ਰਿਆਸਤ ਵਿੱਚ ਸ਼ਾਮਿਲ ਹੈ. ਇਸ ਦੀ ਰਾਜਧਾਨੀ ਸ਼੍ਰੀਨਗਰ ਹੈ, ਇਸ ਦੀ ਸਮੁੰਦਰ ਤੋਂ ਬਲੰਦੀ ੫੨੭੬ ਫੁੱਟ ਹੈ. ਕਸ਼ਮੀਰ ਦਾ ਕੇਸ਼ਰ ਅਤੇ ਦੁਸ਼ਾਲੇ ਆਦਿਕ ਬਹੁਤ ਪ੍ਰਸਿੱਧ ਹਨ. ਇਸ ਥਾਂ ਕਾਠ ਦੀ ਚਿਤ੍ਰਾਈ ਦਾ ਕੰਮ ਮਨੋਹਰ ਬਣਦਾ ਹੈ, ਅਤੇ ਮੇਵੇ ਰਸਦਾਇਕ ਹੁੰਦੇ ਹਨ. ਕਲ੍ਹਣ ਕਵਿ ਨੇ ਰਾਜਤਰੰਗਿਣੀ ਵਿੱਚ ਕਸ਼ਮੀਰ ਦਾ ਇਤਿਹਾਸ ਉੱਤਮ ਰੀਤਿ ਨਾਲ ਲਿਖਿਆ ਹੈ.#ਕਸ਼ਮੀਰ ਵਿੱਚ ਇਤਨੇ ਅਸਥਾਨ ਸਤਿਗੁਰਾਂ ਦੇ ਚਰਨਾਂ ਨਾਲ ਪਵਿਤ੍ਰ ਹੋਏ ਹਨ-#੧. ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਨਗਰ ਜਿਸ ਵੇਲੇ ਪਧਾਰੇ ਹਨ, ਤਦ ਸ਼ੰਕਰਾਚਾਰਜ ਵਾਲੀ ਪਹਾੜੀ ਤੇ ਵਿਰਾਜੇ ਹਨ, ਪਰ ਸਿੱਖਾਂ ਦੀ ਅਨਗਹਿਲੀ ਕਰਕੇ ਗੁਰੁਦ੍ਵਾਰਾ ਨਹੀਂ ਬਣਿਆ.#੨. ਗੁਲਮਰਗ ਤੋਂ ਉੱਪਰ ਇੱਕ ਪਹਾੜੀ ਹੈ, ਜਿੱਥੇ ਸੁੰਦਰ ਤਲਾਉ ਹੈ, ਉੱਥੇ ਭੀ ਚਰਨ ਪਾਏ ਹਨ.#੩. ਹਰਮੁਖ ਗੰਗਾ, ਜੋ ਸ਼੍ਰੀ ਨਗਰ ਅਤੇ ਬਾਰਾਂਮੂਲਾ ਦੇ ਮੱਧ ਜੇਹਲਮ ਪਾਰ ਹੈ, ਉਸ ਥਾਂ ਭੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ.#੪. ਕਲਿਆਨ ਸਰ, ਜਿੱਥੇ ਜਲ ਦਾ ਨਿਰਮਲ ਸੋਮਾ ਹੈ, ਜਗਤਗੁਰੂ ਨੇ ਆਪਣੇ ਚਰਨਾ ਨਾਲ ਪਵਿਤ੍ਰ ਕੀਤਾ ਹੈ. ਇੱਥੇ ਭਾਈ ਮੋਹਰ ਸਿੰਘ ਜੀ ਪੁਨਛ ਵਾਲਿਆਂ ਨੇ ਗੁਰੁਦ੍ਵਾਰਾ ਬਣਵਾ ਦਿੱਤਾ ਹੈ. ਇਹ ਥਾਂ ਕਸ਼ਮੀਰ ਦੀ ਪੱਕੀ ਸੜਕ ਦੇ ੩੮ ਵੇਂ ਮੀਲ ਤੋਂ ਸੱਜੇ ਪਾਸੇ ਸੱਤ ਮੀਲ ਦੀ ਵਿੱਥ ਤੇ ਹੈ.#੫. ਦੁਮੇਲ ਪੜਾਉ ਤੋਂ ਤਿੰਨ ਮੀਲ ਤੇ ਕਿਸਨਗੰਗਾ ਅਤੇ ਜੇਹਲਮ ਦੇ ਸੰਗਮ ਦੇ ਸਾਹਮਣੇ, ਨਲੂਛੀ ਪਿੰਡ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰਾਜਣ ਦਾ ਅਸਥਾਨ ਹੈ. ਇਥੇ ਗੁਰੁਦ੍ਵਾਰਾ ਬਣਿਆ ਹੋਇਆ ਹੈ, ਹਰ ਐਤਵਾਰ ਅਤੇ ਵੈਸਾਖੀ ਨੂੰ ਮੇਲਾ ਹੁੰਦਾ ਹੈ.#੬. ਬਾਰਾਂਮੂਲੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰਾਜਣ ਦਾ ਪਵਿੱਤ੍ਰ ਅਸਥਾਨ ਹੈ. ਦੇਖੋ, ਬਾਰਾਂਮੂਲਾ. ੭. ਸ਼੍ਰੀ ਨਗਰ ਦੇ ਕਾਠੀ ਦਰਵਾਜੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਮਾਈ ਭਾਗਭਰੀ ਨੂੰ ਕ੍ਰਿਤਾਰਥ ਕਰਨ ਆਏ ਇੱਥੇ ਵਿਰਾਜੇ ਹਨ. ਦੇਖੋ, ਭਾਗਭਰੀ.#੮. ਇਨ੍ਹਾਂ ਤੋਂ ਬਿਨਾ ਹੋਰ ਭੀ ਕਈ ਪਿੰਡਾਂ ਵਿੱਚ ਗੁਰੂ ਸਾਹਿਬਾਂ ਦੇ ਵਿਰਾਜਣ ਦੇ ਥਾਂ "ਥੜਾ ਸਾਹਿਬ" ਨਾਉਂ ਤੋਂ ਪ੍ਰਸਿੱਧ ਹਨ....
ਸੰ. क्षाराम्बु ਕ੍ਸ਼ਾਰਾਂਬੁ. ਸੰਗ੍ਯਾ- ਖਾਰਾ ਪਾਣੀ. ਖਾਰ ਦਾ ਜਲ। ੨. ਧੋਬੀ ਦਾ ਉਹ ਬਰਤਨ, ਜਿਸ ਵਿੱਚ ਖਾਰ ਨਾਲ ਮਿਲਿਆ ਪਾਣੀ ਪਾਕੇ ਉੱਪਰ ਵਸਤ੍ਰ ਚਿਣਕੇ ਤੇਜ ਭਾਪ ਦਿੰਦਾ ਹੈ, ਜਿਸ ਤੋਂ ਮੈਲ ਅਲਗ ਹੋ ਜਾਂਦੀ ਹੈ. "ਭੈ ਵਿੱਚ ਖੁੰਬਿ ਚੜਾਈਐ." (ਵਾਰ ਆਸਾ) ੩. ਸੰ. क्षुम्य ਕ੍ਸ਼ੁੰਪ. ਬਰਖਾ ਰੁੱਤ ਵਿੱਚ ਜ਼ਮੀਨ ਤੋਂ ਪੈਦਾ ਹੋਈ ਇੱਕ ਉਦਭਿਜ ਵਸਤੁ, ਜੋ ਚਿੱਟੇ ਰੰਗ ਦੀ ਗੋਲ ਸਿਰ ਵਾਲੀ ਹੁੰਦੀ ਹੈ. ਇਸ ਦੀ ਤਰਕਾਰੀ ਬਣਦੀ ਹੈ. ਅਫਗਾਨਿਸਤਾਨ ਅਤੇ ਕਸ਼ਮੀਰ ਦੀ ਖੁੰਬ ਚਿਰ ਤੀਕ ਰਹਿ ਸਕਦੀ ਹੈ ਅਤੇ ਖਾਣ ਵਿੱਚ ਬਹੁਤ ਸੁਆਦ ਹੁੰਦੀ ਹੈ. L. Agaricus Campestris....
ਸੰ. ਵਿ- ਬਹੁਤ ਦਿਨ ਦਾ। ੨. ਕ੍ਰਿ. ਵਿ- ਬਹੁਤ ਸਮੇਂ ਤੀਕ। ੩. ਸੰਗ੍ਯਾ- ਦੇਰੀ. ਢਿੱਲ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਕ੍ਰਿ. ਵਿ- ਰਹਿਕੇ. ਨਿਵਾਸ ਕਰਕੇ। ੨. ਰੁਕਕੇ. "ਰਹਿ ਰਹਿ ਬੋਲੈ." (ਕਲਕੀ) ਰੁਕ ਰੁਕਕੇ ਬੋਲਦਾ ਹੈ....
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਸ੍ਵਾਦ (ਦੇਖੋ, ਸ੍ਵਦ੍ ਧਾ) ਸੰਗ੍ਯਾ- ਰਸ. ਜਾਯਕ਼ਾ. "ਅਧਿਕ ਸੁਆਦ ਰੋਗ ਅਧਿਕਾਈ." (ਮਲਾ ਮਃ ੧)...