sakandhaसकंद
ਸੰ. स्कन्द् ਧਾ- ਕੁੱਦਣਾ. ਉਛਲਨਾ. ਹੱਲਾ ਕਰਨਾ. ੨. ਸੰਗ੍ਯਾ- ਸ਼ਿਵ ਦਾ ਪੁਤ੍ਰ ਕਾਰ੍ਤਿਕੇਯ, ਜੋ ਉਛਲਕੇ ਚਲਦਾ ਅਤੇ ਵੈਰੀਆਂ ਉੱਤੇ ਹੱਲਾ ਕਰਦਾ ਹੈ. ਇਹ ਦੇਵਤਿਆਂ ਦਾ ਸੈਨਾਪਤੀ (ਸਿਪਹਸਾਲਾਰ) ਹੈ. ਇਸ ਦੇ ਛੀ ਮੁਖ ਪੁਰਾਣਾਂ ਵਿੱਚ ਲਿਖੇ ਹਨ. ਦੇਖੋ, ਕਾਰਤਿਕੇਯ। ੩. ਦੇਖੋ, ਸਕੰਧ.
सं. स्कन्द् धा- कुॱदणा. उछलना. हॱला करना. २. संग्या- शिव दा पुत्र कार्तिकेय, जो उछलके चलदा अते वैरीआं उॱते हॱला करदा है. इह देवतिआं दा सैनापती (सिपहसालार) है. इस दे छी मुख पुराणां विॱच लिखे हन. देखो, कारतिकेय। ३. देखो, सकंध.
ਸੰ. उच्छलन. ਕ੍ਰਿ- ਵੇਗ ਨਾਲ ਉੱਪਰ ਨੂੰ ਉੱਠਣਾ. ਕੁੱਦਣਾ. ਟੱਪਣਾ। ੨. ਭਰਪੂਰ ਹੋਕੇ ਬਾਹਰ ਨੂੰ ਆਉਣਾ. ਡੁੱਲਣਾ. ਕਿਨਾਰਿਆਂ ਤੋਂ ਬਾਹਰ ਹੋਣਾ. "ਭਰਿ ਸਰਵਰੁ ਜਬ ਊਛਲੈ, ਤਬ ਤਰਣੁ ਦੁਹੇਲਾ." (ਸੂਹੀ ਫਰੀਦ) "ਉਛਲਿਆ ਕਾਮੁ ਕਾਲ ਮਤਿ ਲਾਗੀ." (ਬੇਣੀ ਸ੍ਰੀ)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [سپِاہ سالار] ਸੰਗ੍ਯਾ- ਸਿਪਾਹ ਦਾ ਸਰਦਾਰ. ਸੈਨਾਪਤਿ. ਜਨਰਲ (General)....
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਸੰ. ਕਾਰ੍ਤਿਕੇਯ. ਸ਼ਿਵ ਦਾ ਇੱਕ ਪੁਤ੍ਰ. ਦੇਖੋ, ਖੜਾਨਨ. ਬ੍ਰਹਮਵੈਵਰਤ ਵਿੱਚ ਲਿਖਿਆ ਹੈ ਕਿ ਸ਼ਿਵ ਦਾ ਵੀਰਜ ਪਾਰਵਤੀ ਨਾਲ ਕ੍ਰੀੜਾ ਕਰਦੇ ਪ੍ਰਿਥਿਵੀ ਪੁਰ ਡਿਗਿਆ, ਪ੍ਰਿਥਿਵੀ ਨੇ ਅਗਨਿ ਵਿੱਚ ਅਤੇ ਅਗਨਿ ਨੇ ਸਰਕੁੜੇ (ਸ਼ਰਕਾਂਡ) ਦੇ ਬੂਝੇ ਵਿੱਚ ਅਸਥਾਪਨ ਕੀਤਾ, ਜਿਸ ਤੋਂ ਛੀ ਮੂੰਹਾਂ ਵਾਲਾ ਪੁਤ੍ਰ ਪੈਦਾ ਹੋਇਆ. ਉਸ ਦਾ ਪਾਲਨ ਚੰਦ੍ਰਮਾ ਦੀ ਇਸਤਰੀ ਕ੍ਰਿੱਤਿਕਾ ਨੇ ਆਪਣੇ ਦੁੱਧ ਨਾਲ ਕੀਤਾ, ਜਿਸ ਕਾਰਣ ਇਹ ਨਾਉਂ ਪਿਆ. ਇਸ ਦਾ ਜਨਮ ਤਾਰਕਾਸੁਰ ਮਾਰਨ ਲਈ ਹੋਇਆ ਸੀ. ਇਹ ਦੇਵਤਿਆਂ ਦਾ ਸੈਨਾਨੀ ਹੈ. ਕਾਰਤਿਕੇਯ ਨੂੰ "ਤਾਰਕਾਰਿ" ਭੀ ਲਿਖਿਆ ਹੈ....
ਸੰ. स्कन्ध. ਸੰਗ੍ਯਾ- ਕੰਨ੍ਹਾ. ਮੋਢਾ. ਕੰਧਾ। ੨. ਡਾਹਣਾ. ਕਾਂਡ। ੩. ਗ੍ਰੰਥ ਦਾ ਭਾਗ. ਬਾਬ. ਜਿਸ ਗ੍ਰੰਥ ਨੂੰ ਬਿਰਛ ਦਾ ਰੂਪਕ ਦੇਈਏ ਖਾਸ ਕਰਕੇ ਉਸ ਦੇ ਅਧ੍ਯਾਯ ਅਥਵਾ ਭਾਗ ਸਕੰਧ ਕਹੇ ਜਾਂਦੇ ਹਨ। ੪. ਵਾਣਾਸੁਰ ਦਾ ਪੁਤ੍ਰ....