ਪ੍ਰਦ੍ਯੁਮਨ, ਪ੍ਰਦ੍ਯੁਮ, ਪਰਦ੍ਯੁਮਨ, ਪਰਦ੍ਯੁਮ

pradhyumana, pradhyuma, paradhyumana, paradhyumaप्रद्युमन, प्रद्युम, परद्युमन, परद्युम


ਵਿ- ਬਹੁਤ ਹੋਵੇ ਦ੍ਯੁਮ੍ਨ (ਬਲ) ਜਿਸ ਵਿੱਚ. ਮਹਾ ਬਲੀ। ੨. ਸੰਗ੍ਯਾ- ਕਾਮ. ਅਨੰਗ, ਜੋ ਬਲਵਾਨਾਂ ਨੂੰ ਭੀ ਜਿੱਤ ਲੈਂਦਾ ਹੈ। ੩. ਕ੍ਰਿਸਨ ਜੀ ਦਾ ਪੁਤ੍ਰ, ਜੋ ਰੁਕਮਿਣੀ ਦੇ ਉਦਰ ਤੋਂ ਜਨਮਿਆ. ਜਦ ਇਹ ਛੀ ਦਿਨਾਂ ਦਾ ਹੋਇਆ, ਤਦ ਇਸ ਨੂੰ ਸੰਬਰ ਦੈਤ ਚੁਰਾਕੇ ਲੈ ਗਿਆ ਅਤੇ ਸਮੁੰਦਰ ਵਿੱਚ ਸਿੱਟ ਦਿੱਤਾ, ਉੱਥੇ ਇੱਕ ਮੱਛੀ ਇਸ ਨੂੰ ਨਿਗਲ ਗਈ. ਮਾਹੀਗੀਰ ਨੇ ਉਹ ਮੱਛੀ ਫੜ ਲਿਆਂਦੀ ਅਤੇ ਸੰਬਰ ਦੈਤ ਦੇ ਲੰਗਰਖਾਨੇ ਦੇ ਦਿੱਤੀ. ਜਦ ਮੱਛੀ ਦਾ ਪੇਟ ਚਾਕ ਕੀਤਾ ਤਾਂ ਵਿੱਚੋਂ ਇੱਕ ਸੁੰਦਰ ਬਾਲਕ ਨਿਕਲਿਆ, ਜਿਸ ਨੂੰ ਸੰਬਰ ਦੀ ਦਾਸੀ ਮਾਯਾਵਤੀ ਨੇ ਆਪਣੇ ਪਾਸ ਰੱਖਿਆ. ਨਾਰਦ ਰਿਖੀ ਨੇ ਮਾਯਾਵਤੀ ਨੂੰ ਦੱਸ ਦਿੱਤਾ ਕਿ ਇਹ ਬਾਲਕ ਕੌਣ ਹੈ, ਇਸ ਕਰਕੇ ਗੋੱਲੀ ਨੇ ਬਾਲਕ ਦੀ ਪੂਰੀ ਪੂਰੀ ਰਖਵਾਲੀ ਕੀਤੀ. ਜਦ ਇਹ ਜੁਆਨ ਹੋਇਆ ਤਾਂ ਮਾਯਾਵਤੀ ਇਸ ਪੁਰ ਮੋਹਿਤ ਹੋ ਗਈ ਅਤੇ ਇਸ ਨੂੰ ਸੰਬਰ ਦਾ ਸਾਰਾ ਹਾਲ ਸੁਣਾਇਆ. ਇਸ ਪੁਰ ਪ੍ਰਦ੍ਯੁਮਨ ਨੇ ਸੰਬਰ ਨਾਲ ਘੋਰ ਯੁੱਧ ਕੀਤਾ ਅਤੇ ਉਸ ਨੂੰ ਮਾਰਕੇ ਮਾਯਾਵਤੀ ਦੇ ਨਾਲ ਹਵਾ ਵਿੱਚ ਉਡਕੇ ਆਪਣੇ ਪਿਤਾ ਦੇ ਮਹਿਲਾਂ ਵਿੱਚ ਦ੍ਵਾਰਿਕਾ ਜਾ ਪੁੱਜਾ. ਹਰਿਵੰਸ਼ ਆਦਿਕ ਗ੍ਰੰਥਾਂ ਦਾ ਮਤ ਹੈ ਕਿ ਕਾਮਦੇਵ ਹੀ ਪ੍ਰਦ੍ਯੁਮਨ ਰੂਪ ਧਾਰਕੇ ਜਨਮਿਆ ਸੀ.


वि- बहुत होवे द्युम्न (बल) जिस विॱच. महा बली। २. संग्या- काम. अनंग, जो बलवानां नूं भी जिॱत लैंदा है। ३. क्रिसन जी दा पुत्र, जो रुकमिणी दे उदर तों जनमिआ. जद इह छी दिनां दा होइआ, तद इस नूं संबर दैत चुराके लै गिआ अते समुंदर विॱच सिॱट दिॱता, उॱथे इॱक मॱछी इस नूं निगल गई. माहीगीर ने उह मॱछी फड़ लिआंदी अते संबर दैत दे लंगरखाने दे दिॱती. जद मॱछी दा पेट चाक कीता तां विॱचों इॱक सुंदर बालक निकलिआ, जिस नूं संबर दी दासी मायावती ने आपणे पास रॱखिआ. नारद रिखी ने मायावती नूं दॱस दिॱता कि इह बालक कौण है, इस करके गोॱली ने बालक दी पूरी पूरी रखवाली कीती. जद इह जुआन होइआ तां मायावती इस पुर मोहित हो गई अते इस नूं संबर दा सारा हाल सुणाइआ. इस पुर प्रद्युमन ने संबर नाल घोर युॱध कीता अते उस नूं मारके मायावती दे नाल हवा विॱच उडके आपणे पिता दे महिलां विॱच द्वारिका जा पुॱजा. हरिवंश आदिक ग्रंथां दा मत है कि कामदेव ही प्रद्युमन रूप धारके जनमिआ सी.