tarakārīतरकारी
ਸੰਗ੍ਯਾ- ਤਰ ਕੜ੍ਹੀ. ਭਾਜੀ. ਲਾਵਣ। ੨. ਉਹ ਵਸਤੁ ਜਿਸ ਦੀ ਭਾਜੀ ਬਣਾਈ ਜਾਵੇ। ੩. ਸੰ. ਤਰ੍ਕਾਰਿ. ਕੱਦੂ. ਅੱਲ. ਘੀਆ.
संग्या- तर कड़्ही. भाजी. लावण। २. उह वसतु जिस दी भाजी बणाई जावे। ३. सं. तर्कारि. कॱदू. अॱल. घीआ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਕੜ੍ਹੀ ਹੋਈ. ਰਿੱਝੀ। ੨. ਸੰਗ੍ਯਾ- ਬੇਸਣ ਦੀ ਸਲੂਣੀ ਅਥਵਾ ਮੈਦੇ ਦੀ ਮਿੱਠੀ ਲਾਪਸੀ....
ਸੰਗ੍ਯਾ- ਭੁਰ੍ਜਿਤ (ਭੁੰਨੀ) ਵਸਤੁ. ਘੀ ਆਦਿ ਵਿੱਚ ਤਲੀ ਹੋਈ ਤਰਕਾਰੀ। ੨. ਭਾਈਚਾਰੇ ਵਿੱਚ ਭਾਜ੍ਯ (ਵੰਡਣ ਯੋਗ੍ਯ) ਮਿਠਾਈ ਆਦਿ. "ਪ੍ਰਿਥੀਏ ਭਾਜੀ ਦਈ ਹਟਾਇ." (ਗੁਵਿ ੬)...
ਕ੍ਰਿ- ਲਾਉਣਾ. ਲਗਾਉਣਾ. "ਦੂਸਰ ਲਵੈ ਨ ਲਾਵਣਾ." (ਮਾਰੂ ਸੋਲਹੇ ਮਃ ੫) "ਤੁਮ ਸਗਿ ਲਵੇ ਨ ਲਵਿਣਿਆ." (ਮਾਝ ਅਃ ਮਃ ੫) ੨. ਸੰ. लावण. ਨਮਕੀਨ. ਸਲੂਣਾ। ੩. ਭਾਵ- ਸਾਗ ਭਾਜੀ ਤਰਕਾਰੀ ਆਦਿ ਜੋ ਰੋਟੀ ਨਾਲ ਲਾਕੇ ਖਾਈਏ. "ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ." (ਵਾਰ ਮਾਰੂ ੨. ਮਃ ੫) ੪. ਦੇਖੋ, ਲਾਵਨ੍ਯ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਕਦੂਆ....
ਸੰ. ਅਲਾਬੁ ਅਥਵਾ ਅਰਲੁ. ਸੰਗ੍ਯਾ- ਲੰਬਾ ਕੱਦੂ. ਤੋਰੀ ਕੱਦੂ। ੨. ਅ਼. [آل] ਆਲ. ਗੋਤ. ਵੰਸ਼ ਦਾ ਪ੍ਰਸਿੱਧ ਨਾਉਂ. ਦੇਖੋ, ਆਲ....
ਘ੍ਰਿਤ. ਘੀ. "ਸਗਲ ਦੂਧ ਮਹਿ ਘੀਆ." (ਸੋਰ ਮਃ ੫) ੨. ਘੀ ਜੇਹੀ ਗੁੱਦ ਵਾਲਾ ਕੱਦੂ....