ਅੰਬਰੀਸ, ਅੰਬਰੀਕ, ਅੰਬਰੀਖ

anbarīsa, anbarīka, anbarīkhaअंबरीस, अंबरीक, अंबरीख


ਸੰ. अम्बरीष- ਅੰਬਰੀਸ. ਸੰਗ੍ਯਾ- ਭੱਠੀ। ੨. ਦਾਣੇ ਭੁੰਨਣ ਦੀ ਕੜਾਹੀ। ੩. ਵਿਸਨੁ। ੪. ਸੂਰਜ। ੫. ਸ਼ਿਵ। ੬. ਯੁੱਧ. ਜੰਗ। ੭. ਵਾਲਮੀਕਿ ਰਾਮਾਇਣ ਅਨੁਸਾਰ ਪ੍ਰਸ਼ੁਸ੍ਰੁਕ ਦਾ ਪੁਤ੍ਰ ਅਯੋਧ੍ਯਾਪਤਿ ਸੂਰਯ ਵੰਸ਼ੀ ਰਾਜਾ ਜੋ ਇਕ੍ਸ਼ਾਕ ਤੋਂ ੨੮ ਵੀਂ ਪੀੜ੍ਹੀ ਸੀ.¹ ਇਸ ਦੀ ਰਖ੍ਯਾ ਕਰਨ ਲਈ ਵਿਸਨੁ ਦੇ ਸੁਦਰਸ਼ਨ ਚਕ੍ਰ ਨੇ ਦੁਰਵਾਸਾ ਰਿਖੀ ਦਾ ਪਿੱਛਾ ਕੀਤਾ ਸੀ, ਜਿਸ ਦੀ ਕਥਾ ਇਉਂ ਹੈ-#ਕੱਤਕ ਦੀ ਦ੍ਵਾਦਸੀ ਨੂੰ ਰਾਜਾ ਅੰਬਰੀਕ ਏਕਾਦਸ਼ੀ ਦਾ ਵ੍ਰਤ ਉਪਾਰਣ ਨੂੰ ਤਿਆਰ ਸੀ, ਇਤਨੇ ਵਿੱਚ ਦੁਰਵਾਸਾ ਰਿਖੀ ਆਇਆ. ਰਾਜਾ ਨੇ ਕਿਹਾ ਆਪ ਮੇਰੇ ਘਰ ਭੋਜਨ ਕਰੋ, ਰਿਖੀ ਨੇ ਆਖਿਆ ਮੈ ਇਸਨਾਨ ਕਰਕੇ ਆਉਂਨਾ ਹਾਂ। ਰਿਖੀ ਬਹੁਤ ਚਿਰ ਤੀਕ ਨਾ ਮੁੜਿਆ, ਰਾਜਾ ਨੇ ਪੁਰੋਹਿਤ ਦੇ ਕਹਿਣ ਤੋਂ ਵ੍ਰਤ ਤੋੜ ਲਿਆ. ਜਦ ਦੁਰਵਾਸਾ ਨੂੰ ਮਲੂਮ ਹੋਇਆ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਭੋਜਨ ਕਰ ਲਿਆ ਹੈ, ਤਦ ਆਪਣੀ ਜਟਾ ਪੱਟਕੇ ਇੱਕ ਤੇਜਪੁੰਜ ਪੁਰਖ ਪੈਦਾ ਕੀਤਾ, ਜੋ ਅੰਬਰੀਕ ਨੂੰ ਮਾਰਣ ਲੱਗਾ. ਵਿਸਨੁ ਨੇ ਸੁਦਰਸ਼ਨ ਚਕ੍ਰ ਰਾਜੇ ਦੀ ਰਖ੍ਯਾ ਲਈ ਭੇਜਿਆ, ਜਿਸ ਨੇ ਤੇਜਪੁੰਜ ਪੁਰਖ ਨੂੰ ਨਾਸ਼ ਕਰਕੇ ਦੁਰਵਾਸਾ ਦਾ ਪਿੱਛਾ ਕੀਤਾ. ਜਦ ਕਿਸੇ ਲੋਕ ਵਿੱਚ ਦੁਰਵਾਸਾ ਦਾ ਬਚਾਉ ਨਾ ਹੋਇਆ, ਤਦ ਹਾਰਕੇ ਅੰਬਰੀਕ ਦੀ ਸ਼ਰਣ ਲਈ, ਜਿਸ ਪੁਰ ਰਾਜੇ ਨੇ ਸੁਦਰਸ਼ਨ ਚਕ੍ਰ ਤੋਂ ਰਿਖੀ ਨੂੰ ਬਚਾਇਆ.²#ਲਿੰਗ ਪੁਰਾਣ ਵਿੱਚ ਕਥਾ ਹੈ ਕਿ ਅੰਬਰੀਸ ਦੀ ਪੁਤ੍ਰੀ "ਸੁੰਦਰੀ" ਦਾ ਰੂਪ ਦੇਖਕੇ ਨਾਰਦ ਅਤੇ ਪਰਵਤ ਰਿਖੀ ਮੋਹਿਤ ਹੋ ਗਏ, ਉਨ੍ਹਾਂ ਨੇ ਰਾਜਾ ਨੂੰ ਕੰਨ੍ਯਾ ਦੇਣ ਲਈ ਆਖਿਆ, ਤਦ ਉਸ ਨੇ ਆਖਿਆ ਕਿ ਆਪ ਦੋਹਾਂ ਵਿੱਚੋਂ ਜਿਸ ਨੂੰ ਮੇਰੀ ਪੁਤ੍ਰੀ ਪਸੰਦ ਕਰੇ ਮੈਂ ਉਸ ਨੂੰ ਦੇਵਾਂਗਾ. ਦੋਵੇਂ ਰਿਖੀ ਜੁਦੇ ਜੁਦੇ ਸਮੇਂ ਤੇ ਵਿਸਨੁ ਪਾਸ ਗਏ ਅਤੇ ਹਰ ਇੱਕ ਨੇ ਇੱਕ ਦੂਜੇ ਦੀ ਸ਼ਕਲ ਬਾਂਦਰ ਦੀ ਹੋ ਜਾਣੀ ਚਾਹੀ, ਤਾਕਿ ਕੁਰੂਪ ਨੂੰ ਸੁੰਦਰੀ ਨਾ ਵਰੇ. ਇਸ ਪੁਰ ਦੋਵੇਂ ਬਾਂਦਰਮੂੰਹੇਂ ਹੋ ਗਏ, ਅਤੇ ਸੁੰਦਰੀ ਨੂੰ ਵਿਆਹ ਨਾ ਸਕੇ. ਦੋਹਾਂ ਰਿਖੀਆਂ ਨੇ ਗੁਸੇ ਵਿੱਚ ਆ ਕੇ ਅੰਬਰੀਸ ਨੂੰ ਸ੍ਰਾਪ ਦਿੱਤਾ ਕਿ ਤੂੰ ਅੰਧੇਰੇ ਵਿੱਚ ਘਿਰਿਆ ਰਹੇਂਗਾ. ਵਿਸਨੁਭਗਤ ਅੰਬਰੀਸ ਦੀ ਰਖ੍ਯਾ ਲਈ ਸੁਦਰਸ਼ਨ ਚਕ੍ਰ ਆਇਆ, ਜਿਸ ਨੇ ਸੂਰਜ ਜੇਹਾ ਪ੍ਰਕਾਸ਼ ਕਰਕੇ ਅੰਧੇਰਾ ਦੂਰ ਕੀਤਾ ਅਤੇ ਦੋਹਾਂ ਰਿਖੀਆਂ ਦਾ ਅਜੇਹਾ ਪਿੱਛਾ ਕੀਤਾ ਕਿ ਜਦ ਤੀਕ ਉਨ੍ਹਾਂ ਨੇ ਆਕੇ ਅੰਬਰੀਸ ਤੋਂ ਮੁਆਫ਼ੀ ਨਾ ਮੰਗੀ, ਤਦ ਤੀਕ ਟਿਕਣੇ ਨ ਪਾਏ. "ਅੰਬਰੀਕ ਕਉ ਦੀਓ ਅਭੈ ਪਦ." (ਮਾਰੂ ਨਾਮਦੇਵ) "ਜਾਨ੍ਯੋ ਭਗਤ ਭੂਪ ਅੰਬਰੀਸ." (ਗੁਪ੍ਰਸੂ)


सं. अम्बरीष- अंबरीस. संग्या- भॱठी। २. दाणे भुंनण दी कड़ाही। ३. विसनु। ४. सूरज। ५. शिव। ६. युॱध. जंग। ७. वालमीकि रामाइण अनुसार प्रशुस्रुक दा पुत्र अयोध्यापति सूरय वंशी राजा जो इक्शाक तों २८ वीं पीड़्ही सी.¹ इस दी रख्या करन लई विसनु दे सुदरशन चक्र ने दुरवासा रिखी दा पिॱछा कीता सी, जिस दीकथा इउं है-#कॱतक दी द्वादसी नूं राजा अंबरीक एकादशी दा व्रत उपारण नूं तिआर सी, इतने विॱच दुरवासा रिखी आइआ. राजा ने किहा आप मेरे घर भोजन करो, रिखी ने आखिआ मै इसनान करके आउंना हां। रिखी बहुत चिर तीक ना मुड़िआ, राजा ने पुरोहित दे कहिण तों व्रत तोड़ लिआ. जद दुरवासा नूं मलूम होइआ कि मेरे आउण तों पहिलां ही भोजन कर लिआ है, तद आपणी जटा पॱटके इॱक तेजपुंज पुरख पैदा कीता, जो अंबरीक नूं मारण लॱगा. विसनु ने सुदरशन चक्र राजे दी रख्या लई भेजिआ, जिस ने तेजपुंज पुरख नूं नाश करके दुरवासा दा पिॱछा कीता. जद किसे लोक विॱच दुरवासा दा बचाउ ना होइआ, तद हारके अंबरीक दी शरण लई, जिस पुर राजे ने सुदरशन चक्र तों रिखी नूं बचाइआ.²#लिंग पुराण विॱच कथा है कि अंबरीस दी पुत्री "सुंदरी" दा रूप देखके नारद अते परवत रिखी मोहित हो गए, उन्हां ने राजा नूं कंन्या देण लई आखिआ, तद उस ने आखिआ कि आप दोहां विॱचों जिस नूं मेरी पुत्री पसंद करे मैं उस नूं देवांगा. दोवें रिखी जुदे जुदे समें ते विसनु पास गए अते हर इॱक ने इॱक दूजे दी शकल बांदर दी हो जाणी चाही, ताकि कुरूप नूं सुंदरी ना वरे. इस पुर दोवें बांदरमूंहें हो गए, अते सुंदरी नूं विआह ना सके. दोहांरिखीआं ने गुसे विॱच आ के अंबरीस नूं स्राप दिॱता कि तूं अंधेरे विॱच घिरिआ रहेंगा. विसनुभगत अंबरीस दी रख्या लई सुदरशन चक्र आइआ, जिस ने सूरज जेहा प्रकाश करके अंधेरा दूर कीता अते दोहां रिखीआं दा अजेहा पिॱछा कीता कि जद तीक उन्हां ने आके अंबरीस तों मुआफ़ी ना मंगी, तद तीक टिकणे न पाए. "अंबरीक कउ दीओ अभै पद." (मारू नामदेव) "जान्यो भगत भूप अंबरीस." (गुप्रसू)