ਊਖਾ

ūkhāऊखा


ਸੰ. ऊषा- ਊਸਾ. ਸੰਗ੍ਯਾ- ਕੱਲਰ ਵਾਲੀ ਜ਼ਮੀਨ। ੨. ਇੱਕ ਰਾਜਕੁਮਾਰੀ ਜੋ ਸ਼ੋਣਿਤਪੁਰ ਦੇ ਰਾਜਾ ਵਾਣ ਦੀ ਪੁਤ੍ਰੀ ਅਤੇ ਬਲਿ ਦੀ ਪੋਤੀ ਸੀ ਉਸ ਨੇ ਇੱਕ ਵੇਰੀ ਇੱਕ ਸੁੰਦਰ ਰਾਜਕੁਮਾਰ ਨੂੰ ਸੁਪਨੇ ਵਿੱਚ ਦੇਖਿਆ ਅਤੇ ਉਸ ਦੇ ਰੂਪ ਤੇ ਮੋਹਿਤ ਹੋ ਗਈ. ਜਾਗਕੇ ਆਪਣੀ ਸਖੀ ਚਿਤ੍ਰਲੇਖਾ ਤੋਂ ਪੁੱਛਣ ਲੱਗੀ ਕਿ ਇਹੋ ਜੇਹਾ ਰਾਜਪੁਤ੍ਰ ਕੋਈ ਹੈ ਭੀ, ਕਿ ਨਹੀਂ? ਚਿਤ੍ਰਲੇਖਾ, ਜੋ ਦਿੱਵਦ੍ਰਿਸ੍ਟੀ ਨਾਲ ਤ੍ਰਿਲੋਕੀ ਨੂੰ ਦੇਖ ਸਕਦੀ ਸੀ ਅਤੇ ਚਿਤ੍ਰ ਲਿਖਣ ਵਿੱਚ ਨਿਪੁਣ ਸੀ, ਉਸ ਨੇ ਸਾਰੇ ਸੁੰਦਰ ਮਨੁੱਖਾਂ ਅਤੇ ਦੇਵਤਿਆਂ ਦੀਆਂ ਤਸਵੀਰਾਂ ਖਿੱਚਕੇ ਦੱਸੀਆਂ.#ਊਸਾ ਨੇ ਉਨ੍ਹਾਂ ਵਿੱਚੋਂ ਪ੍ਰਦ੍ਯੁਮਨ ਦੇ ਪੁਤ੍ਰ ਅਨਿਰੁੱਧ ਨੂੰ ਪਛਾਣਕੇ ਉਸ ਵਿੱਚ ਪਤਿਭਾਵ ਪ੍ਰਗਟ ਕੀਤਾ. ਚਿਤ੍ਰਲੇਖਾ ਨੇ ਊਖਾ ਦੀ ਇੱਛਾ ਪੂਰਣ ਕਰਨ ਲਈ ਅਨਿਰੁੱਧ ਨੂੰ ਸ਼ੋਣਿਤਪੁਰ ਦੇ ਰਾਜਮਹਲ ਵਿੱਚ ਮੰਗਵਾ ਦਿੱਤਾ. ਊਸਾ ਦੇ ਪਿਤਾ ਨੂੰ ਜਦ ਪਤਾ ਲੱਗਾ ਤਾਂ ਉਸ ਨੇ ਅਨਿਰੁਧ ਨੂੰ ਸਰਪਪਾਸ਼¹ ਨਾਲ ਬੰਨ੍ਹਲਿਆ. ਕ੍ਰਿਸਨ ਜੀ, ਪ੍ਰਦ੍ਯੁਮਨ ਅਤੇ ਬਲਰਾਮ ਅਨਿਰੁੱਧ ਨੂੰ ਛੁਡਾਉਣ ਗਏ. ਓਥੇ ਭਾਵੇਂ ਵਾਣ ਦੀ ਸਹਾਇਤਾ ਸ਼ਿਵ ਅਤੇ ਸਕੰਦ ਨੇ ਕੀਤੀ, ਪਰ ਏਹ ਯਾਦਵਾਂ ਅੱਗੇ ਹਾਰ ਗਏ ਅਤੇ ਕ੍ਰਿਸਨ ਜੀ ਅਨਿਰੁੱਧ ਨੂੰ ਛੁਡਾਕੇ ਊਸਾ ਸਮੇਤ ਦ੍ਵਾਰਕਾ ਲੈ ਆਏ.#ਸੰਗ ਲਯੋ ਅਨਿਰੁੱਧ ਕੋ ਦੂਤੀ ਹਰਖ ਬਢਾਇ,#ਊਖਾ ਕੋ ਪੁਰ ਥੋ ਜਹਾਂ ਤਹਾਂ ਪਹੂੰਚੀ ਆਇ.#(ਕ੍ਰਿਸਨਾਵ)#੩. ਸੰ. उषा- ਊਸਾ. ਭੋਰ. ਤੜਕਾ. "ਊਖਾ ਕਾਲ ਪਹੂਚ੍ਯੋ ਜਾਈ." (ਚਰਿਤ੍ਰ ੧੪੨)


सं. ऊषा- ऊसा. संग्या- कॱलर वाली ज़मीन। २. इॱक राजकुमारी जो शोणितपुर देराजा वाण दी पुत्री अते बलि दी पोती सी उस ने इॱक वेरी इॱक सुंदर राजकुमार नूं सुपने विॱच देखिआ अते उस दे रूप ते मोहित हो गई. जागके आपणी सखी चित्रलेखा तों पुॱछण लॱगी कि इहो जेहा राजपुत्र कोई है भी, कि नहीं? चित्रलेखा, जो दिॱवद्रिस्टी नाल त्रिलोकी नूं देख सकदी सी अते चित्र लिखण विॱच निपुण सी, उस ने सारे सुंदर मनुॱखां अते देवतिआं दीआं तसवीरां खिॱचके दॱसीआं.#ऊसा ने उन्हां विॱचों प्रद्युमन दे पुत्र अनिरुॱध नूं पछाणके उस विॱच पतिभाव प्रगट कीता. चित्रलेखा ने ऊखा दी इॱछा पूरण करन लई अनिरुॱध नूं शोणितपुर दे राजमहल विॱच मंगवा दिॱता. ऊसा दे पिता नूं जद पता लॱगा तां उस ने अनिरुध नूं सरपपाश¹ नाल बंन्हलिआ. क्रिसन जी, प्रद्युमन अते बलराम अनिरुॱध नूं छुडाउण गए. ओथे भावें वाण दी सहाइता शिव अते सकंद ने कीती, पर एह यादवां अॱगे हार गए अते क्रिसन जी अनिरुॱध नूं छुडाके ऊसा समेत द्वारका लै आए.#संग लयो अनिरुॱध को दूती हरख बढाइ,#ऊखा को पुर थो जहां तहां पहूंची आइ.#(क्रिसनाव)#३. सं. उषा- ऊसा. भोर. तड़का. "ऊखा काल पहूच्यो जाई." (चरित्र १४२)